ਲੁਧਿਆਣਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ: ਲੱਖਾਂ ਨਸ਼ੀਲੀਆਂ ਗੋਲੀਆਂ ਅਤੇ ਸੈਂਕੜੇ ਕਿਲੋ ਨਸ਼ੀਲੇ ਪਦਾਰਥ ਕੀਤੇ ਨਸ਼ਟ

ਲੁਧਿਆਣਾ,
( ਜਸਟਿਸ ਨਿਊਜ਼ )
 ਪੰਜਾਬ ਸਰਕਾਰ ਦੀ *”ਯੁੱਧ ਨਸ਼ਿਆਂ ਵਿਰੁੱਧ”* ਮੁਹਿੰਮ ਤਹਿਤ ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਅੱਜ ਜ਼ਬਤ ਕੀਤੇ ਗਏ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਨਸ਼ਟ ਕੀਤਾ। ਪੁਲਿਸ ਕਮਿਸ਼ਨਰ ਲੁਧਿਆਣਾ *ਸਵਪਨ ਸ਼ਰਮਾ, ਆਈ.ਪੀ.ਐਸ.* ਦੀ ਸਿੱਧੀ ਨਿਗਰਾਨੀ ਹੇਠ ਗਠਿਤ ਉੱਚ-ਸਤ੍ਹਰੀ ਡਰੱਗ ਡਿਸਪੋਜ਼ਲ ਕਮੇਟੀ, ਜਿਸ ਵਿੱਚ **ਡੀ.ਸੀ.ਪੀ. ਇਨਵੈਸਟੀਗੇਸ਼ਨ ਹਰਪਾਲ ਸਿੰਘ *ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ* ਅਤੇ *ਏ.ਸੀ.ਪੀ. ਇਨਵੈਸਟੀਗੇਸ਼ਨ-1 ਹਰਸ਼ਪ੍ਰੀਤ ਸਿੰਘ* ਸ਼ਾਮਲ ਸਨ, ਨੇ *ਐਨ.ਡੀ.ਪੀ.ਐਸ. ਐਕਟ* ਦੇ 50 ਵੱਖ-ਵੱਖ ਮਾਮਲਿਆਂ ਨਾਲ ਸੰਬੰਧਤ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਨਸ਼ਟ ਕੀਤਾ। ਇਸ ਕਾਰਵਾਈ ਰਾਹੀਂ ਨਸ਼ਾ ਤਸਕਰਾਂ ਨੂੰ ਸਪੱਸ਼ਟ ਅਤੇ ਸਖ਼ਤ ਸੰਦੇਸ਼ ਦਿੱਤਾ ਗਿਆ ਕਿ ਲੁਧਿਆਣਾ ਵਿੱਚ ਨਸ਼ਿਆਂ ਲਈ ਕੋਈ ਥਾਂ ਨਹੀਂ ਹੈ।
ਇਹ ਡਿਸਪੋਜ਼ਲ ਕਾਰਵਾਈ *ਐਨ.ਡੀ.ਪੀ.ਐਸ. ਐਕਟ* ਦੇ ਸਾਰੇ ਕਾਨੂੰਨੀ ਪ੍ਰਾਵਧਾਨਾਂ ਦੀ ਪਾਲਣਾ ਕਰਦਿਆਂ ਕੀਤੀ ਗਈ, ਤਾਂ ਜੋ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਹਮੇਸ਼ਾਂ ਲਈ ਸਮਾਜ ਵਿੱਚੋਂ ਖਤਮ ਕੀਤਾ ਜਾ ਸਕੇ।
*ਅੱਜ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥ*
• *ਨਸ਼ੀਲੀਆਂ ਗੋਲੀਆਂ (Intoxicant Pills)* 2,06,590
• *ਹੈਰੋਇਨ* 11 ਕਿਲੋ 25 ਗ੍ਰਾਮ
• *ਭੁੱਕੀ (ਪੋਸਤ)* 212 ਕਿਲੋ 300 ਗ੍ਰਾਮ
• *ਗਾਂਜਾ* 91 ਕਿਲੋ 125 ਗ੍ਰਾਮ
• *ਚਰਸ* 3 ਕਿਲੋ 689 ਗ੍ਰਾਮ
• *ਨਸ਼ੀਲੀਆਂ ਟੈਬਲੇਟਾਂ* 440
*ਸਾਲ 2026 ਦੀ ਕਾਰਗੁਜ਼ਾਰੀ: ਨਸ਼ਿਆਂ ਖ਼ਿਲਾਫ਼ ਲਗਾਤਾਰ ਮੁਹਿੰਮ*
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਅੱਜ ਕੀਤੀ ਗਈ ਇਹ ਵੱਡੀ ਕਾਰਵਾਈ ਸਾਲ ਭਰ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ। *1 ਜਨਵਰੀ 2026 ਤੋਂ 9 ਜੁਲਾਈ 2026* ਤੱਕ ਲੁਧਿਆਣਾ ਪੁਲਿਸ ਨੇ *532 ਐਨ.ਡੀ.ਪੀ.ਐਸ. ਮਾਮਲਿਆਂ* ਵਿੱਚ ਜ਼ਬਤ ਕੀਤੀ ਗਈ ਕੇਸ ਪ੍ਰਾਪਰਟੀ ਦਾ ਨਿਪਟਾਰਾ ਕਰਦਿਆਂ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਕਾਰੋਬਾਰ ਨੂੰ ਵੱਡਾ ਝਟਕਾ ਦਿੱਤਾ ਹੈ।
ਇਸ ਦੌਰਾਨ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
• *ਭੁੱਕੀ (ਪੋਸਤ)* 3,281.010 ਕਿਲੋਗ੍ਰਾਮ (3.2 ਟਨ ਤੋਂ ਵੱਧ)
• *ਗਾਂਜਾ* 188.590 ਕਿਲੋਗ੍ਰਾਮ
• *ਹੈਰੋਇਨ* 39.262 ਕਿਲੋਗ੍ਰਾਮ
• *ਚਰਸ* 6.391 ਕਿਲੋਗ੍ਰਾਮ
• *ਪੋਸਤ ਦੇ ਪੌਦੇ* 4.5 ਕਿਲੋਗ੍ਰਾਮ
• *ਨਸ਼ੀਲਾ ਪਾਊਡਰ* 1.105 ਕਿਲੋਗ੍ਰਾਮ
• *ਆਈਸ (ਮੈਥਐਂਫੈਟਾਮੀਨ)* 100 ਗ੍ਰਾਮ
• *ਨਸ਼ੀਲੀਆਂ ਗੋਲੀਆਂ* 2,28,221
• *ਨਸ਼ੀਲੀਆਂ ਟੈਬਲੇਟਾਂ* 2,270
ਇਸ ਮੌਕੇ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ *ਸਵਪਨ ਸ਼ਰਮਾ, ਆਈ.ਪੀ.ਐਸ.* ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਦੋ ਪੱਧਰਾਂ ‘ਤੇ ਲੜੀ ਜਾ ਰਹੀ ਹੈ। ਇੱਕ ਪਾਸੇ ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਰਹੀ ਹੈ, ਜਦਕਿ ਦੂਜੇ ਪਾਸੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਸਮੇਂ ਸਿਰ ਕਾਨੂੰਨੀ ਤੌਰ ‘ਤੇ ਨਿਪਟਾਰਾ ਕਰਕੇ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin