ਲਗਭਗ 2 ਹਜਾਰ ਕਰੋੜ ਰੁਪਏ ਤੋਂ ਵੱਧ ਦੀ 146 ਪਰਿਯੋਜਨਾਵਾਂ ਦਾ ਕਰਣਗੇ ਉਦਘਾਟਨ ਤੇ ਨੀਂਹ ਪੱਥਰ

ਚੰਡੀਗੜ੍ਹ:::::::::::::::::: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਪਿਛਲੇ 9 ਸਾਲਾਂ ਵਿਚ ਸੂਬੇ ਨੂੰ ਲਗਾਤਾਰ ਵਿਕਾਸ ਦੀ ਰਾਹ ‘ਤੇ ਅੱਗੇ ਲੈ ਜਾਣ ਦਾ ਕੰਮ ਕੀਤਾ ਹੈ। ਇਸੀ ਲੜੀ ਵਿਚ ਇਕ ਵਾਰ ਫਿਰ ਮੁੱਖ ਮੰਤਰੀ ਸੂਬਾਵਾਸੀਆਂ ਨੂੰ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦੇਣ ਜਾ ਰਹੇ ਹਨ। 24 ਜਨਵਰੀ ਨੂੰ ਜਿਲ੍ਹਾ ਹਿਸਾਰ ਤੋਂ ਮੁੱਖ ਮੰਤਰੀ ਵਰਚੂਅਲੀ ਲਗਭਗ 2000 ਕਰੋੜ ਰੁਪਏ ਤੋਂ ਵੱਧ ਦੀ 146 ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ।

          ਇਹ ਪਰਿਯੋਜਨਾਵਾਂ ਸਿਖਿਆ, ਸਿਹਤ, ਸੜਕ, ਬਿਜਲੀ ਅਤੇ ਸਿੰਚਾਈ ਅਤੇ ਜਲ ਪ੍ਰਬੰਧਨ ‘ਤੇ ਕੇਂਦ੍ਰਿਤ ਹਨ। ਇੰਨ੍ਹਾਂ ਪਰਿਯੋਜਨਾਵਾਂ ਵਿਚ 1370 ਕਰੋੜ ਰੁਪਏ ਦੀ 75 ਪਰਿਯੋਜਨਾਵਾਂ ਦਾ ਨੀਂਹ ਪੱਥਰ ਅਤੇ 712 ਕਰੋੜ ਰੁਪਏ ਦੀ 71 ਪਰਿਯੋਜਨਾਵਾਂ ਦਾ ਉਦਘਾਟਨ ਸ਼ਾਮਿਲ ਹੈ। ਮੁੱਖ ਮੰਤਰੀ ਵੱਲੋਂ 10 ਵੱਡੀ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕੀਤਾ ਜਾਵੇਗਾ। ਬਾਕੀ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਹੋਰ ਜਿਲ੍ਹਿਆਂ ਵਿਚ ਕੇਂਦਰੀ ਮੰਤਰੀ, ਹਰਿਆਣਾ ਕੈਬਨਿਟ ਮੰਤਰੀਆਂ, ਸਾਂਸਦਾਂ ਤੇ ਵਿਧਾਇਕਾਂ ਵੱਲੋਂ ਕੀਤਾ ਜਾਵੇਗਾ।

