ਅਕਾਲੀ ਦਲ ਦੇ ਨਵੇਂ ਚੁਣੇ ਅਹੁਦੇਦਾਰਾਂ ਦਾ ਕੀਤਾ ਸਨਮਾਨ
ਸਾਹਨੇਵਾਲ,
(ਬੂਟਾ ਸਿੰਘ ਕੋਹਾੜਾ) –
ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਆਗੂ ਅਤੇ ਵਰਕਰ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਦ੍ਰਿੜਤਾ ਅਤੇ ਇਮਾਨਦਾਰੀ ਨਾਲ ਮਿਹਨਤ ਕਰ ਰਹੇ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਨੇ ਹਮੇਸ਼ਾਂ ਹੀ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕੀਤੀ ਹੈ। ਅਕਾਲੀ ਦਲ ਲਈ ਪੰਜਾਬ ਦੇ ਹਿੱਤ ਮੋਹਰੀ ਰਹੇ ਹਨ। ਭਾਵੇਂ ਵਿਰੋਧੀ ਪਾਰਟੀਆਂ ਨੇ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਹੱਥਕੰਡੇ ਵਰਤੇ, ਪਰ ਫਿਰ ਵੀ ਅੱਜ ਲੋਕ ਅਕਾਲੀ ਦਲ ਦੇ ਨਾਲ ਖੜੇ ਹਨ। ਇਸ ਮੌਕੇ ਪਾਰਟੀ ਦੇ ਨਵੇਂ ਨਿਯੁਕਤ ਕੀਤੇ ਆਗੂਆਂ ਜਿਸ ਵਿਚ ਸਰਕਲ ਸਾਹਨੇਵਾਲ ਪ੍ਰਧਾਨ ਮਾਸਟਰ ਅਸ਼ੋਕ ਕੁਮਾਰ, ਮਹਿਲਾ ਵਿੰਗ ਪ੍ਰਧਾਨ ਬੀਬੀ ਦਲਜੀਤ ਕੌਰ ਪਵਾ, ਯੂਥ ਵਿੰਗ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੰਗਰੇਜ ਸੰਧੂ, ਐੱਸ.ਸੀ. ਵਿੰਗ ਪ੍ਰਧਾਨ ਗੁਰਜਿੰਦਰ ਸਿੰਘ, ਬੀ.ਸੀ. ਵਿੰਗ ਪ੍ਰਧਾਨ ਜਸਵੰਤ ਸਿੰਘ ਮਜਾਰਾ, ਮਹਿਲਾ ਵਿੰਗ ਪ੍ਰਧਾਨ ਦਲਜੀਤ ਕੌਰ ਸੂਦਾਂਵਾਲ, ਐੱਸ.ਸੀ. ਵਿੰਗ ਪ੍ਰਧਾਨ ਅਮਰਪਾਲ ਸਿੰਘ ਮਜਾਰਾ, ਬਲਾਕ ਸੰਮਤੀ ਜੋਨ ਗੋਬਿੰਦਗੜ੍ਹ ਤੋਂ ਸੁਖਵਿੰਦਰ ਸਿੰਘ ਸੁੱਖਾ, ਬਿਲਗਾ ਤੋਂ ਅਮਰਪਾਲ ਸਿੰਘ ਮਜਾਰਾ, ਚੱਕ ਸਰਵਣ ਨਾਥ ਤੋਂ ਪ੍ਰੋਫੈਸਰ ਹਰਜੀਤ ਕੌਰ, ਕਨੇਚ ਬਰਵਾਲਾ ਤੋਂ ਅਵਤਾਰ ਸਿੰਘ ਤਾਰੀ, ਭੈਰੋਮੁੰਨਾ ਤੋਂ ਰਛਪਾਲ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।