ਹਰਿਆਣਾ ਖ਼ਬਰਾਂ

ਸਾਡੇ ਅਧਿਆਪਕਾਂ ਦੀ ਸਮਰੱਥਾਸਮਰਪਣ ਅਤੇ ਕੁਸ਼ਲਤਾ ਤੇ ਹੈ ਪੂਰਾ ਭਰੋਸਾ – ਸਿੱਖਿਆ ਮੰਤਰੀ ਮਹੀਪਾਲ ਢਾਂਡਾ

ਨਵੀਂ ਦਿੱਲੀ ਵਿੱਚ ਆਯੋਜਿਤ ਦੋ ਦਿਨਾਂ ਸਿੱਖਿਆ ਮੰਤਰੀਆਂ ਦੀ ਰਾਸ਼ਟਰੀ ਕਾਨਫ੍ਰੈਂਸ ਵਿੱਚ ਹਰਿਆਣਾ ਦੇ ਸਿੱਖਿਆ ਮੰਤਰੀ ਨੇ ਪੇਸ਼ ਕੀਤਾ ਰਾਜ ਦਾ ਸਮੁੱਚਾ ਅਤੇ ਭਵਿੱਖਮੁਖੀ ਸਿੱਖਿਆ ਦਾ ਖਾਕਾ

ਚੰਡੀਗੜ੍ਹ

,( ਜਸਟਿਸ ਨਿਊਜ਼  )

 – ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਦੇ ਅਧਿਆਪਕਾਂ ਦੀ ਸਮਰੱਥਾਸਮਰਪਣ ਅਤੇ ਕੁਸ਼ਲਤਾ ਤੇ ਪੂਰਾ ਭਰੋਸਾ ਹੈ। ਅਧਿਆਪਕ ਹੀ ਬੱਚਿਆਂ ਵਿੱਚ ਗਿਆਨ ਦੇ ਨਾਲ-ਨਾਲ ਸੰਸਕਾਰਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦਾ ਸੰਚਾਰ ਕਰਕੇ ਵਿਕਸਤ ਭਾਰਤ-2047 ਦੇ ਨਿਰਮਾਣ ਦੀ ਮਜ਼ਬੂਤ ਨੀਂਹ ਤਿਆਰ ਕਰ ਰਹੇ ਹਨ।

ਉਨ੍ਹਾਂ ਨੇ ਇਹ ਗੱਲ ਨਵੀਂ ਦਿੱਲੀ ਸਥਿਤ ਪੂਸਾ ਦੇ ਭਾਰਤ ਰਤਨ ਸੀ. ਸੁਬ੍ਰਮਨੀਅਮ ਹਾਲ ਵਿੱਚ 22 ਅਤੇ 23 ਜੁਲਾਈ, 2026 ਨੂੰ ਆਯੋਜਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਮੰਤਰੀਆਂ ਦੀ ਦੋ ਦਿਨਾਂ ਰਾਸ਼ਟਰੀ ਕਾਨਫ੍ਰੈਂਸ ਦੌਰਾਨ ਕਹੀ। ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਦੀ ਅਗਵਾਈ ਹੇਠ ਆਯੋਜਿਤ ਇਸ ਕਾਨਫ੍ਰੈਂਸ ਵਿੱਚ ਕੇਂਦਰ ਪ੍ਰਯੋਜਿਤ ਯੋਜਨਾਵਾਂ ਦੀ ਸਮੀਖਿਆ ਦੇ ਨਾਲ ਸਕੂਲੀ ਸਿੱਖਿਆ ਦੇ ਵੱਖ-ਵੱਖ ਵਿਸ਼ਿਆਂ ਤੇ ਵਿਸਤਾਰ ਨਾਲ ਚਰਚਾ ਕੀਤੀ ਗਈ।

