ਨਵਾਂਸ਼ਹਿਰ /ਕਾਠਗੜ੍(ਜਤਿੰਦਰਪਾਲ ਸਿੰਘ ਕਲੇਰ)- ਕੇਂਦਰ ਸਰਕਾਰ ਦੀ ਵਿੱਤ ਮੰਤਰੀ ਸੀਤਾ ਰਮਨ ਵੱਲੋਂ ਅੱਜ ਪੇਸ਼ ਕੀਤਾ ਗਿਆ ਅੰਤਿਮ ਬਜਟ ਕਿਸਾਨਾਂ ਮਜ਼ਦੂਰਾਂ ਲਈ ਨਿਰਾਸ਼ਾ ਲੈ ਕੇ ਆਇਆ ਹੈ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਰਨਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਨੇ ਕੀਤਾ | ਉਨਾਂ ਨੇ ਕਿਹਾ ਕਿ ਕਿਸਾਨਾਂ ਉਡੀਕ ਦੇ ਰਹੇ ਕਿ ਉਹਨਾਂ ਦੀ ਆਮਦਨ ਦੁਗਣੀ ਕਰਨ ਦਾ ਜੋ ਵਾਇਦਾ ਕੇਂਦਰ ਸਰਕਾਰ ਨੇ ਕੀਤਾ ਸੀ ਉਸ ਨੂੰ ਪੂਰਾ ਨਹੀ ਕੀਤਾ ਗਿਆ। ਪਰ ਬਜਟ ਵਿੱਚ ਕੋਈ ਐਸੀ ਗੱਲ ਨਹੀਂ ਹੈ ਜਿਸ ਨਾਲ ਕਿਸਾਨਾਂ ਦੀ ਆਮਦਨ ਵਧੇ | ਪਿਛਲੇ ਇਕ ਸਾਲ ਵਿੱਚ 12 ਰੁਪਏ ਡੀਜ਼ਲ ਪੈਟਰੋਲ ਦੇ ਰੇਟਾਂ ਚ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਪਰ ਪੈਟਰੋਲ ਡੀਜ਼ਲ ਦੇ ਰੇਟ ਨਹੀਂ ਘਟਾਏ ਗਏ | ਇਸੇ ਤਰ੍ਹਾਂ ਦਾਲਾਂ ਵਿੱਚ ਇੱਕ ਸਾਲ ਵਿੱਚ 40 ਤੋਂ 50 ਰੁਪਏ ਪ੍ਰਤੀ ਕਿਲੋ ਵਾਧਾ ਕੀਤਾ ਗਿਆ ਰੇਟ ਨਹੀਂ ਘਟਾਇਆ | ਖੰਡ ਚਾਰ ਰੁਪਏ ਦੁੱਧ ਚਾਰ ਰੁਪਏ ਆਟਾ ਇਕ ਰੁਪਏ ਆਲੂ ਪਿਆਜ਼ 12 ਰੁਪਏ ਦਾ ਵਾਧਾ ਪ੍ਰਤੀ ਕਿਲੋ ਕੀਤਾ ਗਿਆ | ਇਕ ਸਾਲ ਵਿੱਚ ਬਜਟ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ | ਸਿਰਫ ਅੰਕੜਿਆਂ ਦਾ ਖੇਡ ਹੈ ਇਹ ਬਜਟ ਕਰੋੜਾਂ ਘਰ ਬਣਾਉਣ ਦਾ ਸੁਪਨਾ ਦਿਖਾਇਆ ਗਿਆ ਹੈ ਯੋਜਨਾਵਾਂ ਇਧਰ ਤੋਂ ਉਧਰ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਹਨ ਅੰਕੜਿਆਂ ਦਾ ਹੇਰ ਫੇਰ ਦਿਖਾਕੇ ਝੂਠ ਬੋਲਿਆ ਗਿਆ ਹੈ | ਉਨਾ ਕਿਹਾ ਕਿ ਵਿੱਤ ਮੰਤਰੀ ਨੇ ਦੱਸਿਆ ਕਿ 20 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਕੱਢ ਦਿੱਤਾ ਹੈ ਇਹ ਬਿਲਕੁਲ ਕੋਰਾ ਝੂਠ ਹੈ ਜਦ ਕਿ ਗਰੀਬੀ ਤੇਜੀ ਨਾਲ ਦੇਸ਼ ਵਿੱਚ ਵਧ ਰਹੀ ਹੈ | ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਬਜਟ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਰਾਹਤ ਦੇਣ ਵਾਲਾ ਬਣਾਇਆ ਜਾਵੇ |
Leave a Reply