ਏਅਰਫੋਰਸ ਸਟੇਸ਼ਨ ਦੇ ਜਵਾਨਾਂ ਨੂੰ ਟ੍ਰੈਫ਼ਿਕ ਨਿਯਮਾਂ ਤੋਂ ਕੀਤਾ ਜਾਗਰੂਕ 

ਅੰਮ੍ਰਿਤਸਰ:::::::::::( ਰਣਜੀਤ ਸਿੰਘ ਮਸੌਣ /ਕੁਸ਼ਾਲ ਸ਼ਰਮਾਂ) ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਏਡੀਸੀਪੀ ਟ੍ਰੈਫ਼ਿਕ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾਂ 14 ਫ਼ਰਵਰੀ 2024 ਤੱਕ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ਼ ਐੱਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਐੱਚਸੀ ਸਲਵੰਤ ਸਿੰਘ, ਮਹਿਲਾ ਕਾਂਸਟੇਬਲ ਲਵਪ੍ਰੀਤ ਕੌਰ ਵੱਲੋਂ ਏਅਰਫੋਰਸ ਸਟੇਸ਼ਨ ਕੈਂਟ ਅੰਮ੍ਰਿਤਸਰ ਵਿਖੇ ਟ੍ਰੈਫ਼ਿਕ ਸੈਮੀਨਾਰ ਕੀਤਾ। ਏਅਰਫੋਰਸ ਸਟੇਸ਼ਨ ਦੇ ਜਵਾਨਾ ਨੂੰ ਟ੍ਰੈਫ਼ਿਕ ਨਿਯਮਾਂ ਤੋਂ ਜਾਗਰੂਕ ਕੀਤਾ। ਉਹਨਾਂ ਨੂੰ ਔਫ ਡਿਊਟੀ ਵੀ ਹਮੇਸ਼ਾ ਓਨ ਡਿਊਟੀ ਵਾਂਗ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਰੇਡ ਲਾਈਟ, ਹੈਲਮੇਟ, ਧੁੰਦ ਅਤੇ ਬਰਸਾਤ ਦੇ ਮੌਸਮ ਵਿੱਚ ਆਪਣੇ ਵਹੀਕਲ ਧੀਮੀ ਗਤੀ ਵਿੱਚ ਚਲਾਉਣ ਬਾਰੇ ਸਮਝਾਇਆ ਅਤੇ ਰੋਡ ਸਾਇਨ ਬਾਰੇ ਦੱਸਿਆ। ਗੱਡੀ ਚਲਾਉਂਦੇ ਸਮੇ ਹਮੇਸ਼ਾ ਸੀਟ ਬੈਲਟ ਪਹਿਨੋ, ਫਸਟ ਏਡ ਕਿੱਟ ਦੀ ਵਰਤੋਂ ਬਾਰੇ ਦੱਸਿਆ ਅਤੇ ਰੇਡ ਲਾਈਟ ਜੰਪ ਨਾ ਕਰਨਾ, ਹਮੇਸ਼ਾ ਅੱਗੇ ਵਾਲੇ ਵਾਹਨ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਜੈਬਰਾ ਲਾਈਨ ਬਾਰੇ ਦੱਸਿਆ, ਗਲਤ ਪਾਰਕਿੰਗ , ਵਹੀਕਲ ਚਲਾਉਂਦੇ ਸਮੇ ਹੈਡਫ਼ੋਨ ਅਤੇ ਮੋਬਾਈਲ ਫ਼ੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਮੌਕੇ ਕੇ.ਸੀ. ਨਿਥਾਨੀ ਸਟੇਸ਼ਨ ਕਮਾਂਡਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਐਨ.ਜੀ.ਓ. ਪਬਲਿਕ ਪਾਵਰ ਮਿਸ਼ਨ ਨਾਲ ਮਿਲ ਕੇ ਜੋੜਾ ਫਾਟਕ ਵਿਖੇ ਆਮ ਪਬਲਿਕ ਨੂੰ ਟ੍ਰੈਫ਼ਿਕ ਨਿਯਮਾ ਪ੍ਰਤੀ ਜਾਗਰੂਕ ਕੀਤਾ ਅਤੇ ਟ੍ਰੈਫ਼ਿਕ ਨਿਯਮਾਂ ਨੂੰ ਦਰਸਾਉਂਦੇ ਪੈਂਫਲੈਟ ਵੰਡੇ।

Leave a Reply

Your email address will not be published.


*