ਸਿੱਖਿਆ ਸਿਰਫ਼ ਬੌਧਿਕ ਵਿਕਾਸ ਨਹੀਂਚਰਿੱਤਰ ਨਿਰਮਾਣ ਦਾ ਸ਼ਕਤੀਸ਼ਾਲੀ ਸਰੋਤ

ਇਸ ਦੌਰਾਨ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸਿੱਖਿਆ ਦਾ ਮੂਲ ਉਦੇਸ਼ ਸਿਰਫ ਕਿਤਾਬੀ ਗਿਆਨ ਦੇਣਾ ਜਾਂ ਬੌਧਿਕ ਵਿਕਾਸ ਤੱਕ ਸੀਮਤ ਰਹਿਣਾ ਨਹੀਂ ਹੈ। ਅਸਲ ਸਿੱਖਿਆ ਉਹੀ ਹੈ ਜੋ ਬੱਚੇ ਦੇ ਚਰਿੱਤਰਨੈਤਿਕ ਸੰਸਕਾਰਾਂਆਤਮ-ਵਿਸ਼ਵਾਸ ਅਤੇ ਭਾਵਨਾਤਮਕ ਸਮਝ ਨੂੰ ਮਜ਼ਬੂਤੀ ਪ੍ਰਦਾਨ ਕਰੇ।

ਉਨ੍ਹਾਂ ਕਿਹਾ ਕਿ ਹਰਿਆਣਾ ਦੀ ਸਿੱਖਿਆ ਨੀਤੀ ਦਾ ਟੀਚਾ ਹਰ ਬੱਚੇ ਨੂੰ ਉਸਦੀ ਵਿਸ਼ੇਸ਼ ਰੁਚੀ ਅਤੇ ਸਮਰੱਥਾ ਦੇ ਅਨੁਸਾਰ ਅੱਗੇ ਵਧਣ ਦਾ ਸਮਾਨ ਮੌਕਾ ਦੇਣਾ ਹੈ। ਰਾਜ ਵਿੱਚ ਸਕੂਲਾਂ ਨੂੰ ਸਿਰਫ਼ ਪੜ੍ਹਾਈ ਦੇ ਕੇਂਦਰ ਨਾ ਬਣਾ ਕੇ ਅਜਿਹੇ ਜਿਉਂਦੇ-ਜਾਗਦੇ ਸੰਸਥਾਨਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈਜਿੱਥੇ ਬੱਚਿਆਂ ਦੇ ਸੁਪਨਿਆਂਪ੍ਰਤਿਭਾ ਅਤੇ ਸ਼ਖ਼ਸੀਅਤ ਨੂੰ ਸਹੀ ਅਤੇ ਹਾਂਪੱਖੀ ਦਿਸ਼ਾ ਮਿਲ ਸਕੇ।

ਮੁੱਢਲੀ ਸਿੱਖਿਆਹੁਨਰ ਅਤੇ ਖੇਡਾਂ ਤੇ ਹੈ ਵਿਸ਼ੇਸ਼ ਜ਼ੋਰ

ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਹਰਿਆਣਾ ਸਰਕਾਰ ਵੱਲੋਂ ਸਕੂਲੀ ਸਿੱਖਿਆ ਦੀ ਗੁਣਵੱਤਾ ਸੁਧਾਰਨ ਲਈ ਚੁੱਕੇ ਜਾ ਰਹੇ ਠੋਸ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਮੁੱਢਲੀ ਸਾਖਰਤਾ ਅਤੇ ਸਿੱਖਣ ਦੇ ਪੱਧਰ ਨੂੰ ਮਜ਼ਬੂਤ ਕਰਨ ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਵਿਦਿਆਰਥੀਆਂ ਵਿੱਚ ਹੁਨਰ ਵਿਕਾਸ ਅਤੇ ਸਵੈ-ਰੁਜ਼ਗਾਰ ਦੀ ਭਾਵਨਾ ਪੈਦਾ ਕਰਨ ਲਈ ਵਿਹਾਰਕ ਕੋਰਸ ਲਾਗੂ ਕਰ ਰਹੀ ਹੈ। ਸਕੂਲੀ ਪੱਧਰ ਤੋਂ ਹੀ ਖੇਡ ਪ੍ਰਤਿਭਾਵਾਂ ਨੂੰ ਤਰਾਸ਼ਣ ਲਈ ਅਤਿ-ਆਧੁਨਿਕ ਸਰੋਤ ਉਪਲਬਧ ਕਰਵਾ ਰਹੀ ਹੈ।

