August 17, 2026

Justice News

ਅਵਾਮ ਦੀ ਆਵਾਜ਼

ਯੂਥ ਆਗੂ ਹਨੀ ਟੌਸਾਂ ਨੂੰ ਯੂਥ ਅਕਾਲੀਦਲ ਦੀ ਕੋਰ ਕਮੇਟੀ ਵਿੱਚ ਸ਼ਾਮਿਲ ਕਰਨ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ।

ਨਵਾਂਸ਼ਹਿਰ /ਬਲਾਚੌਰ :::::::::::::::::::
ਸ੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਬਲਾਚੌਰ ਨਾਲ ਸੰਬੰਧਿਤ ਨੌਜਵਾਨ ਆਗੂ ਹਨੀ ਟੌਸਾਂ ਨੂੰ ਯੂਥ ਅਕਾਲੀ ਦਲ ਦੀ ਅਹਿਮ ਜ਼ਿੰਮੇਵਾਰੀ ਦਿੰਦੇ ਹੋਏ ਕੋਰ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ।  ਸਿਆਸੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਹਨੀ ਟੌਸਾਂ ਬਲਾਚੌਰ ਦੇ ਨਿਧੱੜਕ ਵਿਧਾਇਕ ਰਹੇ ਸਵ ਚੌਧਰੀ ਤੁਲਸੀ ਰਾਮ ਚੌਹਾਨ ਦੇ ਦੋਹਤੇ ਅਤੇ ਹਰਦਿਲ ਅਜ਼ੀਜ ਨੇਤਾ ਸਵ ਚੌਧਰੀ ਨੰਦ ਲਾਲ ਦੇ ਨਜਦੀਕੀ ਰਿਸ਼ਤੇਦਾਰ ਹੋਣ ਦੇ ਨਾਲ ਨਾਲ ਉਹਨਾਂ ਦੇ ਨੇੜਲੇ ਸਲਾਹਕਾਰਾਂ ਵਿੱਚ ਵੀ ਸ਼ਾਮਿਲ ਰਹੇ ਹਨ। ਪਿੱਛਲੇ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਸਵ ਸੁਨੀਤਾ ਚੌਧਰੀ ਜੀ ਨੂੰ ਟਿਕਟ ਦਿਵਾਉਣ ਲਈ ਲੌਬੀ ਕਰਨ ਲਈ ਅਹਿਮ ਭੂਮਿਕਾ ਨਿਭਾਈ ਉੱਥੇ ਹੀ ਆਪਣੇ ਪਿੰਡ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਵਿੱਚ ਬੜਤ ਦਿਵਾਈ। ਹਨੀ ਟੌਸਾਂ ਦੇ ਪਿਤਾ ਸਵ ਚੌਧਰੀ ਰਾਮ ਲਾਲ  ਵੀ ਪਿੰਡ ਟੌਸਾਂ ਦੇ ਸਰਪੰਚ ਅਤੇ ਇਲਾਕੇ ਦੀ ਮੰਨੀ ਪ੍ਰਮੰਨੀ ਸ਼ਖ਼ਸੀਅਤ ਰਹੇ ਹਨ। ਯੂਥ ਅਕਾਲੀ ਦਲ ਵਿੱਚ ਲੰਬੇ ਸਮੇ ਤੋਂ ਕੰਮ ਕਰ ਰਹੇ ਹਨੀ ਟੌਸਾਂ ਨੂੰ ਬੂਥ ਲੈਵਲ ਤੇ ਮਿਹਨਤ ਕਰਨ ਦੇ ਨਾਲ ਨਾਲ ਪਾਰਟੀ ਵੱਲੋਂ ਸ਼ੌਪੀ ਹਰ ਤਰਾਂ ਦੀ ਜ਼ੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਜਾਣਿਆਂ ਜਾਂਦਾ ਹੈ।  ਪਾਰਟੀ ਪ੍ਰਤੀ ਵਫ਼ਾਦਾਰੀ ਦੇ ਨਾਲ ਨਾਲ ਸਮਾਜ ਸੇਵਾ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਉਣ ਵਾਲੇ ਹਨੀ ਟੌਸਾਂ ਨੂੰ ਯੂਥ ਅਕਾਲੀ ਦਲ ਵਿੱਚ ਅਹਿਮ ਜ਼ਿੰਮੇਵਾਰੀ ਮਿਲਣ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਲਾਚੌਰ ਦੇ ਹਰ ਆਗੂ ਨੇ ਪਾਰਟੀ ਹਾਈਕਮਾਨ ਦਾ ਤਹਿ ਦਿਲੋਂ ਧੰਨਵਾਦ  ਕੀਤਾ ਉੱਥੇ ਹੀ ਹਨੀ ਟੌਸਾਂ ਨਾਲ ਸਪੰਰਕ ਕਰਨ ਤੇ ਉਹਨਾਂ ਨੇ ਦਿੱਤੀ ਅਹਿਮ ਜ਼ਿੰਮੇਵਾਰੀ ਲਈ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ , ਸਰਦਾਰ ਬਿਕਰਮ ਸਿੰਘ ਮਜੀਠੀਆਂ ,ਬੰਟੀ ਰੋਮਾਣਾ ਪ੍ਰੋਫੈਸਰ  ਪ੍ਰੇਮ ਸਿੰਘ ਚੰਦੂਮਾਜਰਾ , ਡਾ ਦਲਜੀਤ ਸਿੰਘ ਚੀਮਾ,ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ  ,ਡਾ ਸੁੱਖੀ  ਵਿਧਾਇਕ ਬੰਗਾ,ਜਿਲਾ ਪ੍ਰਧਾਨ ਸੁਖਦੀਪ ਸ਼ੁਕਾਰ ,ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਬਖਸ ਖਾਲਸਾ  ਦਾ ਤਹਿ ਦਿੱਲੋ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਹ ਪਾਰਟੀ ਦੀ ਚੜ੍ਹਦੀ ਦੀ ਕਲਾ ਲਈ ਪਹਿਲਾਂ ਤੋਂ ਵੀ ਵੱਧ ਮਿਹਨਤ ਕਰਨਗੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.