September 6, 2026

Justice News

ਅਵਾਮ ਦੀ ਆਵਾਜ਼

ਸਮਾਜ ਸੇਵਕ ਡਾ.ਐਚ.ਐਸ. ਬਾਵਾ ਵਲੋਂ ਵੋਟਰ ਕੈਂਪਾਂ ਵਿੱਚ ਨਿਭਾਈ ਜਾ ਰਹੀ ਹੈ ਅਹਿਮ ਭੂਮਿਕਾ – ਬੀ. ਐਲ. ਓ. – ਸੁਪਰਵਾਈਜ਼ਰ* 

ਕਪੂਰਥਲਾ
(ਯੂ. ਪੀ. ਆਈ.)
ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੀ. ਐਲ. ਓ. ਸ਼੍ਰੀ ਹੇਮ ਰਾਜ ਜੀ ਵਲੋਂ ਐਸ. ਆਈ. ਆਰ. ਨਾਲ ਸਬੰਧਿਤ ਜਾਰੀ ਕੀਤੇ ਗਏ ਨੋਟਿਸਾਂ ਦੇ ਹੱਲ ਲਈ, ਫਾਰਮ ਨੰਬਰ 6 ਨਵੀਆਂ ਵੋਟਾਂ ਲਈ, ਫਾਰਮ ਨੰਬਰ 7 ਵੋਟਾਂ ਕੱਟਣ ਲਈ ਅਤੇ ਫਾਰਮ ਨੰਬਰ 8 ਕਰੈਕਸ਼ਨ ਲਈ ਆਰ. ਟੀ. ਓ. ਦਫਤਰ ਵਿਖੇ ਵਿਸੇਸ਼ ਕੈਂਪ ਲਗਾਇਆ ਗਿਆ, ਜਿਸ ਦੌਰਾਨ ਸਮਾਜ ਸੇਵਕ ਡਾ.ਐਚ.ਐਸ. ਬਾਵਾ ਜੀ ਸਵੇਰ ਤੋਂ ਸ਼ਾਮ 4 ਵਜੇ ਤੱਕ ਕੈਂਪ ਵਿੱਚ ਹਾਜ਼ਰ ਰਹੇ। ਉਹਨਾ ਵਲੋਂ ਐਸ. ਆਈ. ਆਰ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਅਹਿਮ ਭੂਮਿਕਾ ਨਿਭਾਈ ਗਈ। ਇਸ ਮੌਕੇ ਤੇ ਸੁਪਰਵਾਈਜ਼ਰ ਰਮੇਸ਼ ਕੁਮਾਰ ਜੀ ਵਲੋਂ ਵੀ ਕੈਂਪ ਵਿੱਚ ਹਾਜ਼ਰੀ ਲਗਵਾਈ ਗਈ।
           ਬੀ.ਐਲ.ਓ. ਸ਼੍ਰੀ ਹੇਮ ਰਾਜ ਅਤੇ ਸੁਪਰਵਾਈਜ਼ਰ ਰਮੇਸ਼ ਕੁਮਾਰ ਨੇ ਕਿਹਾ ਕਿ ਜਦੋਂ ਦਾ ਐਸ. ਆਈ. ਆਰ. ਦਾ ਕੰਮ ਸ਼ੁਰੂ ਹੋਇਆ ਹੈ ਅਸੀਂ ਦੇਖ ਰਹੇ ਹਾਂ ਕਿ ਸਮਾਜ ਸੇਵਕ ਡਾ.ਐਚ.ਐਸ.ਬਾਵਾ ਜੀ ਸਰਕਾਰ ਵਲੋਂ ਲਗਾਏ ਗਏ ਸਾਰੇ ਹੀ ਕੈਂਪਾਂ ਵਿੱਚ ਹਾਜਰ ਹੋ ਕੇ ਸਮਾਜ ਦੀ ਸੇਵਾ ਤਾਂ ਕਰ ਹੀ ਰਹੇ ਹਨ ਉੱਥੇ ਉਹਨਾਂ ਵਲੋਂ ਸਮੇਂ-ਸਮੇਂ ਤੇ ਆਪਣੇ ਗ੍ਰਹਿ ਅਜੀਤ ਨਗਰ ਵਿਖੇ ਵੀ ਕੈਂਪਾਂ ਲਗਾ ਕੇ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਮੌਕੇ ਤੇ ਸਮਾਜ ਸੇਵਕ ਡਾ.ਐਚ.ਐਸ.ਬਾਵਾ ਨੇ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਬੂਥ ਨੰਬਰ 130 ਦੇ ਕਿਸੇ ਵੀ ਵੋਟਰ ਨੂੰ ਵੋਟਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕਿਸੇ ਵੀ ਯੋਗ ਵਿਅਕਤੀ ਵੋਟ ਕੱਟੀ ਨਾ ਜਾਵੇ। ਇਸ ਮੌਕੇ ਤੇ 100 ਦੇ ਕਰੀਬ ਲੋਕਾਂ ਵਲੋਂ ਕੈਂਪ ਦਾ ਲਾਹਾ ਲਿਆ ਗਿਆ।

More Stories

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.