November 17, 2026

Justice News

ਅਵਾਮ ਦੀ ਆਵਾਜ਼

ਪੈਨਸ਼ਨਰਾਂ ਦੀ ਸਹਾਇਤਾ ਲਈ 3 ਰੋਜ਼ਾ ‘ਪੈਨਸ਼ਨ ਸੇਵਾ ਮੇਲਾ’ 19-21 ਨਵੰਬਰ ਤੱਕ,ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਲੁਧਿਆਣਾ ਦੇ ਨਾਲ ਉੱਪ ਖ਼ਜ਼ਾਨਾ ਦਫ਼ਤਰ ਸਮਰਾਲਾ, ਖੰਨਾ, ਪਾਇਲ, ਜਗਰਾਉਂ ਤੇ ਰਾਏਕੋਟ ਵਿਖੇ ਵੀ ਸੇਵਾ ਦਾ ਲਿਆ ਜਾ ਸਕਦਾ ਲਾਭ

ਲੁਧਿਆਣਾ
(  ਜਸਟਿਸ ਨਿਊਜ਼  )
ਜ਼ਿਲ੍ਹਾ ਖ਼ਜ਼ਾਨਾ ਅਫ਼ਸਰ, ਲੁਧਿਆਣਾ ਉਪਨੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਲੁਧਿਆਣਾ ਵਿਖੇ ਮਿਤੀ 19, 20 ਅਤੇ 21 ਨਵੰਬਰ 2026 ਨੂੰ ਤਿੰਨ ਰੋਜ਼ਾ ‘ਪੈਨਸ਼ਨ ਸੇਵਾ ਮੇਲਾ’ ਲਗਾਇਆ ਜਾ ਰਿਹਾ ਹੈ ਜਿੱਥੇ ਪੰਜਾਬ ਰਾਜ ਦੇ ਪੈਨਸ਼ਨਰ ਆਪਣੀ ਪੈਨਸ਼ਨ ਸਬੰਧੀ ਡਿਜੀਟਲ ਲਾਈਫ ਸਰਟੀਫਿਕੇਟ (ਜੀਵਨ ਪ੍ਰਮਾਣ ਪੱਤਰ) ਜਮ੍ਹਾਂ ਕਰਵਾਉਣ ਦੇ ਨਾਲ ਈ.ਕੇ.ਵਾਈ.ਸੀ. ਸਬੰਧੀ ਵੀ ਸਹੂਲਤ ਦਾ ਲਾਭ ਲੈ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਪੈਨਸ਼ਨਰਾਂ ਦੀ ਸਹੂਲਤ ਲਈ ਬੀਤੇ ਵਰ੍ਹੇ ‘ਪੈਨਸ਼ਨ ਸੇਵਾ ਪੋਰਟਲ’ ਦਾ ਆਗਾਜ਼ ਕੀਤਾ ਗਿਆ ਸੀ, ਜਿਸ ਰਾਹੀਂ ਰਾਜ ਦੇ ਪੈਨਸ਼ਨਰ ਆਪਣੀਆਂ ਪੈਨਸ਼ਨ ਸਬੰਧੀ ਕਈ ਸੇਵਾਵਾਂ ਆਨਲਾਈਨ ਰੂਪ ਵਿੱਚ ਪ੍ਰਾਪਤ ਕਰ ਰਹੇ ਹਨ। ਇਸ ਪੋਰਟਲ ਰਾਹੀਂ ਜਿੱਥੇ ਪੈਨਸ਼ਨ ਪ੍ਰਦਾਨ ਕਰਨ ਵਿੱਚ ਪਾਰਦਰਸ਼ਤਾ ਆਈ ਹੈ, ਉਥੇ ਪੈਨਸ਼ਨਰ ਨੂੰ ਵੀ ਘਰ ਬੈਠਿਆਂ ਕਈ ਸੇਵਾਵਾਂ ਦਾ ਲਾਭ ਮਿਲ ਰਿਹਾ ਹੈ। ਇਸੇ ਦਿਸ਼ਾ ਤਹਿਤ ਵਿੱਤ ਵਿਭਾਗ, ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ, ਲੁਧਿਆਣਾ ਅਤੇ ਨਾਲ ਹੀ ਉੱਪ ਖ਼ਜ਼ਾਨਾ ਦਫ਼ਤਰ ਸਮਰਾਲਾ, ਖੰਨਾ, ਪਾਇਲ, ਜਗਰਾਉਂ ਅਤੇ ਰਾਏਕੋਟ ਵਿਖੇ ਤਿੰਨ ਰੋਜ਼ਾ ‘ਪੈਨਸ਼ਨ ਸੇਵਾ ਮੇਲਾ 2026’ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਰਾਜ ਦੇ ਸਾਰੇ ਪੈਨਸ਼ਨਰਾਂ ਲਈ ਈ.ਕੇ.ਵਾਈ.ਸੀ. ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸੇ ਤਹਿਤ ਉਨ੍ਹਾਂ ਸਾਰੇ ਪੈਨਸ਼ਨਰਾਂ ਨੂੰ ਆਪਣੇ ਨੇੜਲੇ ਜ਼ਿਲ੍ਹਾ ਖ਼ਜ਼ਾਨਾਂ ਦਫ਼ਤਰ ਜਾਂ ਉੱਪ ਖ਼ਜ਼ਾਨਾ ਦਫ਼ਤਰਾਂ ਵਿੱਚ ਜਾ ਕੇ ਲਾਭ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਪੈਨਸ਼ਨਰਾਂ ਦੀ ਸਹਾਇਤਾ ਲਈ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਵੀ ਹਾਜ਼ਰ ਰਹਿਣਗੇ। ਉਨ੍ਹਾਂ ਦੱਸਿਆ ਕਿ ਈ.ਕੇ.ਵਾਈ.ਸੀ. ਅਤੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਲਈ ਪੈਨਸ਼ਨਰ ਆਪਣੇ ਨਾਲ ਆਪਣੀ ਪੈਨਸ਼ਨ ਬੁੱਕ (ਪੀ.ਪੀ.ਓ.), ਪੈਨ ਕਾਰਡ, ਮੋਬਾਇਲ ਫੋਨ, ਅਧਾਰ ਕਾਰਡ ਅਤੇ ਬੈਂਕ ਖਾਤੇ ਸਬੰਧੀ ਦਸਤਾਵੇਜ਼ ਲੈ ਕੇ ਆਉਣ ਅਤੇ ਇਸ ਵਿਸ਼ੇਸ਼ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ।

Leave a Reply

Your email address will not be published. Required fields are marked *

Copyright © All rights reserved. | Newsphere by AF themes.