ਅਧਿਆਪਕ ਹੀ ਹਨ ਵਿਕਸਤ ਭਾਰਤ-2047′ ਦੇ ਅਸਲ ਸ਼ਿਲਪਕਾਰ

ਅਧਿਆਪਕਾਂ ਦੀ ਭੂਮਿਕਾ ਨੂੰ ਸਰਵੋਤਮ ਦੱਸਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕ ਸਾਡੀ ਸਿੱਖਿਆ ਪ੍ਰਣਾਲੀ ਦੀ ਸਭ ਤੋਂ ਵੱਡੀ ਤਾਕਤ ਹਨ। ਉਹ ਸਿਰਫ਼ ਸਿਲੇਬਸ ਨਹੀਂ ਪੜ੍ਹਾਉਂਦੇਸਗੋਂ ਬੱਚਿਆਂ ਵਿੱਚ ਅਨੁਸ਼ਾਸਨਸੰਸਕਾਰ ਅਤੇ ਆਤਮ-ਵਿਸ਼ਵਾਸ ਦਾ ਸੰਚਾਰ ਕਰਦੇ ਹਨ। ਸਾਡੇ ਅਧਿਆਪਕ ਰੋਜ਼ਾਨਾ ਕਲਾਸਾਂ ਵਿੱਚ ਦੇਸ਼ ਦਾ ਭਵਿੱਖ ਘੜ ਰਹੇ ਹਨ ਅਤੇ ਇਹੀ ਵਿਕਸਤ ਭਾਰਤ-2047′ ਦੇ ਨਿਰਮਾਣ ਦੀ ਅਸਲ ਨੀਂਹ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਧਿਆਪਕਾਂ ਦੀ ਸਮਰੱਥਾਸਮਰਪਣ ਅਤੇ ਕੁਸ਼ਲਤਾ ਤੇ ਪੂਰਾ ਭਰੋਸਾ ਹੈ। ਇਸ ਮੌਕੇ ਉਨ੍ਹਾਂ ਨੇ ਸੂਬੇ ਦੇ ਸਾਰੇ ਗੁਰੂਜਨਾਂ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ।

ਆਈ.ਟੀ.ਆਈ.ਆਈ.ਆਈ.ਐਮ.ਟੀ.ਆਈ.ਆਈ.ਐਮ. ਅਤੇ ਸੀ.ਐਸ.ਆਈ.ਆਰ. ਦੇ ਸਹਿਯੋਗ ਨਾਲ ਮਜ਼ਬੂਤ ਹੋਵੇਗਾ ਅਧਿਆਪਕ ਸਿਖਲਾਈ

ਅਧਿਆਪਕਾਂ ਦੇ ਗਿਆਨ ਅਤੇ ਹੁਨਰ ਨੂੰ ਨਿਰੰਤਰ ਅੱਪਡੇਟ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਸਿੱਖਿਆ ਮੰਤਰੀ ਨੇ ਇੱਕ ਦੂਰਦਰਸ਼ੀ ਸੁਝਾਅ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਸਿਖਲਾਈ ਨੂੰ ਵੱਧ ਪ੍ਰਭਾਵੀ, ਆਧੁਨਿਕ ਅਤੇ ਨਤੀਜਾਮੁਖੀ ਬਣਾਉਣ ਲਈ ਦੇਸ਼ ਦੇ ਚੋਟੀ ਦੇ ਸੰਸਥਾਨਾਂਜਿਵੇਂ ਆਈ.ਟੀ.ਆਈ.ਆਈ.ਆਈ.ਐਮ.ਟੀ.ਆਈ.ਆਈ.ਐਮ. ਅਤੇ ਸੀ.ਐਸ.ਆਈ.ਆਰ. ਦਾ ਸਿੱਧਾ ਸਹਿਯੋਗ ਲਿਆ ਜਾਣਾ ਚਾਹੀਦਾ ਹੈ। ਇਸ ਨਾਲ ਅਧਿਆਪਕਾਂ ਨੂੰ ਅਤਿ-ਆਧੁਨਿਕ ਸਿੱਖਿਆ ਵਿਧੀਆਂ ਅਤੇ ਖੋਜ-ਆਧੁਨਿਕ ਤਕਨੀਕਾਂ ਦਾ ਲਾਭ ਮਿਲ ਸਕੇਗਾ।

ਇਸ ਰਾਸ਼ਟਰੀ ਕਾਨਫਰੰਸ ਵਿੱਚ ਹਰਿਆਣਾ ਦੇ ਸਕੂਲ ਸਿੱਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੇ ਦਹੀਆ ਅਤੇ ਰਾਜ ਪ੍ਰੋਜੈਕਟ ਡਾਇਰੈਕਟਰ ਸ੍ਰੀ ਸੁਪਨਿਲ ਰਵਿੰਦਰ ਪਾਟਿਲ ਵੀ ਮੌਜੂਦ ਸਨ।

 

