ਡਾ. ਗੁਰਨਾਮ ਸਿੰਘ ਦੇ ਸੱਦੇ ਮਲਕੀਤ ਥਿੰਦ ਨੇ ਪੱਛੜੇ ਵਰਗ ਦਿਆਂ ਲੋਕਾਂ ਦੀ ਕੀਤੀ ਸੁਣਵਾਈ
ਸੰਦਲਪੁਰ,(ਬਟਾਲਾ),
( ਜਸਟਿਸ ਨਿਊਜ਼ )
ਪੱਛੜੇ ਵਰਗ ਚੋਂ ਚੋਟੀ ਦੇ ਲੀਡਰ ਡਾਕਟਰ ਗੁਰਨਾਮ ਸਿੰਘ (ਲੱਕੀ) ਸੰਦਪੁਰ ਦੇ ਸੱਦੇ ਤੇ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਡਾਕਟਰ ਮਲਕੀਤ ਸਿੰਘ ਥਿੰਦ ਨੇ ਬਟਾਲਾ ਵਿਖੇ ਪੱਛੜੇ ਵਰਗ ਦੇ ਭਾਈਚਾਰੇ ਨਾਲ ਮੁਲਾਕਾਤ ਕੀਤੀ।
ਇਸ ਪ੍ਰੋਗਰਾਮ ਦੇ ਪ੍ਰਬੰਧਕ ਅਤੇ ਸਮਾਗਮ ਦੇ ਮੇਜਬਾਨ ਡਾਕਟਰ ਗੁਰਨਾਮ ਸਿੰਘ ਲੱਕੀ ਸੰਦਲਪੁਰ ਨੇ ਚੇਅਰਮੈਨ ਮਲਕੀਤ ਥਿੰਦ ਦੀ ਆਮਦ ਤੇ ਫੁੱਲਾਂ ਦੇ ਗੁਲਦਸਤੇ ਭੇਂਟ ਕਰ ਉਨ੍ਹਾ ਦਾ ਹਾਰਦਿਕ ਸਵਾਗਤ ਕੀਤਾ।
ਸਵਾਗਤੀ ਕਮੇਟੀ ‘ਚ ਸ਼ਾਮਲ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ,ਹੈਪੀ ਖੁਜਾਲਾ,ਦਲਜੀਤ ਸਿੰਘ (ਇੰਸਪੈਕਟਰ ਰਿਟਾ.),ਰਵਿੰਦਰ ਜੱਜ ਸੰਦਲਪੁਰ,ਮਨਦੀਪ ਸਿੰਘ ਹਰਪੁਰਾ,ਸਰਪੰਚ ਸਿਕੰਦਰ ਸਿੰਘ ਕਰਨਾਮਾ,ਡਾ: ਸੁੱਖ ਨੱਤ,ਹਰਪਾਲ ਸਿੰਘ ਐਮ.ਸੀ.ਬਟਾਲਾ,ਗੁਰਵਿੰਦਰ ਸਿੰਘ ਬੁੱਜਿਆਂਵਾਲੀ ਅਤੇ ਦੀਪਕ ਬਟਾਲਾ ਨੇ ‘ਹਾਰ’ ਪਾਕੇ ਚੇਅਰਮੈਨ ਡਾ ਮਲਕੀਤ ਥਿੰਦ ਦਾ ਸਵਾਗਤ ਕੀਤਾ।
ਕੰਬੋਜ ਬਿਰਾਦਰੀ ਦੇ ਜ਼ਿਲਾ ਗੁਰਦਾਸਪੁਰ ਦੇ ਚੇਅਰਮੈਨ ਸ ਰਾਵਿੰਦਰ ਸਿੰਘ ਨੇ ਡਾਕਟਰ ਗੁਰਨਾਮ ਸਿੰਘ ਲੱਕੀ ਵੱਲੋਂ ਡਾ ਥਿੰਦ ਨੂੰ ਬਟਾਲੇ ਬੁਲਾਕੇ ਭਾਈਚਾਰੇ ਦੇ ਰੂ-ਬਰੂ ਕਵਾੳਂੁਣ ਦੇ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸਨ ਦੇ ਚੇਅਰਮੈਂਨ ਡਾ ਮਲਕੀਤ ਥਿੰਦ ਨੇ ਜਿਥੇਂ ਕੇਂਦਰੀ ਅਤੇ ਸੂਬਾਈ ਲੋਕ ਪੱਖੀ ਯੋਜਨਾਵਾਂ ਬਾਰੇ ਭਾਈਚਾਰੇ ਦਿਆਂ ਲੋਕਾਂ ਨੂੰ ਜਾਗਰੂਕ ਕੀਤਾ ਉਥੇਂ ਸਾਸ਼ਨ ਅਤੇ ਪ੍ਰਸਾਸ਼ਨ ਨੂੰ ਸਖਤ ਹਦਾਇਤ ਕੀਤੀ ਕਿ ਸਥਾਨਕ ਪੱਧਰ ਤੇ ਜੇਕਰ ਜਨਤਾ ਨੂੰ ਕੋਈ ਕੰਮ ਕਾਰ ਹੋਵੇ ਤਾਂ ਉਹ ਡਾਕਟਰ ਗੁਰਨਾਮ ਸਿੰਘ ਲੱਕੀ ਨੂੰ ਮਿਲਕੇ ਮਸਲਾ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਤੱਕ ਪਹੁੰਚ ਕਰ ਸਕਦੇ ਹਨ।
ਮੀਟਿੰਗ ‘ਚ ਬੈਠੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੱਛੜੇ ਵਰਗ ਦਿਆਂ ਲੋਕਾਂ ਨੂੰ ਹਮਦਰਦੀ ਨਾਲ ਸੁਣਿਆਂ ਜਾਵੇ ਅਤੇ ਪੱਛੜੇ ਵਰਗ ਦੇ ਲੋਕਾਂ ਨੂੰ ਵੱਖ ਵੱਖ ਸਰਕਾਰੀ ਯੋਜਨਾਵਾਂ ਦੇ ਘੇਰੇ ਹੇਠ ਲਿਆਂਦਾ ਜਾਵੇ।