          ਵੱਡੀ ਪਰਿਯੋਜਨਾਵਾਂ ਵਿਚ ਲਗਭਗ 333 ਕਰੋੜ ਰੁਪਏ ਦੀ ਲਾਗਤ ਨਾਲ ਸੈਕਟਰ-78, ਫਰੀਦਾਬਾਦ ਵਿਚ ਕੌਮਾਂਤਰੀ ਕੰਵੇਂਸ਼ਨ ਸੈਂਟਰ ਦੇ ਨਵੇਂ ਭਵਨ ਦਾ ਨਿਰਮਾਣ, ਲਗਭਗ 185 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਸੀਮਾ ਤੋਂ ਰਤਿਆ -ਫਤਿਹਾਬਾਦ, ਭੱਟੂ-ਭਾਦਰਾ ਤੋਂ ਰਾਜਸਤਾਨ ਸੀਮਾ ਤਕ ਬੁੱਢਲਾਡਾ ਸੜਕ ਦਾ ਮਜਬੂਤੀਕਰਣ ਤੇ ਚੌੜਾਕਰਣ, ਲਗਭਗ 86 ਕਰੋੜ ਰੁਪਏ ਦੀ ਲਾਗਤ ਨਾਲ ਰਿਵਾੜੀ-ਨਾਰਨੌਲ ਰੇਲਵੇ ਲਾਇਨ ‘ਤੇ 4 ਲੇਨ ਆਰਓਬੀ ਦਾ ਨਿਰਮਾਣ, ਲਗਭਗ 76 ਕਰੋੜ ਰੁਪਏ ਦੀ ਲਾਗਤ ਨਾਲ ਮਨੋਲੀ-ਪਾਣੀਪਤ ਰੋਡ (ਜੀਟੀ ਰੋਡ ਐਨਐਚ-44) ਤਕ ਦਾ ਸੁਧਾਰ ਕੰਮ, ਲਗਭਗ 60 ਕਰੋੜ ਰੁਪਏ ਦੀ ਲਾਗਤ ਨਾਲ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ, ਜੀਂਦ ਵਿਚ ਟੀਚਿੰਗ ਬਲਾਕ-3 ਦਾ ਨਿਰਮਾਣ ਅਤੇ ਲਗਭਗ 55 ਕਰੋੜ ਰੁਪਏ ਦੀ ਲਾਗਤ ਨਾਲ ਰਤਿਆ ਸ਼ਹਿਰ ਵਿਚ ਨਹਿਰ ਅਧਾਰਿਤ ਜਲਘਰ ਦੇ ਨਿਰਮਾਣ ਕੰਮ ਦਾ ਨੀਂਹ ਪੱਥਰ ਰੱਖਨਾ ਸ਼ਾਮਿਲ ਹੈ।

          ਇਸ ਤੋਂ ਇਲਾਵਾ, ਮੁੱਖ ਮੰਤਰੀ ਵੱਲੋਂ ਲਗਭਗ 87 ਕਰੋੜ ਰੁਪਏ ਨਾਲ ਪਾਣੀਪਤ ਟਾਊਨ ਵਿਚ 15 ਐਮਐਲਡੀ ਅਤੇ 25 ਐਮਐਲਡੀ ਸਮਰੱਥਾ ਦੇ ਦੋ ਐਸਟੀਪੀ, ਲਗਭਗ 62 ਕਰੋੜ ਰੁਪਏ ਦੀ ਲਾਗਤ ਨਾਲ ਸੋਨੀਪਤ ਸ਼ਹਿਰ ਵਿਚ ਟ੍ਰੀਟੇਡ ਵੇਸਟ ਵਾਟਰ ਦੀ ਮੁੜ ਵਰਤੋ ਲਈ ਸੀਵਰੇਜ ਨੈਟਵਰਕ ਦਾ ਵਿਸਤਾਰ ਅਤੇ ਲਗਭਗ 58 ਕਰੋੜ ਰੁਪਹੇ ਦੀ ਲਾਗਤ ਨਾਲ ਜਿਲ੍ਹਾ ਸੋਨੀਪਤ ਵਿਚ 10 ਪਿੰਡਾਂ ਦੇ ਲਈ ਜਲ ਸਪਲਾਈ ਯੋਜਨਾ ਦਾ ਵਿਸਤਾਰ ਸਮੇਤ ਅਮ੍ਰਿਤ ਯੋਜਨਾ ਦੇ ਤਹਿਤ ਸੋਨੀਪਤ ਸ਼ਹਿਰ ਦੇ ਬਾਕ ਖੇਤਰਾਂ ਵਿਚ ਜਲ ਵੰਡ ਪ੍ਰਣਾਲੀ ਦਾ ਉਦਘਾਟਨ ਕੀਤਾ ਜਾਵੇਗਾ।

          ਸ੍ਰੀ ਮਨੋਹਰ ਲਾਲ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਡਿਜੀਟਲ ਰਾਹੀਂ ਪੂਰੇ ਸੂਬੇ ਵਿਚ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕੀਤਾ ਹੈ। ਇਸ ਤਰ੍ਹਾ ਡਿਜੀਟਲੀ ਇਕ ਹੀ ਸਥਾਨ ਵਿਚ ਇੰਨ੍ਹੇ ਵਿਆਪਕ ਪੱਧਰ ‘ਤੇ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕਰਨ ਈ-ਗਵਰਨੈਂਸ ਦਾ ਇਕ ਵੱਡਾ ਉਦਾਹਰਣ ਹੈ।

Leave a Reply

Your email address will not be published.


*