August 17, 2026

Justice News

ਅਵਾਮ ਦੀ ਆਵਾਜ਼

ਨੈਸ਼ਨਲ ਰੋਡ ਸੇਫਟੀ ਮਹੀਨਾਂ 14 ਫ਼ਰਵਰੀ 2024 ਤੱਕ ਮਨਾਇਆ  ਜਾਵੇਗਾ

ਪੁਲਿਸ ਕਮਿਸ਼ਨਰੇਟਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਏਸੀਪੀ ਟ੍ਰੈਫ਼ਿਕ ਪੁਲਿਸ ਕਮਿਸ਼ਨਰੇਟਰ ਅੰਮ੍ਰਿਤਸਰ ਟ੍ਰੈਫ਼ਿਕ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾਂ 14 ਫ਼ਰਵਰੀ 2024 ਤੱਕ ਮੁੱਖ ਰੱਖਦਿਆਂ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ਼ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਐੱਚਸੀ ਸਲਵੰਤ ਸਿੰਘ ਅਤੇ ਕਾਂਸਟੇਬਲ ਲਵਪ੍ਰੀਤ ਕੌਰ ਵੱਲੋਂ ਨੋਵਾ ਕੈਂਪਸ ਫਾਰ ਫੋਰਨ ਲੈਂਗੁਏਜ ਅੰਮ੍ਰਿਤਸਰ ਵਿਖੇ ਟ੍ਰੈਫ਼ਿਕ ਸੈਮੀਨਾਰ ਕੀਤਾ। ਨੋਵਾ ਕੈਂਪਸ ਦੇ ਬੱਚਿਆਂ ਨੂੰ ਟ੍ਰੈਫ਼ਿਕ ਨਿਯਮਾਂ ਨੂੰ ਫੋਲੋ ਕਰਨ ਪ੍ਰੇਰਿਤ ਕੀਤਾ। ਸੀਟ ਬੈਲਟ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਬਾਰੇ ਪ੍ਰੇਰਿਤ ਕੀਤਾ। ਉਨਾਂ ਦੱਸਿਆ ਕਿ ਅਨਸਕਿਲਡ ਡਰਾਈਵਿੰਗ ਕਾਰਨ ਹੁੰਦੇ ਐਕਸੀਡੈਂਟਾਂ ਬਾਰੇ ਵੀ ਜਾਗਰੂਕ ਕੀਤਾ। ਰੈਡ ਲਾਈਟ ਜੰਪ ਨਾ ਕਰਨਾ, ਹਮੇਸ਼ਾ ਸੀਟ ਬੈਲਟ ਲਗਾ ਕੇ ਵਾਹਨ ਚਲਾਉਣਾ, ਵਹੀਕਲ ਚਲਾਉਂਦੇ ਸਮੇ ਮੋਬਾਇਲ ਫ਼ੋਨ ਦੀ ਵਰਤੋਂ ਨਹੀ ਕਰਨੀ ਅਤੇ ਟੂ ਵੀਲਰ ਚਲਾਉਂਦੇ ਸਮੇ ਹਮੇਸ਼ਾ ਹੈਲਮੇਟ ਪਾ ਕੇ ਵਹੀਕਲ ਚਲਾਉਣ ਬਾਰੇ ਪ੍ਰੇਰਿਤ ਕੀਤਾ ,ਫੋਰ ਵੀਲਰ ਚਲਾਉਂਦੇ ਸਮੇ ਹਮੇਸ਼ਾ ਸੀਟ ਬੈਲਟ ਲਗਾ ਕੇ ਵਹੀਕਲ ਚਲਾਉਣ ਬਾਰੇ ਦੱਸਿਆ ਗਿਆ ,ਬੱਚਿਆ ਨੂੰ ਸੜਕੀ ਹਾਦਸਿਆਂ ਬਾਰੇ ਜਾਗਰੂਕ ਕੀਤਾ ਗਿਆ, ਨਸ਼ਿਆ ਪ੍ਰਤੀ ਜਾਗਰੂਕ ਕੀਤਾ ਅਤੇ ਬੱਚਿਆ ਨੂੰ ਅੰਡਰ ਏਜ ਡਰਾਈਵਿੰਗ ਬਾਰੇ ਦੱਸਿਆ ਗਿਆ ਟ੍ਰੈਫ਼ਿਕ ਰੂਲਜ਼ ਨੂੰ ਹਮੇਸ਼ਾ ਫੋਲੋ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਐੱਸ ਆਈ ਦਲਜੀਤ ਸਿੰਘ, ਡਾਇਰੈਕਟਰ ਕੁਲਜਿੰਦਰ ਕੌਰ, ਬਿੰਨੂ ਜੈਕਬ ਵਿਸ਼ੇਸ਼ ਤੌਰ ਤੇ ਮੌਕੇ ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਇਕਸੋਰਾ ਆਈਲੈਟਸ ਸੈਂਟਰ ਅੰਮ੍ਰਿਤਸਰ ਵਿਖੇ ਟ੍ਰੈਫ਼ਿਕ ਸੈਮੀਨਾਰ ਕੀਤਾ ਗਿਆ। ਬੱਚਿਆ ਨੂੰ ਟ੍ਰੈਫ਼ਿਕ ਨਿਯਮਾ ਬਾਰੇ ਜਾਗਰੂਕ ਕੀਤਾ ਗਿਆ। ਬੱਚਿਆ ਨੂੰ ਮਨੁੱਖੀ ਗਲਤੀਆਂ ਕਾਰਨ ਹੋ ਰਹੇ ਐਕਸੀਡੈਂਟ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ, ਓਵਰ ਸਪੀਡ ਕਾਰਨ ਹੁੰਦੇ ਐਕਸੀਡੈਂਟ ਤੋਂ ਬਚਾਅ ਲਈ ਹਮੇਸ਼ਾ ਸਹੀ ਤਰ੍ਹਾਂ ਵਹੀਕਲ ਚਲਾਉਣ ਲਈ ਸਮਝਾਇਆ ਗਿਆ, ਸੜਕ ਤੇ ਚੱਲਦਿਆਂ ਟ੍ਰੈਫ਼ਿਕ ਰੂਲਜ਼ ਨੂੰ ਹਮੇਸ਼ਾ ਫੋਲੋ ਕਰਨ ਦੱਸਿਆ ਗਿਆ ਇਸ ਮੌਕੇ ਡਾਇਰੈਕਟਰ ਮਿਸਟਰ ਸੁਮਿਤ ਸ਼ਰਮਾ ਜੀ , ਸੈਂਟਰ ਹੈਡ ਮੀਨੂ ਮੈਂਡਮ ਅਤੇ ਮੈਂਡਮ ਅਮਨਦੀਪ ਸੰਧੂ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.