ਭਾਰਤ ਬਿਜਲੀ ਦੇ ਖੇਤਰ ਵਿੱਚ ਨਾ ਸਿਰਫ਼ ਆਤਮ-ਨਿਰਭਰ ਸਗੋਂ ਦੂਜੇ ਦੇਸ਼ਾਂ ਨੂੰ ਵੀ ਬਿਜਲੀ ਦੇਣ ਵਿੱਚ ਸਮਰੱਥ – ਕੇਂਦਰੀ ਮੰਤਰੀ ਮਨੋਹਰ ਲਾਲ
ਆਉਣ ਵਾਲੇ ਸਮੇਂ ਵਿੱਚ 300 ਗੀਗਾਵਾਟ ਸਮਰੱਥਾ ਲਈ ਕੇਂਦਰੀ ਊਰਜਾ ਮੰਤਰਾਲਾ ਤਿਆਰ, ਦੇਸ਼ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ – ਮਨੋਹਰ ਲਾਲ
ਚੰਡੀਗੜ੍ਹ
(ਜਸਟਿਸ ਨਿਊਜ਼ )
– ਕੇਂਦਰੀ ਊਰਜਾ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ। ਹੁਣ ਭਾਰਤ ਬਿਜਲੀ ਦੇ ਖੇਤਰ ਵਿੱਚ ਨਾ ਸਿਰਫ਼ ਆਤਮ-ਨਿਰਭਰ ਹੋ ਰਿਹਾ ਹੈ, ਸਗੋਂ ਦੂਜੇ ਦੇਸ਼ਾਂ ਨੂੰ ਵੀ ਬਿਜਲੀ ਦੇਣ ਵਿੱਚ ਸਮਰੱਥ ਹੈ। ਜਦੋਂ ਕਿ ਪਹਿਲਾਂ ਵਿਰੋਧੀ ਧਿਰ ਦੀ ਸਰਕਾਰ ਦੇ ਸਮੇਂ ਦੇਸ਼ ਵਿੱਚ ਬਿਜਲੀ ਦਾ ਸੰਕਟ ਬਣਿਆ ਰਹਿੰਦਾ ਸੀ ਅਤੇ ਹਰਿਆਣਾ ਵੀ ਇਸ ਤੋਂ ਅਛੂਤਾ ਨਹੀਂ ਸੀ। ਖਾਸ ਤੌਰ ‘ਤੇ ਗਰਮੀ ਦੇ ਦਿਨਾਂ ਵਿੱਚ ਤਾਂ ਬਿਜਲੀ ਦੇ ਕੱਟਾਂ ਤੋਂ ਲੋਕ ਇੰਨੇ ਪਰੇਸ਼ਾਨ ਹੁੰਦੇ ਸਨ ਕਿ ਉਹ ਸੜਕਾਂ ‘ਤੇ ਜਾਮ ਲਗਾਉਣ ਲਈ ਮਜਬੂਰ ਹੋ ਜਾਂਦੇ ਸਨ। ਜਦੋਂ ਕਿ ਵਰਤਮਾਨ ਵਿੱਚ ਅੱਜ ਪ੍ਰਦੇਸ਼ ਦੇ ਲਗਭਗ ਸਾਰੇ ਪਿੰਡਾਂ ਵਿੱਚ ‘ਮ੍ਹਾਰਾ ਗਾਓਂ-ਜਗਮਗ ਗਾਓਂ‘ ਤਹਿਤ 24 ਘੰਟੇ ਬਿਜਲੀ ਮਿਲ ਰਹੀ ਹੈ।
ਕੇਂਦਰੀ ਮੰਤਰੀ ਮਨੋਹਰ ਲਾਲ ਐਤਵਾਰ ਨੂੰ ਕਰਨਾਲ ਵਿੱਚ ਆਪਣੇ ਧੰਨਵਾਦੀ ਦੌਰੇ ਦੌਰਾਨ ਬੋਲ ਰਹੇ ਸਨ। ਉਨ੍ਹਾਂ ਨੇ ਅਸੰਧ ਵਿਧਾਨ ਸਭਾ ਖੇਤਰ ਦੇ ਪਿੰਡਾਂ ਬਾਲੂ, ਮੰਜੂਰਾ, ਔਗੰਦ, ਕਤਲਾਹੇੜੀ, ਜੁੰਡਲਾ ਅਤੇ ਪਿਚੌਲੀਆ ਵਿੱਚ ਪਹੁੰਚ ਕੇ ਲੋਕ ਸਭਾ ਚੋਣਾਂ ਵਿੱਚ ਜੇਤੂ ਬਣਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ।
