November 15, 2026

Justice News

ਅਵਾਮ ਦੀ ਆਵਾਜ਼

ਭਗਵੰਤ ਮਾਨ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ‘ਤੇ ਉਤਰਨ ਲਈ ਕੀਤੇ ਵੱਡੇ ਕੰਮ- ਬਿੱਟੂ ਖਵਾਸਪੁਰ

ਚੋਹਲਾ ਸਾਹਿਬ/ਖਡੂਰ ਸਾਹਿਬ
,( ਜਸਟਿਸ ਨਿਊਜ਼  )
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਗੰਭੀਰਤਾ ਨਾਲ ਕੰਮ ਕੀਤਾ ਹੈ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਪੱਖੀ ਕੰਮਾਂ ਤੋਂ ਸੂਬੇ ਦੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਬਿੱਟੂ ਖੁਵਾਸਪੁਰ ਨੇ ਕਸਬਾ ਚੋਹਲਾ ਸਾਹਿਬ ਵਿਖੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਨੂੰ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਇਹ ਮੀਟਿੰਗ ਕੀਤੀ ਗਈ ਹੈ। ਇਸ ਮੌਕੇ ‘ਪੰਜਾਬ ਦਾ ਇੱਕੋ ਨਾਅਰਾ, ਭਗਵੰਤ ਮਾਨ ਦੁਬਾਰਾ’ ਦੇ ਨਾਅਰੇ ਤਹਿਤ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਬਿੱਟੂ ਖੁਵਾਸਪੁਰ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਆਪਸੀ ਖਿੱਚੋਤਾਣ ਅਤੇ ਕਾਟੋ-ਕਲੇਸ਼ ਵਿੱਚ ਉਲਝੀਆਂ ਹੋਈਆਂ ਹਨ। ਉਨ੍ਹਾਂ ਕੋਲ ਸਰਕਾਰ ਦੀ ਕਾਰਗੁਜ਼ਾਰੀ ਵਿਰੁੱਧ ਉਠਾਉਣ ਲਈ ਕੋਈ ਠੋਸ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ।
ਉਨ੍ਹਾਂ ਅੱਗੇ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦੀ ਪਹਿਲ ਹੈ ਅਤੇ ਉਹ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਦਿਨ-ਰਾਤ ਉਪਲਬਧ ਹਨ। ਉਨ੍ਹਾਂ ਪਾਰਟੀ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ।
ਇਸ ਮੌਕੇ ਵਿਰਸਾ ਸਿੰਘ ਰੰਧਾਵਾ,ਇਕਬਾਲ ਸਿੰਘ ਬਾਕੀਪੁਰ,ਸਵਿੰਦਰ ਸਿੰਘ ਸੰਧੂ,ਬਲਦੇਵ ਸਿੰਘ ਕੋਟ ਮੁਹੰਮਦ ਖਾਂ,ਕਾਰਜ ਸਿੰਘ ਚੰਬਾ,ਲਖਬੀਰ ਸਿੰਘ,ਡਾ. ਕੰਵਲਜੀਤ ਸਿੰਘ ਸੋਨੂੰ,ਹਰਪਾਲ ਸਿੰਘ,ਚਮਕੌਰ ਸਿੰਘ ਚੰਬਾ,ਮਲਕੀਤ ਸਿੰਘ,ਭਗਵਾਨ ਸਿੰਘ ਫੈਲੋਕੇ,ਮੇਜਰ ਸਿੰਘ, ਤਰਸੇਮ ਸਿੰਘ ਕੁਹਾੜਕਾ,ਕੇਵਲ ਸਿੰਘ ਜਾਮਾਰਾਏ,ਬਾਬਾ ਪੂਰਨ ਸਿੰਘ,ਬਲਦੇਵ ਸਿੰਘ ਜੌਹਲ,ਸ਼ਮਸ਼ੇਰ ਸਿੰਘ ਭੈਲ,ਸੁਖਦੇਵ ਸਿੰਘ ਦੇਵੀ,ਕੇਵਲ ਬਿੱਲਾ,ਰਣਜੀਤ ਸਿੰਘ ਰਾਣਾ,ਰਜਵੰਤ ਕੌਰ,ਸੁਖਬੀਰ ਸਿੰਘ ਸੰਧੂ,ਰਛਪਾਲ ਸਿੰਘ ਵਿਰਕ, ਕੰਵਲਜੀਤ ਸਿੰਘ ਸੰਧੂ,ਹਰਜੀਤ ਸਿੰਘ ਸੰਧੂ,ਦਿਲਬਾਗ ਸਿੰਘ ਵਿਰਕ,ਸਵਿੰਦਰ ਸਿੰਘ,ਬੂਟਾ ਸਿੰਘ ਸੰਧੂ,ਗੁਰਦੇਵ ਸਿੰਘ ਜਮਸਤਪੁਰ,ਸਰਵਨ ਸਿੰਘ ਜਮਸਤਪੁਰ ਅਤੇ ਕੁਲਵੰਤ ਸਿੰਘ ਮਾਨੋਚਾਹਲ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.