September 2, 2026

Justice News

ਅਵਾਮ ਦੀ ਆਵਾਜ਼

ਪੱਤਰਕਾਰ ਦੀ ਕੁੱਟਮਾਰ ਅਤੇ ਦਰਜ ਝੂਠੀ ਐਫਆਈਆਰ ਖਿਲਾਫ਼ ਡਟਿਆ ਪੱਤਰਕਾਰ ਭਾਈਚਾਰਾ ਅਤੇ ਸੰਸਥਾਵਾਂ,ਸੱਤਾਧਾਰੀ ਚੇਅਰਮੈਨ ਦਰਸ਼ਨ ਮਾਹਲਾ, ਰਵੀ ਗਰਗ ਤੇ ਸੁਮਿਤ ਨਾਮ ਦੇ ਵਿਆਕਤੀਆਂ ਖਿਲਾਫ਼ ਸੰਗੀਨ ਧਾਰਾਵਾ ਤਹਿਤ ਪਰਚਾ ਦਰਜ

ਸਾਹਨੇਵਾਲ  / ਲੁਧਿਆਣਾ,

(ਬੂਟਾ  ਸਿੰਘ  ਕੋਹਾੜਾ)

ਬੀਤੇ ਕੱਲ੍ਹ ਰੋਜਾਨਾ ਪੰਜਾਬੀ ਅਖਬਾਰ ਦੇ ਸੀਨੀਅਰ ਪੱਤਰਕਾਰ ਜਗਮੀਤ ਸਿੰਘ ਭਾਮੀਆਂ ਨਾਲ ਸੱਤਾਧਾਰੀ ਪਾਰਟੀ ਦੇ ਬਲਾਕ ਸੰਮਤੀ ਦੇ ਚੇਅਰਮੈਨ ਦਰਸ਼ਨ ਸਿੰਘ ਮਾਹਲਾ ਨੇ ਅਪਣੇ ਦੋ ਸਾਥੀਆਂ ਸਮੇਤ ਉਸਦੇ ਦਫਤਰ ਵਿੱਚ ਵੜਕੇ ਜਾਨਲੇਵਾ ਹਮਲਾ ਕਰਦਿਆਂ ਜੋ ਕੁੱਟਮਾਰ ਕੀਤੀ ਸੀ ਅਤੇ ਰਿਵਾਲਵਰ ਤਾਣ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ ਉਸਦੇ ਚੱਲਦਿਆਂ ਕੱਲ ਰਾਤ ਤੋਂ ਹੀ ਰੋਹ ਵਿੱਚ ਆਈਆਂ ਕਈ ਪਰੈਸ ਕਲੱਬਾਂ ਤੇ ਸਮਾਜਿਕ ਜੱਥੇਬੰਦੀਆਂ ਵੱਲੋਂ ਦਿਖਾਈ ਰੋਹ ਭਰਭੂਰ ਸਰਗਰਮੀ ਦੇ ਚੱਲਦਿਆ ਥਾਣਾ ਜਮਾਲਪੁਰ ਵਿਖੇ ਸੰਗੀਨ ਧਾਰਾਵਾ ਤਹਿਤ ਚੇਅਰਮੈਨ ਅਤੇ ਉਸਦੇ ਦੋਵਾਂ ਸਾਥੀਆਂ ਰਵੀ ਗਰਗ ਤੇ ਸੁਮਿਤ ਦੇ ਖਿਲਾਫ਼ ਪਰਚਾ ਦਰਜ ਹੋ ਗਿਆ। ਏਨਾ ਹੀ ਨਹੀਂ ਕਈ ਪ੍ਰੈਸ ਕਲੱਬਾਂ, ਮਜਦੂਰ, ਮੁਲਾਜਮ ਤੇ ਕਿਸਾਨ ਜੱਥੇਬੰਦੀਆਂ, ਬਹੁਜਨ ਸਮਾਜ ਪਾਰਟੀ, ਕਾਂਗਰਸ ਦੇ ਨੁਮਾਇੰਦਿਆਂ ਦੇ ਵਫਦ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਮੁਲਾਕਾਤ ਕਰਕੇ ਪੱਤਰਕਾਰ ਜਗਮੀਤ ਸਿੰਘ ਭਾਮੀਆਂ ਉੱਤੇ ਕਿਸੇ ਔਰਤ ਨੂੰ ਅੱਗੇ ਕਰਕੇ ਕਰਵਾਏ ਝੂਠੇ ਪਰਚੇ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ। ਪੁਲਿਸ ਕਮਿਸ਼ਨਰ ਵੱਲੋਂ ਪੂਰੀ ਗੰਭੀਰਤਾ ਨਾਲ ਸਾਰਾ ਮਾਮਲਾ ਸੁਣਿਆ ਗਿਆ ਅਤੇ ਪੱਤਰਕਾਰ ਭਾਈਚਾਰੇ ਤੇ ਜੱਥੇਬੰਦੀਆਂ ਨੂੰ ਜਲਦ ਤੋਂ ਜਲਦ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਗਿਆ।
ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੀੜਤ ਪੱਤਰਕਾਰ ਜਗਮੀਤ ਸਿੰਘ ਦੇ ਭਰਾ ਜਗਰੂਪ ਸਿੰਘ ਨੇ ਦੱਸਿਆ ਕਿ ਬਲਾਕ ਸੰਮਤੀ ਦੇ ਚੇਅਰਮੈਨ ਦਰਸ਼ਨ ਮਾਹਲਾ ਅਤੇ ਉਸਦੇ ਪਰਿਵਾਰ ਦਾ ਨਾਮ ਧਨਾਨਸੂ ਦੇ ਕਿਸੇ ਵੱਡੇ ਘੁਟਾਲੇ ਅਤੇ ਗੈਰਕਾਨੂੰਨੀ ਮਾਈਨਿੰਗ ਵਿੱਚ ਬੋਲਦਾ ਹੈ ਜਿਸਦੀਆਂ ਖਬਰਾਂ ਉਸਦੇ ਭਰਾ ਵੱਲੋਂ ਲਗਾਈਆਂ ਗਈਆਂ। ਚੇਅਰਮੈਨ ਦਰਸ਼ਨ ਮਾਹਲਾ ਨੂੰ ਉਹ ਸੱਚੀਆਂ ਖਬਰਾਂ ਬਰਦਾਸ਼ਤ ਨਹੀਂ ਹੋ ਰਹੀਆਂ ਸਨ ਤੇ ਸੱਤਾ ਦੇ ਨਸ਼ੇ ਵਿੱਚ ਅੰਨੇ ਹੋਏ ਚੇਅਰਮੈਨ ਨੇ ਅਪਣੇ ਦੋ ਸਾਥੀਆਂ ਰਵੀ ਗਰਗ ਤੇ ਸੁਮਿਤ ਸ਼ਰਮਾ ਨਾਲ ਮਿਲਕੇ ਮੇਰੇ ਭਰਾ ਦੇ ਦਫਤਰ ਅੰਦਰ ਵੜਕੇ ਮਾਰ ਦੇਣ ਦੀ ਨੀਅਤ ਨਾਲ ਕੁੱਟਮਾਰ ਕੀਤੀ। ਉਸ ਉੱਤੇ ਅਪਣਾ ਰਿਵਾਲਵਰ ਤੱਕ ਤਾਣ ਕੇ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ।  ਏਨਾ ਦੀ ਕੁੱਟਮਾਰ ਨਾਲ ਮੇਰਾ ਭਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਏਨਾ ਹੀ ਨਹੀਂ ਜਦੋਂ ਮੈਂ ਅਪਣੇ ਭਰਾ ਦਾ ਬਚਾਉ ਕਰਨ ਆਇਆ ਤਾਂ ਮੇਰੇ ਨਾਲ ਵੀ ਧੱਕਾ ਮੁੱਕੀ ਕੀਤੀ ਗਈ। ਚੇਅਰਮੈਨ ਦੇ ਨਾਲ ਦੇ ਦੋਵਾਂ ਵਿਆਕਤੀਆਂ ਨੇ ਸਾਨੂੰ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਕੇ ਕੁੱਟਮਾਰ ਦੇ ਨਾਲ ਨਾਲ ਧਮਕੀਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਰੌਲਾ ਪੈਣ ਤੇ ਤਿੰਨੋਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਮੈਂ ਜਖਮੀਂ ਭਰਾ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਿਆ ਤੇ ਪਿੱਛੋਂ ਤਿੰਨਾ ਦੋਸ਼ੀਆਂ ਨੇ ਖੁਦ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ਇੱਕ ਔਰਤ ਨੂੰ ਨਾਲ ਰਲਾ ਕੇ ਮੇਰੇ ਭਰਾ ਉੱਤੇ ਹੀ ਥਾਣਾ ਜਮਾਲਪੁਰ ਵਿਖੇ ਝੂਠੀ ਸ਼ਿਕਾਇਤ ਦੇਕੇ ਉਸ ਉੱਤੇ ਬੀਐਨਐਸ ਦੀ ਧਾਰਾ 76, 351(2) ਦਰਜ ਕਰਵਾ ਦਿੱਤਾ।

