ਨਗਰ ਨਿਗਮ ਨੇ 62 ਦਿਨਾਂ ਵਿੱਚ 7500 ਟਨ ਗੋਹਾ ਬੁੱਢੇ ਦਰਿਆ ਵਿੱਚ ਪੈਣ ਤੋਂ ਰੋਕਿਆ -ਸੰਤ ਸੀਚੇਵਾਲ,ਡੇਅਰੀਆਂ ਵਿੱਚੋਂ ਗੋਹਾ ਚੁੱਕਣ ਲਈ ਖਰਚ ਰਹੀ ਹੈ ਪੰਜਾਬ ਸਰਕਾਰ 22 ਕਰੋੜ

ਲੁਧਿਆਣਾ
(ਜਸਟਿਸ ਨਿਊਜ਼)
ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੀ ਸਫ਼ਾਈ ਮੁਹਿੰਮ ਬਾਰੇ 38ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆ ਹੋਇਆ ਕਿਹਾ ਕਿ ਬੁੱਢੇ ਦਰਿਆ ਦੇ ਪਾਣੀਆਂ ਵਿੱਚ ਹੋਏ ਵੱਡੇ ਸੁਧਾਰਾਂ ਲਈ ਸਮੁੱਚੇ ਅਧਿਕਾਰੀਆਂ ਨੇ ਇੱਕ ਟੀਮ ਦੇ ਰੂਪ ਵਿੱਚ ਕੰਮ ਕੀਤਾ ਹੈ, ਜਿਸ ਦੇ ਹਾਂ ਪੱਖੀ ਨਤੀਜੇ ਆ ਰਹੇ ਹਨ।
ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜੇ ਅਧਿਕਾਰੀ ਬੁੱਢੇ ਦਰਿਆ ਦੀ ਸਫ਼ਾਈ ਵਿੱਚ ਹਾਂ ਪੱਖੀ ਭੂਮਿਕਾ ਨਿਭਾਅ ਰਹੇ ਹਨ, ਉਨ੍ਹਾਂ ਦਾ ਕੋਟਿਨ ਕੋਟ ਧੰਨਵਾਦ ਅਤੇ ਜਿਹੜੇ ਲਾਪ੍ਰਵਾਹੀ ਕਰਨਗੇ ਉਨ੍ਹਾਂ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।
ਮੀਟਿੰਗ ਵਿੱਚ ਏ.ਡੀ.ਸੀ ਅਮਿਤ ਬੈਂਬੀ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਮਨਪ੍ਰੀਤ ਸਿੰਘ ਸਮੇਤ ਪੁਲਿਸ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ, ਪੀਪੀਸੀਬੀ, ਗੋਬਰ ਚੁੱਕਣ ਲਈ ਰੱਖੇ ਠੇਕੇਦਾਰ ਸਮੇਤ ਦੇ ਹੋਰ ਸੀਨੀਅਰ ਅਧਿਕਾਰੀ  ਵੀ ਹਾਜ਼ਰ ਸਨ।
ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਤਾਜ਼ਪੁਰ ਵਿੱਚੋਂ 12 ਅਪ੍ਰੈਲ ਤੋਂ 8 ਜੂਨ ਤੱਕ 3500 ਟਨ ਅਤੇ ਹੈਬੋਬਾਲ ਦੀਆਂ ਡੇਅਰੀਆਂ ਵਿੱਚੋਂ 16 ਅਪ੍ਰੈਲ ਤੋਂ ਲੈਕੇ 8 ਜੂਨ ਤੱਕ 2500 ਟਨ ਗੋਹਾ ਚੁੱਕਿਆ ਹੈ। ਇਸ ਤੋਂ ਇਲਾਵਾ  ਏਸੇ ਸਮੇਂ ਦੌਰਾਨ ਨਗਰ ਨਿਗਮ ਨੇ 1000 ਟਨ ਗੋਹਾ ਚੁੱਕਿਆ ਹੈ।
ਸੰਤ ਸੀਚੇਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਏਨਾ 62 ਦਿਨਾਂ ਵਿੱਚ ਤਾਜਪੁਰ ਅਤੇ ਹੈਬੋਵਾਲ ਦੀਆਂ ਡੇਅਰੀਆਂ ਵਿੱਚੋਂ 7500 ਟਨ ਗੋਹਾ ਚੁੱਕਿਆ ਗਿਆ ਹੈ ਭਾਵ ਕਿ ਜੇ ਹਰ ਟਿਪੱਰ ਵਿੱਚ 12 ਟਨ ਗੋਹਾ ਭਰਿਆ ਜਾਂਦਾ ਤਾਂ 625 ਟਿੱਪਰ ਗੋਹੇ ਦੇ ਬੁੱਢੇ ਦਰਿਆ ਵਿੱਚ ਪੈਣ ਤੋਂ ਰੋਕੇ ਗਏ ਹਨ।
ਸੰਤ ਸੀਚੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਨੇ 22 ਕਰੋੜ ਦਾ ਠੇਕਾ ਗੋਹਾ ਚੁੱਕਣ ਲਈ ਦਿੱਤਾ ਹੋਇਆ ਹੈ। ਦੋਹਾਂ ਡੇਅਰੀ ਕੰਪਲੈਕਸਾਂ ਵਿੱਚ ਸੀ.ਬੀ.ਜੀ ਪਲਾਂਟ ਲਾ ਕੇ ਦਿੱਤੇ ਹੋਏ ਹਨ ਜੋ ਗੋਹਾ ਚੁੱਕਣ ਦੇ ਡੇਅਰੀ ਵਾਲਿਆਂ ਨੂੰ ਪੈਸੇ ਦਿੰਦੇ ਹਨ।ਡੇਅਰੀਆਂ ਵਿੱਚੋਂ ਗੋਹਾ ਚੁੱਕਣ ਲਈ ਠੇਕੇਦਾਰ ਨੇ ਰੇਹੜੇ ਬਣਾ ਕੇ ਦਿੱਤੇ ਹੋਏ ਹਨ।
ਜੁਆਇੰਟ ਕਮਿਸ਼ਨਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਡੇਅਰੀ ਵਾਲਿਆਂ ਨੂੰ ਪਾਣੀ ਦੀ ਖੱਪਤ ਮਾਪਣ ਲਈ ਫਲੋਅ ਮੀਟਰ ਲਗਾਉਣ ਲਈ ਕਈ ਵਾਰ ਅਪੀਲ ਕੀਤੀ ਗਈ ਪਰ ਉਨ੍ਹਾਂ ਨੇ ਨਹੀਂ ਮੰਨੀ।ਏਸੇ ਤਰ੍ਹਾਂ ਡੇਅਰੀਆਂ ‘ਤੇ ਪਾਣੀ ਦੀਆਂ ਟੈਂਕੀਆਂ ਰੱਖਣ ਦੀ ਬੇਨਤੀ ਕੀਤੀ ਗਈ ਤਾਂ ਜੋ ਗਿਲਾਸ ਭਰਨ ਲਈ ਵੀ ਮੋਟਰ ਨਾ ਚਲਾਉਣੀ ਪਵੇ।ਡੇਅਰੀਆਂ ‘ਤੇ ਟੈੰਕੀਆਂ ਰੱਖਣ ਦੀ ਗੱਲ ਨਹੀਂ ਮੰਨੀ ਗਈ।
ਪੀਣ ਵਾਲੇ ਪਾਣੀ ਦੇ ਸੰਕਟ ਹੋਣ ਦੇ ਬਾਵਜੂਦ ਗੋਹਾ ਚੁੱਕਣ ਦੇ ਕੀਤੇ ਗਏ ਪ੍ਰਬੰਧਾਂ ਨੂੰ ਦਰ ਕਿਨਾਰ ਕਰਕੇ ਕੁਝ ਡੇਅਰੀਆਂ ਵਾਲੇ ਸਾਫ਼ ਪਾਣੀ ਨੂੰ ਗੋਹਾ ਰੋੜਣ ਲਈ ਵਰਤ ਰਹੇ ਹਨ ਅਤੇ ਇਹ ਗੋਹਾ ਅਤੇ ਪਸ਼ੂਆਂ ਦਾ ਮੂਤਰਾਲ ਬੁੱਢੇ ਦਰਿਆ ਵਿੱਚ ਪਾ ਰਹੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਰਾਜਸਥਾਨ ਅਤੇ ਮਾਲਵੇ ਦੇ ਲੋਕ ਸਤਲੁਜ ਦਰਿਆ ਦੇ ਏਸੇ ਪਾਣੀ ਨੂੰ ਪੀਣ ਲਈ ਮਜ਼ਬੂਰ ਹਨ।
ਉਨ੍ਹਾਂ ਸਵਾਲ ਖੜਾ ਕੀਤਾ ਕਿ ਬੁੱਢੇ ਦਰਿਆ ਵਿਚ ਗੋਹਾ ਤੇ ਮੂਤਰਾਲ ਪਾਉਣ ਵਾਲੇ ਲੋਕਾਂ ਨਾਲ ਪਾਪ ਕਮਾ ਰਹੇ ਹਨ, ਜੋ ਉਨ੍ਹਾਂ ਨੂੰ ਆਪਣਾ ਗੰਦ ਪਿਲਾਉਣ ਲਈ ਮਜ਼ਬੂਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਿਧਰਲੀ ਇਨਸਾਨੀਅਤ ਹੈ। ਸਰਕਾਰ ਵੱਲੋਂ ਸਾਰਾ ਪ੍ਰਬੰਧ ਕਰਕੇ ਦੇਣ ਦੇ ਬਾਵਜੂਦ ਦਰਿਆ ਨੂੰ ਪਲੀਤ ਕਰੋ ਤੇ ਨਾਲੇ ਸਰਕਾਰ ਵਿਰੁੱਧ ਧਰਨੇ ਮੁਹਜ਼ਾਰੇ ਕਰੋ ?
