August 25, 2026

Justice News

ਅਵਾਮ ਦੀ ਆਵਾਜ਼

ਲੰਬੇ ਸਮੇਂ ਤੋਂ ਲਟਕਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਚੰਡੀਗੜ੍ਹ ਡਾਕ ਮੰਡਲ 2 ਸਤੰਬਰ ਨੂੰ ਲਗਾਏਗਾ ਪਹਿਲੀ ਡਾਕ ਅਦਾਲਤ

ਚੰਡੀਗੜ੍ਹ,

( ਜਸਟਿਸ ਨਿਊਜ਼ )

ਚੰਡੀਗੜ੍ਹ ਡਾਕ ਮੰਡਲ ਵੱਲੋਂ ਆਪਣੀ ਪਹਿਲੀ ਡਾਕ ਅਦਾਲਤ ਮਿਤੀ 02.09.2026 ਨੂੰ 11:00 ਵਜੇ ਤੋਂ 12:00 ਵਜੇ ਤੱਕ ਦਫ਼ਤਰ, ਸੀਨੀਅਰ ਸੁਪਰਡੈਂਟ ਡਾਕਘਰ, ਚੰਡੀਗੜ੍ਹ ਡਾਕ ਮੰਡਲ, ਤੀਜੀ ਮੰਜ਼ਿਲ, ਜੀ.ਪੀ.ਓ. ਇਮਾਰਤ, ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਉਕਤ ਡਾਕ ਅਦਾਲਤ ਸੀ-ਡਾਟ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਕੀਤੀ ਜਾਵੇਗੀ।

ਡਾਕ ਅਦਾਲਤ ਵਿੱਚ ਚੰਡੀਗੜ੍ਹ ਡਾਕ ਮੰਡਲ ਨਾਲ ਸਬੰਧਤ ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਸ਼ਿਕਾਇਤ ਵਿੱਚ ਪੂਰਾ ਵੇਰਵਾ, ਜਿਸ ਵਿੱਚ ਸੰਦਰਭ ਨੰਬਰ, ਵੱਖ-ਵੱਖ ਡਾਕ ਅਧਿਕਾਰੀਆਂ ਵੱਲੋਂ ਪਹਿਲਾਂ ਪ੍ਰਾਪਤ ਹੋਏ ਪੱਤਰ ਦੀ ਮਿਤੀ ਅਤੇ ਸ਼ਿਕਾਇਤਕਰਤਾ ਦਾ ਮੋਬਾਈਲ ਨੰਬਰ ਸ਼ਾਮਲ ਹੋਵੇ, ਅਤੇ ਸ਼ਿਕਾਇਤ ਨੂੰ ਅਗਾਊਂ ਰੂਪ ਵਿੱਚ ਸਪੀਡ ਪੋਸਟ, ਨਿੱਜੀ ਤੌਰ ‘ਤੇ ਜਾਂ ਈ-ਮੇਲ ਰਾਹੀਂ [email protected].in ‘ਤੇ ਭੇਜਿਆ ਜਾਣਾ ਚਾਹੀਦਾ ਹੈ।

ਸ਼ਿਕਾਇਤ ਸ੍ਰੀ ਕੁਮਾਰ ਸੰਜੀਵ, ਸੀਨੀਅਰ ਸੁਪਰਡੈਂਟ ਡਾਕਘਰ, ਚੰਡੀਗੜ੍ਹ ਡਾਕ ਮੰਡਲ, ਚੰਡੀਗੜ੍ਹ-160017 ਦੇ ਨਾਮ ਸੰਬੋਧਿਤ ਕੀਤੀ ਜਾਣੀ ਚਾਹੀਦੀ ਹੈ ਅਤੇ ਲਿਫ਼ਾਫ਼ੇ ਉੱਤੇ “ਡਾਕ ਅਦਾਲਤ” ਲਿਖਿਆ ਹੋਣਾ ਚਾਹੀਦਾ ਹੈ। ਸ਼ਿਕਾਇਤ 28.08.2026 ਤੱਕ ਸਪੀਡ ਪੋਸਟ ਰਾਹੀਂ ਉਕਤ ਦਫ਼ਤਰ ਵਿੱਚ ਪਹੁੰਚ ਜਾਣੀ ਚਾਹੀਦੀ ਹੈ।

ਸ਼ਿਕਾਇਤਕਰਤਾ ਨੂੰ ਬੇਨਤੀ ਹੈ ਕਿ ਉਹ ਨਿਰਧਾਰਤ ਮਿਤੀ ਅਤੇ ਸਮੇਂ ‘ਤੇ https://cdotmeet.cdot.in/vmeet/rooms/a-k-asc-aik ਰਾਹੀਂ ਸੀ-ਡਾਟ ਵੀਡੀਓ ਕਾਨਫਰੰਸਿੰਗ ਦੁਆਰਾ ਡਾਕ ਅਦਾਲਤ ਵਿੱਚ ਹਾਜ਼ਰ ਹੋਵੇ।

ਕਿਸੇ ਵੀ ਸਪਸ਼ਟੀਰਕਣ ਲਈ ਸੀਨੀਅਰ ਸੁਪਰਡੈਂਟ ਡਾਕਘਰ, ਚੰਡੀਗੜ੍ਹ ਡਾਕ ਮੰਡਲ, ਚੰਡੀਗੜ੍ਹ ਨਾਲ ਦੂਰਭਾਸ਼ ਨੰਬਰ 0172-2722359 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.