ਪੀ ਆਰ ਟੀ ਸੀ ਕਪੂਰਥਲਾ ਡਿੱਪੂ ਦੇ ਡਰਾਈਵਰ ਅਤੇ ਕੰਡਕਟਰ ਨੇ ਇਮਾਨਦਾਰੀ ਮਿਸਾਲ ਕੀਤੀ ਪੇਸ਼

ਨਵਾਂਸ਼ਹਿਰ ::::::::::::::::::::::
ਪੀ ਆਰ ਟੀ ਸੀ ਕਪੂਰਥਲਾ ਡਿੱਪੂ ਵਿਖੇ ਬਤੌਰ ਡਰਾਇਵਰ ਅਤੇ ਕੰਡਕਟਰ ਦੀ ਸੇਵ ਨਿਭਾਅ ਰਹੇ ਹਰਜੀਤ ਸਿੰਘ ਪੰਨੂ ਅਤੇ ਅਜੈਪਾਲ ਸਿੰਘ ਮਾਣਕ  ਨੂੰ ਗੁਆਚਿਆ ਪਰਸ ਉਸ ਸਮੇਂ ਲੱਭਾ, ਜਦੋਂ ਉਹ ਚੰਡੀਗੜ੍ਹ ਤੋਂ ਕਪੂਰਥਲਾ ਬੱਸ ਲੈ ਕੇ ਜਾ ਰਹੇ ਸਨ। ਬੱਸ ਨੂੰ ਡਰਾਇਵਰ ਹਰਜੀਤ ਸਿੰਘ ਪੰਨੂ ਚਲਾ ਰਹੇ ਸਨ। ਜਦੋਂ ਬੱਸ ਦਾ ਕੰਡਕਟਰ ਸਵਾਰੀਆਂ ਦੀਆਂ ਟਿਕਟਾਂ ਕੱਟਣ ਲਈ ਪਿੱਛੇ ਗਿਆ ਤਾਂ ਉਸ ਦੀ ਨਜ਼ਰ ਸੀਟ ਤੇ ਇੱਕ ਪਰਸ ਤੇ ਪਈ।  ਪਰਸ ਵਿਚ ਨਗਦ ਰਾਸ਼ੀ ਤੋਂ ਇਲਾਵਾ ਜ਼ਰੂਰੀ ਕਾਗਜ਼ਾਤ ਹਨ। ਬੱਸ ਦੇ ਡਰਾਈਵਰ ਹਰਜੀਤ ਸਿੰਘ ਪੰਨੂ ਵੱਲੋਂ ਉਹਨਾਂ ਨਾਲ ਫੋਨ ਤੇ ਸੰਪਰਕ ਕੀਤਾ ਗਿਆ। ਹਰਜੀਤ ਸਿੰਘ ਨੇ ਦੱਸਿਆ ਕਿ ਪਰਸ ਚ ਉਹਨਾਂ ਦੀ ਇੰਨਸ਼ੋਰੈਂਸ ਤੇ ਨੰਬਰ ਮੌਜੂਦ ਹੋਣ ਕਰਕੇ ਉਹਨਾਂ ਨਾਲ ਸੰਪਰਕ ਕੀਤਾ ਗਿਆ। ਹਰਜੀਤ ਸਿੰਘ ਪੰਨੂ ਨੇ ਪਰਸ ਬਾਰੇ ਉਨ੍ਹਾਂ ਦੱਸਿਆ ਕਿ ਨਿਸ਼ਾਨੀ ਦੱਸ ਕੇ ਲੈ ਜਾਓ। ਹਰਜੀਤ ਸਿੰਘ ਪੰਨੂ ਅਤੇ ਅਜੈਪਾਲ ਸਿੰਘ ਮਾਣਕ ਨੇ ਅਸਲ ਮਾਲਕ ਹੱਥ ਪਰਸ ਦੇ ਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ।ਅਸਲ ਮਾਲਕ ਅਮਰਿੰਦਰ ਸਿੰਘ ਵਾਸੀ ਕੁਲਾਮ ਰੋਡ ਜ਼ਿਲਾ ਨਵਾਂਸ਼ਹਿਰ ਨੇ ਵੀ ਡਰਾਇਵਰ ਅਤੇ ਕੰਡਕਟਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਅਤੇ ਦੋਵਾਂ ਦਾ ਧੰਨਵਾਦ ਕੀਤਾ।

Leave a Reply

Your email address will not be published.


*