ਪੀ.ਸੀ.ਪੀ.ਐਨ.ਡੀ.ਟੀ. ਐਕਟ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਸਬੰਧੀ ਕੀਤਾ ਜਾਗਰੂਕਤਾ
ਬਠਿੰਡਾ
( ਜਸਟਿਸ ਨਿਊਜ਼ )
ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਬਠਿੰਡਾ ਵੱਲੋਂ ਪੀ.ਸੀ.ਪੀ.ਐਨ.ਡੀ.ਟੀ. ਐਕਟ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਸਬੰਧੀ ਪਰਸ ਰਾਮ ਨਗਰ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਭਰੂਣ ਦੇ ਲਿੰਗ ਦੀ ਜਾਂਚ ਅਤੇ ਲਿੰਗ-ਚੋਣ ਸਬੰਧੀ ਕਾਨੂੰਨੀ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਧੀਆਂ ਸਮਾਜ ਦਾ ਅਨਮੋਲ ਹਿੱਸਾ ਹਨ ਅਤੇ ਉਨ੍ਹਾਂ ਦੀ ਸੁਰੱਖਿਆ, ਸਿੱਖਿਆ ਅਤੇ ਸਨਮਾਨ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਦਾ ਉਦੇਸ਼ ਲੜਕੀਆਂ ਪ੍ਰਤੀ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਬਰਾਬਰ ਦੇ ਅਧਿਕਾਰ ਦੇਣਾ ਹੈ । ਉਹਨਾਂ ਦੱਸਿਆ ਕਿ ਜਿਲਾ ਪੱਧਰ ਤੋਂ ਰਾਜ ਪੱਧਰ ਤੱਕ ਪੀHਸੀHਪੀHਐਨHਡੀHਟੀH ਐਕਟ ਨੂੰ ਸੂਚਾਰੂ ਢੰਗ ਨਾਲ ਚਲਾਉਣ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਜੇਕਰ ਕੋਈ ਐਕਟ ਦੀ ਉਲੰਘਣਾ ਕਰਦਾ ਹੈ ਤਾਂ ਸਿਹਤ ਵਿਭਾਗ ਨੂੰ ਸੂਚਨਾ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਅਤੇ ਉਸਦਾ ਨਾਮ ਵੀ ਗੁਪਤ ਰੱਖਿਆ ਜਾਂਦਾ ਹੈ ।
ਪੀHਸੀHਪੀHਐਨHਡੀHਟੀH ਐਕਟ ਦੀ ਇੰਨਬਿੰਨ ਪਾਲਣਾ ਕੀਤੀ ਜਾਵੇ ਤਾਂ ਜ਼ੋ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਦੱਸਿਆ ਕਿ ਗਰਭਵਤੀ ਔਰਤ ਦੇ ਅਲਟ੍ਰਾਸਾਊਂਡ ਲਈ ਸਿਰਫ ਮਾਹਿਰ ਡਾਕਟਰ ਹੀ ਰੈਫਰ ਕਰ ਸਕਦੇ ਹਨ। ਇਸ ਐਕਟ ਅਧੀਨ ਲਿੰਗ ਪਛਾਣ ਜਾਂ ਲਿੰਗ ਦੀ ਆਧਾਰਤ ਭਰੂਣ ਹੱਤਿਆ ਕਰਨਾ ਕਾਨੂੰਨੀ ਉਲੰਘਣਾ ਹੈ, ਜਿਸ ਲਈ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੈ। ਇਸ ਐਕਟ ਅਧੀਨ ਕੋਈ ਵੀ ਡਾਕਟਰ, ਲੈਬ ਜਾਂ ਜਨਮ ਪੂਰਵ ਜਾਂ ਪ੍ਰੀ-ਕਨਸੈਪਸ਼ਨ ਜਾਂਚ ਦੌਰਾਨ ਲਿੰਗ ਦੀ ਪਛਾਣ ਨਹੀਂ ਕਰ ਸਕਦੇ,ਹਰ ਕਲੀਨਿਕ ਜਾਂ ਅਲਟਰਾਸਾਂਊਡ ਸੈਂਟਰ ਨੂੰ ਰਜਿਸਟਰ ਹੋਣਾ ਲਾਜ਼ਮੀ ਹੈ, ਪੀ.