ਧਰਮ ਅਤੇ ਰਾਸ਼ਟਰ ਦੀ ਰੱਖਿਆ ਲਈ ਸਿੱਖ ਸਮਾਜ ਦੀਆਂ ਕੁਰਬਾਨੀਆਂ ‘ਤੇ ਪੂਰੇ ਦੇਸ਼ ਨੂੰ ਹੈ ਮਾਣ- ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਿੱਖ ਗੁਰੂਆਂ ਦੀ ਵਿਰਾਸਤ ਅਤੇ ਯਾਦਾਂ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਹਨ ਇਤਿਹਾਸਕ ਕਾਰਜ
ਚੰਡੀਗੜ੍ਹ,
( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਸਿੱਖ ਸਮਾਜ ਦੀ ਅਟੁੱਟ ਬਹਾਦਰੀ ਅਤੇ ਦੇਸ਼ ਪ੍ਰਤੀ ਉਨ੍ਹਾਂ ਦੀ ਸਰਵਉੱਚ ਕੁਰਬਾਨੀ ਦੀ ਸ਼ਲਾਘਾ ਕਰਦਿਆਂ ਕਹਾ ਕਿ ਸਿੱਖ ਇੱਕ ਬਹਾਦਰ ਕੌਮ ਹੈ, ਜਿਸ ਨੇ ਧਰਮ ਦੀ ਰੱਖਿਆ ਲਈ ਸਿਰ ਤਾਂ ਕਟਵਾ ਦਿੱਤੇ, ਪਰ ਕਦੇ ਝੁਕੇ ਨਹੀਂ। ਉਨ੍ਹਾਂ ਦੀ ਇਸ ਮਹਾਨ ਵਿਰਾਸਤ, ਕੁਰਬਾਨੀਆਂ ਅਤੇ ਬਹਾਦਰੀ ‘ਤੇ ਅੱਜ ਹਰ ਭਾਰਤਵਾਸੀ ਮਾਣ ਮਹਿਸੂਸ ਕਰਦਾ ਹੈ।
ਮੁੱਖ ਮੰਤਰੀ ਸ਼ਨੀਵਾਰ ਨੂੰ ਹਰਿਆਣਾ ਨਿਵਾਸ, ਚੰਡੀਗੜ੍ਹ ਵਿਖੇ ਸਿੱਖ ਸੰਗਤ ਵੱਲੋਂ ਆਯੋਜਿਤ ਉਨ੍ਹਾਂ ਦੇ (ਮੁੱਖ ਮੰਤਰੀ) ਧੰਨਵਾਦ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਸਿੱਖ ਸੰਗਤ ਨੇ ਮੁੱਖ ਮੰਤਰੀ ਨੂੰ ਕਿਰਪਾਨ ਅਤੇ ਸਿਰੋਪਾ ਭੇਂਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਹਾ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ, ਸਾਰੇ ਗੁਰੂਆਂ ਨੇ ਸਾਨੂੰ ਸੇਵਾ, ਬਰਾਬਰੀ ਅਤੇ ਹਿੰਮਤ ਦਾ ਮਾਰਗ ਦਿਖਾਇਆ ਹੈ। ‘ਹਿੰਦ ਦੀ ਚਾਦਰ’ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਭਾਰਤ ਨੂੰ ਬਚਾਉਣ ਦੀ ਇਸੇ ਮਹਾਨ ਗੁਰੂ ਪਰੰਪਰਾ ਦਾ ਹਿੱਸਾ ਹੈ।
ਮੋਦੀ ਸਰਕਾਰ ਦੀ ਅਗਵਾਈ ਹੇਠ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤਾਂ ਦੀ ਕੀਤੀ ਗਈ ਹੈ ਸੰਭਾਲ
ਮੁੱਖ ਮੰਤਰੀ ਨੇ ਕਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਹੇਠ ਦੇਸ਼ ਦੇ ਅੰਦਰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤਾਂ ਦੀ ਸੰਭਾਲ ਲਈ ਬੇਮਿਸਾਲ ਕਾਰਜ ਹੋ ਰਹੇ ਹਨ। ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਨੇ ‘ਸਵਦੇਸ਼ ਦਰਸ਼ਨ ਯੋਜਨਾ’ ਤਹਿਤ ਸ਼੍ਰੀ ਅਨੰਦਪੁਰ ਸਾਹਿਬ-ਸ਼੍ਰੀ ਫ਼ਤਿਹਗੜ੍ਹ ਸਾਹਿਬ-ਸ਼੍ਰੀ ਚਮਕੌਰ ਸਾਹਿਬ-ਫ਼ਿਰੋਜ਼ਪੁਰ-ਅੰਮ੍ਰਿਤਸਰ-ਖਟਕੜ ਕਲਾਂ-ਕਲਾਨੌਰ-ਪਟਿਆਲਾ ਵਿਰਾਸਤੀ ਸਰਕਟ ਦੇ ਵਿਕਾਸ ਨੂੰ ਹਰੀ ਝੰਡੀ ਦਿੱਤੀ ਹੈ। ਇਸ ਤੋਂ ਇਲਾਵਾ, ਡੇਰਾ ਬਾਬਾ ਨਾਨਕ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਅਤੇ ਅੰਮ੍ਰਿਤਸਰ ਤੋਂ ਸ਼੍ਰੀ ਨਾਂਦੇੜ ਸਾਹਿਬ ਤੱਕ ਵਿਸ਼ੇਸ਼ ਹਵਾਈ ਸੇਵਾ ਦੀ ਸ਼ੁਰੂਆਤ ਵੀ ਕੇਂਦਰ ਸਰਕਾਰ ਦੇ ਇਤਿਹਾਸਕ ਕਦਮਾਂ ਵਿੱਚ ਸ਼ਾਮਲ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਹਰ ਸਾਲ 26 ਦਸੰਬਰ ਨੂੰ ਪੂਰੇ ਦੇਸ਼ ਵਿੱਚ ਬਹੁਤ ਸ਼ਰਧਾ ਨਾਲ ‘ਵੀਰ ਬਾਲ ਦਿਵਸ’ ਮਨਾਇਆ ਜਾਂਦਾ ਹੈ।
ਹਰਿਆਣਾ ਵਿੱਚ ਗੁਰੂਆਂ ਦੇ ਨਾਮ ‘ਤੇ ਵਿਦਿਅਕ ਸੰਸਥਾਵਾਂ ਅਤੇ ਬੁਨਿਆਦੀ ਢਾਂਚੇ ਦਾ ਕੀਤਾ ਜਾ ਰਿਹਾ ਹੈ ਵਿਕਾਸ
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਹਾ ਕਿ ਸੂਬਾ ਸਰਕਾਰ ਦੀ ਸਿੱਖ ਸਮਾਜ ਪ੍ਰਤੀ ਅਟੁੱਟ ਵਚਨਬੱਧਤਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਯਮੁਨਾਨਗਰ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਦਾ ਨਾਮ ‘ਹਿੰਦ ਦੀ ਚਾਦਰ’ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ, ਗਵਰਨਮੈਂਟ ਪੌਲੀਟੈਕਨਿਕ ਕਾਲਜ ਅੰਬਾਲਾ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਅਤੇ ਟੋਹਾਨਾ-ਜੀਂਦ-ਧਮਤਾਨ ਸਾਹਿਬ ਰੋਡ ਦਾ ਨਾਮ ‘ਸ਼੍ਰੀ ਗੁਰੂ ਤੇਗ ਬਹਾਦਰ ਮਾਰਗ’ ਰੱਖਿਆ ਗਿਆ ਹੈ। ਅਸੰਧ ਦੇ ਕਾਲਜ ਦਾ ਨਾਮ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਦੇ ਨਾਮ ‘ਤੇ ਅਤੇ ਲਖਨੌਰ ਸਾਹਿਬ ਵਿੱਚ ਮਾਤਾ ਗੁਜਰ ਕੌਰ ਦੇ ਨਾਮ ‘ਤੇ ਵੀ.ਐਲ.ਡੀ.ਏ. ਕਾਲਜ ਸਥਾਪਿਤ ਕੀਤਾ ਗਿਆ ਹੈ।
ਉਨ੍ਹਾਂ ਕਹਾ ਕਿ ਯਮੁਨਾਨਗਰ ਦੇ ਕਲੇਸਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਜੰਗਲ (ਵਨ) ਅਤੇ ਯਾਦਗਾਰੀ ਗੇਟ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਯਮੁਨਾਨਗਰ ਦੇ ਲੋਹਗੜ੍ਹ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ।
‘ਸਵਰਨ ਜਯੰਤੀ ਗੁਰੂ ਦਰਸ਼ਨ ਯਾਤਰਾ ਯੋਜਨਾ‘ ਨਾਲ ਸ਼ਰਧਾਲੂਆਂ ਨੂੰ ਮਿਲੀ ਹੈ ਵੱਡੀ ਰਾਹਤ
