ਲੁਧਿਆਣਾ/ ਜਲੰਧਰ:::::::::::: : ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਨੈਸ਼ਨਲ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ ਦੇ 5ਵੇਂ ਅੰਤਰਰਾਸ਼ਟਰੀ ਅਤੇ 44ਵੇਂ ਅਖਿਲ ਭਾਰਤੀ ਅਪਰਾਧ ਵਿਗਿਆਨ ਸੰਮੇਲਨ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸਪੱਸ਼ਟ ਕੀਤਾ ਕਿ, ‘ਅਪਰਾਧਿਕ ਨਿਆਂ ਪ੍ਰਣਾਲੀ ਦੀਆਂ ਸਾਰੀਆਂ ਚੁਣੌਤੀਆਂ ਨਾਲ ਨਿਪਟਿਆ ਜਾ ਸਕਦਾ ਹੈ। ਟੈਕਨਾਲੋਜੀ ਦੀ ਮਦਦ ਨਾਲ 5 ਸਾਲਾਂ ਦੇ ਅੰਦਰ ਦੇਸ਼ ਦੀ ਨਿਆਂ ਪ੍ਰਣਾਲੀ ਦੁਨੀਆ ਦੀ ਸਭ ਤੋਂ ਆਧੁਨਿਕ ਬਣ ਜਾਵੇਗੀ। ਇਹ ਵੀ ਇਤਫ਼ਾਕ ਹੀ ਹੈ ਕਿ ਨੈਸ਼ਨਲ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ ਦੀ 5ਵੀਂ ਅੰਤਰਰਾਸ਼ਟਰੀ ਅਤੇ 44ਵੀਂ ਆਲ ਇੰਡੀਆ ਕ੍ਰਿਮਿਨੋਲੋਜੀ ਕਾਨਫਰੰਸ ਦਾ ਉਦਘਾਟਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਹੀ ਹੈ। ਦੂਰਅੰਦੇਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੰਗਰੇਜ਼ਾਂ ਦੁਆਰਾ ਬਣਾਏ ਕਾਨੂੰਨ ਵਿੱਚ ਬੁਨਿਆਦੀ ਤਬਦੀਲੀਆਂ ਕਰਦੇ ਹੋਏ ਨਿਊ ਇੰਡੀਆ ਵਿੱਚ ਨਵੇਂ ਕਾਨੂੰਨ ਦੀ ਤਜਵੀਜ਼ ਰੱਖੀ ਸੀ। ਪਹਿਲੇ ਕਾਨੂੰਨ ਦਾ ਮਕਸਦ ਅੰਗਰੇਜ਼ਾਂ ਦੇ ਰਾਜ ਨੂੰ ਸੁਰੱਖਿਅਤ ਕਰਨਾ ਅਤੇ ਭਾਰਤੀਆਂ ਨੂੰ ਸਜ਼ਾ ਦੇਣਾ ਸੀ, ਹੁਣ ਇਹ ਕਾਨੂੰਨ ਨਿਆਂ ਦੀ ਮੂਲ ਭਾਵਨਾ ਨਾਲ ਲਿਆਂਦਾ ਗਿਆ ਹੈ। ਇਹ ਵੀ ਧਿਆਨ ਦੇਣ ਯੋਗ ਹੈ ਕਿ ਪਹਿਲੇ ਕਾਨੂੰਨ ਵਿੱਚ ‘ਸਜ਼ਾ’ ਸ਼ਬਦ ਜੁੜਿਆ ਹੋਇਆ ਸੀ, ਜਦੋਂ ਕਿ ਨਵੇਂ ਕਾਨੂੰਨ ਵਿੱਚ ‘ਨਿਆਂ’ ਸ਼ਬਦ ਜੋੜਿਆ ਗਿਆ ਹੈ।
Leave a Reply