August 17, 2026

Justice News

ਅਵਾਮ ਦੀ ਆਵਾਜ਼

ਬਹੁਜਨ ਸਮਾਜ ਪਾਰਟੀ ਨੂੰ ਵੱਡਾ ਝਟਕਾ ਬਲਜੀਤ ਸਿੰਘ ਭਾਰਾਪੁਰ ਆਪ ਵਿੱਚ ਹੋਏ ਸ਼ਾਮਲ

ਨਵਾਂਸ਼ਹਿਰ /ਬਲਾਚੌਰ:—- ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਤਰੱਕੀਆਂ ਦੀ ਲੀਹ ਤੇ ਲਗਾਤਾਰ ਵੱਧ ਰਿਹਾ ਹੈ। ਪੰਜਾਬ ਦਾ ਹਰੇਕ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ਹਾਲੀ ਦੀ ਉਮੀਦ ਕਰ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਨੇ ਬਲਜੀਤ ਸਿੰਘ ਭਾਰਾਪੁਰ ਨੂੰ ਚੰਡੀਗੜ੍ਹ ਵਿਖੇ ਸੰਦੀਪ ਪਾਠਕ ਰਾਸ਼ਟਰੀ ਜਨਰਲ ਸਕੱਤਰ,ਹਰਚੰਦ ਸਿੰਘ ਬਰਸਟ ਸੂਬਾ ਜਨਰਲ ਸਕੱਤਰ, ਦੁਰਗੇਸ਼ ਪਾਠਕ ਤੇ ਦੀਪਕ ਚੌਹਾਨ ਦੀ ਹਾਜਰੀ ਸ਼ਾਮਲ ਕਰਵਾਉਣ ਵੇਲੇ ਕੀਤਾ। ਜਿਕਰਯੋਗ ਹੈ ਕਿ ਬਲਜੀਤ ਸਿੰਘ ਭਾਰਾਪੁਰ ਬਹੁਤ ਹੀ ਸਾਫ ਸ਼ਖਸੀਅਤ ਤੇ ਮਾਲਕ ਹਨ ਉਹ 2017 ਵਿੱਚ ਬਸਪਾ ਦੇ ਚੁਣਾਬ ਚਿੰਨ੍ਹ ਤੇ ਵਿਧਾਨ ਸਭਾ ਹਲਕਾ ਬਲਾਚੌਰ ਤੋਂ 13000 ਦੇ ਕਰੀਬ ਵੋਟਾਂ ਲੈ ਕੇ ਚੁੱਕੇ ਹਨ। ਉਹ ਉੱਘੇ ਸਮਾਜ ਸੇਵਕ ਤੇ ਕਿਸਾਨ ਨੇਤਾ ਹਨ। ਕਿਸਾਨ ਮੋਰਚੇ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਸੀ।ਇਸ ਮੌਕੇ ਸਤਨਾਮ ਜਲਾਲਪੁਰ ਜਿਲ੍ਹਾ ਪ੍ਰਧਾਨ ਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਬਲਜੀਤ ਸਿੰਘ ਭਾਰਾਪੁਰ ਦਾ ਪਾਰਟੀ ਵਿਚ ਸ਼ਾਮਲ ਹੋਣ ਤੇ ਸੁਆਗਤ ਕੀਤਾ। ਉਹਨਾਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਬਲਜੀਤ ਸਿੰਘ ਭਾਰਾਪੁਰ ਜੀ ਆਮ ਆਦਮੀ ਪਾਰਟੀ ਵਿੱਚ ਤਨਦੇਹੀ ਨਾਲ ਵਲੰਟੀਅਰਾਂ ਨੂੰ ਨਾਲ ਲੈ ਕੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ।ਇਸ ਮੌਕੇ ਅਸ਼ੌਕ ਕਟਾਰੀਆ ਸੀਨੀਅਰ ਨੇਤਾ ਆਮ ਆਦਮੀ ਪਾਰਟੀ ਨੇ ਕਿਹਾ ਕਿ ਕਿਸਾਨ ਮੋਰਚੇ ਵੇਲੇ ਮੇਰੇ ਤੇ ਪੂਰੀ ਟੀਮ ਨਾਲ ਬਲਜੀਤ ਸਿੰਘ ਭਾਰਾਪੁਰ ਨੇ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ ਸੀ। ਤੇ ਕੇਦਰ ਸਰਕਾਰ ਨੂੰ ਕਿਸਾਨ ਵਿਰੋਧੀ ਬਿੱਲ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ। ਇਹਨਾਂ ਦੀ ਲਗਨ, ਇਮਾਨਦਾਰੀ ਤੇ ਵਫਾਦਾਰੀ ਤੇ ਕੋਈ ਵੀ ਸ਼ੱਕ ਨਹੀ ਕਰ ਸਕਦਾ।ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਨ ਜੇਡੀ ਹਲਕਾ ਮੀਡੀਆ ਤੇ ਜਿਲ੍ਹਾ ਮੀਡੀਆ ਇੰਚਾਰਜ ਨੇ ਦੱਸਿਆ ਕਿ ਸਾਰੀਆਂ ਹੀ ਵਿਰੋਧੀ ਪਾਰਟੀਆਂ ਦੇ ਇਮਾਨਦਾਰ ਨੇਤਾ ਆਮ ਆਦਮੀ ਪਾਰਟੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਮੌਕੇ ਦੇ ਇੰਤਜਾਰ ਵਿੱਚ ਹਨ। ਇਸ ਮੌਕੇ ਹਨੀ ਡੱਬ ਪ੍ਰਧਾਨ ਸ਼ਹਿਰ,ਸ਼ਾਲੂ ਸੋਨੀ ਪ੍ਰਧਾਨ ਵਪਾਰ ਵਿੰਗ,ਪ੍ਰਵੀਨ ਪੁਰੀ ਬਲਾਕ ਇੰਚਾਰਜ,ਬਿੱਟਾ ਰਾਣਾ ਜਿਲ੍ਹਾ ਉੱਪ ਪ੍ਰਧਾਨ ਟ੍ਰੇਡ ਵਿੰਗ,ਸੇਠੀ ਉਧਨੇਵਾਲ ਬਲਾਕ ਇੰਚਾਰਜ, ਜਸਵਿੰਦਰ ਸਿਆਣ, ਰਾਮ ਪਾਲ ਮੈਹਸ਼ੀ,ਰਾਧੇ ਸ਼ਾਮ ਚੌਧਰੀ, ਪ੍ਰਦੀਪ ਰਾਮਾ ਧੀਮਾਨ, ਕੁਲਦੀਪ ਸਿੰਘ,ਬਲਦੇਵ ਰਾਜ, ਬਲਿਹਾਰ ਸਿੰਘ ਬਛੌੜੀ, ਰਣਜੀਤ ਸਿੰਘ,ਨਿਰਮਲਾ ਦੇਵੀ, ਜੌਲੀ ਬੈਂਸ, ਸੁਰਿੰਦਰ ਭੱਟੀ,ਮਹੁੰਮਦ ਸਰਫਰਾਜ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.