ਥਾਣਾ ਮਜੀਠਾ ਰੋਡ ਪੁਲਿਸ ਵੱਲੋਂ ਮਹਿਲਾਂ ਐਡਵੋਕੇਟ ਦਾ ਪਰਸ ਖੋਹਣ ਵਾਲੇ ਦੋ ਗ੍ਰਿਫ਼ਤਾਰ 

ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ / ਰਾਘਵ ਅਰੋੜਾ/ ਸੁਰਿੰਦਰ ਸੋਨੂੰ)-
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਉਸ ਸਮੇਂ ਇੱਕ ਵੱਡੀ ਸਫ਼ਲਤਾ ਮਿਲੀ ਜਦੋਂ ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਮਹਿਲਾਂ ਐਡਵੋਕੇਟ ਦਾ ਪਰਸ ਖੋਹਣ ਦੀ ਵਾਰਦਾਤ ਵਿੱਚ ਸ਼ਾਮਲ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ, ਉਨ੍ਹਾਂ ਦੇ ਕਬਜ਼ੇ ਵਿੱਚੋਂ ਖੋਹ ਸ਼ੁਦਾ ਪਰਸ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ।
    ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਿਦਾਇਤਾਂ ਸ਼੍ਰੀ ਸਿਰਿਵੈਨਲਾ,  ਏ.ਡੀ.ਸੀ.ਪੀ. ਸਿਟੀ-2 ਦੇ ਦਿਸ਼ਾ ਨਿਰਦੇਸ਼ਾਂ ਹੇਠ ਗਗਨਦੀਪ ਸਿੰਘ ਏ.ਸੀ.ਪੀ. ਨਾਰਥ ਦੀ ਨਿਗਰਾਨੀ ਵਿੱਚ ਇੰਸਪੈਕਟਰ ਰਕੇਸ਼ ਕੁਮਾਰ, ਮੁੱਖ ਅਫ਼ਸਰ ਥਾਣਾ ਮਜੀਠਾ ਰੋਡ ਦੀ ਪੁਲਿਸ ਪਾਰਟੀ ਏ.ਐਸ.ਆਈ. ਅਵਤਾਰ ਸਿੰਘ ਦੀ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਦੋ ਸਨੈਚਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ।
   ਇਹ ਮੁਕੱਦਮਾ ਸ਼ਿਕਾਇਤਕਰਤਾ ਸ੍ਰੀਮਤੀ ਸ਼ਿਵਾਨੀ ਭਾਟੀਆ, ਵਾਸੀ ਨਗੀਨਾ ਐਵੀਨਿਊ, ਅੰਮ੍ਰਿਤਸਰ ਦੇ ਬਿਆਨਾਂ ‘ਤੇ ਦਰਜ ਹੋਇਆ ਸੀ। ਸ਼ਿਕਾਇਤਕਰਤਾ, ਜੋ ਕਿ ਜ਼ਿਲ੍ਹਾ ਕਚਹਿਰੀ ਅੰਮ੍ਰਿਤਸਰ ਵਿੱਚ ਵਕੀਲ ਹੈ, ਨੇ ਦੱਸਿਆ ਕਿ 18 ਜੁਲਾਈ 2026 ਨੂੰ ਸਾਈ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਬਾਹਰ ਨਿਕਲਣ ਸਮੇਂ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ।  ਇਸ ਸਬੰਧੀ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਮੁਕੱਦਮਾਂ ਨੰਬਰ 93 ਮਿਤੀ 18.7.2026 ਅਧੀਨ ਧਾਰਾ 304, 3(5) ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਗਿਆ ਸੀ।
  ਪੁਲਿਸ ਟੀਮ ਨੇ ਤਕਨੀਕੀ ਅਤੇ ਮਾਨਵੀ ਸੂਚਨਾ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਅਤੇ ਜਾਂਚ ਉਪਰੰਤ ਦੋਵੇਂ ਦੋਸ਼ੀਆਂ ਨੂੰ ਟ੍ਰਿਲੀਅਮ ਮਾਲ ਨੇੜੇ ਦੇ ਏਰੀਆ ਤੋਂ ਕਾਬੂ ਕੀਤਾ ਗਿਆ।
     ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅਕਾਸ਼ ਪੁੱਤਰ ਪ੍ਰਕਾਸ਼ ਸਿੰਘ, ਵਾਸੀ ਪਿੰਡ ਬੀਰਬਲ, ਥਾਣਾ ਕੰਬੋਅ, ਜ਼ਿਲ੍ਹਾ ਅੰਮ੍ਰਿਤਸਰ ਉਮਰ 25 ਸਾਲ ਅਤੇ ਵੀਰ ਸਿੰਘ ਪੁੱਤਰ ਕਸ਼ਮੀਰ ਸਿੰਘ, ਵਾਸੀ ਪਿੰਡ ਬੱਲ ਖੁਰਦ, ਥਾਣਾ ਕੰਬੋਅ, ਜ਼ਿਲ੍ਹਾ ਅੰਮ੍ਰਿਤਸਰ ਉਮਰ 19 ਸਾਲ ਵਜੋਂ ਹੋਈ ਹੈ।
 ਗ੍ਰਿਫ਼ਤਾਰ ਮੁਲਜ਼ਮ ਅਕਾਸ਼ ਦੇ ਖਿਲਾਫ਼ ਪਹਿਲਾਂ ਵੀ ਚੋਰੀ ਦਾ ਇੱਕ ਮੁਕੱਦਮਾਂ ਅੰਮ੍ਰਿਤਸਰ ਦਿਹਾਤੀ ਵਿਖੇ ਦਰਜ ਹੈ।
 ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਖੋਹ ਸ਼ੁਦਾ ਪਰਸ ਅਤੇ ਹੋਰ ਦਸਤਾਵੇਜ਼ ਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।
ਦੋਵੇਂ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਉਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਵਾਰਦਾਤਾਂ ਅਤੇ ਚੋਰੀਸ਼ੁਦਾ ਸਮਾਨ ਦੀ ਬਰਾਮਦਗੀ ਸਬੰਧੀ ਜਾਂਚ ਅੱਗੇ ਵਧਾਈ ਜਾ ਰਹੀ ਹੈ।
 ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰ ਵਿੱਚ ਅਪਰਾਧਿਕ ਅਨਸਰਾਂ ਖਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link 1xbet 1xbet az 1xbet azerbaycan hi88 188bet 777PUB mega888 1xbet 1xbet plinko Tigrinho Interwin