ਚੰਡੀਗੜ੍ਹ::::::::::::::::::::::::- ਹਰਿਆਣਾ ਵਿਚ ਨਵੇਂ ਨੌਜੁਆਨਾਂ ਅਤੇ ਮਹਿਲਾਵਾਂ ਨੂੰ ਵੋਟਰਾਂ ਵਜੋ ਰਜਿਸਟ੍ਰੇਸ਼ਣ ਕਰਵਾਉਣ ਤਹਿਤ ਪ੍ਰੋਤਸਾਹਿਤ ਕਰਨ ਦੇ ਵੋਟ ਬਨਵਾਉਣ ਦੇ ਯਤਨਾਂ ਦੇ ਫਲਸਰੂਪ ਵੋਟਰ ਸੂਚੀ ਦੇ ਵਿਸ਼ੇਸ਼ ਸੋਧ ਦੌਰਾਨ ਕੁੱਲ 5,25,615 ਲੋਕ ਨਵੇਂ ਵੋਟਰ ਵਜੋ ਰਜਿਸਟਰਡ ਹੋਏ ਹਨ। ਇੰਨ੍ਹਾਂ ਵਿਚ 1,41,290 ਨੌਜੁਆਨ ਵੋਟਰ 18-19 ਸਾਲ ਉਮਰ ਦੇ ਰਜਿਸਟਰਡ ਹੋਏ, ਜੋ ਕਿ ਇਕ ਰਿਕਾਰਡ ਹੈ। ਅਜਿਹੇ ਵੋਟਰਾਂ ਨੂੰ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਵੱਲੋਂ ਕੌਮੀ ਵੋਟਰ ਡੇ 25 ਜਨਵਰੀ, 2024 ਨੁੰ ਸਨਮਾਨਿਤ ਕੀਤਾ ਜਾਵੇਗਾ।
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੂਰਾਗ ਅਗਰਵਾਲ ਨੇ ਦਸਿਆ ਕਿ ਕੁਰੂਕਸ਼ੇਤਰ ਵਿਚ 25 ਜਨਵਰੀ ਨੂੰ ਰਾਜ ਪੱਧਰੀ ਵੋਟਰ ਡੇ ਮਨਾਇਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ 18-19 ਸਾਲ ਦੇ ਸਾਰੇ ਵੋਟਰਾਂ ਅਤੇ ਸਾਰੀ ਮਹਿਲਾ ਵੋਟਰਾਂ, ਜਿਨ੍ਹਾਂ ਨੇ ਵੋਟਰ ਬਨਣ ਦੇ ਲਈ 1 ਅਕਤੂਬਰ, 2023 ਤੋਂ 9 ਦਸੰਬਰ, 2023 ਤਕ ਬਿਨੈ ਕੀਤਾ ਸੀ, ਉਨ੍ਹਾਂ ਦਾ ਡਰਾਅ ਰਾਹੀਂ ਚੋਣ ਕੀਤਾ ਅਿਗਾ ਹੈ।
ਨੌਜੁਆਨਾਂ ਅਤੇ ਮਹਿਲਾਵਾਂ ਨੂੰ 3-3 ਲੈਪਟਾਪ, 2-2 ਸਮਾਰਟਫੋਨ ਤੇ ਪੈਨਡਰਾਇਵ ਦੇ ਕੇ ਕੀਤਾ ਜਾਵੇਗਾ ਸਨਮਾ-ਨਤ
ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਨੌਜੁਆਨ ਵੋਟਰਾਂ ਵਿੱਚੋਂ ਪਹਿਲੇ ਤਿੰਨ ਵੋਟਰਾਂ ਨੂੰ ਤਿੰਨ ਲੈਪਟਾਪ, ਅਗਲੇ ਦੋ ਵੋਟਰਾਂ ਨੂੰ ਦੋ ਸਮਾਰਟ ਫੋਨ ਅਤੇ 100 ਵੋਟਰਾਂ ਨੁੰ ਪੈਨਡਰਾਇਵ ਦਿੱਤੇ ਜਾਣਗੇ। ਇਸੀ ਤਰ੍ਹਾ, ਮਹਿਲਾਵਾਂ ਨੂੰ ਵੀ ਇਸੀ ਕ੍ਰਮ ਵਿਚ ਪੁਰਸਕਾਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵੋਟਾਂ ਦਾ ਨਾਂਅ ਪੈਨਡਰਾਇਵ ਦੇ ਲਈ ਚੋਣ ਕੀਤਾ ਅਿਗਾ ਹੈ, ਉਨ੍ਹਾਂ ਨੂੰ ਸਬੰਧਿਤ ਜਿਲ੍ਹਾ ਪੱਧਰੀ ਵੋਟਰ ਡੇ ਦੌਰਾਨ ਸਬੰਧਿਤ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ 18-19 ਸਾਲ ਊਰਮ ਵਰਗ ਵਿਚ ਜਿਲ੍ਹਾ ਪਾਣੀਪਤ ਦੀ ਤਨੂ, ਜਿਲ੍ਹਾ ਫਤਿਹਾਬਾਦ ਦੀ ਪ੍ਰ੍ਰਿਲਾ, ਮਹੇਂਦਰਗੜ੍ਹ ਦੇ ਅਰਵਿੰਦਰ ਨੂੰ ਲੈਪਟਾਪ ਦਿੱਤੇ ਜਾਣਗੇ ਅਤੇ ਫਤਿਹਾਬਾਦ ਦੇ ਆਸ਼ੀਸ਼ ਤੇ ਹਿਸਾਰ ਦੀ ਸਿਮਰਨ ਨੂੰ ਸਮਾਰਟਫੋਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਮਹਿਲਾ ਸ਼੍ਰੇਣੀ ਵਿਚ ਫਤਿਹਾਬਾਦ ਦੀ ਕਵਿਤਾ , ਹਿਸਾਰ ਦੀ ਮੋਨਿਕਾ ਤੇ ਨੰਦਿਨੀ ਨੂੰ ਲੈਪਟਾਪ ਅਤੇ ਕੈਥਲ ਦੀ ਹੇਮਾਂਸ਼ੀ ਅਤੇ ਰੋਹਤਕ ਦੀ ਗਣਵਤੀ ਨੁੰ ਸਮਾਰਟਫੋਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਰਾਜ ਦੀ ਵੋਟਰ ਸੂਚੀ ਦੇ ਡਾਟਾ ਦਾ ਅਵਲੋਕਨ ਕਰਨ ਬਾਅਦ ਪਤਾ ਲੱਗਾ ਕਿ 18-19 ਸਾਲ ਉਮਰ ਦੇ ਨੌਜੁਆਨ ਅਤੇ ਮਹਿਲਾ ਵੋਟਰ ਵਜੋ ਰਜਿਸਟ੍ਰੇਸ਼ਣ ਮਰਦਮਸ਼ੁਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਘੱਟ ਹਨ। ਇਸ ਲਈ ਨੌਜੁਆਨ ਅਤੇ ਮਹਿਲਾ ਵੋਟਰ ਦੀ ਇਸ ਕਮੀ ਨੂੰ ਪੂਰਾ ਕਰਨ ਅਤੇ ਇਸ ਗੈਪ ਨੂੰ ਘੱਟ ਕਰਨ ਦੇ ਉਦੇਸ਼ ਅਤੇ ਉਨ੍ਹਾਂ ਨੂੰ ਲੋਕਤਾਂਤਰਿਕ ਪ੍ਰਕ੍ਰਿਆ ਦਾ ਹਿੱਸਾ ਬਨਾਉਣ ਲਈ ਇਨਾਮਾਂ ਦਾ ਐਲਾਨ ਕੀਤਾ ਗਿਆ ਸੀ।
ਉਨ੍ਹਾਂ ਨੇ ਦਸਿਆ ਹੈ ਕਿ ਜਿਨ੍ਹਾਂ ਸੋਗ ਨੌਜੁਆਨ ਅਤੇ ਮਹਿਲਾ ਵੋਟਰ ਵਜੋ 1 ਅਕਤੂਬਰ, 2023 ਤੋਂ 9 ਦਸੰਬਰ, 2023 ਤਕ ਰਜਿਸਟ੍ਰੇਸ਼ਣ ਤਹਿਤ ਫਾਰਮ ਭਰਿਆ ਹੈ ਉਨ੍ਹਾਂ ਦਾ ਨਾਂਅ ਆਖੀਰੀ ਰੂਪ ਵਿਚ ਵੋਟਰ ਸੂਚੀ ਵਿਚ ਛਪਾਈ ਕੀਤੀ ਗਈ। ਅਜਿਹੇ ਵੋਟਰਾਂ ਨੂੰ ਹਾਰਟ੍ਰੋਨ ਵੱਲੋਂ ਤਿਆਰ ਕੀਤੇ ਗਏ ਸਾਫਟਵੇਅਰ ਤੋਂ ਡਾਟਾਬੇਸ ਤਿਆਰ ਕਰ ਇਨਾਮ ਦੇ ਲਈ ਚੂਨਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ 22 ਜਨਵਰੀ, 2024 ਨੂੰ ਰਾਜ ਦੀ ਸਾਰੀ 90 ਵਿਧਾਨਸਭਾ ਚੋਣ ਖੇਤਰ ਦੀ ਵੋਟਰ ਸੂਚੀ ਦੀ ਆਖੀਰੀ ਛਪਾਹੀ ਸਾਰੇ ਨਾਮੋਦ੍ਰਿਸ਼ਟ ਸਥਾਨਾਂ ‘ਤੇ ਕਰ ਦਿੱਤਾ ਗਿਆ ਹੈ।
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਆਖੀਰੀ ਰੂਪ ਨਾਲ ਛਪੀ ਵੋਟਰ ਸੂਚੀ ਵਿਚ ਕੁੱਲ 1.97 ਕਰੋੜ ਵੋਟਰ ਰਜਿਸਟਰਡ ਹਨ, ਜਿਨ੍ਹਾਂ ਵਿੱਚੋਂ 1.05 ਕਰੋੜ ਪੁਰਸ਼ ਅਤੇ 92.50 ਲੱਖ ਮਹਿਲਾ ਵੋਟਰ ਹਨ। ਸੌ-ਫੀਸਦੀ ਵੋਟਰਾਂ ਦੇ ਨਾਂਅ ਫੋਟੋ ਸੂਚੀ ਵਿਚ ਦਰਜ ਹਨ ਅਤੇ ਸਾਰੇ ਵੋਟਰਾਂ ਨੂੰ ਊਨ੍ਹਾਂ ਦੇ ਪਹਿਚਾਣ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ। ਰਾਜ ਵਿਚ ਇਸ ਸਮੇਂ ਕੁੱਲ 19812 ਚੋਣ ਕੇਂਦਰ ਸਥਾਪਿਤ ਕੀਤੇ ਗਏ ਹਨ।
Leave a Reply