ਲੁਧਿਆਣਾ:::::::::::::::::::::::- ਉੱਘੇ ਗੀਤਕਾਰ ਚੱਤਰ ਸਿੰਘ ਪਰਵਾਨਾ ਦਾ ਅੱਜ ਉਹਨਾਂ ਦੇ ਗ੍ਰਹਿ ਮਹਿੰਦੀਪੁਰ ਜਿੱਥੇ ਉਹ ਆਪਣੀ ਬੇਟੀ ਸਰਬਜੀਤ ਕੌਰ ਕੋਲ ਰਹਿੰਦੇ ਹਨ, ਵਿਖੇ ਜਾ ਕੇ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪੰਜਾਬ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ, ਵਾਈਸ ਪ੍ਰਧਾਨ ਰਵਿੰਦਰ ਸਿਆਣ, ਪਵਨ ਗਰਗ ਅਤੇ ਧੀਆਂ ਦੇ ਗੀਤ ਗਾਉਣ ਵਾਲਾ ਪਾਲੀ ਦੇਤਵਾਲੀਆ ਨੇ 11 ਜਨਵਰੀ ਨੂੰ ਬੁੜਾਪਾ ਅਤੇ ਬਿਮਾਰੀ ਕਾਰਨ ਧੀਆਂ ਦੇ ਲੋਹੜੀ ਮੇਲੇ ‘ਤੇ ਨਾ ਆ ਸਕਣ ਕਾਰਨ ਘਰ ਜਾ ਕੇ ਸ਼ਾਲ, ਸਾਈਟੇਸ਼ਨ, ਮੈਡਲ, ਮਿਠਾਈ, ਸੂਟ ਅਤੇ ਸ਼ਗਨ ਦੀ ਰਾਸ਼ੀ ਦੇ ਕੇ ਸਨਮਾਨ ਕੀਤਾ।
ਇਸ ਸਮੇਂ ਪਰਵਾਨਾ ਦੀ ਖੁਸ਼ੀ ਦਾ ਅੰਤ ਨਹੀਂ ਸੀ। ਪਿੰਡ ਦੇ ਵੀ ਪਤਵੰਤੇ ਸੱਜਣ ਪਹੁੰਚੇ ਹੋਏ ਸਨ। ਹਾਜ਼ਰੀਨ ਵਿੱਚ ਬਾਵਾ, ਲਵਲੀ, ਸਿਆਣ ਅਤੇ ਪਾਲੀ ਦੇਤਵਾਲੀਆ ਨੇ ਅਜਿਹੇ ਵਡਮੁੱਲੇ ਗੀਤਕਾਰਾਂ ਨੂੰ ਸਰਕਾਰ, ਸਮਾਜ, ਬੁਲੰਦੀਆਂ ‘ਤੇ ਪਹੁੰਚੇ ਆਰਟਿਸਟਾਂ ਅਤੇ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੂੰ ਸਾਂਭਣ ਦੀਆਂ ਅਪੀਲ ਕੀਤੀ। ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੱਭਿਆਚਾਰਕ ਦੇ ਰਖਵਾਲਿਆਂ ਲਈ ਪੈਨਸ਼ਨ ਲਗਾਉਣ ਦੀ ਅਪੀਲ ਕੀਤੀ। ਇਸ ਸਮੇਂ ਪਰਵਾਨਾ ਨੇ “ਸੂਲਾਂ ਤੇ ਸੌਂ ਰਿਹਾ ਹਿੰਦ ਨੂੰ ਬਚਾਉਣ ਵਾਲਾ” ਗਾ ਕੇ ਵੀ ਸੁਣਾਇਆ।
ਇਸ ਸਮੇਂ 50 ਸਾਲ ਪਹਿਲਾਂ ਮੰਜੇ ਜੋੜ ਕੇ ਲਾਏ ਸਪੀਕਰਾਂ ‘ਤੇ ਸੁਣੇ ਜਾਂਦੇ ਪਰਵਾਨਾਂ ਦੇ ਲਿਖੇ ਗੀਤਾਂ ਦੇ ਬੋਲ ਵੀ ਪਰਵਾਨਾ ਨੇ ਧੀਮੀ ਆਵਾਜ਼ ਵਿੱਚ ਸਾਂਝੇ ਕੀਤੇ ਜਿਨਾਂ ਗੀਤਾਂ ਵਿੱਚ ਪ੍ਰਮੁੱਖ ਹਨ-
1. ਮਿੱਤਰਾਂ ਦਾ ਚੱਲਿਆ ਟਰੱਕ ਨੀ ਚੁੱਪ ਕਰਕੇ….ਜੋ ਸੁਰਿੰਦਰ ਕੌਰ ਅਤੇ ਰਮੇਸ਼ ਰੰਗੀਲਾ ਨੇ ਗਾਇਆ
2. ਹੁਣ ਮੇਰੇ ਬਾਪੂ ਨੇ ਨਲਕੇ ਤੇ ਮੋਟਰ ਲਾਤੀ…ਹਰਚਰਨ ਗਰੇਵਾਲ ਅਤੇ ਸੀਮਾ ਨੇ ਗਾਇਆ
3. ਪੇਕੇ ਛੱਡ ਜਾ ਮਹੀਨਾ ਇੱਕ ਹੋਰ ਮੁੰਡਿਆ…ਨਰਿੰਦਰ ਬੀਬਾ ਨੇ ਗਾਇਆ
Leave a Reply