ਭੀਖੀ::::::::::::::::::: ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਬੁਢਲਾਡਾ ਦੀ ਮਹੀਨਾਵਾਰ ਮੀਟਿੰਗ ਰੋਇਲ ਰੈਸਟੋਰੈਂਟ ਵਿਖੇ ਜ਼ਿਲ੍ਹਾ ਪ੍ਰਧਾਨ ਡਾ. ਹਰਦੀਪ ਸਿੰਘ ਬਰ੍ਹੇ ਅਤੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਗੁੜੱਦੀ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਡਾ. ਸੁਨੀਲ ਬਾਂਸਲ ਐਮਡੀ ਮੈਡੀਸਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਮੀਟਿੰਗ ਦੌਰਾਨ ਡਾ. ਸੁਨੀਲ ਬਾਂਸਲ ਨੇ ਵੱਖ ਵੱਖ ਰੋਗਾਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਗੁੜੱਦੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਟਰੱਕ ਡਰਾਇਵਰਾਂ ਲਈ ਜੋ ਤਾਨਾਸ਼ਾਹੀ ਕਾਨੂੰਨ ਪਾਸ ਕੀਤਾ ਹੈ ਜਥੇਬੰਦੀ ਉਸਦਾ ਸਖਤ ਵਿਰੋਧ ਕਰਦੀ ਹੈ।ਉਨ੍ਹਾਂ ਕਿਹਾ ਕਿ ਅਗਰ ਕੇਂਦਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਜਥੇਬੰਦੀ ਉਸ ਦਾ ਸਖਤ ਵਿਰੋਧ ਕਰੇਗੀ ਅਤੇ ਟਰੱਕ ਡਰਾਇਵਰਾਂ ਦਾ ਮੋਢੇ ਨਾਲ ਮੋਢਾ ਲਾ ਕੇ ਖੜੇਗੀ।ਬਲਾਕ ਪ੍ਰਧਾਨ ਡਾ. ਪ੍ਰਗਟ ਸਿੰਘ ਕਣਕਵਾਲ ਨੇ ਕਿਹਾ ਕਿ ਜਥੇਬੰਦੀ ਨਸ਼ੇ ਵੇਚਣ ਵਾਲੇ ਕਿਸੇ ਵੀ ਵਿਅਕਤੀ ਦਾ ਸਾਥ ਨਹੀਂਂ ਦੇਵੇਗੀ।ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਇਮਾਨਦਾਰੀ ਨਾਲ ਕੰਮ ਕਰਦੀ ਹੈ ਤੇ ਹਮੇਸ਼ਾ ਕਰਦੀ ਰਹੇਗੀ। ਜਿਲ੍ਹਾ ਪ੍ਰਧਾਨ ਡਾ, ਹਰਦੀਪ ਸਿੰਘ ਬਰ੍ਹੇ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅੰਦਰ ਪ੍ਰੈਕਟਿਸ ਕਰਦੇ ਡਾਕਟਰਾਂ ਵੱਲ ਵੀ ਧਿਆਨ ਦੇਵੇ ਤਾਂ ਕਿ ਉਨਾਂ ਨੂੰ ਕਿਸੇ ਤਰਾਂ ਵੀ ਪ੍ਰੈਕਟਿਸ ਦਾ ਅਧਿਕਾਰ ਮਿਲ ਸਕੇ।ਇਸ ਮੌਕੇ ਚੇਅਰਮੈਨ ਪਾਲ ਦਾਸ ਗੁੜੱਦੀ, ਜਿਲ੍ਹਾ ਸਕੱਤਰ ਡਾ. ਬਲਜੀਤ ਸਿੰਘ ਪਰੋਚਾ, ਡਾ. ਹਰਜਿੰਦਰ ਸਿੰਘ, ਅਮਨ ਪਿੱਪਲੀਆਂ, ਤੇਜਾ ਸਿੰਘ ਕਲੀਪੁਰ, ਪ੍ਰਧਾਨ ਗੁਰਤੇਜ ਸਿੰਘ ਕੋਟੜਾ, ਡਾ. ਗੋਰਾ ਲਾਲ, ਡਾ. ਮਹਾਂਵੀਰ, ਤੇਜਾ ਸਿੰਘ, ਡਾ. ਹਰਪ੍ਰੀਤ ਸਿੰਘ, ਜੱਗੀ ਫਲੇੜਾ, ਕੁਲਦੀਪ ਸ਼ਰਮਾ, ਕੁਲਦੀਪ ਮੰਦਰਾ, ਵਿੱਕੀ ਟਾਹਲੀਆਂ, ਗਗਨਦੀਪ, ਕਰਮਜੀਤ ਸਿੰਘ, ਡਾ. ਰਿੰਕੂ ਗੁਰਨੇ, ਨਿਰਮਲ ਹਨੀ ਦੋਦੜਾ ਅਤੇ ਡਾ. ਬਲਕਰਨ ਸਿੰਘ ਹਾਜਰ ਸਨ।
ਫੋਟੋ-ਮੀਟਿੰਗ ਦੌਰਾਨ ਹਾਜਰ ਮੈਡੀਕਲ ਪ੍ਰੈਕਟੀਸ਼ਨਰ।
Leave a Reply