ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਸਿੱਖ ਯੂਥ ਐਡਮਿੰਟਨ ਵੱਲੋਂ ਦਸਤਾਰ ਤੇ ਦੁਮਾਲੇ ਮੁਕਾਬਲੇ ਕਰਵਾਏ ਗਏ
ਕਨੇਡਾ
( ਬਲਵਿੰਦਰ ਬਾਲਮ ਗੁਰਦਾਸਪੁਰ )
ਐਡਮਿੰਟਨ (ਕਨੇਡਾ) ਦੇ ਪ੍ਰਸਿੱਧ ਸਿਲਵਰ ਬੈਰੀ ਪਾਰਕ ਵਿਖੇ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਸਿੱਖ ਯੂਥ ਐਡਮਿੰਟਨ ਵੱਲੋਂ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਗਏ। 10 ਸਾਲ ਦੇ ਬੱਚੇ ਦਸਤਾਰ ਘਰੋਂ ਸਜਾ ਕੇ ਆਏ ਅਤੇ 15 ਸਾਲ ਦੀ ਉਮਰ ਅਤੇ 16 ਸਾਲ ਦੀ ਉਮਰ ਤੋਂ ਉੱਪਰ ਦੇ ਬੱਚਿਆਂ ਦੀ ਦਸਤਾਰ ਮੌਕੇ ਤੇ ਬੰਨ ਕੇ ਮੁਕਾਬਲੇ ਹੋਏ। ਢਾਡੀ ਜਥਿਆਂ ਅਤੇ ਪ੍ਰਸਿੱਧ ਬੁਲਾਰਿਆਂ ਨੇ ਸਿੱਖ ਇਤਿਹਾਸ ਦੇ ਪਿਛੋਕੜ ਤੇ ਵਰਤਮਾਨ ਹਾਲਾਤਾਂ ਉੱਪਰ ਜੁਝਾਰੂ ਪ੍ਰਸੰਗ ਰੱਖੇ। ਵਿਸ਼ੇਸ਼ ਤੌਰ ਤੇ ਭਾਈ ਕਸ਼ਮੀਰ ਸਿੰਘ ਢਾਡੀ ਜੱਥਾ, ਬੀਬੀ ਵੀਰਪਾਲ ਕੌਰ ਢਾਡੀ ਜੱਥਾ, ਸੀਤਲ ਸਿੰਘ ਨਨੂਆ, ਡਾਕਟਰ ਅਮਰਜੀਤ ਸਿੰਘ ਫਾਊਂਡਰ ਆਫ ਟੀਵੀ 84, ਭਾਈ ਮਨਵੀਰ ਸਿੰਘ ਮੌਂਟਰਿਅਲ ਕਨਵੀਨਰ ਆਫ ਸ਼੍ਰੋਮਣੀ ਅਕਾਲੀ ਦਲ, ਭਾਈ ਗੁਰਦੇਵ ਸਿੰਘ ਯੂਐਸਏ, ਗਲੋਬਲ ਵਾਇਸ ਆਫ ਪੰਜਾਬ ਟੀਵੀ 84, ਭਾਈ ਮਲਕੀਤ ਸਿੰਘ ਢੇਸੀ, ਭਾਈ ਅਵਤਾਰ ਸਿੰਘ ਪੰਨੂ, ਬੀਬੀ ਗੁਰਵਿੰਦਰ ਕੌਰ ਨੇ ਪ੍ਰਭਾਵਸ਼ਾਲੀ ਭਾਸ਼ਣ ਦੇ ਕੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ। ਅਤੇ ਸਿੱਖ ਕੌਮ ਨੂੰ ਇੱਕਜੁੱਟ ਹੋ ਕੇ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਤੇ ਕਮੇਟੀ ਦੇ ਅਹੁਦੇਦਾਰ ਭਾਈ ਰਵਿੰਦਰ ਸਿੰਘ, ਬਾਬਾ ਬਿੱਟੂ, ਭਾਈ ਮਲਕੀਤ ਸਿੰਘ ਢੇਸੀ, ਰਣਜੀਤ ਸਿੰਘ ਖਾਲਸਾ, ਭਾਈ ਗੁਰਪ੍ਰੀਤ ਸਿੰਘ, ਭਾਈ ਚਰਨਜੀਤ ਸਿੰਘ ਮਾਹਲ, ਭਾਈ ਤਜਿੰਦਰ ਸਿੰਘ ਭੱਠਲ, ਭਾਈ ਸੁਖਦੇਵ ਸਿੰਘ ਅਤੇ ਭਾਈ ਦੀਪ ਸਿੰਘ ਦੀ ਸਮਾਗਮ ਦੀ ਦੇਖ ਰੇਖ ਵਿੱਚ ਆਪਣਾ ਸਮੁੱਚਾ ਯੋਗਦਾਨ ਪਾਉਂਦੇ ਰਹੇ। ਦਸਤਾਰ ਅਤੇ ਦੁਮਾਲਾ ਮੁਕਾਬਲੇ ਦੇ ਮੁੱਖ ਸੂਤਰਧਾਰ ਨਵਜੋਤ ਸਿੰਘ ਧਾਮੀਂ ਨੇ ਸੁਚੱਜੇ ਢੰਗ ਨਾਲ ਇਸ ਕਾਰਜ ਨੂੰ ਨੇਪਰੇ ਚਾੜਿਆ। ਦਸਤਾਰ ਅਤੇ ਦੁਮਾਲਾ ਮੁਕਾਬਲੇ ਵਿੱਚ ਜੇਤੂ ਰਹੇ 10 ਸਾਲ ਤੋਂ ਘੱਟ ਉਮਰ ਦੇ ਪਹਿਲਾਂ ਸਥਾਨ ਹਰਬਾਜ ਸਿੰਘ, ਤਾਵੀਰ ਸਿੰਘ, ਗੁਰਜੈਜ ਸਿੰਘ ਅਤੇ 10 ਸਾਲ ਤੋਂ ਘੱਟ ਦੁਮਾਲਾ ਮੁਕਾਬਲੇ ਵਿੱਚ ਜੇਤੂ ਰਹੇ ਕਰਮਵਾਰ ਸ਼ਿੱਦਤ ਕੌਰ, ਰਬਾਬ ਕੌਰ, ਫਤਿਹ ਸਿੰਘ ਅਤੇ 10 ਤੋਂ 15 ਤੱਕ ਦੇ ਦਸਤਾਰ ਦੇ ਦੁਮਾਲਾ ਮੁਕਾਬਲੇ ਦੇ ਜੇਤੂ ਯੁਵਰਾਜ ਸਿੰਘ, ਗੁਰ ਫਤਿਹ ਸਿੰਘ, ਗੁਰ ਸਾਹਿਬ ਸਿੰਘ ਅਤੇ 15 ਸਾਲ ਤੋਂ ਉੱਪਰ ਦਸਤਾਰ ਮੁਕਾਬਲੇ ਵਿੱਚ ਤੇਜਜੀਤ ਸਿੰਘ, ਉਦੇਵੀਰ ਸਿੰਘ, ਗੁਰਦਿੱਤ ਸਿੰਘ ਰਹੇ। ਜੇਤੂ ਬੱਚਿਆਂ ਨੂੰ ਖੂਬਸੂਰਤ ਟਰੋਫੀਆਂ, ਮੋਮੈਂਟੋ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਸਿੱਧ ਸਿੱਖ ਹਸਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਪਕਵਾਨ, ਸ਼ਰਦਾਈ ਮਿਸ਼ਠਾਨ ਦੇ ਪੰਡਾਲ ਸੁਸ਼ੋਭਿਤ ਕੀਤੇ ਗਏ। ਇਹਨਾਂ ਪੰਡਾਲਾਂ ਵਿੱਚ ਸਿੱਖ ਇਤਿਹਾਸ ਦੀ ਜਾਣਕਾਰੀ ਬਾਰੇ ਪੁਸਤਕਾਂ ਦੇ ਸਟਾਲ ਵੀ ਲਗਾਏ ਗਏ। ਸਟਾਲਾਂ ਦੇ ਕਾਰਜ-ਕਰਤਾ ਰਵਿੰਦਰ ਸਿੰਘ ਸੰਘਾ, ਹਰਵਿੰਦਰ ਸਿੰਘ, ਦਿਲਜੀਤ ਸਿੰਘ, ਇੰਦਰਜੀਤ ਸਿੰਘ, ਮਨਦੀਪ ਸਿੰਘ, ਸਿਮਰਨ ਸਿੰਘ ਬੈਂਸ, ਉਪਮਿੰਦਰ ਸਿੰਘ, ਗੁਰ ਅਵਤਾਰ ਸਿੰਘ ਆਦਿ ਨੇ ਸੁਚੱਜੀ ਭੂਮਿਕਾ ਨਿਭਾਈ। ਆਖਰ ਤੇ ਖਚਾ ਖਚ ਭਰੇ ਪੰਡਾਲ ਵਿੱਚ ਸੁਸ਼ੋਭਿਤ ਸੰਗਤਾਂ ਦਾ ਇਸ ਸਮਾਗਮ ਦੇ ਸੂਤਰਧਾਰ ਮਲਕੀਤ ਸਿੰਘ ਢੇਸੀ ਨੇ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੰਚ ਸੰਚਾਲਕ ਦੇ ਫਰਜ਼ ਬੀਬੀ ਗੁਰਵਿੰਦਰ ਕੌਰ ਨੇ ਬਾਖੂਬੀ ਨਿਭਾਏ।
ਬਲਵਿੰਦਰ ਬਾਲਮ ਗੁਰਦਾਸਪੁਰ ਐਡਮਿੰਟਨ ਕਨੇਡਾ 98156-25409