ਪਾਵਰਗ੍ਰਿਡ ਅੰਤਰ-ਖੇਤਰੀ ਬ੍ਰਿਜ ਟੂਰਨਾਮੈਂਟ-2026 ਦਾ ਚੰਡੀਗੜ੍ਹ ਵਿੱਚ ਆਗਾਜ਼
ਚੰਡੀਗੜ੍ਹ
ਹਿੱਸਾ ਲੈਣ ਵਾਲੀਆਂ ਟੀਮਾਂ ਵਿੱਚ ਸ਼ਾਮਲ ਹਨ: ਦੱਖਣੀ ਖੇਤਰ-I (SR-I), ਦੱਖਣੀ ਖੇਤਰ-II (SR-II), ਪੂਰਬੀ ਖੇਤਰ-I (ER-I), ਪੂਰਬੀ ਖੇਤਰ-II (ER-II), ਪੱਛਮੀ ਖੇਤਰ-I (WR-I), ਪੱਛਮੀ ਖੇਤਰ-II (WR-II), ਉੱਤਰ-ਪੂਰਬੀ ਖੇਤਰ (NER), ਉੱਤਰੀ ਖੇਤਰ-I (NR-I), ਉੱਤਰੀ ਖੇਤਰ-III (NR-III), ਉੱਤਰ-ਪੱਛਮੀ ਖੇਤਰ (NWR), ਕਾਰਪੋਰੇਟ ਸੈਂਟਰ (CC) ਅਤੇ ਮੇਜ਼ਬਾਨ ਖੇਤਰ ਉੱਤਰੀ ਖੇਤਰ-II (NR-II)। ਟੂਰਨਾਮੈਂਟ ਦੇ ਮੈਚ ਲੀਗ-ਕਮ-ਨਾਕਆਊਟ ਆਧਾਰ ‘ਤੇ ਕਰਵਾਏ ਜਾ ਰਹੇ ਹਨ। ਇਸ ਤਿੰਨ ਦਿਨਾਂ ਮੁਕਾਬਲੇ ਦੌਰਾਨ ਭਾਗ ਲੈਣ ਵਾਲੀਆਂ ਟੀਮਾਂ ਟੀਮ ਅਤੇ ਪੇਅਰ ਚੈਂਪੀਅਨਸ਼ਿਪ ਵਿੱਚ ਇੱਕ-ਦੂਜੇ ਨਾਲ ਮੁਕਾਬਲਾ ਕਰਨਗੀਆਂ।
ਟੂਰਨਾਮੈਂਟ ਦਾ ਆਗਾਜ਼ ਅੱਜ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਹੋਇਆ। ਇਸ ਦਾ ਉਦਘਾਟਨ ਸ੍ਰੀ ਤਰੁਣ ਬਜਾਜ, ਕਾਰਜਕਾਰੀ ਨਿਰਦੇਸ਼ਕ (ਉੱਤਰੀ ਖੇਤਰ-II) ਵੱਲੋਂ ਸ਼੍ਰੀ ਆਸ਼ੂਤੋਸ਼ ਕੇ. ਸ਼ਰਮਾ, ਜਨਰਲ ਮੈਨੇਜਰ (ਐੱਚ.ਆਰ.), ਅਤੇ ਪਾਵਰਗ੍ਰਿਡ ਅਤੇ ਪੰਜਾਬ ਬ੍ਰਿਜ ਐਸੋਸੀਏਸ਼ਨ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਹ ਟੂਰਨਾਮੈਂਟ ਪੰਜਾਬ ਬ੍ਰਿਜ ਐਸੋਸੀਏਸ਼ਨ ਦੀ ਦੇਖ-ਰੇਖ ਹੇਠ ਕਰਵਾਇਆ ਜਾ ਰਿਹਾ ਹੈ।