August 25, 2026

Justice News

ਅਵਾਮ ਦੀ ਆਵਾਜ਼

70ਵੀਆਂ ਗਰਮ ਰੁੱਤ ਜਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਹੋਏ ਸ਼ਾਨਦਾਰ ਮੁਕਾਬਲੇ-ਡੀਈਓ ਬਰਨਾਲਾ ਨੇ ਕੀਤਾ ਜੇਤੂ ਖਿਡਾਰੀਆਂ ਦਾ ਸਨਮਾਨ

ਬਰਨਾਲਾ,

(  ਪੱਤਰ ਪ੍ਰੇਰਕ  ):

70ਵੀਆਂ ਗਰਮ ਰੁੱਤ ਪੰਜਾਬ ਰਾਜ ਜਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਮੁਕਾਬਲੇ ਜਿਲ੍ਹੇ ਦੇ ਵੱਖ–ਵੱਖ ਸਕੂਲਾਂ ਵਿੱਚ ਚੱਲ ਰਹੇ ਹਨ। ਇਸ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਗਿੱਲ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜੇਤੂ ਖਿਡਾਰੀਆਂ ਦਾ ਸਨਮਾਨ ਕਰਦਿਆਂ ਡੀਈਓ ਸੁਨੀਤਇੰਦਰ ਸਿੰਘ ਗਿੱਲ ਨੇ ਕਿਹਾ ਕਿ ਖੇਡ ਮੁਕਾਬਲੇ ਦੌਰਾਨ ਦਿਖਾਇਆ ਗਿਆ ਜ਼ਜ਼ਬਾ, ਸਹਿਯੋਗ, ਦ੍ਰਿੜਤਾ ਅਤੇ ਅਨੁਸ਼ਾਸ਼ਨ ਵਿਅਕਤੀ ਨੂੰ ਜੀਵਨ ਵਿੱਚ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ। ਉਹਨਾਂ ਨੇ ਖੇਡਾਂ ਦੀ ਮਹੱਤਤਾ ਸਬੰਧੀ ਗੱਲ ਕਰਦਿਆਂ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਨਿਸ਼ਾਨੇਬਾਜ਼ੀ ਅੰਡਰ 19 ਸਾਲ (ਲੜਕੇ) ਦੇ ਓਪਨ ਸਾਈਟ ਇਵੈਂਟ ਵਿੱਚ ਗਗਨਦੀਪ ਸਿੰਘ ਸਸਸਸ ਪੱਖੋ ਕਲਾਂ ਨੇ ਪਹਿਲਾ, ਹਰਮਨਦੀਪ ਸਿੰਘ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਦੂਜਾ ਤੇ ਗੁਰਦੀਪ ਰਾਮ ਪੀਐਮ ਸ੍ਰੀ ਸਸਸਸ ਰੂੜੇਕੇ ਕਲਾਂ ਨੇ ਤੀਜਾ, ਲੜਕੀਆਂ ਦੇ ਵਰਗ ਵਿੱਚੋਂ ਪਰਨੀਤ ਕੌਰ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਪਹਿਲਾ, ਮਹਿਕਨੂਰ ਕੌਰ ਟੰਡਨ ਸਕੂਲ ਬਰਨਾਲਾ ਨੇ ਦੂਜਾ ਤੇ ਇਸੇ ਸਕੂਲ ਦੀ ਚਹਿਕਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।

ਬਾਸਕਟਬਾਲ ਲੜਕੇ ਅੰਡਰ 14 ਸਾਲ ਵਿੱਚ ਪੀਐਮ ਸ੍ਰੀ ਸਸਸਸ ਮੌੜਾਂ, ਬੀ.ਜੀ.ਐਸ. ਬਰਨਾਲਾ ਤੇ ਪੀਐਮ ਸ੍ਰੀ ਸਸਸਸ ਹੰਡਿਆਇਆ, ਅੰਡਰ 17 ਵਿੱਚ ਸਸਸਸ (ਮੁੰ) ਧਨੌਲਾ, ਵਾਈਐਸ. ਸਕੂਲ ਹੰਡਿਆਇਆ ਤੇ ਪੀਐਮ ਸ੍ਰੀ ਸਸਸਸ ਹੰਡਿਆਇਆ, ਅੰਡਰ 19 ਵਿੱਚ ਸਸਸਸ (ਮੁੰ) ਧਨੌਲਾ, ਸਸਸਸ ਖੁੱਡੀ ਕਲਾਂ ਤੇ ਸੰਤ ਲੌਂਗਪੁਰੀ ਸਕੂਲ ਪੱਖੋ ਕਲਾਂ, ਲੜਕੀਆਂ ਦੇ ਵਰਗ ਵਿੱਚ ਅੰਡਰ 14 ਵਿੱਚੋਂ ਪੀਐਮ ਸ੍ਰੀ ਸਸਸਸ ਹੰਡਿਆਇਆ, ਬੀਜੀਐਸ ਭਦੌੜ ਤੇ ਪੀਐਮ ਸ੍ਰੀ ਸਸਸਸ ਮੌੜਾਂ, ਅੰਡਰ 17 ਵਿੱਚ ਸਰਵੋਤਮ ਅਕੈਡਮੀ ਖੁੱਡੀ ਕਲਾਂ, ਬੀਜੀਐਸ ਬਰਨਾਲਾ ਤੇ ਪੀਐਮ ਸ੍ਰੀ ਸਸਸਸ ਮੌੜਾਂ, ਅੰਡਰ 19 ਵਿੱਚ ਸਰਵਹਿੱਤਕਾਰੀ ਸਕੂਲ ਬਰਨਾਲਾ, ਪੀਐਮ ਸ੍ਰੀ ਸਸਸਸ ਹੰਡਿਆਇਆ ਤੇ ਸੰਤ ਲੌਂਗਪੁਰੀ ਸਕੂਲ ਪੱਖੋ ਕਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ, ਰਜਿੰਦਰ ਸਿੰਘ, ਗੁਰਲਾਲ ਰਿਸ਼ੀ, ਗੁਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਸੁਖਰਾਜ ਕੌਰ, ਜਸਪਿੰਦਰ ਕੌਰ, ਹਰਵਿੰਦਰ ਸਿੰਘ, ਅਮਨਦੀਪ ਕੌਰ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ, ਕੋਚ ਅਤੇ ਖਿਡਾਰੀ ਮੌਜੂਦ ਸਨ।

ਫੋਟੋ ਕੈਪਸ਼ਨ : ਬਰਨਾਲਾ ਵਿਖੇ ਜਿਲ੍ਹਾ ਪੱਧਰੀ ਸਕੂਲ ਖੇਡਾਂ ਮੌਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਡੀ.ਈ.ਓ. ਬਰਨਾਲਾ ਸੁਨੀਤਇੰਦਰ ਸਿੰਘ।

Leave a Reply

Your email address will not be published. Required fields are marked *

Copyright © All rights reserved. | Newsphere by AF themes.