ਬੀ.ਪੀ.ਈ.ਓ.ਹਾਜੀਪੁਰ ਦੇ ਦਫ਼ਤਰ ਦਾ ਕਲਰਕ ਰਿਸ਼ਵਤ ਮੰਗਣ ਤੇ ਚੜਿਆ ਵਿਜੀਲੈਂਸ ਦੇ ਅੜਿੱਕੇ 

​ਹੁਸ਼ਿਆਰਪੁਰ,
(  ਜਸਟਿਸ ਨਿਊਜ਼ )
– ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀ.ਪੀ.ਈ.ਓ.) ਦਫ਼ਤਰ ਹਾਜੀਪੁਰ ਵਿਖੇ ਤਾਇਨਾਤ ਇਕ ਕਲਰਕ ਵੱਲੋਂ ਅਧਿਆਪਕਾ ਦੀ ਚਾਈਲਡ ਕੇਅਰ ਲੀਵ (ਛੁੱਟੀ) ਮਨਜ਼ੂਰ ਕਰਵਾਉਣ ਦੇ ਬਦਲੇ ਰਿਸ਼ਵਤ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਕਲਰਕ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
​ਸ਼ਿਕਾਇਤਕਰਤਾ ਅਨੁਸਾਰ ਉਸ ਦੀ ਪਤਨੀ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਸਹੋੜਾ ਕੰਢੀ (ਬਲਾਕ ਹਾਜੀਪੁਰ) ਵਿਖੇ ਬਤੌਰ ਈ.ਟੀ.ਟੀ. ਅਧਿਆਪਕਾ ਸੇਵਾਵਾਂ ਨਿਭਾ ਰਹੀ ਹੈ। ਉਨ੍ਹਾਂ ਦਾ ਅਸਲ ਪਿੰਡ ਸੁਲਤਾਨਪੁਰ (ਜ਼ਿਲ੍ਹਾ ਮਲੇਰਕੋਟਲਾ) ਤਾਇਨਾਤੀ ਵਾਲੀ ਜਗ੍ਹਾ ਤੋਂ ਕਰੀਬ 250 ਕਿਲੋਮੀਟਰ ਦੂਰ ਹੋਣ ਅਤੇ 9 ਮਹੀਨੇ ਦੀ ਛੋਟੀ ਬੱਚੀ ਦੀ ਦੇਖਭਾਲ ਲਈ ਉਹ ਪਿੰਡ ਨੰਗਲ ਬਿਹਾਲਾ ਵਿਖੇ ਕਿਰਾਏ ‘ਤੇ ਰਹਿ ਰਹੇ ਹਨ। ਬੱਚੀ ਦੀ ਦੇਖਭਾਲ ਲਈ ਚਾਈਲਡ ਕੇਅਰ ਲੀਵ ਮੰਜ਼ੂਰ ਕਰਵਾਉਣ ਵਾਸਤੇ ਜਦੋਂ ਉਹ ਬੀ.ਪੀ.ਈ.ਓ. ਦਫ਼ਤਰ ਹਾਜੀਪੁਰ ਗਿਆ ਤਾਂ ਉੱਥੇ ਤਾਇਨਾਤ ਕਲਰਕ ਗਗਨਦੀਪ ਨੇ ਉਸ ਨਾਲ ਰਾਬਤਾ ਕਾਇਮ ਕੀਤਾ। ਕਥਿਤ ਦੋਸ਼ ਹੈ ਕਿ ਕਲਰਕ ਨੇ ਵਟਸਐਪ ਕਾਲ ਰਾਹੀਂ ਛੁੱਟੀ ਮਨਜ਼ੂਰ ਕਰਵਾਉਣ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਬੇਨਤੀ ਕਰਨ ਤੋਂ ਬਾਅਦ ਮਾਮਲਾ 5,000 ਰੁਪਏ ‘ਚ ਤੈਅ ਹੋਇਆ।
​ਸ਼ਿਕਾਇਤਕਰਤਾ ਨੇ ਰਿਸ਼ਵਤ ਦੇਣ ਦੀ ਬਜਾਏ ਇਸ ਗੱਲਬਾਤ ਦੀ ਦੂਜੇ ਮੋਬਾਇਲ ਰਾਹੀਂ ਵੀਡੀਓ ਅਤੇ ਆਡੀਓ ਰਿਕਾਰਡਿੰਗ ਕਰ ਲਈ। ਉਸ ਨੇ ਇਹ ਰਿਕਾਰਡਿੰਗ ਪੈਨ ਡ੍ਰਾਈਵ ਵਿੱਚ ਪਾ ਕੇ ਅਤੇ 5,000 ਰੁਪਏ ਦੀ ਰਕਮ ਸਮੇਤ ਵਿਜੀਲੈਂਸ ਬਿਊਰੋ ਨੂੰ ਸੌਂਪਦਿਆਂ ਦੋਸ਼ੀ ਕਲਰਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਿਸ ਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਕਤ ਕਲਰਕ ਨੂੰ ਮੌਕੇ ਤੇ ਕਾਬੂ ਕਰ ਲਿਆ ਇਸ ਸਬੰਧੀ ਡੀਐਸਪੀ ਵਿਜੀਲੈਂਸ ਮਨਦੀਪ ਸਿੰਘ ਸ਼ੇਖੋ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਦਫਤਰਾਂ ਵਿੱਚ ਕੋਈ ਵੀ ਮੁਲਾਜ਼ਮ ਅਗਰ ਕਿਸੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਸਾਡੇ ਨਾਲ ਸਿੱਧੇ ਤੌਰ ਤੇ ਨਿਧੜਕ ਹੋ ਕੇ ਰਾਬਤਾ ਕਾਇਮ ਕੀਤਾ ਜਾਵੇ ਤਾਂ ਕਿ ਅਸੀਂ ਉਕਤ ਰਿਸ਼ਵਤ ਮੰਗਣ ਵਾਲੇ ਵਿਅਕਤੀ ਨੂੰ ਕਾਬੂ ਕਰ ਸਕੀਏ

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link 1xbet 1xbet az 1xbet azerbaycan hi88 188bet 777PUB mega888 1xbet 1xbet plinko Tigrinho Interwin