ਉਨ੍ਹਾਂ ਉਕਤ ਪਿੰਡਾਂ ਵਿੱਚ ਲਾਇਬ੍ਰੇਰੀ ਅਤੇ ਸ਼ਮਸ਼ਾਨਘਾਟ ਦੇ ਰਸਤੇ ਨੂੰ ਪੱਕਾ ਕਰਨ, ਚਾਰਦੀਵਾਰੀ, ਸ਼ੈੱਡ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਕਰਵਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਿਨ੍ਹਾਂ ਪਿੰਡਾਂ ਦੀਆਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਪੜ੍ਹਨ ਲਈ ਸਕੂਲਾਂ ਵਿੱਚ ਪੈਦਲ ਜਾਂਦੀਆਂ ਹਨ, ਅਜਿਹੀਆਂ ਬੱਚੀਆਂ ਲਈ ਸਕੂਲ ਦੇ ਮੁੱਖ ਅਧਿਆਪਕ ਅਤੇ ਪ੍ਰਿੰਸੀਪਲ ਨਾਲ ਮਿਲ ਕੇ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਨ ਵਾਲੀਆਂ 500 ਲੜਕੀਆਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਮੁਫ਼ਤ ਸਾਈਕਲ ਉਪਲਬਧ ਕਰਵਾਈ ਜਾ ਸਕੇ।
ਉਨ੍ਹਾਂ ਸਮਾਜਿਕ ਤਾਣੇ-ਬਾਣੇ ਨੂੰ ਲੈ ਕੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਜਾਤੀ ਭੇਦਭਾਵ ਤੋਂ ਉੱਪਰ ਉੱਠ ਕੇ ਏਕਤਾ, ਸਮਰਸਤਾ, ਆਪਸੀ ਪਿਆਰ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਰੂੜੀਵਾਦੀ ਸੋਚ ਵਿੱਚ ਬਦਲਾਅ ਲਿਆਉਣ। ਉਨ੍ਹਾਂ ਕਿਹਾ ਕਿ ਜਾਤੀ-ਭੇਦਭਾਵ ਦੇ ਖਿਲਾਫ ‘ਕੋਈ ਨਹੀਂ ਬੋਲੇਗਾ, ਮਨੋਹਰ ਲਾਲ ਬੋਲੇਗਾ‘। