ਚੰਡੀਗੜ੍ਹ::::::::::::::::::- ਹਰਿਆਣਾ ਵਿਚ ਖੇਤੀਬਾੜੀ ਤੇ ਕਿਸਾਨਾਂ ਦੀ ਪ੍ਰਗਤੀ ਤਹਿਤ ਸੂਬਾ ਸਰਕਾਰ ਹੁਣ ਕਲਸਟਰ ਮੋਡ ‘ਤੇ ਪਾਇਲਟ ਪਰਿਯਨਾਵਾਂ ਦੀ ਰੂਖਰੇਵਾ ਬਣਾ ਰਹੀ ਹੈ, ਜਿਸ ਨਾਲ ਫਸਲ ਵਿਵਿਧੀਕਰਣ, ਸੂਖਮ ਸਿੰਚਾਈ ਯਨਾ, ਪਸ਼ੂ ਨਸਲ ਸੁਧਾਰ ਤੇ ਹ ਖੇਤੀਬਾੜੀ ਸਬੰਧੀ ਗਤੀਿਵਿਧੀਆਂ ਨੁੰ ਪ੍ਰੋਤਸਾਹਨ ਮਿਲੇਗਾ। ਇਸ ਤ ਇਲਾਵਾ, ਜੈਵਿਕ ਖੇਤੀ, ਕੁਦਰਤੀ ਖੇਤੀ ਤੇ ਸਹਿਕਾਰੀ ਖੇਤੀ ਦੇ ਵੱਲ ਕਿਸਾਨਾਂ ਦਾ ਰੁਝਾਨ ਵਧਾਉਣ ਲਈ ਵੀ ਹਰਿਆਣਾ ਕਿਸਾਨ ਭਲਾਈ ਅਥਾਰਿਟੀ ਨਵੀਂ ਯੋਜਨਾਵਾਂ ਤਿਆਰ ਕਰੇਗੀ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਇੱਥੇ ਹਰਿਆਣਾ ਕਿਸਾਨ ਭਲਾਈ ਅਥਾਰਿਟੀ ਦੀ ਜਨਰਲ ਬਾਡੀ ਦੀ ਤੀਜੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਊਰਜਾ ਮੰਤਰੀ ਰਣਜੀਤ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ, ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ, ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਅਤੇ ਹਰਿਆਣਾ ਪਬਲਿਕ ਇੰਟਰਪ੍ਰਾਈਸਿਸ ਬਿਊਰੋਤੇ ਹਰਿਆਣਾ ਕਿਸਾਨ ਭਲਾਈ ਅਥਾਰਿਟੀ ਦੀ ਕਾਰਜਕਾਰੀ ਸਕਿਤੀ ਦੇ ਚੇਅਰਮੈਨ ਸੁਭਾਸ਼ ਬਰਾਲਾ ਮੌਜੂਦ ਰਹੇ।
ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਿਉਂਕਿ ਅੱਜ ਦੇ ਸਮੇਂ ਵਿਚ ਜੋਤ ਭੂਮੀ ਛੋਟੀ ਹੁੰਦੀ ਜਾ ਰਹੀ ਹੈ, ਇਸ ਲਈ ਛੋਟੇ ਤੇ ਸੀਮਾਂਤ ਕਿਸਾਨਾਂ ਦੀ ਆਮਦਨ ਵਿਚ ਵਾਧੇ ਤੇ ਪ੍ਰਗਤੀ ਲਈ ਰਿਵਾਇਤੀ ਖੇਤੀ ਦੇ ਨਾਲ-ਨਾਲ ਨਵੇਂ ਦੌਰ ਦੀ ਖੇਤੀ ਪ੍ਰਣਾਲੀ ਅਪਨਾਉਂਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਪਸ਼ੂਪਾਲਣ ਦੇ ਖੇਤਰ ਵਿਚ ਅੱਜ ਅਪਾਰ ਸੰਭਾਵਨਾਵਾਂ ਹਨ, ਜਿਸ ਨਾਲ ਕਿਸਾਨ ਤੇ ਪਸ਼ੂਪਾਲਕ ਬਿਤਹਰ ਆਮਦਨ ਪ੍ਰਾਪਤ ਕਰ ਸਕਦੇ ਹਨ। ਨਾਲ ਹੀ, ਕਿਸਾਲਾਂ ਨੂੰ ਸਹਿਕਾਰਤਾ ਖੇਤੀ ਅਵਧਾਰਣਾ ਦੇ ਵੱਲ ਵੱਧਣ ਦੀ ਜਰੂਰਤ ਹੈ, ਜਿਸ ਨਾਲ ਕਈ ਕਿਸਾਨ ਮਿਲ ਕੇ ਇਕੱਠੇ ਖੇਤੀ ਕਰਨ, ਇਸ ਨਾਲ ਛੋਟੀ ਜੋਤ ਭੂਮੀ ਦੀ ਸਮਸਿਆ ਵੀ ਖਤਮ ਹੋਵੇਗੀ ਅਤੇ ਕਿਸਾਨ ਖਾਦ ਪ੍ਰੋਸੈਂਸਿੰਗ ਉਦਯੋਗ ਦੀ ਦਿਸ਼ਾ ਵਿਚ ਵੀ ਵੱਧ ਸਕਣਗੇ। ਇਸ ਲਈ ਅਥਾਰਿਟੀ ਸਬੰਧਿਤ ਵਿਭਾਗਾਂ ਦੇ ਨਾਲ ਮਿਲ ਕੇ ਪਾਇਲਟ ਯੋਜਨਾਵਾਂ ਤਿਆਰ ਕਰਨ। ਇਜਰਾਇਲ ਦੀ ਤਰਜ ‘ਤੇ ਸਹਿਕਾਰਤਾ ਖੇਤੀ ਦੇ ਲਈ ਵੱਧ ਤੋਂ ਵੱਧ ਕਿਸਾਨਾਂ ਨੁੰ ਪ੍ਰੇਰਿਤ ਕਰਨ।
Leave a Reply