ਸਮਾਜਿਕ ਸਮਰਸਤਾ ਦੇ ਨਵੇਂ ਅਧਿਆਇ ਦੇ ਸੂਤਰਧਾਰ ਬਣੇ ਨਾਇਬ ਸਿੰਘ ਸੈਣੀ-ਮਹਾਂਪੁਰਖਾਂ ਦੀਆਂ ਜਯੰਤੀਆਂ ਤੇ ਸੰਗਤ ਦੇ ਵਿਚਕਾਰ ਬੈਠ ਕੇ ਸੁਣਦੇ ਹਨ ਭਜਨ-ਕੀਰਤਨਸਮਾਜ ਨੂੰ ਦਿੰਦੇ ਹਨ ਏਕਤਾ ਦਾ ਸੰਦੇਸ਼

ਚੰਡੀਗੜ੍ਹ

,( ਜਸਟਿਸ ਨਿਊਜ਼  )

 – ਹਰਿਆਣਾ ਵਿੱਚ ਸਮਾਜਿਕ ਸਮਰਸਤਾ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੰਤ-ਮਹਾਂਪੁਰਖਾਂ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਮੁਹਿੰਮ ਨੂੰ ਲਗਾਤਾਰ ਗਤੀ ਦੇ ਰਹੇ ਹਨ। ਸਾਲ 2014 ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ਇਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਹੀ ਨਹੀਂਸਗੋਂ ਰਾਜਸਥਾਨਪੰਜਾਬ ਅਤੇ ਦਿੱਲੀ ਵਿੱਚ ਵੀ ਮਹਾਂਪੁਰਖਾਂ ਦੇ ਜਯੰਤੀ ਸਮਾਰੋਹਾਂ ਵਿੱਚ ਹਿੱਸਾ ਲੈ ਕੇ ਸਮਾਜਿਕ ਏਕਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੀ ਸਾਦਗੀਸਹਿਜਤਾ ਅਤੇ ਮਿਲਣਸਾਰ ਸ਼ਖ਼ਸੀਅਤ ਨੇ ਸਮਾਜ ਦੇ ਸਾਰੇ ਵਰਗਾਂ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ।

ਮੁੱਖ ਮੰਤਰੀ ਦਾ ਮੰਨਣਾ ਹੈ ਕਿ ਸੰਤ-ਮਹਾਂਪੁਰਖ ਕਿਸੇ ਇੱਕ ਜਾਤੀਵਰਗ ਜਾਂ ਸਮੁਦਾਏ ਦੇ ਨਹੀਂ ਹੁੰਦੇਸਗੋਂ ਉਨ੍ਹਾਂ ਦੇ ਵਿਚਾਰ ਸੰਪੂਰਨ ਮਨੁੱਖ ਸਮਾਜ ਲਈ ਪ੍ਰੇਰਨਾ ਦੇ ਸਰੋਤ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਉੱਨੀਆਂ ਹੀ ਪ੍ਰਸੰਗਿਕ ਹਨਜਿੰਨੀਆਂ ਉਨ੍ਹਾਂ ਦੇ ਸਮੇਂ ਵਿੱਚ ਸਨ।

ਹਰਿਆਣਾ ਸਰਕਾਰ “ਹਰਿਆਣਾ ਏਕ-ਹਰਿਆਣਵੀ ਏਕ” ਦੇ ਮੂਲ ਮੰਤਰ ਤੇ ਚੱਲਦਿਆਂ ਸੰਤ-ਮਹਾਂਪੁਰਖਾਂ ਦੀ ਜਯੰਤੀ ਅਤੇ ਸਿੱਖ ਗੁਰੂਆਂ ਦੇ ਪ੍ਰਕਾਸ਼ ਪੁਰਬ ਸਰਕਾਰੀ ਪੱਧਰ ਤੇ ਆਯੋਜਿਤ ਕਰਕੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰ ਰਹੀ ਹੈ।

ਸਾਲ 2015 ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਹਿਲੀ ਵਾਰ ਸਰਕਾਰੀ ਪੱਧਰ ਤੇ ਮਹਿਰਿਸ਼ੀ ਵਾਲਮੀਕਿ ਜਯੰਤੀ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਸੰਤ ਸ਼ਿਰੋਮਣੀ ਰਵੀਦਾਸ, ਸੰਤ ਕਬੀਰਦਾਸਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਮੇਤ ਕਈ ਸੰਤ-ਮਹਾਂਪੁਰਖਾਂ ਦੀਆਂ ਜਯੰਤੀਆਂ ਪੂਰੇ ਸਨਮਾਨ ਨਾਲ ਸਰਕਾਰੀ ਪੱਧਰ ਤੇ ਮਨਾਈਆਂ ਜਾ ਰਹੀ ਹਨ। ਇਨ੍ਹਾਂ ਆਯੋਜਨਾਂ ਲਈ ਬਜਟ ਦਾ ਪ੍ਰਾਵਧਾਨ ਕੀਤਾ ਗਿਆ ਹੈ ਅਤੇ ਸੂਬਾ ਸਰਕਾਰ ਦੇ ਸਾਲਾਨਾ ਕੈਲੰਡਰ ਵਿੱਚ ਇਨ੍ਹਾਂ ਨੂੰ ਵਿਸ਼ੇਸ਼ ਦਿਵਸ ਵਜੋਂ ਸਥਾਨ ਦਿੱਤਾ ਗਿਆ ਹੈ।

ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਚੁੱਕਾ ਹੈਜਿੱਥੇ ਵੱਖ-ਵੱਖ ਸੰਤ-ਮਹਾਂਪੁਰਖਾਂ ਦੀਆਂ ਜਯੰਤੀਆਂ ਸਰਕਾਰੀ ਪੱਧਰ ਤੇ ਨਿਯਮਤ ਰੂਪ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਹਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਿੱਖ ਗੁਰੂਆਂ ਦੇ ਪ੍ਰਕਾਸ਼ ਪੁਰਬਾਂ ਨੂੰ ਵੀ ਸਰਕਾਰੀ ਸਮਾਰੋਹਾਂ ਦਾ ਹਿੱਸਾ ਬਣਾਇਆ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਸ਼ੇਸ਼ ਰੇਲ ਸੇਵਾਵਾਂ ਵੀ ਚਲਾਈਆਂ ਗਈਆਂ ਹਨ।

ਸੰਤ ਮਹਾਂਪੁਰਖ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ‘ ਨਾਲ ਘਰ-ਘਰ ਪਹੁੰਚ ਰਹੇ ਹਨ ਮਹਾਂਪੁਰਖਾਂ ਦੇ ਵਿਚਾਰ

ਨੌਜੁਆਨ ਪੀੜ੍ਹੀ ਨੂੰ ਸੰਤ-ਮਹਾਂਪੁਰਖਾਂ ਦੇ ਜੀਵਨਆਦਰਸ਼ਾਂ ਅਤੇ ਸਿੱਖਿਆਵਾਂ ਨਾਲ ਜੋੜਨ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ ਸੰਤ ਮਹਾਂਪੁਰਖ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ‘ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਰਾਜਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਪ੍ਰੋਗਰਾਮ ਆਯੋਜਿਤ ਕਰਕੇ ਮਹਾਂਪੁਰਖਾਂ ਦੇ ਵਿਚਾਰਾਂ ਦਾ ਵਿਆਪਕ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ।

ਸੂਚਨਾਜਨਸੰਪਰਕ ਅਤੇ ਭਾਸ਼ਾ ਵਿਭਾਗ ਵੀ ਇਸ ਯੋਜਨਾ ਰਾਹੀਂ ਸਮਾਜਿਕ ਸਮਰਸਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾ ਰਿਹਾ ਹੈ। ਮੁੱਖ ਮੰਤਰੀ ਦੇ ਇਨ੍ਹਾਂ ਯਤਨਾਂ ਨੂੰ ਸਮਾਜ ਦੇ ਵੱਖ-ਵੱਖ ਵਰਗਾਂਸਮਾਜਿਕ ਸੰਸਥਾਵਾਂਧਰਮ ਗੁਰੂਆਂ ਅਤੇ ਬੁੱਧੀਜੀਵੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਪਹਿਲਕਦਮੀਆਂ ਨੇ ਹਰਿਆਣਾ ਵਿੱਚ ਸਮਾਜਿਕ ਸਦਭਾਵਨਾਭਾਈਚਾਰੇ ਅਤੇ ਸੱਭਿਆਚਾਰਕ ਏਕਤਾ ਨੂੰ ਹੋਰ ਵੱਧ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਆਧਾਰ ਤਿਆਰ ਕੀਤਾ ਹੈ।

 

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link 1xbet 1xbet az 1xbet azerbaycan hi88 188bet 777PUB mega888 1xbet 1xbet plinko Tigrinho Interwin