ਅਨੁਸੂਚਿਤ ਜਾਤੀ ਕੌਮੀ ਕਮਿਸ਼ਨ ਦੀ ਟੀਮ ਵੱਲੋਂ ਜ਼ਿਲ੍ਹਾ ਲੁਧਿਆਣਾ ਦਾ ਦੌਰਾ

ਲੁਧਿਆਣਾ( Justice News)- ਅਨੁਸੂਚਿਤ ਜਾਤੀ ਕੌਮੀ ਕਮਿਸ਼ਨ, ਚੰਡੀਗੜ੍ਹ ਦੀ ਟੀਮ ਵੱਲੋਂ ਜ਼ਿਲ੍ਹਾ ਲੁਧਿਆਣਾ ਦਾ ਦੌਰਾ ਕੀਤਾ ਗਿਆ। ਟੀਮ ਵਿੱਚ ਸ਼੍ਰੀ ਏ.ਭੱਟਾਚਾਰਿਆ, ਰਿਸਰਚ ਅਫ਼ਸਰ, ਸ਼੍ਰੀ ਪ੍ਰਵੀਨ ਦਿਆਂਦੀ, ਸੀਨੀਅਰ ਇੰਵੈਸਟੀਗੇਟਰ, ਸ਼੍ਰੀ ਵਿਜੈ ਕੁਮਾਰ, ਆਫਿਸ ਅਸਸਿਟੈਂਟ ਸ਼ਾਮਲ ਸਨ।
ਸ਼੍ਰੀ ਜ਼ਸਵੀਰ ਲਵਨ ਪੁੱਤਰ ਸ਼੍ਰੀ ਖਿਲਾ ਰਾਮ, ਵਾਸੀ ਮਕਾਨ ਨੰ: 3654, ਗੋਪਾਲ ਨਗਰ, ਹੈਬੋਵਾਲ ਕਲਾਂ, ਜ਼ਿਲ੍ਹਾ ਲੁਧਿਆਣਾ ਵਲੋਂ ਕਮਿਸ਼ਨ ਨੂੰ ਇੱਕ ਦਰਖਾਸਤ ਦਿੱਤੀ ਗਈ ਕਿ ਕੁੱਝ ਗੈਰ-ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਵਲੋਂ ਉਸ ਦੀ ਪ੍ਰਾਪਰਟੀ ‘ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ ਅਤੇ ਉਸ ਨੂੰ ਝੂਠੇ ਪੁਲਿਸ ਕੇਸਾਂ ਵਿੱਚ ਉਲਝਾ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸਦੇ ਤਹਿਤ ਕਮਿਸ਼ਨ ਦੀ ਟੀਮ ਵਲੋਂ ਜਗ੍ਹਾ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਟੀਮ ਵਲੋਂ ਦਰਖਾਸਤੀ ਅਤੇ ਦੂਜੀ ਧਿਰ ਨੂੰ ਧਿਆਨ ਨਾਲ ਸੁਣਿਆ ਗਿਆ। ਟੀਮ ਵੱਲੋਂ ਨਗਰ ਨਿਗਮ, ਲੁਧਿਆਣਾ ਵਲੋਂ ਹਾਜ਼ਰ ਹੋਏ ਅਧਿਕਾਰੀ ਨੂੰ ਆਦੇਸ਼ ਦਿੱਤੇ ਗਏ ਕਿ ਜ਼ਮੀਨ ਸਬੰਧੀ ਸਰਕਾਰੀ ਰਿਕਾਰਡ, ਦੋਵਾਂ ਧਿਰਾਂ ਵਲੋਂ ਪੇਸ਼ ਕੀਤੇ ਗਏ ਰਿਕਾਰਡ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਮਾਮਲੇ ਸਬੰਧੀ ਸਪੱਸ਼ਟ ਰਿਪੋਰਟ ਪੇਸ਼ ਕੀਤੀ ਜਾਵੇ।
ਉਨ੍ਹਾਂ ਮੌਕੇ ‘ਤੇ ਹਾਜ਼ਰ ਤਹਿਸੀਲਦਾਰ ਲੁਧਿਆਣਾ (ਪੱਛਮੀ) ਨੂੰ ਵੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਧਿਰ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ ਅਤੇ ਰਿਕਾਰਡ ਅਨੁਸਾਰ ਜਿਸ ਵੀ ਧਿਰ ਦੀ ਪ੍ਰਾਪਰਟੀ ਸਾਬਤ ਹੁੰਦੀ ਹੈ ਉਸ ਨੂੰ ਮਾਲਕਾਨਾ ਹੱਕ ਦਿਵਾਇਆ ਜਾਵੇ।
ਸ਼੍ਰੀ ਏ.ਭੱਟਾਚਾਰਿਆ ਵਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕਮਿਸ਼ਨ ਇਹ ਯਕੀਨੀ ਬਣਾਉਂਦਾ ਹੈ ਕਿ ਕਿਸੇ ਵੀ ਅਨੁਸੂਚਿਤ ਜਾਤੀ ਦੇ ਵਿਅਕਤੀ ਨਾਲ ਕਿਸੇ ਵੀ ਗੈਰ-ਅਨੁਸੂਚਿਤ ਜਾਤੀ ਦੇ ਵਿਅਕਤੀ ਵਲੋਂ ਕੋਈ ਵਧੀਕੀ ਨਾ ਕੀਤੀ ਜਾਵੇ। ਜੇਕਰ ਕੋਈ ਵੀ ਅਜਿਹਾ ਮਾਮਾਲਾ ਸਾਹਮਣੇ ਆਉਂਦਾ ਹੈ ਤਾਂ ਕਮਿਸ਼ਨ ਅੱਤਿਆਚਾਰ ਰੋਕਥਾਮ ਐਕਟ-1989 ਤਹਿਤ ਕੀਤੇ ਗਏ ਉਪਬੰਧਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਉਣ ਲਈ ਬਚਨਬੱਧ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਰਮਨਦੀਪ ਸਿੰਘ ਭੁੱਲਰ, ਪੀ.ਪੀ.ਐਸ., ਏ.ਡੀ.ਸੀ.ਪੀ-3, ਲੁਧਿਆਣਾ,  ਸ਼੍ਰੀ ਗੁਰਮੀਤ ਸਿੰਘ, ਸਬ-ਰਜਿਸਟਰਾਰ, ਲੁਧਿਆਣਾ (ਪੱਛਮੀ), ਸ਼੍ਰੀ ਹਰਪਾਲ ਸਿੰਘ ਗਿੱਲ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਲੁਧਿਆਣਾ, ਇੰਸਪੈਕਟਰ ਕਮਲਜੀਤ ਸਿੰਘ, ਨਗਰ ਨਿਗਮ ਲੁਧਿਆਣਾ ਹਾਜ਼ਰ ਸਨ।

Leave a Reply

Your email address will not be published.


*