ਸੂਬੇ ਦੀਆਂ ਇਲੈਕਟ੍ਰਿਕ ਬੱਸਾਂ ਵਿੱਚ ਵਿਦਿਆਰਥੀਆਂ ਨੂੰ ਉਪਲਬਧ ਹੋਵੇਗੀ ਬੱਸ-ਪਾਸ ਸੇਵਾ – ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ
( ਜਸਟਿਸ ਨਿਊਜ਼ )
– ਹਰਿਆਣਾ ਵਿੱਚ ਗ੍ਰੀਨ ਪਬਲਿਕ ਟ੍ਰਾਂਸਪੋਰਟ ਵਿਵਸਥਾ ਨੂੰ ਨਵੀਂ ਦਿਸ਼ਾ ਦਿੰਦੇ ਹੋਏ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਪਾਣੀਪਤ ਵਿੱਚ ਇਲੈਕਟ੍ਰਿਕ ਬੱਸ ਡਿਪੂ ਦਾ ਉਦਘਾਟਨ ਕੀਤਾ ਅਤੇ 80 ਇਲੈਕਟ੍ਰਿਕ ਸਿਟੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਨੇ ਕਿਹਾ ਕਿ ਪਾਣੀਪਤ ਦੀ ਇਤਿਹਾਸਕ ਅਤੇ ਪਵਿੱਤਰ ਧਰਤੀ ਤੋਂ ਅੱਜ ਹਰਿਆਣਾ ਵਿੱਚ ਸਵੱਛ, ਆਧੁਨਿਕ ਅਤੇ ਵਾਤਾਵਰਣ ਪੱਖੀ ਆਵਾਜਾਈ ਵਿਵਸਥਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵੀਰਵਾਰ ਨੂੰ ਰਵਾਨਾ ਕੀਤੀਆਂ ਗਈਆਂ 80 ਇਲੈਕਟ੍ਰਿਕ ਬੱਸਾਂ ਵਿੱਚ ਪਾਣੀਪਤ ਲਈ 40, ਯਮੁਨਾਨਗਰ ਲਈ 15, ਕੁਰੂਕਸ਼ੇਤਰ ਅਤੇ ਸੋਨੀਪਤ ਲਈ 10-10 ਅਤੇ ਪੰਚਕੂਲਾ ਲਈ 5 ਬੱਸਾਂ ਸ਼ਾਮਲ ਹਨ। ਇਹ ਸਿਰਫ਼ ਬੱਸਾਂ ਨਹੀਂ ਹਨ, ਸਗੋਂ ਹਰਿਆਣਾ ਦੇ ਸਵੱਛ, ਸੁਗਮ ਅਤੇ ਆਧੁਨਿਕ ਭਵਿੱਖ ਦੀ ਨਵੀਂ ਸ਼ੁਰੂਆਤ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਾਣੀਪਤ ਵਿੱਚ ਲਗਭਗ 7 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਇਲੈਕਟ੍ਰਿਕ ਬੱਸ ਡਿਪੂ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ 8 ਹੋਰ ਜ਼ਿਲ੍ਹਿਆਂ ਵਿੱਚ ਵੀ ਇਲੈਕਟ੍ਰਿਕ ਬੱਸ ਡਿਪੂ ਨਿਰਮਾਣ ਅਧੀਨ ਹਨ, ਜਿੱਥੇ ਬੱਸਾਂ ਦੀ ਚਾਰਜਿੰਗ ਦੀ ਆਧੁਨਿਕ ਵਿਵਸਥਾ ਉਪਲਬਧ ਕਰਵਾਈ ਜਾਵੇਗੀ। ਪਬਲਿਕ ਆਵਾਜਾਈ ਵਿਵਸਥਾ ਨੂੰ ਮਜ਼ਬੂਤ ਕਰਨਾ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਵਿੱਚ ਸ਼ਾਮਲ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ‘ਗ੍ਰੀਨ ਇੰਡੀਆ’, ‘ਨੈਟ ਜ਼ੀਰੋ’ ਅਤੇ ‘ਸਸਟੇਨੇਬਲ ਡਿਵੈਲਪਮੈਂਟ’ ਦਾ ਵਿਜ਼ਨ ਦਿੱਤਾ ਹੈ। ਪੂਰੀ ਦੁਨੀਆ ਅੱਜ ਵਾਤਾਵਰਣ ਸਰੰਖਣ ਅਤੇ ਗ੍ਰੀਨ ਐਨਰਜੀ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਘਟਾਉਣ ਅਤੇ ਇਲੈਕਟ੍ਰਿਕ ਮੋਬਿਲਿਟੀ ਨੂੰ ਪ੍ਰੋਤਸਾਹਿਤ ਕਰਨ ਦੀ ਅਪੀਲ ਕੀਤੀ ਹੈ ਅਤੇ ਹਰਿਆਣਾ ਸਰਕਾਰ ਉਸੀ ਸੋਚ ਨੂੰ ਧਰਾਤਲ ‘ਤੇ ਉਤਾਰਨ ਦਾ ਕਾਰਜ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਲੈਕਟ੍ਰਿਕ ਬੱਸ ਸੇਵਾ ਨਾਲ ਪੈਟਰੋਲ ਅਤੇ ਡੀਜ਼ਲ ‘ਤੇ ਨਿਰਭਰਤਾ ਘਟੇਗੀ, ਪ੍ਰਦੂਸ਼ਣ ਵਿੱਚ ਕਮੀ ਆਵੇਗੀ ਅਤੇ ਲੋਕਾਂ ਨੂੰ ਸੁਰੱਖਿਅਤ, ਆਰਾਮਦਾਇਕ ਅਤੇ ਆਧੁਨਿਕ ਯਾਤਰਾ ਸਹੂਲਤ ਮਿਲੇਗੀ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਿਟੀ ਬੱਸ ਸਰਵਿਸ ਲਿਮਟਿਡ ਸ਼ਹਿਰੀ ਜੀਵਨ ਨੂੰ ਵੱਧ ਸਹੂਲਤਜਨਕ ਅਤੇ ਵਾਤਾਵਰਣ ਪੱਖੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਹਾਲ ਹੀ ਵਿੱਚ ਹਰਿਆਣਾ ਵਿਜ਼ਨ-2047 ਤਹਿਤ ਆਵਾਜਾਈ ਸੇਵਾਵਾਂ ਦੇ ਅਗਲੇ ਪੰਜ ਸਾਲਾਂ ਦੇ ਰੋਡਮੈਪ ਦੀ ਸਮੀਖਿਆ ਕੀਤੀ ਗਈ ਹੈ। ਤੇਜ਼ੀ ਨਾਲ ਵਧ ਰਹੇ ਸ਼ਹਿਰੀ ਖੇਤਰਾਂ ਨੂੰ ਦੇਖਦੇ ਹੋਏ ਸ਼ਹਿਰਾਂ ਵਿੱਚ ਲੋਕਲ ਬੱਸਾਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਬੱਸਾਂ ਨੂੰ ਰੇਲਵੇ ਦੀ ਤਰਜ਼ ‘ਤੇ ਟ੍ਰੈਕਿੰਗ ਸਿਸਟਮ ਨਾਲ ਜੋੜਨ ‘ਤੇ ਵੀ ਕੰਮ ਕਰ ਰਹੀ ਹੈ, ਜਿਸ ਨਾਲ ਯਾਤਰੀ ਮੋਬਾਈਲ ਐਪ ਰਾਹੀਂ ਬੱਸਾਂ ਦੀ ਲੋਕੇਸ਼ਨ ਅਤੇ ਆਗਮਨ ਸਮੇਂ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਨਾਲ ਹੀ ਇੱਕ ਸਾਲ ਦੇ ਅੰਦਰ 10 ਨਵੇਂ ਇਲੈਕਟ੍ਰਿਕ ਬੱਸ ਸਟੈਂਡ ਬਣਾਏ ਜਾਣਗੇ ਅਤੇ ਭਵਿੱਖ ਵਿੱਚ ਵੱਧ ਤੋਂ ਵੱਧ ਇਲੈਕਟ੍ਰਿਕ ਬੱਸਾਂ ਖਰੀਦੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਹਰ ਜ਼ਿਲ੍ਹੇ ਅਤੇ ਸ਼ਹਿਰ ਵਿੱਚ ਵੱਧ ਤੋਂ ਵੱਧ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਅਤੇ ਸੂਬੇ ਵਿੱਚ ਪੀਪੀਪੀ ਮੋਡ ‘ਤੇ ਟ੍ਰੈਫਿਕ ਸਟੇਸ਼ਨ ਵੀ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੌਜੂਦਾ ਵਿੱਚ ਪਾਣੀਪਤ, ਯਮੁਨਾਨਗਰ, ਕਰਨਾਲ, ਪੰਚਕੂਲਾ ਅਤੇ ਰੋਹਤਕ ਸਮੇਤ 10 ਵੱਡੇ ਸ਼ਹਿਰਾਂ ਵਿੱਚ ਸਿਟੀ ਬੱਸ ਸੇਵਾ ਉਪਲਬਧ ਹੈ। ਪਹਿਲਾਂ ਤੋਂ ਚੱਲ ਰਹੀਆਂ 75 ਈ-ਬੱਸਾਂ ਵਿੱਚ ਅੱਜ 80 ਨਵੀਆਂ ਬੱਸਾਂ ਸ਼ਾਮਲ ਹੋਣ ਤੋਂ ਬਾਅਦ ਕੁੱਲ ਗਿਣਤੀ 155 ਹੋ ਗਈ ਹੈ।
ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਅਤੇ ਫਰੀਦਾਬਾਦ ਵਰਗੇ ਮਹਾਨਗਰਾਂ ਲਈ 650 ਸਟੈਂਡਰਡ ਫਲੋਰ ਏਸੀ ਬੱਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਚੰਡੀਗੜ੍ਹ-ਦਿੱਲੀ ਏਅਰਪੋਰਟ-ਗੁਰੂਗ੍ਰਾਮ ਅਤੇ ਚੰਡੀਗੜ੍ਹ ਤੋਂ ਕਟੜਾ, ਸਾਲਾਸਰ, ਖਾਟੂਸ਼ਿਆਮ, ਹਰਿਦੁਆਰ ਅਤੇ ਅੰਮ੍ਰਿਤਸਰ ਵਰਗੇ ਧਾਰਮਿਕ ਸਥਾਨਾਂ ਲਈ 50 ਨਵੀਆਂ ਇਲੈਕਟ੍ਰਿਕ ਐਕਸਪ੍ਰੈਸ ਬੱਸਾਂ ਖਰੀਦੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਅੱਜ ਦਾ ਭਾਰਤ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਹਰਿਆਣਾ ਵੀ ਆਧੁਨਿਕ ਤਕਨੀਕ ਅਤੇ ਸਮਾਰਟ ਮੋਬਿਲਿਟੀ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਲੈਕਟ੍ਰਿਕ ਵਾਹਨ ਖੇਤਰ ਵਿੱਚ ਰੁਜ਼ਗਾਰ ਅਤੇ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਹਨ। ਈ-ਵਾਹਨ ਨਿਰਮਾਣ, ਬੈਟਰੀ ਤਕਨੀਕ, ਚਾਰਜਿੰਗ ਸਟੇਸ਼ਨ ਅਤੇ ਗ੍ਰੀਨ ਟੈਕਨਾਲੋਜੀ ਦੇ ਖੇਤਰ ਵਿੱਚ ਆਉਣ ਵਾਲੇ ਸਾਲਾਂ ਵਿੱਚ ਹਜ਼ਾਰਾਂ ਨਵੇਂ ਰੁਜ਼ਗਾਰ ਪੈਦਾ ਹੋਣਗੇ।
ਉਨ੍ਹਾਂ ਕਿਹਾ ਕਿ ਹਰਿਆਣਾ ਰਾਜ ਟ੍ਰਾਂਸਪੋਰਟ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਬਜ਼ੁਰਗਾਂ, ਸੁਤੰਤਰਤਾ ਸੈਨਾਨੀਆਂ, ਦਿਵਿਆਂਗਾਂ, ਕੈਂਸਰ ਪੀੜਤਾਂ ਅਤੇ ਵਿਦਿਆਰਥੀਆਂ ਸਮੇਤ 39 ਸ਼੍ਰੇਣੀਆਂ ਦੇ ਲੋਕਾਂ ਨੂੰ ਮੁਫ਼ਤ ਜਾਂ ਰਿਆਇਤੀ ਯਾਤਰਾ ਸਹੂਲਤ ਉਪਲਬਧ ਕਰਵਾ ਰਿਹਾ ਹੈ। ਹੈਪੀ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਸਾਲਾਨਾ 1000 ਕਿਲੋਮੀਟਰ ਤੱਕ ਮੁਫ਼ਤ ਯਾਤਰਾ ਦਾ ਲਾਭ ਦਿੱਤਾ ਜਾ ਰਿਹਾ ਹੈ।
ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਲਗਭਗ 7 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਇਹ ਆਧੁਨਿਕ ਇਲੈਕਟ੍ਰਿਕ ਬੱਸ ਡਿਪੂ ਸਰਕਾਰ ਦੀ ਦੂਰਅੰਦੇਸ਼ੀ ਸੋਚ ਅਤੇ ਜਨਹਿਤ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਆਵਾਜਾਈ ਸਹੂਲਤਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੀ ਹੈ ਅਤੇ ਇਸ ਦਾ ਲਾਭ ਆਮ ਜਨਤਾ ਨੂੰ ਮਿਲ ਰਿਹਾ ਹੈ।
ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਇਲੈਕਟ੍ਰਿਕ ਬੱਸਾਂ ਦਾ ਸੰਚਾਲਨ ਵਾਤਾਵਰਣ ਸਰੰਖਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਅਤੇ ਇਤਿਹਾਸਕ ਪਹਿਲ ਹੈ। ਇਨ੍ਹਾਂ ਬੱਸਾਂ ਦੇ ਸੰਚਾਲਨ ਨਾਲ ਲੱਖਾਂ ਕਿਲੋ ਕਾਰਬਨ ਨਿਕਾਸ ਵਿੱਚ ਕਮੀ ਆਵੇਗੀ ਅਤੇ ਪ੍ਰਦੂਸ਼ਣ ਕੰਟਰੋਲ ਨੂੰ ਮਜ਼ਬੂਤੀ ਮਿਲੇਗੀ।
