August 17, 2026

Justice News

ਅਵਾਮ ਦੀ ਆਵਾਜ਼

ਚੰਡੀਗੜ੍ਹ ਮੇਅਰ ਦੀ ਗੈਰ ਸੰਵਿਧਾਨਕ ਚੋਣ ਹੋਵੇ ਰੱਦ –ਚਮਕੌਰ ਸਿੰਘ ਵੀਰ

– ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਲੋਕ ਸਭਾ ਇੰਚਾਰਜ ਸ. ਚਮਕੌਰ ਸਿੰਘ ਵੀਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉਹਨਾਂ ਕਿਹਾ ਕਿ ਭਾਜਪਾ ਵਾਲਿਆਂ ਦੇ ਮੂੰਹ ਵਿੱਚ ਰਾਮ-ਰਾਮ ਤੇ ਬਗਲ ਵਿੱਚ ਛੁਰੀ ਹੈ ਜਿਸ ਢੰਗ ਨਾਲ  ਭਾਜਪਾ ਨੇ ਚੰਡੀਗੜ੍ਹ ਦੀ ਮੇਅਰ ਦੀ ਚੋਣ ਵਿੱਚ ਬਹੁਮਤ ਨਾ ਹੋਣ ਦੇ ਬਾਵਜੂਦ ਵੀ ਗੈਰ ਕਾਨੂੰਨੀ ਢੰਗ ਨਾਲ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਆਪਣਾ ਮੇਅਰ ਚੁਣ ਲਿਆ ਹੈ ਇਹ ਚੋਣ ਤੁਰੰਤ ਰੱਦ ਹੋਣੀ ਚਾਹੀਦੀ ਹੈ ਅਤੇ ਲੋਕਤੰਤਰ ਬਚਣਾ ਚਾਹੀਦਾ ਹੈ, ਉਹਨਾਂ ਇਹ ਵੀ ਕਿਹਾ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਇਸ ਸਬੰਧੀ ਸੂ ਮੋਟੋ ਐਕਸ਼ਨ ਲੈ ਕੇ ਲੋਕਤੰਤਰ ਨੂੰ ਬਚਾਉਣਾ ਚਾਹੀਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.