August 17, 2026

Justice News

ਅਵਾਮ ਦੀ ਆਵਾਜ਼

ਟੋੋਲ ਬਚਾਉਣ ਦੇ ਚੱਕਰ ਚ ‘ ਪਲਟਿਆ ਛੋਟਾ ਵਾਹਨ

 ਬਲਾਚੌਰ – ਰੋਪੜ੍ਹ ਹਾਈਵੇ ਮਾਰਗ ‘ਤੇ ਸਥਿਤ ਬਛੂਆਂ ਟੋਲ ਪਲਾਜਾ ਤੋਂ ਟੋਲ ਟੈਕਸ ਦੇ ਬਚਾਉਣ ਦੇ ਚੱਕਰ ਵਿੱਚ ਲਿੰਕ ਮਾਰਗ ‘ਤੇ ਗਿਆ ਸਮਾਨ ਢੋਣ ਵਾਲੇ ਇੱਕ ਛੋਟੇ ਵਾਹਨ ਦੇ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ  ਹੈ।
       ਮੌਕੇ ਤੋਂ ਮਿਲੀ  ਜਾਣਕਾਰੀ ਅਨੁਸਾਰ ਸਮਾਨ ਢੋਣ ਵਾਲਾ ਇੱਕ ਛੋਟਾ ਵਾਹਨ ਰੋਪੜ੍ਹ ਸਾਈਡ ਤੋਂ ਕਾਠਗੜ੍ਹ ਵੱਲ ਆ ਰਿਹਾ ਸੀ ਅਤੇ ਬਛੂਆਂ ਟੋਲ ਪਲਾਜਾ  ਤੋਂ ਟੋਲ ਬਚਾਉਣ ਦੇ ਲਈ ਉਸ ਦੇ ਡਰਾਈਵਰ ਨੇ ਆਪਣੇ ਵਾਹਨ ਨੂੰ ਬਛੂਆਂ ਪਿੰਡ ਦੀ ਲਿੰਕ ਸੜਕ ‘ਤੇ ਪਾ ਲਿਆ ਜੋ ਟੋਲ ਪਲਾਜਾ ਤੋਂ ਅੱਗੇ ਹਾਈਵੇ ਮਾਰਗ ਨਾਲ ਜੋੜਦੀ ਹੈ ਪ੍ਰੰਤੂ ਸੜਕ ਟੁੱਟੀ ਹੋਣ ਕਾਰਨ ਰਾਤ ਸਮੇਂ ਵਾਹਨ ਸੜਕ ਦੇ ਨਾਲ ਬਣੀ ਡੂੰਘੀ ਖਾਈ ਵਿੱਚ ਪਲਟ ਗਿਆ  ਅਤੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.