ਇਸ ਮੌਕੇ ਰਾਜ ਸਭਾ ਮੈਂਬਰ ਸੰਜੇ ਭਾਟੀਆ, ਪਾਣੀਪਤ ਸ਼ਹਿਰੀ ਵਿਧਾਇਕ ਪ੍ਰਮੋਦ ਵਿਜ, ਸਮਾਲਖਾ ਵਿਧਾਇਕ ਸ਼੍ਰੀ ਮਨਮੋਹਨ ਭੜਾਨਾ, ਬੀਜੇਪੀ ਦੀ ਸੂਬਾ ਪ੍ਰਧਾਨ ਅਰਚਨਾ ਗੁਪਤਾ ਤੋਂ ਇਲਾਵਾ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।
ਨਗਰ ਨਿਗਮ ਚੋਣਾਂ ਵਿੱਚ ਵਰਕਰਾਂ ਦੀ ਮਿਹਨਤ ਅਤੇ ਜਨਤਾ ਦੇ ਵਿਸ਼ਵਾਸ ਸਦਕਾ ਮਿਲੀ ਇਤਿਹਾਸਕ ਜਿੱਤ – ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ,
( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਵਰਕਰਾਂ ਦੀ ਅਣਥੱਕ ਮਿਹਨਤ, ਸਮਰਪਣ ਅਤੇ ਜਨਤਾ ਦੇ ਅਟੁੱਟ ਵਿਸ਼ਵਾਸ ਦਾ ਨਤੀਜਾ ਹੈ। ਭਿਆਨਕ ਗਰਮੀ ਵਿੱਚ ਵੀ ਵਰਕਰਾਂ ਨੇ ਦਿਨ-ਰਾਤ ਜਨਸੰਪਰਕ ਕੀਤਾ, ਜਿਸ ਦਾ ਨਤੀਜਾ ਵੱਡੇ ਫਰਕ ਨਾਲ ਭਾਜਪਾ ਸਮਰਥਿਤ ਮੇਅਰ ਅਤੇ ਕੌਂਸਲਰਾਂ ਦੀ ਜਿੱਤ ਦੇ ਰੂਪ ਵਿੱਚ ਸਾਹਮਣੇ ਆਇਆ।
ਮੁੱਖ ਮੰਤਰੀ ਅੱਜ ਦੀਨਬੰਧੂ ਛੋਟੂ ਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਮੁਰਥਲ ਵਿਖੇ ਨਗਰ ਨਿਗਮ ਸੋਨੀਪਤ ਦੇ ਨਵ-ਨਿਯੁਕਤ ਮੇਅਰ ਰਾਜੀਵ ਜੈਨ ਅਤੇ ਕੌਂਸਲਰਾਂ ਦੇ ਸ਼ਾਨਦਾਰ ਸਹੁੰ ਚੁੱਕ ਸਮਾਗਮ ਨੂੰ ਸੰਬੋਧਿਤ ਕਰ ਰਹੇ ਸਨ।
ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਨਵ-ਨਿਯੁਕਤ ਮੇਅਰ ਸ਼੍ਰੀ ਰਾਜੀਵ ਜੈਨ ਅਤੇ ਸਮੂਹ ਕੌਂਸਲਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਕ ਵਰਕਰ ਅਧਾਰਤ ਸੰਗਠਨ ਹੈ। ਇੱਥੇ ਹਰ ਵਰਕਰ ਨੂੰ ਸਮੇਂ-ਸਮੇਂ ‘ਤੇ ਮੌਕਾ ਮਿਲਦਾ ਹੈ। ਇਹੀ ਲੋਕਤੰਤਰੀ ਪਰੰਪਰਾ ਭਾਜਪਾ ਨੂੰ ਦੂਜੀਆਂ ਪਾਰਟੀਆਂ ਨਾਲੋਂ ਵੱਖਰਾ ਕਰਦੀ ਹੈ। ਉਨ੍ਹਾਂ ਨੇ ਮਹਿਲਾ ਸਸ਼ਕਤੀਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਸਾਰ ਪਾਰਟੀ ਮਹਿਲਾਵਾਂ ਨੂੰ ਲੀਡਰਸ਼ਿਪ ਪ੍ਰਦਾਨ ਕਰ ਰਹੀ ਹੈ। ਡਾ. ਅਰਚਨਾ ਗੁਪਤਾ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਅੱਗੇ ਲਿਆਉਣਾ ਭਾਜਪਾ ਦੀ ਪ੍ਰਾਥਮਿਕਤਾ ਹੈ।
ਸ਼੍ਰੀ ਨਾਇਬ ਸਿੰਘ ਸੈਣੀ ਨੇ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਅਤੇ ਨਗਰ ਨਿਗਮ ਦੀ ਨਵੀਂ ਟੀਮ ਮਿਲ ਕੇ ਸੋਨੀਪਤ ਦੇ ਵਿਕਾਸ ਨੂੰ ਤਿੰਨ ਗੁਣਾ ਤੇਜ਼ੀ ਪ੍ਰਦਾਨ ਕਰੇਗੀ। ਸ਼ਹਿਰ ਵਿੱਚ ਬਿਹਤਰ ਸੜਕਾਂ, ਸਵੱਛਤਾ, ਪੀਣ ਵਾਲਾ ਪਾਣੀ, ਸੀਵਰੇਜ, ਬਿਜਲੀ ਅਤੇ ਆਧੁਨਿਕ ਸ਼ਹਿਰੀ ਸਹੂਲਤਾਂ ਦੇ ਵਿਸਤਾਰ ‘ਤੇ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ।
ਉਨ੍ਹਾਂ ਨੇ ਮੇਅਰ ਰਾਜੀਵ ਜੈਨ ਅਤੇ ਉਨ੍ਹਾਂ ਦੀ ਟੀਮ ਨੂੰ ਅਪੀਲ ਕੀਤੀ ਕਿ ਉਹ ਜਨਤਾ ਦੇ ਵਿਸ਼ਵਾਸ ਨੂੰ ਬਣਾਈ ਰੱਖਦੇ ਹੋਏ ਪਾਰਦਰਸ਼ਤਾ, ਸੰਵੇਦਨਸ਼ੀਲਤਾ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ। ਜਨਤਾ ਦੀਆਂ ਸਮੱਸਿਆਵਾਂ ਦਾ ਤੁਰੰਤ ਅਤੇ ਪ੍ਰਭਾਵੀ ਹੱਲ ਉਨ੍ਹਾਂ ਦੀ ਸਰਵਉੱਚ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਡਿਵੀਜਨਲ ਕਮਿਸ਼ਨਰ ਸ਼੍ਰੀ ਰਾਜੀਵ ਰਤਨ ਨੇ ਸਾਰਿਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।