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਸ਼ਰਧਾਲੂਆਂ ਦੀ ਡੂੰਘੀ ਆਸਥਾ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ‘ਸਵਰਨ ਜਯੰਤੀ ਗੁਰੂ ਦਰਸ਼ਨ ਯਾਤਰਾ ਯੋਜਨਾ’ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਤਹਿਤ ਸ਼੍ਰੀ ਹਜ਼ੂਰ ਸਾਹਿਬ (ਨਾਂਦੇੜ), ਸ਼੍ਰੀ ਨਨਕਾਣਾ ਸਾਹਿਬ, ਸ਼੍ਰੀ ਹੇਮਕੁੰਟ ਸਾਹਿਬ ਅਤੇ ਸ਼੍ਰੀ ਪਟਨਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਸਰਕਾਰ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ ਕੁਰੂਕਸ਼ੇਤਰ ਅਤੇ ਸਿਰਸਾ ਤੋਂ ਸ਼੍ਰੀ ਹਜ਼ੂਰ ਸਾਹਿਬ, ਨਾਂਦੇੜ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਵੀ ਰਵਾਨਾ ਕੀਤੀਆਂ ਗਈਆਂ ਹਨ।
ਉਨ੍ਹਾਂ ਕਹਾ ਕਿ ਹਰਿਆਣਾ ਸਰਕਾਰ ਗੁਰੂ ਸਾਹਿਬਾਨਾਂ ਦੇ ਮਹਾਨ ਸਿਧਾਂਤਾਂ, ਆਦਰਸ਼ਾਂ ਅਤੇ ਸਿੱਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚੱਲਦੇ ਹੋਏ ਸਮਾਜ ਦੀ ਸੇਵਾ ਕਰਨ ਲਈ ਲਗਾਤਾਰ ਕੰਮ ਕਰਦੀ ਰਹੇਗੀ।
ਇਸ ਮੌਕੇ ਸੰਤ ਬਾਬਾ ਜਸਦੀਪ ਸਿੰਘ, ਸਾਬਕਾ ਸਿੱਖਿਆ ਮੰਤਰੀ ਸ਼੍ਰੀ ਕੰਵਰ ਪਾਲ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਬੀ. ਬੀ. ਭਾਰਤੀ, ਸ਼੍ਰੀ ਰਾਜੇਸ਼ ਸਪਰਾ, ਸ਼੍ਰੀ ਰਾਮ ਨਿਵਾਸ ਗਰਗ, ਸਰਦਾਰ ਗੁਰਦੇਵ ਸੈਣੀ, ਸਰਦਾਰ ਬਲਜੀਤ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ ਅਤੇ ਹੋਰ ਮਾਣਯੋਗ ਸੱਜਣ ਮੌਜੂਦ ਰਹੇ।
ਵਿਲੁਪਤ ਹੁੰਦੀ ਸਾਂਝੀ ਕਲਾ ਨੂੰ ਮਿਲੇਗਾ ਨਵਾਂ ਜੀਵਨ,ਮਹਿਲਾਵਾਂ ਨੂੰ ਮਿਲੇਗੀ ਮੁਫਤ ਸਿਖਲਾਈ, ਸਭਿਆਚਾਰਕ ਵਿਰਾਸਤ ਨਾਲ ਜੋੜਨ ਦੀ ਹੈ ਅਨੋਖੀ ਪਹਿਲ
ਚੰਡੀਗੜ੍ਹ
,( ਜਸਟਿਸ ਨਿਊਜ਼ )
– ਹਰਿਆਣਾ ਦੇ ਖੁਸ਼ਹਾਲ ਸਭਿਆਚਾਰ ਵਿਰਾਸਤ ਅਤੇ ਰਿਵਾਇਤੀ ਲੋਕ ਕਲਾ ਸਾਂਝੀ ਦੇ ਸਰੰਖਣ ਅਤੇ ਪੁਨਰ ਜੀਵਨ ਦੇ ਉਦੇਸ਼ ਨਾਲ ਕਲਾ ਅਤੇ ਸਭਿਆਚਾਰਕ ਕਾਰਜ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਡਿਵੀਜਨ ਪੱਧਰ ‘ਤੇ ਤਿੰਨ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨਾਲ ਇਸ ਪੁਰਾਣੀ ਲੋਕ ਕਲਾ ਨੂੰ ਸਰੰਖਤ ਕਰਨ ਦੇ ਨਾਲ-ਨਾਲ ਨੌਜੁਆਨ ਪੀੜੀ ਨੂੰ ਆਪਣੀ ਸਭਿਅਚਾਰਕ ਵਿਰਾਸਤ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ।
ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ ਅਮਿਤ ਕੁਮਾਰ ਅਗਰਵਾਲ ਅਤੇ ਡਾਇਰੈਕਟਰ ਜਨਰਲ ਸ੍ਰੀ ਕੇ ਐਮ ਪਾਂਡੂਰੰਗ ਦੇ ਮਾਰਗਦਰਸ਼ਨ ਵਿੱਚ ਸੂਬੇ ਦੇ ਵੱਖ-ਵੱਖ ਡਿਵੀਜਨਾਂ ਵਿੱਚ ਸਾਂਝੀ 2 ਤੋਂ 4 ਜੂਨ ਤੱਕ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਣਗੀਆਂ। ਵਰਕਸ਼ਾਪਾਂ ਵਿੱਚ ਮਹਿਲਾਵਾਂ ਹਿੱਸਾ ਲੈ ਕੇ ਸਾਂਝੀ ਕਲਾ ਦੇ ਵੱਖ-ਵੱਖ ਸਵਰੂਪਾਂ ਨੂੰ ਸਿੱਖਣਗੀਆਂ ਅਤੇ ਆਪਣੀ ਰਚਨਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਸਾਂਝੀ ਦਾ ਨਿਰਮਾਣ ਕਰਣਗੀਆਂ।
ਇੱਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਾਂਝੀ ਸਿਰਫ ਇੱਕ ਕਲਾ ਨਹੀਂ, ਸਗੋ ਹਰਿਆਣਾ ਸੂਬੇ ਦਾ ਲੋਕ ਸਭਿਆਚਾਰ ਅਤੇ ਗ੍ਰਾਮੀਣ ਜੀਵਨ ਦੀ ਜਿੰਦਾਂ ਅਭਿਵਿਅਕਤੀ ਹੈ। ਇਸ ਕਲਾ ਰਾਹੀਂ ਨੌਜੁਆਨ ਪੀੜੀ ਆਪਣੀ ਜੜਾਂ ਨਾਲ ਜੁੜੇ ਰਹਿ ਸਕਣਗੇ। ਸ਼ਹਿਰੀਕਰਣ ਅਤੇ ਆਧੁਨਿਕ ਜੀਵਨਸ਼ੈਲੀ ਦੇ ਕਾਰਨ ਨੌਜੁਆਨ ਪੀੜੀ ਇਸ ਰਿਵਾਇਤੀ ਕਲਾ ਤੋਂ ਦੂਰ ਹੁੰਦੀ ਜਾ ਰਹੀ ਹੈ। ਜਿਸ ਦੇ ਕਾਰਨ ਵਿਭਾਗ ਡਿਵੀਜਨ ਪੱਧਰ ‘ਤੇ ਮਹਿਲਾਵਾਂ ਅਤੇ ਨੌਜੁਆਨਾਂ ਨੂੰ ਇਸ ਕਲਾ ਪ੍ਰਤੀ ਜਾਗਰੁਕ ਕਰਨ ਲਈ ਵਰਕਸ਼ਾਪ ਆਯੋਜਿਤ ਕਰ ਰਿਹਾ ਹੈ। ਇਸ ਫਰੀ ਵਰਕਸ਼ਾਪ ਵਿੱਚ ਸਾਂਝੀ ਸਿੱਖਣ ਦੀ ਇਛੁੱਕ ਮਹਿਲਾਵਾਂ ਸਾਂਝੀ ਬਨਾਉਣ ਦੀ ਕਲਾ ਦੇ ਗੁਰ ਸਿੱਖ ਸਕਦੀਆਂ ਹਨ।
ਉਨ੍ਹਾਂ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਰਕਸ਼ਾਪ ਵਿੱਚ ਵੱਧ-ਚੜ ਕੇ ਹਿੱਸਾ ਲੈਣ ਅਤੇ ਹਰਿਆਣਾ ਦੇ ਖੁਸ਼ਹਾਲ ਸਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਦੇਣ। ਵਿਭਾਗ ਵੱਲੋਂ ਪ੍ਰਤੀਭਾਗੀਆਂ ਨੂੰ ਜਰੂਰੀ ਮਾਰਗਦਰਸ਼ਨ ਅਤੇ ਸਿਖਲਾਈ ਉਪਲਬਧ ਕਰਾਈ ਜਾਵੇਗੀ ਤਾਂ ਜੋ ਇਸ ਲੋਕ ਕਲਾ ਨੂੰ ਸਿੱਖ ਕੇ ਆਉਣ ਵਾਲੀ ਪੀੜੀਆਂ ਤੱਕ ਪਹੁੰਚਾ ਸਕਣ।

ਵਿਲੁਪਤ ਹੁੰਦੀ ਸਾਂਝੀ ਕਲਾ ਨੂੰ ਮਿਲੇਗਾ ਨਵਾਂ ਜੀਵਨ
ਮਹਿਲਾਵਾਂ ਨੂੰ ਮਿਲੇਗੀ ਮੁਫਤ ਸਿਖਲਾਈ, ਸਭਿਆਚਾਰਕ ਵਿਰਾਸਤ ਨਾਲ ਜੋੜਨ ਦੀ ਹੈ ਅਨੋਖੀ ਪਹਿਲ
ਚੰਡੀਗੜ੍ਹ
( ਜਸਟਿਸ ਨਿਊਜ਼)

Leave a Reply