*ਬਾਕਸ ਆਈਟਿਮ*
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਰਿਪੋਰਟਾਂ ਅਨੁਸਾਰ ਬੁੱਢੇ ਦਰਿਆ ਦੇ ਪਾਣੀ ਦੀ ਗੁਣਵੱਤਾ ਵਿੱਚ ਵੱਡੇ ਸੁਧਾਰ ਹੋ ਰਹੇ ਹਨ।ਐਕਸੀਅਨ ਜਸਪਾਲ ਸਿੰਘ ਨੇ ਮੀਟਿੰਗ ਵਿੱਚ ਜਨਵਰੀ 2026 ਅਤੇ ਅਪ੍ਰੈਲ 2026 ਦੀਆਂ ਰਿਪੋਰਟਾਂ ਪੇਸ਼ ਕਰਦਿਆ ਦੱਸਿਆ ਕਿ ਜਨਵਰੀ ਵਿੱਚ ਬੁੱਢੇ ਦਰਿਆ ਦੇ ਸੈਂਪਲ ਜਿਹੜੇ ਭੱਮੀਆ ਵਾਲੀ ਪੁਲੀ ਕੋਲੋ ਲਏ ਗਏ ਸਨ ਉਨ੍ਹਾਂ ਨਤੀਜਿਆ ਅਨੁਸਾਰ ਟੀਡੀਐਸ 918 ਸੀ ਤੇ ਅਪ੍ਰੈਲ 2026 ਵਿੱਚ ਏਸੇ ਥਾਂ ਤੋਂ ਲਏ ਸੈਂਪਲਾਂ ਦਾ ਟੀਡੀਐਸ 366 ਸੀ। ਏਸੇ ਤਰ੍ਹਾਂ ਬੀਓਡੀ ਜਨਵਰੀ ਵਿੱਚ 93 ਮਾਪਿਆ ਗਿਆ ਤੇ ਅਪ੍ਰੈਲ ਵਿੱਚ ਇਸ ਦਾ ਨਤੀਜਾ ਸਿਰਫ 7 ਆਇਆ ਸੀ। ਏਸੇ ਤਰਾਂ ਸੀਓਡੀ ਦਾ ਨਤੀਜਾ ਜਨਵਰੀ ਵਿੱਚ 312 ਸੀ ਤੇ ਅਪ੍ਰੈਲ ਵਿੱਚ ਇੱਕਲਾ 32 ਸੀ। ਸਭ ਤੋਂ ਵੱਧ ਫਰਕ ਟੀ ਕੋਲੀ ਸੈਂਪਲ ਦਾ ਆਇਆ। ਇਸ ਦਾ ਸੈਂਪਲ ਵੀ ਭੱਮੀਆਂ ਵਾਲੀ ਪੁਲੀ ਕੋਲੋ ਭਰੇ ਗਏ ਪਾਣੀ ਦਾ ਸੀ ਜੋ ਜਨਵਰੀ ਵਿੱਚ 2 ਲੱਖ 10 ਹਜ਼ਾਰ ਅੰਕਿਆ ਗਿਆ ਸੀ ਤੇ ਅਪ੍ਰੈਲ ਵਿੱਚ ਇਹ ਅੰਕੜਾ ਸਿਰਫ 3200 ਸੀ। ਸਭ ਤੋਂ ਖਤਰਨਾਕ ਅੰਸ਼ ਐਫ.ਕੋਲੀ ਨੂੰ ਮੰਨਿਆ ਜਾਂਦਾ ਹੈ ਜੋ ਜਨਵਰੀ ਵਿੱਚ ਲਏ ਗਏ ਨਾਮੂਨਿਆਂ ਦੀ ਰਿਪੋਰਟ ਵਿੱਚ 94 ਹਜ਼ਾਰ ਦਰਜ ਕੀਤਾ ਗਿਆ ਤੇ ਅਪ੍ਰੈਲ 2026 ਦੀ ਰਿਪੋਰਟ ਵਿੱਚ ਇਹ ਅੰਕੜਾ ਸਿਰਫ 11 ਸੌ ਸੀ। ਇਸੇ ਤਰ੍ਹਾਂ ਦਰਿਆ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲਏ ਗਏ ਨਾਮੂਨਿਆਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਬੁੱਢੇ ਦਰਿਆ ਦੇ ਪਾਣੀਆਂ ਵਿੱਚ ਵੱਡੇ ਸੁਧਾਰ ਆ ਰਹੇ ਹਨ।
ਲੁਧਿਆਣਾ, 10 ਜੂਨ(ਜਸਟਿਸ ਨਿਊਜ਼)

Leave a Reply

Your email address will not be published.

*

HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin