ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਵੱਲੋਂ ਡਾ. ਅੰਬੇਡਕਰ ਭਵਨ ’ਚ ਜਾਗਰੂਕਤਾ ਕੈਂਪ ਆਯੋਜਿਤ
ਲੁਧਿਆਣਾ
( ਜਸਟਿਸ ਨਿਊਜ਼)
ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮੀ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸਥਾਨਕ ਡਾ. ਬੀ.ਆਰ. ਅੰਬੇਡਕਰ ਭਵਨ, ਜਲੰਧਰ ਬਈਪਾਸ ਵਿਖੇ ਇਕ ਰੋਜ਼ਾ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਜਾਗਰੂਕਤਾ ਕੈਂਪ ਮੌਕੇ ਜ਼ਿਲ੍ਹਾ ਮੈਨਜਰ ਸੁਰਿੰਦਰ ਕੁਮਾਰ ਤੇ ਸਮੂਹ ਸਟਾਫ ਐਸ.ਸੀ. ਕਾਰਪੋਰੇਸ਼ਨ ਲੁਧਿਆਣਾ ਵੱਲੋਂ, ਮੁੱਖ ਮਹਿਮਾਨ ਚੇਅਰਮੈਨ, ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਬਲਜਿੰਦਰ ਸਿੰਘ ਚੌਂਦਾ, ਮੈਂਬਰ ਐਨ ਆਈ ਐਸ ਡੀ ਸੁਖਵਿੰਦਰ ਸਿੰਘ ਬਿੰਦਰਾ ਅਤੇ ਵਿਸ਼ੇਸ਼ ਸੱਦਾ-ਪ੍ਰਾਪਤ ਮੈਂਬਰ (ਐਨ ਸੀ ਸੀ ਡੀ ਆਰ), ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ (ਭਾਰਤ ਸਰਕਾਰ) ਦਾ ਭਰਵਾਂ ਸੁਆਗਤ ਕੀਤਾ ਗਿਆ।
ਚੇਅਰਮੈਨ ਬਲਜਿੰਦਰ ਸਿੰਘ ਚੌਂਦਾ ਨੇ ਕੈਂਪ ਦੌਰਾਨ ਕਾਰਪੋਰੇਸ਼ਨ ਦੀਆਂ ਚੱਲ ਰਹੀਆਂ ਸਕੀਮਾਂ ਦੀ ਵਿਸਥਾਰ ਚਰਚਾ ਕੀਤੀ ਅਤੇ ਯੋਗ ਲਾਭਪਾਤਰੀਆਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੀ ਵੀ ਅਪੀਲ ਕੀਤੀ ਗਈ।
ਜ਼ਿਲ੍ਹਾ ਮੈਨਜਰ ਸੁਰਿੰਦਰ ਕੁਮਾਰ ਨੇ ਕੈਂਪ ਮੌਕੇ ਹਾਜ਼ਰ ਵਿਅਕਤੀਆਂ ਨੂੰ ਐਨ ਐਸ ਐਫ ਡੀ ਸੀ ਵੱਲੋਂ ਚਲਾਈਆਂ ਗਈਆਂ ਸਕੀਮਾਂ ਸਬੰਧੀ ਜਾਣੂ ਕਰਵਾਇਆ ਅਤੇ ਮੌਕੇ ’ਤੇ ਕੈਂਪ ਵਿੱਚ ਸ਼ਾਮਲ ਵਿਅਕਤੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਵੀ ਕੀਤੀ ਗਈ।
ਇਸ ਜਾਗਰੂਤਾ ਕੈਂਪ ਵਿੱਚ ਜ਼ਿਲ੍ਹਾ ਮੈਨੇਜਰ ਸੁਰਿੰਦਰ ਕੁਮਾਰ ਅਤੇ ਸਮੂਹ ਸਟਾਫ਼, ਗੁਰਦੀਪ ਸਿੰਘ ਕੰਗ ਜ਼ਿਲ੍ਹਾ ਲੀਡ ਬੈਂਕ ਅਫਸਰ, ਸੁਨੀਲ ਕੁਮਾਰ ਸੀਨੀਅਰ ਇੰਡਸਟਰੀ ਅਫਸਰ, ਸੀ.ਏ. ਅਮਿਤ ਭਾਟੀਆ, ਡਿਪਟੀ ਜਨਰਲ ਮੈਨੇਜਰ ਐਨ ਐਸ ਐਫ ਡੀ ਸੀ ਨੰਦ ਕਿਸ਼ੋਰ, ਮੈਨੇਜਰ ਐਨ ਐਸ ਐਫ ਡੀ ਸੀ ਅਤੇ ਮਹੇਸ਼ ਚੰਦ ਐਸਿਸਟੈਂਟ ਮੈਨੇਜਰ ਵੀ ਮੌਜੂਦ ਸਨ।