August 17, 2026

Justice News

ਅਵਾਮ ਦੀ ਆਵਾਜ਼

ਪ੍ਰਿੰਸੀਪਲ ਮੁਹੰਮਦ ਇਰਫਾਨ ਨੇ ਸਰਕਾਰੀ ਕਾਲਜ ਕਰਮਸਰ ਦਾ ਅਹੁਦਾ ਸੰਭਾਲਿਆ 

ਪਾਇਲ::::::::::::::::
ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਪ੍ਰਿੰਸੀਪਲ ਮੁਹੰਮਦ ਇਰਫਾਨ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਕਾਲਜ ਦੇ ਸਮੂਹ ਅਧਿਆਪਕ ਸਾਹਿਬਾਨ ਅਤੇ ਦਫਤਰੀ ਸਟਾਫ ਵੱਲੋਂ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ। ਜ਼ਿਕਰਯੋਗ ਹੈ ਕਿ  ਮੁਹੰਮਦ ਇਰਫਾਨ ਬਤੌਰ ਇੱਕ ਕਾਲਜ ਅਧਿਆਪਕ ਮਨੋਵਿਗਿਆਨ ਵਿਸ਼ੇ ਦੇ ਇੱਕ ਚੰਗੇ ਮਾਹਿਰ ਵਜੋਂ ਜਾਣੇ ਜਾਂਦੇ ਹਨ ਅਤੇ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਲੰਬੀ ਸੇਵਾ ਨਿਭਾ ਚੁੱਕੇ ਹਨ। ਇਸ ਕਾਲਜ ਵਿੱਚ ਆਉਣ ਤੋਂ ਪਹਿਲਾਂ ਉਹ ਸਰਕਾਰੀ ਕਾਲਜ ਮੁਕਤਸਰ ਵਿੱਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਹੇ ਸਨ। ਪ੍ਰਿੰਸੀਪਲ ਸਾਹਿਬ ਦੀ ਜੁਆਇੰਨਿੰਗ ਦੇ ਇਸ ਖਾਸ ਮੌਕੇ ‘ਤੇ ਸਰਕਾਰੀ ਕਾਲਜ ਰੌਸ਼ਨ ਵਾਲਾ ਤੋਂ ਪ੍ਰੋ. ਅਸ਼ਵਨੀ ਕੁਮਾਰ, ਪ੍ਰੋ. ਇੰਦਰਦੀਪ ਸਿੰਘ ਜੱਸੜ, ਸਰਕਾਰੀ ਕਾਲਜ ਮਲੇਰਕੋਟਲਾ ਤੋਂ ਰਿਟਾਇਰਡ ਵਾਈਸ ਪ੍ਰਿੰਸੀਪਲ ਮਨਜ਼ੂਰ ਹਸਨ, ਪ੍ਰੋ. ਮੁਜਾਹਿਦ ਹਸਨ ਅਤੇ ਪ੍ਰੋ. ਮੁਹੰਮਦ ਸ਼ਕੀਲ ਜਦਕਿ ਸਥਾਨਕ ਸੰਸਥਾ ਤੋਂ ਵਾਈਸ ਪ੍ਰਿੰਸੀਪਲ ਗੁਰਦਿੱਤ ਸਿੰਘ, ਪ੍ਰੋ. ਇੰਦਰਪਾਲ ਸਿੰਘ, ਪ੍ਰੋ. ਗਗਨਦੀਪ ਕੌਰ, ਗੁਰਿੰਦਰ ਸਿੰਘ ਅਤੇ ਰਵਿੰਦਰ ਸਿੰਘ ਉੱਚੇਚੇ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.