ਸੋਨੀਆ ਗਾਂਧੀ ਨੂੰ ਅਪਸ਼ਬਦ ਬੋਲਣ ਵਾਲੀ ਭਾਜਪਾ ਹੁਣ ਸਿਰਫ ਲੋਕਾਂ ਦਾ ਧਿਆਨ ਵੋਟ ਚੋਰੀ ਦੇ ਮੁੱਦੇ ਤੋਂ ਹਟਾਉਣ ਲਈ ਮਲਕ ਅਰਜੁਨ ਖੜਗੇ ਦਾ ਵਿਰੋਧ ਕਰ ਰਹੀ ਹੈ- ਬਾਵਾ
ਲੁਧਿਆਣਾ
🙁 ਵਿਜੇ ਭਾਂਬਰੀ ),
ਤਿਆਗ ਦੀ ਮੂਰਤ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਜਦੋਂ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਅਪਸ਼ਬਦ ਬੋਲੇ ਸਨ ਤਾਂ ਭਾਰਤ ਦੀ ਸੰਸਕ੍ਰਿਤੀ (ਸੱਭਿਆਚਾਰ) ਨੂੰ ਕਲੰਕਿਤ ਕੀਤਾ ਸੀ, ਹੁਣ ਕਾਂਗਰਸ ਪ੍ਰਧਾਨ ਮਲਕ ਅਰਜੁਨ ਖੜਗੇ ਦਾ ਵਿਰੋਧ ਇਸ ਕਰਕੇ ਭਾਜਪਾ ਕਰ ਰਹੀ ਹੈ ਕਿ ਵੋਟ ਚੋਰੀ ਦੇ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਇਆ ਜਾਏ। ਇਹ ਸ਼ਬਦ ਅੱਜ ਇਕ ਲਿਖਤੀ ਬਿਆਨ ਰਾਹੀਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ (ਓ.ਬੀ.ਸੀ) ਨੇ ਕਹੇ।
ਸ੍ਰੀ ਬਾਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਹਰ ਫਰੰਟ ‘ਤੇ ਫੇਲ ਹੋ ਚੁੱਕੀ ਹੈ। ਇਸ ਦੀਆਂ ਵਧੀਕੀਆਂ ਕਾਰਨ ਹੀ ਪੰਜਾਬ ਦੇ 750 ਕਿਸਾਨਾਂ ਨੂੰ ਆਪਣੀ ਜਾਨ ਦੀ ਆਹੂਤੀ ਕਿਸਾਨੀ ਸੰਘਰਸ਼ ਦੌਰਾਨ ਦੇਣੀ ਪਈ। ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਕਿ ਮੈਂ ਦੇਸ਼ ਨਹੀਂ ਬਿਕਨੇ ਦੂੰਗਾ। ਹੁਣ ਆਪ ਨੇ ਹੀ ਰੇਲ, ਬੰਦਰਗਾਹਾਂ, ਹਵਾਈ ਅੱਡੇ, ਕੋਲੇ ਦੀਆਂ ਖਾਣਾਂ ਵੇਚ ਦਿੱਤੀਆਂ। ਅਰੁਣਾਚਲ ਪ੍ਰਦੇਸ਼ ਵਿੱਚ ਚੀਨ 50 ਕਿਲੋਮੀਟਰ ਭਾਰਤ ਅੰਦਰ ਆ ਗਿਆ ਹੈ। ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਲੋਕਾਂ ਦੀ ਕਚਹਿਰੀ ਵਿੱਚ ਜਵਾਬ ਦੇਣ। ਬਾਵਾ ਨੇ ਕਿਹਾ ਕਿ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਕ ਅਰਜੁਨ ਖੜਗੇ ਭਾਰਤ ਦੇ ਦਲਿਤ ਨੇਤਾ ਹਨ। ਉਹਨਾਂ ਨੇ ਹੇਠਲੇ ਪੱਧਰ ਤੋਂ ਸਿਆਸੀ ਜੀਵਨ ਸ਼ੁਰੂ ਕਰਕੇ ਅੱਜ ਕਾਂਗਰਸ ਪਾਰਟੀ ਦਾ ਉੱਚ ਅਹੁਦਾ ਪਾਇਆ ਹੈ ਜਦਕਿ ਰਾਹੁਲ ਗਾਂਧੀ ਹਰ ਫੈਸਲਾ ਉਹਨਾਂ ਦੀ ਅਗਵਾਈ ਵਿੱਚ ਕਰਕੇ ਭਾਰਤ ਨੂੰ ਨਵੀਂ ਦਿਸ਼ਾ ਦੇ ਰਹੇ ਹਨ ਅਤੇ ਭਾਰਤ ਦੀ ਦਸ਼ਾ ਨੂੰ ਸਧਾਰਨ ਲਈ ਸੰਘਰਸ਼ਮਈ ਕਦਮ ਚੁੱਕ ਰਹੇ ਹਨ, ਜੋ ਭਾਜਪਾ ਨੂੰ ਹਜਮ ਨਹੀਂ ਹੋ ਰਿਹਾ।