ਗੁਰਦੁਆਰਾ ਝੰਡਾ ਜੀ ਨੋਧੇ ਮਾਜਰਾ ਵਿਖੇ ਖੂਨਦਾਨ ਕੈਂਪ ਦੌਰਾਨ 44 ਖੂਨਦਾਨੀਆਂ ਨੇ ਕੀਤਾ ਖੂਨਦਾਨ

ਨੂਰਪੁਰ ਬੇਦੀ :::::::::::::::::::::::::
ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਚੰਡੀਗੜ੍ਹ ਦੇ ਆਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਬਲੱਡ ਬੈਂਕ ਵੱਲੋਂ ਕੌਮੀ ਨੌਜਵਾਨ ਦਿਵਸ ਦੀ ਜਾਗਰੂਕਤਾ ਮੁਹਿੰਮ ਤਹਿਤ ਨੌਧੇ ਮਾਜਰਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ l
ਗੁਰਦੁਆਰਾ ਸ੍ਰੀ ਝੰਡਾ ਜੀ ਨੋਧੇ ਮਾਜਰਾ ਵਿਖੇ ਲਗਾਏ ਗਏ ਖੂਨਦਾਨ ਕੈਂਪ ਦੌਰਾਨ 44 ਖੂਨ ਦਾਨੀਆਂ ਨੇ ਖੂਨ ਦਾਨ ਕੀਤਾ l ਇਸ ਮੌਕੇ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਡਾਕਟਰ ਮਨਪ੍ਰੀਤ ਕੌਰ ਕਟਾਰੀਆ ਅਤੇ ਬਖਤਾਵਰ ਸਿੰਘ ਰਾਣਾ ਦੀ ਅਗਵਾਈ ਵਿੱਚ ਖੂਨ ਇਕੱਤਰ ਕੀਤਾ ਗਿਆ l ਗੁਰਦੁਆਰਾ ਝੰਡਾ ਜੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਮ ਕੁਮਾਰ ਮਾਣਕੂ ,ਗ੍ਰਾਮ ਪੰਚਾਇਤ ਨੋਧੇ ਮਾਜਰਾ ਅਤੇ ਯੂਥ ਕਲੱਬ ਨੋਧੇ ਮਾਜਰਾ ਵੱਲੋਂ ਸਾਂਝੇ ਤੌਰ ਤੇ ਲਗਾਏ ਗਏ ਇਸ ਕੈਂਪ ਦੌਰਾਨ ਖੂਨ ਦਾਨ ਕਰਨ ਲਈ ਨੌਜਵਾਨਾਂ ਨੇ ਭਾਰੀ ਉਤਸ਼ਾਹ ਦਿਖਾਇਆ ਇਸ ਮੌਕੇ ਬਲੱਡ ਬੈਂਕ ਦੀ ਟੀਮ ਅਤੇ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ l ਬੀਟੀਓ ਡਾਕਟਰ ਮਨਪ੍ਰੀਤ ਕੌਰ ਕਟਾਰੀਆ ਨੇ ਇਕੱਤਰ ਖੂਨਦਾਨੀਆਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ ਖੂਨਦਾਨ ਟੀਮ ਵਿੱਚ ਬਖਤਾਵਰ ਸਿੰਘ ਰਾਣਾ ਇੰਚਾਰਜ ਬਲੱਡ ਬੈਂਕ ,ਸੁਰਿੰਦਰ ਪਾਲ ਸਿੰਘ, ਜਗਦੀਪ ਸਿੰਘ, ਬਲਜੀਤ ਸਿੰਘ, ਅਨੀਤਾ ਅਤੇ ਅਰਾਧਨਾ ਨੇ ਸਹਿਯੋਗ ਦਿੱਤਾ l ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਾਮ ਕੁਮਾਰ ਮਾਣਕੂ ਅਤੇ ਜਾਗ੍ਰਿਤੀ ਕਲਾ ਮੰਚ ਤਖਤਗੜ੍ਹ ਦੇ ਪ੍ਰਧਾਨ ਪਰਵਿੰਦਰ ਸਿੰਘ ਭੀਮ ਵੱਲੋਂ ਖੂਨਦਾਨੀਆਂ ਅਤੇ ਬਲੱਡ ਬੈਂਕ ਟੀਮ ਦਾ ਧੰਨਵਾਦ ਕੀਤਾ l ਇਸ ਮੌਕੇ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਿੱਚ ਉਕਤ ਤੋਂ ਇਲਾਵਾ ਬਾਬਾ ਸੁੱਚਾ ਸਿੰਘ, ਬਾਬਾ ਅਜੀਤ ਸਿੰਘ ਡਾਇਰੈਕਟਰ ਹਰਕੇਤ ਸਿੰਘ ਕੋਲਾਪੁਰ, ਸਟਰ ਮੋਹਨ ਸਿੰਘ ਨੋਧੇ ਮਾਜਰਾ ,ਮਾਸਟਰ ਜਵਾਲਾ ਸਿੰਘ, ਫੁੰਮਣ ਸਿੰਘ ,ਜਸਵੀਰ ਸਿੰਘ ,ਭੁਪਿੰਦਰ ਸਿੰਘ ,ਪਰਮਜੀਤ ਸਿੰਘ ,ਰਾਮ, ਸਰਪੰਚ ਭੋਲਾ ਰਾਮ, ਜੋਗਾ ਸਿੰਘ ਅਤੇ ਰਜਿੰਦਰ ਸਿੰਘ ਆਦਿ ਨੇ ਵੀ ਸਹਿਯੋਗ ਦਿੱਤਾ l

Leave a Reply

Your email address will not be published.


*