ਇਸ ਮੌਕੇ ਪੰਚਾਇਤ ਅਤੇ ਵਿਕਾਸ ਮੰਤਰੀ ਸ਼੍ਰੀ ਕ੍ਰਿਸ਼ਨ ਲਾਲ ਪੰਵਾਰ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਰਾਈ ਤੋਂ ਵਿਧਾਇਕ ਸ਼੍ਰੀਮਤੀ ਕ੍ਰਿਸ਼ਨਾ ਗਹਿਲਾਵਤ, ਸੋਨੀਪਤ ਤੋਂ ਵਿਧਾਇਕ ਸ਼੍ਰੀ ਨਿਖਿਲ ਮਦਾਨ, ਖਰਖੌਦਾ ਤੋਂ ਵਿਧਾਇਕ ਸ਼੍ਰੀ ਪਵਨ ਕੁਮਾਰ ਖਰਖੌਦਾ, ਭਾਜਪਾ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।
ਬਾਗਬਾਨੀ ਯੂਨੀਵਰਸਿਟੀ ਵਿੱਚ ਪੋਸਟ ਹਾਰਵੈਸਟ ਮੈਨੇਜਮੈਂਟ, ਪੌਧ ਕੀਟ ਕੰਟਰੋਲ ਅਤੇ ਬੀਮਾਰੀਆਂ ਦੇ ਨਵੇਂ ਵਿਸ਼ਿਆਂ ‘ਤੇ ਵੀ ਮਾਸਟਰ ਡਿਗਰੀ ਅਤੇ ਪੀ.ਐੱਚ.ਡੀ. ਦੀ ਹੋਵੇਗੀ ਸ਼ੁਰੂਆਤ – ਨਾਇਬ ਸਿੰਘ ਸੈਣੀ
ਚੰਡੀਗੜ੍ਹ, ( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਬਾਗਬਾਨੀ ਖੇਤਰ ਵਿੱਚ ਨਵੀਨਤਾ ਨੂੰ ਪ੍ਰੋਤਸਾਹਨ ਦੇਣ ਲਈ ਐਲਾਨਾਂ ਦਾ ਪਿਟਾਰਾ ਖੋਲ੍ਹਦਿਆਂ ਕਿਹਾ ਕਿ ਪੋਸਟ ਹਾਰਵੈਸਟ ਮੈਨੇਜਮੈਂਟ, ਪੌਧ ਕੀਟ ਕੰਟਰੋਲ ਅਤੇ ਬੀਮਾਰੀਆਂ ਦੇ ਨਵੇਂ ਵਿਸ਼ਿਆਂ ‘ਤੇ ਵੀ ਮਾਸਟਰ ਡਿਗਰੀ ਅਤੇ ਪੀ.ਐੱਚ.ਡੀ. ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਨੇ 14 ਹੌਰਟੀਕਲਚਰ ਸਾਇੰਸ ਸੈਂਟਰ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਨੂੰ ਸਮਰਪਿਤ ਕੀਤੇ ਅਤੇ ਕਿਹਾ ਕਿ ਇਹ ਕੇਂਦਰ ਕਿਸਾਨਾਂ ਤੱਕ ਨਵੀਨਤਮ ਤਕਨੀਕਾਂ ਤੇ ਗੁਣਵੱਤਾਯੁਕਤ ਪੌਦ ਸਮੱਗਰੀ ਪਹੁੰਚਾਉਣ ਅਤੇ ਵਿਗਿਆਨਕ ਸਲਾਹ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਮੁੱਖ ਮੰਤਰੀ ਅੱਜ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਕਰਨਾਲ ਅਤੇ ਲੈਫਟੀਨੈਂਟ ਅਮਿਤ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਆਯੋਜਿਤ ਰਾਸ਼ਟਰੀ ਸੰਮੇਲਨ ਦੇ ਉਦਘਾਟਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਇਹ ਰਾਸ਼ਟਰੀ ਸੰਮੇਲਨ ‘ਅੰਮ੍ਰਿਤਕਾਲ ਵਿੱਚ ਬਾਗਬਾਨੀ ਫ਼ਸਲਾਂ ਲਈ ਗੁਣਵੱਤਾਯੁਕਤ ਬੀਜ ਅਤੇ ਰੋਪਣ ਸਮੱਗਰੀ ਦਾ ਰਣਨੀਤਕ ਪ੍ਰਤੀਮਾਨ’ ਵਿਸ਼ੇ ‘ਤੇ ਅਧਾਰਤ ਹੈ।
ਮੁੱਖ ਮੰਤਰੀ ਨੇ ਇਸ ਸਮਾਰੋਹ ਵਿੱਚ ਬਾਗਬਾਨੀ ਵਿਗਿਆਨੀਆਂ ਅਤੇ ਅਗਾਂਹਵਧੂ ਕਿਸਾਨਾਂ ਨੂੰ ਸ਼ੀਲਡ, ਸ਼ਾਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਸਮਾਰੋਹ ਵਿੱਚ ਬਾਗਬਾਨੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਸੁਰੇਸ਼ ਕੁਮਾਰ ਮਲਹੋਤਰਾ ਨੇ ਮੁੱਖ ਮੰਤਰੀ, ਵਿਧਾਇਕਾਂ ਅਤੇ ਹੋਰ ਮਹਿਮਾਨਾਂ ਨੂੰ ਮਹਾਰਾਣਾ ਪ੍ਰਤਾਪ ਦੀ ਮੂਰਤੀ ਭੇਟ ਕਰਕੇ ਸਨਮਾਨਿਤ ਕੀਤਾ।
ਉਨ੍ਹਾਂ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਵਿਸ਼ਵ ਵਿੱਚ ਫਲਾਂ ਅਤੇ ਸਬਜ਼ੀਆਂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਦੇਸ਼ ਵਿੱਚ ਹਰ ਸਾਲ ਲਗਭਗ 360 ਮਿਲੀਅਨ ਟਨ ਤੋਂ ਵੱਧ ਬਾਗਬਾਨੀ ਉਤਪਾਦਨ ਹੁੰਦਾ ਹੈ। ਅੱਜ ਭਾਰਤ ਅੰਬ, ਕੇਲਾ, ਅਮਰੂਦ, ਅਨਾਰ ਵਰਗੇ ਫਲਾਂ ਅਤੇ ਆਲੂ, ਪਿਆਜ਼ ਸਮੇਤ ਕਈ ਹੋਰ ਸਬਜ਼ੀਆਂ ਦੇ ਉਤਪਾਦਨ ਵਿੱਚ ਵਿਸ਼ਵ ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹੈ। ਪਰ, ਇਹ ਵੀ ਸੱਚ ਹੈ ਕਿ ਉਤਪਾਦਨ ਦੇ ਬਾਵਜੂਦ ਗੁਣਵੱਤਾ, ਗ੍ਰੇਡਿੰਗ, ਬੀਮਾਰੀ ਰਹਿਤ ਪੌਦ ਸਮੱਗਰੀ ਅਤੇ ਪੋਸਟ-ਹਾਰਵੈਸਟ ਮੈਨੇਜਮੈਂਟ ਦੀ ਘਾਟ ਕਾਰਨ ਸਾਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਦਾ ਨੀਂਹ ਪੱਥਰ ਖ਼ੁਦ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 9 ਦਸੰਬਰ, 2024 ਨੂੰ ਰੱਖਿਆ ਗਿਆ ਸੀ। ਇੰਨੇ ਘੱਟ ਸਮੇਂ ਵਿੱਚ ਇਸ ਯੂਨੀਵਰਸਿਟੀ ਨੇ ਜੋ ਮੁਕਾਮ ਹਾਸਲ ਕੀਤਾ ਹੈ, ਉਹ ਅਸਾਧਾਰਨ ਹੈ। ਸਿੱਖਿਆ ਹੋਵੇ, ਖੋਜ ਹੋਵੇ ਜਾਂ ਕਿਸਾਨ ਸੇਵਾ, ਹਰ ਖੇਤਰ ਵਿੱਚ ਇਸ ਸੰਸਥਾ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇੱਥੇ ਵਿਕਸਤ ਤਕਨੀਕਾਂ, ਇੱਥੋਂ ਦੇ ਸਿਖਲਾਈ ਪ੍ਰੋਗਰਾਮ ਅਤੇ ਕਿਸਾਨਾਂ ਨਾਲ ਲਗਾਤਾਰ ਸੰਵਾਦ, ਇਹ ਸਭ ਮਿਲ ਕੇ ਹਰਿਆਣਾ ਦੀ ਬਾਗਬਾਨੀ ਕ੍ਰਾਂਤੀ ਨੂੰ ਇੱਕ ਨਵੀਂ ਊਰਜਾ, ਇੱਕ ਨਵੀਂ ਰਫ਼ਤਾਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਮੁੱਚੇ ਰਾਸ਼ਟਰ ਦੇ ਸਾਹਮਣੇ ‘ਵਿਕਸਤ ਭਾਰਤ 2047’ ਦਾ ਇੱਕ ਮਹਾਨ ਸੰਕਲਪ ਰੱਖਿਆ ਹੈ ਅਤੇ ਇਹ ਸੰਕਲਪ ਸਿਰਫ ਆਰਥਿਕ ਵਿਕਾਸ ਦਾ ਨਹੀਂ ਹੈ – ਇਹ ਆਤਮ-ਨਿਰਭਰ ਖੇਤੀ ਦਾ ਸੰਕਲਪ ਹੈ, ਪੋਸ਼ਣ ਸੁਰੱਖਿਆ ਦਾ ਸੰਕਲਪ ਹੈ, ਵਿਗਿਆਨਕ ਨਵੀਨਤਾ ਦਾ ਸੰਕਲਪ ਹੈ ਅਤੇ ਕਰੋੜਾਂ ਕਿਸਾਨਾਂ ਦੀ ਖੁਸ਼ਹਾਲੀ ਦਾ ਸੰਕਲਪ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਇਸ ਗੱਲ ਨੂੰ ਸਵੀਕਾਰ ਕਰ ਰਹੀ ਹੈ ਕਿ ਗੁਣਵੱਤਾਯੁਕਤ ਬੀਜ ਅਤੇ ਪੌਦ ਨਾਲ ਖੇਤੀਬਾੜੀ ਉਤਪਾਦਕਤਾ ਵਿੱਚ 15 ਤੋਂ 25 ਫੀਸਦੀ ਤੱਕ ਵਾਧਾ ਸੰਭਵ ਹੈ। ਇਸ ਲਈ ਗੁਣਵੱਤਾਯੁਕਤ ਪੌਦ ਸਮੱਗਰੀ, ਵਿਗਿਆਨਕ ਪ੍ਰਬੰਧਨ ਅਤੇ ਆਧੁਨਿਕ ਸਪਲਾਈ ਚੇਨ ‘ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਿਹਨਤ ਅਤੇ ਵਿਗਿਆਨੀਆਂ ਦੀ ਖੋਜ ਨੇ ਦੇਸ਼ ਨੂੰ ਅਨਾਜ ਵਿੱਚ ਆਤਮ-ਨਿਰਭਰ ਬਣਾਇਆ ਹੈ। ਪਰ, ਅੱਜ ਸਮੇਂ ਦੀ ਮੰਗ ਬਦਲ ਰਹੀ ਹੈ। ਛੋਟੀਆਂ ਜ਼ਮੀਨੀ ਜੋਤਾਂ, ਘਟਦੇ ਪਾਣੀ ਦੇ ਪੱਧਰ, ਜਲਵਾਯੂ ਪਰਿਵਰਤਨ ਅਤੇ ਵਧਦੀਆਂ ਲਾਗਤਾਂ ਦੇ ਵਿਚਕਾਰ ਕੇਵਲ ਰਵਾਇਤੀ ਖੇਤੀ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਸੰਭਵ ਨਹੀਂ ਹੈ। ਇਸ ਲਈ ਫ਼ਸਲੀ ਵਿਭਿੰਨਤਾ ਅਤੇ ਬਾਗਬਾਨੀ ਅਧਾਰਤ ਖੇਤੀ ਮਾਡਲ, ਭਵਿੱਖ ਵਿੱਚ ਕਿਸਾਨਾਂ ਦੀ ਖੁਸ਼ਹਾਲੀ ਦਾ ਰਸਤਾ ਬਣ ਕੇ ਉੱਭਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਾਗਬਾਨੀ ਖੇਤਰ ਵਿੱਚ ਕਿਸਾਨਾਂ ਦੇ ਹਿੱਤ ਲਈ ਅਨੇਕਾਂ ਭਲਾਈ ਸਕੀਮਾਂ ਚਲਾਈਆਂ ਗਈਆਂ ਹਨ। ਕਿਸਾਨਾਂ ਦੀ ਆਮਦਨ ਵਧਾਉਣ ਲਈ ਸਾਲ 2030 ਤੱਕ ਬਾਗਬਾਨੀ ਖੇਤਰ ਨੂੰ ਦੁੱਗਣਾ ਅਤੇ ਉਤਪਾਦਨ ਨੂੰ ਤਿੰਨ ਗੁਣਾ ਕਰਨ ਦਾ ਟੀਚਾ ਰੱਖਿਆ ਹੈ। ਬਾਗਬਾਨੀ ਲਈ ਸੂਬੇ ਵਿੱਚ 13 ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਅਤੇ ਫਲਾਂ ਲਈ ‘ਭਾਵੰਤਰ ਭਰਪਾਈ ਯੋਜਨਾ’ ਵਿੱਚ 21 ਬਾਗਬਾਨੀ ਫ਼ਸਲਾਂ ਦੇ ਸੁਰੱਖਿਅਤ ਮੁੱਲ ਨਿਰਧਾਰਤ ਕੀਤੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਤੀ ਸਾਲ ਦੇ ਬਜਟ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਸਮਾਰਟ ਬਾਗਬਾਨੀ ਤਕਨੀਕਾਂ ਜਿਵੇਂ ਕਿ ਸੁਰੱਖਿਅਤ ਖੇਤੀ (ਪ੍ਰੋਟੈਕਟਿਡ ਫਾਰਮਿੰਗ), ਐਰੋਪੋਨਿਕਸ, ਹਾਈਡਰੋਪੋਨਿਕਸ, ਗ੍ਰੀਨ ਹਾਊਸ, ਵਰਟੀਕਲ ਫਾਰਮਿੰਗ ਅਤੇ ਈ-ਪੈਸਟ ਦੇ ਅਧੀਨ ਕੁੱਲ 1,000 ਏਕੜ ਰਕਬੇ ਨੂੰ ਲਿਆਉਣ ਦੀ ਵਿਵਸਥਾ ਵੀ ਕੀਤੀ ਹੈ। ਸੂਬੇ ਵਿੱਚ ਪੇਂਡੂ ਹਾਟ ਮੰਡੀਆਂ ਸਥਾਪਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਕਿਸਾਨ ਉਤਪਾਦਕ ਸੰਗਠਨਾਂ ਦੇ ਪੈਕ ਹਾਊਸਾਂ ਨਾਲ ਲਿੰਕ ਕੀਤਾ ਜਾਵੇਗਾ। ਪਹਿਲੀ ਪੇਂਡੂ ਹਾਟ ਮੰਡੀ ਦਾ ਉਦਘਾਟਨ ਕਿਸਾਨ ਦਿਵਸ ਦੇ ਮੌਕੇ ‘ਤੇ 23 ਦਸੰਬਰ, 2026 ਨੂੰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2026-27 ਵਿੱਚ ਬਾਗਬਾਨੀ ਫ਼ਸਲਾਂ ਦੀ ਰਜਿਸਟ੍ਰੇਸ਼ਨ ਲਈ ‘ਮੇਰੀ ਫ਼ਸਲ ਮੇਰਾ ਬਿਓਰਾ’ ਪੋਰਟਲ ਨੂੰ ਪੂਰਾ ਸਾਲ ਚਲਾਇਆ ਜਾਵੇਗਾ। ਇੱਕ ਕੋਲਡ ਚੇਨ ਨੀਤੀ ਲਾਗੂ ਕਰਕੇ ਭੰਡਾਰਨ, ਕੀਮਤ ਸਥਿਰਤਾ ਅਤੇ ਨਿਰਯਾਤ ਵਿੱਚ ਵਾਧਾ ਲਿਆਉਣ ਦਾ ਪ੍ਰਸਤਾਵ ਵੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਟਿਸ਼ੂ ਕਲਚਰ ਰਾਹੀਂ ਪੈਦਾ ਕੀਤੇ ਗਏ ਆਲੂ ਦੇ ਬੀਜ ਦੀ ਲੜੀ ਦਾ ਪ੍ਰਮਾਣੀਕਰਨ ਕਰਨ ਲਈ ਇੱਕ ‘ਹਰਿਆਣਾ ਆਲੂ ਬੀਜ ਐਕਟ’ ਲਿਆਇਆ ਜਾਵੇਗਾ। ਇਸ ਐਕਟ ਰਾਹੀਂ ਹਰ ਸਾਲ ਲਗਭਗ 7.5 ਲੱਖ ਕੁਇੰਟਲ ਉੱਚ ਗੁਣਵੱਤੀਯੁਕਤ ਬੀਜ ਆਲੂ ਦਾ ਉਤਪਾਦਨ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੋਨੀਪਤ, ਪਾਣੀਪਤ, ਅੰਬਾਲਾ, ਕਰਨਾਲ ਅਤੇ ਕੁਰੂਕਸ਼ੇਤਰ ਮਸ਼ਰੂਮ ਉਤਪਾਦਨ ਵਿੱਚ ਮੋਹਰੀ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਮਸ਼ਰੂਮ ਉਤਪਾਦਨ ਅਤੇ ਮੁੱਲ ਸੰਵਰਧਨ (ਵੈਲਯੂ ਐਡੀਸ਼ਨ) ਨੂੰ ਵਿਆਪਕ ਪੱਧਰ ‘ਤੇ ਹੋਰ ਪ੍ਰੋਤਸਾਹਨ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਚਲਾਏ ਜਾਣਗੇ। ਉਨ੍ਹਾਂ ਕਿਹਾ ਕਿ ਬਾਗਬਾਨੀ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਲਈ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਨਾਲ ਸਬੰਧਤ ਰੀਜਨਲ ਰਿਸਰਚ ਸੈਂਟਰ ਦੀ ਸਥਾਪਨਾ ਅੰਬਾਲਾ ਦੇ ਚਾਣਸੌਲੀ ਵਿੱਚ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਅਜਿਹੇ ਬੀਜ ਅਤੇ ਪੌਦ ਸਮੱਗਰੀ ਵਿਕਸਤ ਕਰਨੀ ਪਵੇਗੀ ਜੋ ਘੱਟ ਪਾਣੀ ਵਿੱਚ ਵੱਧ ਉਤਪਾਦਨ ਦੇਣ, ਬੀਮਾਰੀ ਪ੍ਰਤੀਰੋਧਕ ਹੋਣ, ਵਧੇਰੇ ਪੌਸ਼ਟਿਕ ਹੋਣ ਅਤੇ ਬਦਲਦੇ ਕਲਾਈਮੇਟ ਅਨੁਕੂਲ ਹੋਣ। ਉਨ੍ਹਾਂ ਕਿਹਾ ਕਿ ਖੇਤੀ ਵਿਗਿਆਨੀ ਇਸ ਦਿਸ਼ਾ ਵਿੱਚ ਸ਼ਾਨਦਾਰ ਕੰਮ ਕਰ ਵੀ ਰਹੇ ਹਨ। ਟਿਸ਼ੂ ਕਲਚਰ, ਮਾਈਕਰੋ-ਪ੍ਰੋਪੇਗੇਸ਼ਨ, ਜਰਮਪਲਾਜ਼ਮ ਸੁਰੱਖਿਆ, ਵਾਇਰਸ-ਮੁਕਤ ਪਲਾਂਟਿੰਗ ਮਟੀਰੀਅਲ, ਹਾਈ-ਯੀਲਡਿੰਗ ਵੈਰਾਇਟੀ ਅਤੇ ਜੈਵਿਕ ਪੌਦ ਸੁਰੱਖਿਆ ਤਕਨੀਕਾਂ ‘ਤੇ ਲਗਾਤਾਰ ਖੋਜ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਫਾਰਮੇਸੀ ਸੈਂਸਰ ਟੈਕਨਾਲੋਜੀ ਅਤੇ ਬਾਇਓਟੈਕਨਾਲੋਜੀ ਬਾਗਬਾਨੀ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਵਾਲੇ ਹਨ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਨ੍ਹਾਂ ਤਕਨੀਕਾਂ ਦਾ ਲਾਭ ਕੇਵਲ ਪ੍ਰਯੋਗਸ਼ਾਲਾਵਾਂ ਤੱਕ ਹੀ ਸੀਮਤ ਨਾ ਰਹੇ, ਬਲਕਿ ਆਖਰੀ ਲਾਈਨ ਵਿੱਚ ਖੜ੍ਹੇ ਆਖਰੀ ਕਿਸਾਨ ਤੱਕ ਪਹੁੰਚੇ। ਕਿਸਾਨ ਉਦੋਂ ਹੀ ਖੁਸ਼ਹਾਲ ਹੋਵੇਗਾ ਜਦੋਂ ਉਸ ਨੂੰ ਗੁਣਵੱਤਾਯੁਕਤ ਬੀਜ ਅਤੇ ਪੌਦ ਸਮੱਗਰੀ ਸਮੇਂ ਸਿਰ ਅਤੇ ਵਾਜਬ ਕੀਮਤ ‘ਤੇ ਉਪਲਬਧ ਹੋਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੂੰ ਗਲੋਬਲ ਬਾਗਬਾਨੀ ਨਿਰਯਾਤ ਸ਼ਕਤੀ ਬਣਨਾ ਹੈ ਤਾਂ ਸਾਨੂੰ ਉਤਪਾਦਨ ਦੇ ਨਾਲ-ਨਾਲ ਗੁਣਵੱਤਾ ‘ਤੇ ਵੀ ਧਿਆਨ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਰਾਸ਼ਟਰੀ ਸੰਮੇਲਨ ਵਿੱਚ ਹੋਣ ਵਾਲਾ ਵਿਚਾਰ-ਵਟਾਂਦਰਾ ਦੇਸ਼ ਦੀ ਬਾਗਬਾਨੀ ਨੀਤੀ ਨੂੰ ਨਵੀਂ ਦਿਸ਼ਾ ਦੇਵੇਗਾ, ਖੋਜ ਨੂੰ ਨਵੀਂ ਉਚਾਈ ਦੇਵੇਗਾ ਅਤੇ ਕਰੋੜਾਂ ਕਿਸਾਨਾਂ ਦੇ ਹਿੱਤ ਵਿੱਚ ਨਵੇਂ ਦਰਵਾਜੇ ਖੋਲ੍ਹੇਗਾ। ਇੱਥੋਂ ਜੋ ਸੰਕਲਪ ਨਿਕਲੇਗਾ – ਉਹ ਸੰਕਲਪ ਕੇਵਲ ਇਸ ਹਾਲ ਤੱਕ ਸੀਮਤ ਨਹੀਂ ਰਹੇਗਾ, ਉਹ ਦੇਸ਼ ਦੇ ਖੇਤਾਂ-ਖਲਿਹਾਨਾਂ ਤੱਕ ਪਹੁੰਚੇਗਾ, ਕਿਸਾਨ ਦੇ ਜੀਵਨ ਵਿੱਚ ਬਦਲਾਅ ਲਿਆਵੇਗਾ।
