ਤੀਜੇ ਪੜਾਅ ਤਹਿਤ ਵੱਖ-ਵੱਖ 9 ਜ਼ਿਲ੍ਹਿਆਂ ਰਾਜ ਪੱਧਰੀ ਖੇਡਾਂ ਦਾ ਆਗਾਜ਼
ਲੁਧਿਆਣਾ
(ਜਸਟਿਸ ਨਿਊਜ਼ )
– ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਰਾਜ ਪੱਧਰੀ ਖੇਡਾਂ ਦੇ ਤੀਜੇ ਫੇਜ਼ ਦਾ ਅਗਾਜ ਅੱਜ ਮਿਤੀ 17 ਨਵੰਬਰ 2026 ਤੋਂ ਅਕਤੂਬਰ ਤੋਂ ਪੰਜਾਬ ਦੇ ਵੱਖ ਵੱਖ 9 ਜਿਲ੍ਹਿਆਂ ਵਿੱਚ ਹੋ ਗਿਆ ਹੈ। ਐਥਲੈਟਿਕਸ (ਏਜ ਗਰੁੱਪ ਅੰ14, 17, 21, 21-30, 31-40, 41-50, 51-60, 61-70 ਅਤੇ 70 ਤੋਂ ਉਪਰ )ਅਤੇ ਫੈਨਸਿੰਗ (ਏਜ ਗਰੁੱਪ ਅੰ 14, 17, 21, 21-30 ਅਤੇ 31-40) ਲੜਕੇ । ਲੜਕੀਆਂ, ਮੇਲ। ਫੀਮੇਲ ਜਿਲ੍ਹਾ ਲੁਧਿਆਣਾ ਵਿਖੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਹਨ।
ਗੁਰੂ ਨਾਨਕ ਸਟੇਡੀਅਮ ਦੇ ਐਥਲੈਟਿਕਸ ਟਰੈਕ ਵਿੱਚ ਐਥਲੈਟਿਕਸ ਖੇਡ ਦੇ ਰਾਜ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਕਰਨ ਲਈ ਸ੍ਰੀ ਮਨਦੀਪ ਕੌਸ਼ਲ ਜੀ ਨੇ ਸ਼ਿਰਕਤ ਕੀਤੀ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਰਹਿਣ ਲਈ ਖੇਡਾਂ ਪ੍ਰਤੀ ਪ੍ਰੋਤਸਾਹਿਤ ਕੀਤਾ। ਇਸ ਮੌਕੇ ਤੇ ਐਥਲੈਟਿਕਸ ਖੇਡ ਕਨਵੀਨਰ ਸ੍ਰੀ ਸੰਜੀਵ ਸ਼ਰਮਾ, ਗੁਰਪ੍ਰੀਤ ਸਿੰਘ ਐਥਲੈਟਿਕਸ ਕੋਚ, ਹਰਪ੍ਰੀਤ ਕੌਰ ਐਥਲੈਟਿਕਸ ਕੋਚ, ਸ਼੍ਰੀ ਬਿਕਰਮਜੀਤ ਸਿੰਘ ਐਥਲੈਟਿਕਸ ਕੋਚ ਜਲੰਧਰ,ਸਰਬਜੀਤ ਸਿੰਘ ਐਥਲੈਟਿਕਸ ਕੋਚ ਜਲੰਧਰ ਆਦਿ ਸ਼ਾਮਿਲ ਸਨ।
ਐਥਲੈਟਿਕਸ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਦੇ ਫੀਮੇਲ 5000 ਮੀਟਰ ਈਵੈਟ ਦੇ ਅੰ 17 ਅੰ 21 ਗਰੁੱਪ ਵਿੱਚ – ਰਾਜਬਿੰਦਰ ਕੌਰ (ਤਰਨਤਾਰਨ) ਨੇ ਪਹਿਲਾ ਸਥਾਨ, ਦੀਆ ਰਾਣਾ (ਰੂਪਨਗਰ) ਨੇ ਦੂਜ਼ਾ ਸਥਾਨ ਅਤੇ ਰਾਧਿਕਾ (ਐਸ ਏ ਐਸ ਨਗਰ) ਨੇ ਤੀਜਾ ਸਥਾਨ ; 21-30 ਗਰੁੱਪ ਵਿੱਚ – ਮਨਦੀਪ ਕੌਰ (ਬਰਨਾਲਾ) ਨੇ ਪਹਿਲਾ, ਜੋਤੀ ਬਾਲਾ (ਮਾਨਸਾ) ਅਤੇ ਜਸਵੀਰ ਕੌਰ (ਮਾਨਸਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।