ਜਗਰੂਪ ਸਿੰਘ ਨੇ ਦੱਸਿਆ ਕਿ ਸਮੂਹ ਪੱਤਰਕਾਰ ਭਾਈਚਾਰੇ ‘ਚ ਇਸ ਝੂਠੀ ਐਫਆਈਆਰ ਕਾਰਨ ਕੱਲ ਰਾਤ ਹੀ ਵੱਡੀ ਪੱਧਰ ਤੇ ਰੋਸ ਪੈਦਾ ਹੋ ਗਿਆ ਸੀ ਤੇ ਉਨ੍ਹਾਂ ਵੱਲੋਂ ਕੀਤੇ ਐਲਾਨ ਮੁਤਾਬਿਕ ਅੱਜ ਸੀਪੀ ਦਫਤਰ ਧਰਨਾ ਦਿੱਤਾ ਜਾਣਾ ਸੀ ਪਰ ਇਸਤੋਂ ਪਹਿਲਾਂ ਹੀ ਪੁਲਿਸ ਨੇ ਸਾਨੂੰ ਇਨਸਾਫ਼ ਦਿੰਦਿਆਂ ਜਿੱਥੇ ਤਿੰਨਾਂ ਦੋਸ਼ੀਆਂ ਖਿਲਾਫ਼ ਮੁੱਕਦਮਾ ਨੰਬਰ 219 ਬੀਐਨਐਸ 115(2), 333, 351(2), 3(5) ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਾਂਚ ਉਪਰੰਤ ਇਸ ਵਿੱਚ ਅਸਲਾ ਐਕਟ ਤੇ ਐਸ ਸੀ/ ਐਸ ਟੀ ਐਕਟ ਦੀਆਂ ਧਾਰਾਵਾਂ ਦਾ ਵਾਧਾ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਏਹ ਵੀ ਦੱਸਿਆ ਕਿ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਔਰਤ ਦੇ ਬਿਆਨਾਂ ਤੇ ਦਰਜ ਝੂਠੀ ਐਫਆਈਆਰ ਦੀ ਜਲਦ ਜਾਂਚ ਕਰਕੇ ਰੱਦ ਕਰਨ ਦਾ ਭਰੋਸਾ ਦਿੱਤਾ ਹੈ। ਜਗਰੂਪ ਸਿੰਘ ਨੇ ਨਿਆ ਲਈ ਅੱਗੇ ਆਈਆਂ ਸਾਰੀਆਂ ਜੱਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦੋਸੀਆਂ ਨੂੰ ਸਖਤ ਤੋਂ ਸਖ਼ਤ ਸਜ਼ਾ ਦਿਵਾਉਣ ਤੱਕ ਸੰਘਰਸ਼ ਦੇ ਮੈਦਾਨ ਵਿੱਚ ਡਟੇ ਰਹਿਣਗੇ। ਇਸ ਮੌਕੇ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਸਟੇਟ ਮੀਡੀਆ ਕਲੱਬ ਦੇ ਪ੍ਰਧਾਨ ਜਤਿੰਦਰ ਟੰਡਨ, ਯੂਨਾਈਟਡ ਪ੍ਰੈਸ ਕਲੱਬ ਦੇ ਦਲਜੀਤ ਵਿੱਕੀ, ਬਹੁਜਨ ਸਮਾਜ ਪਾਰਟੀ ਦੇ ਸੂਬਾ ਆਗੂ ਬਲਵਿੰਦਰ ਬਿੱਟਾ, ਪਰਗਣ ਬਿਲਗਾ, ਜਗਤਾਰ ਸਿੰਘ ਭਾਮੀਆਂ, ਕਾਂਗਰਸ ਦੇ ਕੁਲਦੀਪ ਸਿੰਘ ਕੀਪੀ, ਭਾਰਤੀ ਕਿਸਾਨ ਮਜਦੂਰ ਯੂਨੀਅਨ ਦੇ ਪ੍ਰਧਾਨ ਭੋਲਾ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਗਤਾਰ ਸਿੰਘ ਦੁਸਾਂਝ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਸੁਦਾਗਰ ਸਿੰਘ ਘੁਡਾਣੀ, ਪਰਗਟ ਸਿੰਘ ਰਾਜੋਆਣਾ ਐਨਜੀਓ, ਇੰਦਰਪਾਲ ਸਿੰਘ ਹੁੰਦਲ, ਠੇਕੇਦਾਰ ਪਿਰਥੀਪਾਲ ਸਿੰਘ ਭਾਮੀਆਂ, ਰਿਸੀ ਸਿੰਘ, ਅਮਨ ਚੰਡੋਕ, ਦੇਵਨਾਥ ਯਾਦਵ, ਬਲਵਿੰਦਰ ਸਿੰਘ ਰੋਡਾ, ਗੁਰਦੀਪ ਸਿੰਘ ਭਾਮੀਆਂ, ਗੁਰਜੀਤ ਸਿੰਘ ਪੌੜ, ਸਤਵਿੰਦਰ ਸ਼ਰਮਾ, ਕੁਲਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਤੇ ਇਨਸਾਫ਼ ਪਸੰਦ ਲੋਕ ਹਾਜਰ ਸਨ।

ਬਿਨਾ ਪੱਖ ਤੋਂ ਖਬਰ ਚਲਾਉਣ ਵਾਲਿਆਂ ਤੇ ਕਰਾਂਗੇ ਮਾਨਹਾਨੀ ਕੇਸ
ਜਗਰੂਪ ਸਿੰਘ ਨੇ ਕਿਹਾ ਕਿ ਅਸੀਂ ਦੋਵੇਂ ਭਰਾ ਲੰਬੇ ਸਮੇਂ ਤੋਂ ਪੱਤਰਕਾਰਤਾ ਨਾਲ ਜੁੜੇ ਹਾਂ ਤੇ ਅੱਜ ਤੱਕ ਕਿਸੇ ਦੀ ਇੱਕ ਪਾਸੜ ਖਬਰ ਪ੍ਰਕਾਸ਼ਿਤ ਨਹੀਂ ਕੀਤੀ। ਪਰ ਇਸ ਮਾਮਲੇ ਚ ਕੁਝ ਆਪੇ ਬਣੇ ਪੱਤਰਕਾਰਾ ਨੇ ਸਾਡੀ ਸ਼ਾਨ ਖਰਾਬ ਕਰਨ ਲਈ ਇੱਕ ਪਾਸੜ ਖਬਰਾਂ ਚਲਾਈਆਂ ਤੇ ਪ੍ਰਕਾਸ਼ਿਤ ਕੀਤੀਆਂ ਹਨ ਜਿਨ੍ਹਾਂ ਖਿਲਾਫ਼ ਅਸੀਂ ਜਲਦ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵਾਂਗੇ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.