ਨੈਸ਼ਨਲ ਹਾਈਵੇ ਤੇ ਘੁੰਮ ਰਹੇ ਆਵਾਰਾ ਪਸ਼ੂ ਬਣ ਰਹੇ ਹਾਦਸਿਆ ਦਾ ਕਾਰਨ

ਨਵਾਂਸ਼ਹਿਰ /ਕਾਠਗੜ੍ਹ :::::::::::::::::-ਨੈਸ਼ਨਲ ਹਾਈਵੇ ਤੇ ਘੁੰਮ ਰਹੇ ਆਵਾਰਾ ਪਸ਼ੂਆ ਆਏ ਦਿਨ ਹਾਦਸਿਆ ਦਾ ਕਾਰਨ ਬਣ ਰਹੇ ਹਨ | ਸਰਕਾਰ ਦਾ ਆਵਾਰਾ ਪਸ਼ੂਆ ਦਾ ਹੱਲ ਕਰਨ ਦਾ ਫੁਰਮਾਨ ਕੇਵਲ ਕਾਗਜਾਂ ਵਿੱਚ ਹੀ ਹੈ | ਜ਼ਮੀਨੀ ਹਕੀਕਤ ਤਾਂ ਕੁਝ ਹੋਰ ਹੀ ਦਰਸਾ ਰਹੀ ਹੈ | ਅੱਜ ਕੱਲ ਪੈ ਰਹੀ ਕੜਾਕੇ ਠੰਡ ਦੇ ਧੁੰਦ ਦਾ ਕਾਰਨ ਆਉਣ ਜਾਣ ਵਾਲੇ ਵਾਹਨਾਂ ਚਾਲਕਾਂ ਨੂੰ  ਕਾਫ਼ੀ ਪਰੇਸ਼ਾਨੀ ਦੇ ਦੌਰ ਵਿੱਚੋ ਲੰਘਣਾ ਪੈ ਰਿਹਾ ਹੈ | ਦੂਸਰੇ ਪਾਸੇ ਸੜਕਾਂ ਤੇ ਘੁੰਮ ਰਹੇ ਆਵਾਰਾ ਪਸ਼ੂਆ ਗੱਡੀਆ ਮੋਟਰਾਂ ਵਿੱਚ ਟਕਰਾਉਣ ਕਾਰਨ ਕਈ ਕੀਮਤੀ ਜਾਨਾ ਜਾ ਚੁੱਕੀਆ ਹਨ | ਲੇਕਿਨ ਸਰਕਾਰ  ਦੇ ਵੱਲੋ ਇਸ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਹੈ |  ਬੀਤੇ ਦਿਨ ਨੈਸ਼ਨਲ ਹਾਈਵੇ  ਜੋ ਆਸਰੋਂ ਤੋ ਰੋਪੜ੍ਹ ਨੂੰ  ਆਪਸ ਵਿੱਚ ਜੋੜਦਾ ਹੈ ਉਸ ਉੱਤੇ ਕਈ ਦਿਨਾਂ ਤੋ ਆਵਾਰਾ ਪਸ਼ੂ  ਦੀ ਮੌਤ ਹੋ ਗਈ ਸੀ ਜਿਸਦੇ ਚੱਲਦੇ  ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ  ਕਾਫੀ ਪਰੇਸ਼ਾਨੀ ਝੱਲਣੀ ਪੈਦੀ ਸੀ | ਲੇਕਿਨ ਪ੍ਰਸ਼ਾਸ਼ਨ ਦੇ ਵੱਲੋਂ ਇਸ ਮ੍ਰਿਤਕ ਪਸ਼ੂ ਨੂੰ  ਸੜਕ ਤੇ ਨਹੀ ਹਟਾਇਆ ਗਿਆ | ਫਿਰ  ਇਲਾਕੇ ਦੇ ਸਮਾਜ ਸੇਵੀ ਸੁਰਿੰਦਰ ਛਿੰਦਾ  ਅਤੇ ਸੋਨੂੰ ਆਸਰੋਂ ਨੇਂ ਉਸ ਮ੍ਰਿਤਕ ਪਸ਼ੂ ਨੂੰ  ਸੜਕ ਤੋ ਹਟਵਾਇਆ ਅਤੇ ਆਮ ਦੀ ਤਰ੍ਹਾਂ ਆਵਾਜਾਈ ਸ਼ੁਰੂ ਹੋਈ | ਉਨਾਂ ਨੇ ਆਵਾਰਾ ਪਸ਼ੂਆ ਦਾ ਕੋਈ ਸਥਾਈ ਹੱਲ ਨਾ ਹੋਣ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ | ਉਨਾਂ ਨੇ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ  ਆਵਾਰਾ ਪਸ਼ੂਆ ਦੇ ਲਈ ਬਣੀਆ ਗਈਆ ਗਊਸ਼ਾਲਾ ਨੂੰ   ਸਰਕਾਰਾ ਵੱਲੋ ਬਹੁਤ ਜਿਆਦਾ ਰਾਸ਼ੀ ਦਿੱਤੀ ਜਾ ਰਹੀ ਹੈ ਲੇਕਿਨ ਉਹ ਪੈਸੇ  ਸਿਰਫ ਕਾਗਜਾਂ ਵਿੱਚ ਹੀ ਦਿਖਾਏ ਜਾਦੇ ਹਨ | ਉਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਵਾਰਾ ਪਸ਼ੂਆ ਦੀ ਸੰਭਾਲ ਦੇ ਲਈ ਗਊਸ਼ਾਲਾ ਦਾ ਖਾਸ ਪ੍ਰਬੰਧ ਕੀਤਾ ਜਾਵੇ, ਤਾ ਕਿ ਆਏ ਦਿਨ ਹੋ ਰਹੇ ਹਾਦਸਿਆ ਤੇ ਰੋਕ ਲੱਗ ਸਕੇ |

Leave a Reply

Your email address will not be published.


*