October 8, 2026

Justice News

ਅਵਾਮ ਦੀ ਆਵਾਜ਼

70ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂਨੈੱਟਬਾਲ ‘ਚ ਮੇਜ਼ਬਾਨ ਬਰਨਾਲਾ ਦੀਆਂ ਕੁੜੀਆਂ ਖਿਆਲਾ ਕਲਾਂ ਵਿੰਗ ਨੂੰ ਹਰਾ ਕੇ ਚੈਂਪੀਅਨ ਬਣੀਆਂ,ਅੰਡਰ 19 ਸਾਲ ਮੁੰਡਿਆਂ ਦੇ ਮੁਕਾਬਲਿਆਂ ਦਾ ਆਗਾਜ਼

oplus_0

ਧਨੌਲਾ,

( ਜਸਟਿਸ ਨਿਊਜ਼  ):

ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੱਥੇ ਪੀਐਮ ਸ੍ਰੀ ਸਸਸਸ (ਮੁੰਡੇ) ਵਿੱਚ ਚੱਲ ਰਹੀਆਂ 70ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਨੈੱਟਬਾਲ ਅੰਡਰ 19 ਸਾਲ ਦੇ ਮੁਕਬਲੇ ਵਿੱਚ ਮੇਜ਼ਬਾਨ ਬਰਨਾਲਾ ਦੀਆਂ ਕੁੜੀਆਂ ਨੇ ਖਿਆਲਾ ਕਲਾਂ ਵਿੰਗ ਨੂੰ ਹਰਾ ਕੇ ਬਾਜ਼ੀ ਮਾਰੀ ਹੈ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਪ੍ਰਿੰਸੀਪਲ ਪੀਐਮ ਸ੍ਰੀ ਸਸਸਸ ਚੀਮਾਂ ਜੋਧਪੁਰ ਅਨਿਲ ਮੋਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੰਦਿਆਂ ਖਿਡਾਰੀਆਂ ਵੱਲੋਂ ਵਿਖਾਈ ਗਈ ਖੇਡ ਭਾਵਨਾ ਦੀ ਪ੍ਰਸੰਸ਼ਾ ਕੀਤੀ।

ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਰਨਾਲਾ ਅਤੇ ਖਿਆਲਾ ਕਲਾਂ ਵਿੰਗ ਵਿਚਕਾਰ ਖੇਡੇ ਗਏ ਫਾਈਨਲ ਮੈਚ ਵਿੱਚ ਬਰਨਾਲਾ ਦੀਆਂ ਕੁੜੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਖਿਆਲਾ ਕਲਾਂ ਵਿੰਗ ਨੂੰ 37–27 ਅੰਕਾਂ ਦੇ ਫਰਕ ਨਾਲ ਹਰਾ ਕੇ ਇਸ ਟੂਰਨਾਮੈਂਟ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਜਦਕਿ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਸੰਗਰੂਰ ਨੂੰ 27–7 ਅੰਕਾਂ ਦੇ ਫਰਕ ਨਾਲ ਹਰਾ ਕੇ ਤੀਸਰੇ ਸਥਾਨ ‘ਤੇ ਰਹੀ ਹੈ।

ਅੱਜ ਸ਼ੁਰੂ ਹੋਏ ਮੁੰਡਿਆਂ ਦੇ ਲੀਗ ਮੁਕਾਬਲਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਗੁਰਦਾਸਪੁਰ, ਜਲੰਧਰ ਨੇ ਸ੍ਰੀ ਫਤਿਹਗੜ੍ਹ ਸਾਹਿਬ, ਲੁਧਿਆਣਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਨੇ ਮਾਨਸਾ, ਪਟਿਆਲਾ ਨੇ ਸੰਗਰੂਰ, ਮਾਲੇਰਕੋਟਲਾ ਨੇ ਸ੍ਰੀ ਫਤਿਹਗੜ੍ਹ ਸਾਹਿਬ, ਜਲੰਧਰ ਨੇ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਨੇ ਮੋਗਾ, ਬਠਿੰਡਾ ਨੇ ਫਰੀਦਕੋਟ ਅਤੇ ਬਰਨਾਲਾ ਨੇ ਰੂਪਨਗਰ ਨੂੰ ਹਰਾਇਆ।

ਇਸ ਮੌਕੇ ਜਿਲ੍ਹਾ ਖੇਡ ਅਫਸਰ ਬਰਨਾਲਾ ਰੁਪੇਸ਼ ਬੇਗੜਾ, ਹੈੱਡ ਮਾਸਟਰ ਪ੍ਰਦੀਪ ਕੁਮਾਰ, ਕੋਚ ਅਜੈ ਨਾਗਰ, ਬਲਜਿੰਦਰ ਸਿੰਘ, ਦਲਜੀਤ ਸਿੰਘ, ਦਿਨੇਸ਼ ਕੁਮਾਰ, ਮਨਜੀਤ ਸਿੰਘ, ਲਿਵਲੀਨ ਸਿੰਘ, ਰਜਿੰਦਰ ਸਿੰਘ, ਅਵਤਾਰ ਸਿੰਘ, ਗੁਰਲਾਲ ਰਿਸ਼ੀ, ਪਰਮਜੀਤ ਕੌਰ, ਸੁਖਰਾਜ ਕੌਰ, ਤੇਜਿੰਦਰ ਸਿੰਘ, ਅਰਵਿੰਦ ਕੁਮਾਰ, ਜਸਪ੍ਰੀਤ ਸਿੰਘ, ਜਸਪਿੰਦਰ ਕੌਰ, ਸਵੇਤਾ ਕਟਾਰੀਆ, ਹਰਮਨਦੀਪ ਕੌਰ, ਪ੍ਰਿਤਪਾਲ ਸਿੰਘ, ਖੁਸ਼ਦੀਪ ਸਿੰਘ, ਸੁਖਵੀਰ ਸਿੰਘ, ਜਸਵੀਰ ਸਿੰਘ, ਪਰਮਜੀਤ ਕੌਰ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਨਰਪਿੰਦਰ ਸਿੰਘ, ਜਗਸੀਰ ਸਿੰਘ ਸਮੇਤ ਵੱਖ–ਵੱਖ ਜਿਲ੍ਹਿਆਂ ਤੋਂ ਆਏ ਹੋਏ ਟੀਮ ਇੰਚਾਰਜ਼, ਕੋਚ ਅਤੇ ਖਿਡਾਰੀ ਮੌਜੂਦ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.