ਇਸ ਮੌਕੇ ਮਹਾਰਾਣਾ ਪ੍ਰਤਾਪ ਹੌਰਟੀਕਲਚਰ ਯੂਨੀਵਰਸਿਟੀ ਕਰਨਾਲ ਦੇ ਵਾਇਸ ਚਾਂਸਲਰ ਪ੍ਰੋ. ਸੁਰੇਸ਼ ਮਲਹੋਤਰਾ ਨੇ ਮੁੱਖ ਮਹਿਮਾਨ ਸ਼੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ। ਇਸ ਮੌਕੇ ਏ.ਐਸ.ਆਰ.ਬੀ. ਦੇ ਚੇਅਰਮੈਨ ਡਾ. ਸੰਜੇ ਕੁਮਾਰ, ਭਾਰਤੀ ਉਦਿਆਨਿਕੀ ਸੰਘ ਪਰਿਸੰਘ (ਚਾਹ) ਡਾ. ਐਚ.ਪੀ. ਸਿੰਘ, ਡਾ. ਪਾਠਕ ਨੇ ਵੀ ਆਪਣੇ ਵਿਚਾਰ ਰੱਖੇ।
ਸਮਾਰੋਹ ਦੌਰਾਨ ਮੁੱਖ ਮੰਤਰੀ ਸ਼੍ਰੀ ਨਾਇਬ ਸੈਣੀ ਵੱਲੋਂ ਵੀ.ਐਨ.ਐਮ.ਕੇ.ਵੀ. ਪਰਭਣੀ (ਮਹਾਰਾਸ਼ਟਰ) ਦੇ ਵਾਇਸ ਚਾਂਸਲਰ ਪ੍ਰੋ. ਇੰਦਰ ਮਣੀ ਮਿਸ਼ਰਾ ਨੂੰ ਲਾਈਫ ਟਾਈਮ ਰਿਕਗਨੀਸ਼ਨ ਅਵਾਰਡ-2026, ਕਾਵੇਰੀ ਯੂਨੀਵਰਸਿਟੀ ਤੇਲੰਗਾਨਾ ਦੇ ਵਾਇਸ ਚਾਂਸਲਰ ਪ੍ਰੋ. ਵੀ. ਪ੍ਰਵੀਨ ਰਾਓ ਨੂੰ ਅਮਿਤ ਕ੍ਰਿਸ਼ੀ ਰਿਸ਼ੀ ਪੁਰਸਕਾਰ-2026, ਏ.ਐੱਸ.ਆਰ.ਬੀ. ਦੇ ਚੇਅਰਮੈਨ ਡਾ. ਸੰਜੇ ਕੁਮਾਰ ਨੂੰ ਅਮਿਤ ਪ੍ਰਬੁੱਧ ਮਨੀਸ਼ੀ ਪੁਰਸਕਾਰ-2026 ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਦੇ ਨਾਲ ਹੀ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਉਦਿਆਨ ਰਤਨ ਪੁਰਸਕਾਰ-2026 ਨਾਲ ਨਿਤਿਨ ਲਲਿਤ (ਇਨੋਵੇਟਿਵ ਸਜਾਵਟੀ ਬਾਗਬਾਨੀ ਉਦਮੀ, ਕਰਨਾਲ), ਨਵੀਨ ਕੁਮਾਰ (ਅਗਾਂਹਵਧੂ ਸਬਜ਼ੀ ਉਤਪਾਦਕ, ਦਲਵਾ, ਝੱਜਰ), ਵੀਰੇਂਦਰ ਬਾਜਵਾਨ (ਇਨੋਵੇਟਿਵ ਮਸ਼ਰੂਮ ਉਤਪਾਦਕ, ਬਾਜਵਾਨ, ਬੜਿਆਲ, ਪੰਚਕੂਲਾ) ਅਤੇ ਕੁਲਦੀਪ ਆਰੀਆ (ਅਗਾਂਹਵਧੂ ਫਲ ਅਤੇ ਸਬਜ਼ੀ ਉਤਪਾਦਕ, ਨਾਰਨੌਦ, ਹਾਂਸੀ) ਨੂੰ ਸਨਮਾਨਿਤ ਕੀਤਾ।
ਇਸ ਮੌਕੇ ਇੰਦਰੀ ਦੇ ਵਿਧਾਇਕ ਅਤੇ ਚੀਫ਼ ਵਿਹਪ ਸ਼੍ਰੀ ਰਾਮਕੁਮਾਰ ਕਸ਼ਯਪ, ਨੀਲੋਖੇੜੀ ਦੇ ਵਿਧਾਇਕ ਸ਼੍ਰੀ ਭਗਵਾਨਦਾਸ ਕਬੀਰਪੰਥੀ, ਕਰਨਾਲ ਦੇ ਵਿਧਾਇਕ ਸ਼੍ਰੀ ਜਗਮੋਹਨ ਆਨੰਦ ਤੋਂ ਇਲਾਵਾ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।
‘ਸਵਸਥ ਹਰਿਆਣਾ – ਸਮ੍ਰਿੱਧ ਹਰਿਆਣਾ ਮੁਹਿੰਮ’ ਫੜੇਗਾ ਤੇਜ਼ ਰਫ਼ਤਾਰ – ਆਰਤੀ ਸਿੰਘ ਰਾਓ
ਚੰਡੀਗੜ੍ਹ
( ਜਸਟਿਸ ਨਿਊਜ਼ )
– ਹਰਿਆਣਾ ਸਰਕਾਰ ਸੂਬੇ ਦੇ ਹਰ ਨਾਗਰਿਕ ਨੂੰ ਬਿਹਤਰ, ਆਧੁਨਿਕ ਅਤੇ ਸੁਲਭ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਵਧਾਉਂਦੇ ਹੋਏ ‘ਸਵਸਥ ਹਰਿਆਣਾ – ਸਮ੍ਰਿੱਧ ਹਰਿਆਣਾ ਅਭਿਆਨ’ ਤਹਿਤ ਸੂਬੇ ਵਿੱਚ 9 ਮਹੱਤਵਪੂਰਨ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ।
ਹਰਿਆਣਾ ਦੀ ਸਿਹਤ, ਮੈਡੀਕਲ ਸਿੱਖਿਆ ਤੇ ਖੋਜ ਅਤੇ ਆਯੁਸ਼ ਮੰਤਰੀ ਆਰਤੀ ਸਿੰਘ ਰਾਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਦੂਰਅੰਦੇਸ਼ੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੱਲ 29 ਮਈ ਨੂੰ ਦੁਪਹਿਰ 2:00 ਵਜੇ ਪੀ.ਡਬਲਯੂ.ਡੀ. ਰੈਸਟ ਹਾਊਸ, ਸੈਕਟਰ-1, ਪੰਚਕੂਲਾ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਕੀਤਾ ਜਾਵੇਗਾ। ਇਸ ਸਮਾਰੋਹ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਹੋਣਗੇ, ਜੋ ਇਹ ਸਾਰੀਆਂ ਸਿਹਤ ਸੇਵਾਵਾਂ ਜਨਤਾ ਨੂੰ ਸਮਰਪਿਤ ਕਰਨਗੇ।