ਸੀ.ਪੀ.ਐਨ.ਡੀ.ਟੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਜੇਲ ਦੀ ਸਜ਼ਾ ਅਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ,ਹਰ ਸੈਂਟਰ ‘ਤੇ ‘ਲਿੰਗ ਪਛਾਣ ਕਰਨਾ ਕਾਨੂੰਨੀ ਜੁਰਮ ਹੈ’ ਦਾ ਬੋਰਡ ਲਗਾਉਣਾ ਲਾਜ਼ਮੀ ਹੈ, ਵਿਅਕਤੀਗਤ ਜਾਂ ਵਪਾਰਕ ਹਿੱਤ ਲਈ ਲਿੰਗ ਦੀ ਜਾਣਕਾਰੀ ਦੱਸਣ ‘ਤੇ ਸਜ਼ਾ ਹੋ ਸਕਦੀ ਹੈ, ਲਿੰਗ ਚੋਣ ਦੀ ਵਿਗਿਆਪਨ ਕਰਨਾ, ਕਿਸੇ ਤਰੀਕੇ ਨਾਲ ਲਿੰਗ ਪਛਾਣ ਕਰਵਾਉਣ ਦੀ ਸਲਾਹ ਦੇਣਾ ਕਾਨੂੰਨੀ ਉਲੰਘਣਾ ਹੈ । ਸਾਨੂੰ ਸਕੂਲਾਂ, ਕਾਲਜਾਂ ਅਤੇ ਗ੍ਰਾਮ ਪੰਚਾਇਤਾਂ ਰਾਹੀਂ ਜਨਤਾ ਵਿੱਚ ਲਿੰਗ ਸਮਾਨਤਾ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਇਸ ਐਕਟ ਨਾਲ ਜੁੜੀ ਹੋਈ ਹੈ। ਇਹ ਅਨੋਖੀ ਗੱਲ ਹੈ ਕਿ ਮਨੁੱਖ ਬੱਚੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ। ਜਦ ਕਿ ਸਮਾਜ ਵਿੱਚ ਹਰੇਕ ਖੇਤਰ ਵਿੱਚ ਲੜਕੀਆਂ ਦਾ ਵੱਧ ਯੋਗਦਾਨ ਹੈ। ਸਾਰੇ ਸਮਾਜ ਨੂੰ ਬੱਚੀਆਂ ਨੂੰ ਵਧੀਆਂ ਸਿੱਖਿਆ, ਸਮਾਜ ਵਿੱਚ ਅੱਗੇ ਵਧਨ ਦਾ ਪੂਰਾ ਮੌਕਾ ਦੇਣਾ ਚਾਹੀਦਾ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਉਹ ਲਿੰਗ ਪਛਾਣ ਜਾਂ ਭਰੂਣ ਹੱਤਿਆ ਵਿਰੁੱਧ ਜਾਗਰੂਕ ਹੋਂਣ ਅਤੇ ਕੋਈ ਵੀ ਜਾਣਕਾਰੀ ਜਾਂ ਸ਼ੱਕ ਹੋਣ ‘ਤੇ ਸਥਾਨਕ ਸਿਹਤ ਵਿਭਾਗ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕਰੋ। ਸਾਡੀ ਪੀੜ੍ਹੀਆਂ ਦੀ ਰੱਖਿਆ ਸਾਡੇ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਆਓ ਮਿਲ ਕੇ ਇਸ ਅਪਰਾਧ ਨੂੰ ਰੋਕੀਏ ਅਤੇ ਸਮਾਜ ਵਿੱਚ ਲਿੰਗ ਸਮਾਨਤਾ ਲਿਆਈਏ।