ਸਿਹਤ ਮੰਤਰੀ ਨੇ ਇਸ ਮੁਹਿੰਮ ਨੂੰ ਸੂਬੇ ਦੇ ਸਿਹਤ ਢਾਂਚੇ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਮੀਲ ਪੱਥਰ ਦੱਸਿਆ ਹੈ। ਉਨ੍ਹਾਂ ਨੇ ਵਿਸਤਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਵੱਲੋਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 22.29 ਕਰੋੜ ਰੁਪਏ ਦੀ ਲਾਗਤ ਨਾਲ 30 ਸਿਹਤ ਸੰਸਥਾਵਾਂ ਦਾ ਉਦਘਾਟਨ ਅਤੇ 21.50 ਕਰੋੜ ਰੁਪਏ ਦੀ ਲਾਗਤ ਨਾਲ 16 ਨਵੀਆਂ ਸਿਹਤ ਸੰਸਥਾਵਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ/ਦੇਖਭਾਲ ਕਰਨ ਵਾਲਿਆਂ ਦੀ ਸਹੂਲਤ ਲਈ ਜ਼ਿਲ੍ਹਾ ਨਾਗਰਿਕ ਹਸਪਤਾਲ, ਸੋਨੀਪਤ ਵਿੱਚ 6.45 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇੱਕ ਅਤਿ-ਆਧੁਨਿਕ ਰੈਸਟ ਹਾਊਸ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਮਹਿਲਾਵਾਂ ਦੇ ਵਿਸ਼ੇਸ਼ ਅਤੇ ਸਮਰਪਿਤ ਇਲਾਜ ਲਈ ਸੂਬੇ ਦੇ 23 ਜ਼ਿਲ੍ਹਾ ਹਸਪਤਾਲਾਂ ਵਿੱਚ ਸਾਲਾਨਾ 0.34 ਕਰੋੜ ਰੁਪਏ ਦੀ ਲਾਗਤ ਨਾਲ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਆਮ ਜਨਤਾ ਨੂੰ ਮਹਿੰਗੇ ਅਤੇ ਗੰਭੀਰ ਮੈਡੀਕਲ ਟੈਸਟ ਮੁਫ਼ਤ ਜਾਂ ਬਹੁਤ ਹੀ ਕਿਫ਼ਾਇਤੀ ਦਰਾਂ ‘ਤੇ ਮਿਲ ਸਕਣ, ਇਸ ਦੇ ਲਈ ਪੀ.ਪੀ.ਪੀ. ਮਾਡਲ ਤਹਿਤ ਮਹੱਤਵਪੂਰਨ ਵਿਸਤਾਰ ਕੀਤਾ ਗਿਆ ਹੈ। ਇਸ ਦੇ ਤਹਿਤ ਪਾਣੀਪਤ ਅਤੇ ਕੁਰੂਕਸ਼ੇਤਰ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ ਐੱਮ.ਆਰ.ਆਈ. ਸੇਵਾਵਾਂ ਅਤੇ ਬਹਾਦੁਰਗੜ੍ਹ ਦੇ ਸਬ-ਡਿਵੀਜ਼ਨਲ ਹਸਪਤਾਲ ਤੇ ਦਾਦਰੀ ਦੇ ਜ਼ਿਲ੍ਹਾ ਹਸਪਤਾਲ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਸੀ.ਟੀ. ਸਕੈਨ ਸੇਵਾਵਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਆਰਤੀ ਸਿੰਘ ਰਾਓ ਨੇ ਅੱਗੇ ਦੱਸਿਆ ਕਿ ਦਿਲ ਦੇ ਰੋਗਾਂ ਦੀ ਸਮੇਂ ਸਿਰ ਪਛਾਣ ਅਤੇ ਤੁਰੰਤ ਇਲਾਜ ਲਈ ਸੂਬੇ ਦੇ 600 ਸਿਹਤ ਸੰਸਥਾਵਾਂ ਵਿੱਚ ਟੈਲੀ-ਈ.ਸੀ.ਜੀ. ਸੇਵਾਵਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜਿਸ ‘ਤੇ ਸਾਲਾਨਾ 3 ਕਰੋੜ ਰੁਪਏ ਖਰਚ ਹੋਣਗੇ। ਕਿਡਨੀ ਦੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਰਾਹਤ ਦਿੰਦਿਆਂ ਮਹਾਰਿਸ਼ੀ ਚਯਵਨ ਮੈਡੀਕਲ ਕਾਲਜ, ਕੋਰੀਆਵਾਸ ਅਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਰਕਾਰੀ ਮੈਡੀਕਲ ਕਾਲਜ, ਛਾਇੰਸਾ (ਫ਼ਰੀਦਾਬਾਦ) ਵਿੱਚ ਹੁਣ ਮੁਫ਼ਤ ਡਾਇਲਸਿਸ ਦੀ ਸਹੂਤ ਪ੍ਰਦਾਨ ਕੀਤੀ ਜਾਵੇਗੀ। ਆਮ ਲੋਕਾਂ ਨੂੰ ਬ੍ਰਾਂਡਿਡ ਦਵਾਈਆਂ ਬਹੁਤ ਹੀ ਸਸਤੀਆਂ ਅਤੇ ਰਿਆਇਤੀ ਦਰਾਂ ‘ਤੇ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਸੂਬੇ ਦੇ 23 ਜ਼ਿਲ੍ਹਾ ਹਸਪਤਾਲਾਂ ਵਿੱਚ 1.73 ਕਰੋੜ ਰੁਪਏ ਦੀ ਲਾਗਤ ਨਾਲ ‘ਅੰਮ੍ਰਿਤ ਫਾਰਮੇਸੀ’ ਦਾ ਵੀ ਉਦਘਾਟਨ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਨਿੱਜੀ ਖੇਤਰ ਦੇ ਸਹਿਯੋਗ ਯਾਨੀ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ ਸਾਝੇਦਾਰੀ ਰਾਹੀਂ ਵੀ ਸੂਬੇ ਦੇ ਹਸਪਤਾਲਾਂ ਨੂੰ ਆਧੁਨਿਕ ਉਪਕਰਨਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ 3.60 ਕਰੋੜ ਰੁਪਏ ਦੀ ਲਾਗਤ ਨਾਲ ਐਨੈਸਥੀਸੀਆ ਵਰਕਸਟੇਸ਼ਨ ਅਤੇ ਡਿਫਿਬ੍ਰਿਲੇਟਰ, 20.50 ਕਰੋੜ ਰੁਪਏ ਦੀ ਲਾਗਤ ਨਾਲ ਐਕਸ-ਰੇਅ ਅਤੇ 150 ਟ੍ਰੂਨੈਟ ਮਸ਼ੀਨਾਂ ਅਤੇ 1.84 ਕਰੋੜ ਰੁਪਏ ਦੀ ਲਾਗਤ ਨਾਲ 24 ਆਈ.ਸੀ.ਯੂ. ਬੈਡ ਸ਼ਾਮਲ ਕੀਤੇ ਗਏ ਹਨ।
ਇਸ ਤੋਂ ਇਲਾਵਾ, ਕਿਸੇ ਵੀ ਐਮਰਜੈਂਸੀ ਸਥਿਤੀ ਜਾਂ ਆਪਦਾ ਪ੍ਰਬੰਧਨ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਸਿਹਤ ਵਿਭਾਗ ਸੂਬੇ ਦੀਆਂ 4,600 ਆਸ਼ਾ ਵਰਕਰਾਂ ਨੂੰ 0.91
Leave a Reply