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਜਾਤੀ ਦੇ ਵਿਅਕਤੀ ਦਾ ਅੰਤਿਮ ਸੰਸਕਾਰ ਵੱਖ-ਵੱਖ ਸਥਾਨਾਂ ਦੀ ਬਜਾਏ ਪਿੰਡ ਵਿੱਚ ਇੱਕ ਹੀ ਸਾਂਝੇ ਸ਼ਮਸ਼ਾਨਘਾਟ ਵਿੱਚ ਕਰਨ। ਕਿਉਂਕਿ ਮਰਨ ਤੋਂ ਬਾਅਦ ਤਾਂ ਹਰ ਇਨਸਾਨ ਦੀ ਆਤਮਾ ਪਰਮਪਿਤਾ ਪਰਮਾਤਮਾ ਦੇ ਸ੍ਰੀ ਚਰਨਾਂ ਵਿੱਚ ਲੀਨ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਾਤੀ ਦੇ ਆਧਾਰ ‘ਤੇ ਬਣੇ ਸ਼ਮਸ਼ਾਨਘਾਟਾਂ ਦੀ ਜਗ੍ਹਾ ਪਿੰਡ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ‘ਸ਼ਿਵਧਾਮ‘ ਬਣਾਏ ਜਾਣ, ਉਸ ਲਈ ਸਰਕਾਰ ਵੱਲੋਂ ਫੰਡ ਉਪਲਬਧ ਕਰਵਾਇਆ ਜਾਵੇਗਾ ਅਤੇ ਪਿੰਡ ਦੇ ਲੋਕ ਵੀ ਸਹਿਯੋਗ ਕਰਨ।
ਉਨ੍ਹਾਂ ਦੇਸ਼ ਵਿੱਚ ਬਿਜਲੀ ਦੀ ਵਰਤਮਾਨ ਸਥਿਤੀ ਬਾਰੇ ਕਿਹਾ ਕਿ 21 ਮਈ ਨੂੰ ਦੇਸ਼ ਵਿੱਚ ਸਭ ਤੋਂ ਵੱਧ ਬਿਜਲੀ ਸਪਲਾਈ ਕੀਤੀ ਗਈ। ਮੰਗ ਅਨੁਸਾਰ 270.80 ਗੀਗਾਵਾਟ ਬਿਜਲੀ ਦੀ ਨਿਰਵਿਘਨ ਸਪਲਾਈ ਕੀਤੀ ਗਈ। ਅੱਜ ਦੇ ਦਿਨ ਦੇਸ਼ ਵਿੱਚ 283 ਗੀਗਾਵਾਟ ਦੀ ਉਪਲਬਧਤਾ ਹੈ, ਆਉਣ ਵਾਲੇ ਸਮੇਂ ਵਿੱਚ 300 ਗੀਗਾਵਾਟ ਸਮਰੱਥਾ ਲਈ ਤਿਆਰ ਰਹਿਣ ਦੇ ਨਿਰਦੇਸ਼ ਹਨ। ਉਨ੍ਹਾਂ ਕਿਹਾ ਕਿ ਅੱਜ ਤੋਂ ਦਸ ਸਾਲ ਪਹਿਲਾਂ 250 ਗੀਗਾਵਾਟ ਦੀ ਡਿਮਾਂਡ ਪੂਰੀ ਕਰਨ ਦੀ ਸਮਰੱਥਾ ਵੀ ਦੇਸ਼ ਦੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਪ੍ਰਦੇਸ਼ ਵਿੱਚ 34 ਫੀਸਦੀ ਲਾਈਨ ਲੋਸ ਸਨ। ਬਿਜਲੀ ਕੰਪਨੀਆਂ ਦੇ ਇਸ ਘਾਟੇ ਨੂੰ ਘੱਟ ਕਰਕੇ 11 ਫੀਸਦੀ ਕੀਤਾ ਗਿਆ। ਉਨ੍ਹਾਂ ਸੱਦਾ ਦਿੱਤਾ ਕਿ ਅੱਜ ਸਮਾਂ ਬਦਲ ਰਿਹਾ ਹੈ, ਊਰਜਾ ਦੇ ਸਰੋਤ ਵੀ ਬਦਲ ਰਹੇ ਹਨ। ਅੱਜ ਖਾਣਾ ਬਣਾਉਣ ਦੇ ਭਾਂਡਿਆਂ ਤੋਂ ਲੈ ਕੇ ਚੱਲਣ ਲਈ ਵਾਹਨ ਵੀ ਈ.ਵੀ (EV) ਉਪਲਬਧ ਹਨ। ਸਰਕਾਰ ਦੀ ‘ਪੀਐਮ ਸੂਰਜ ਘਰ‘ ਯੋਜਨਾ ਤਹਿਤ ਸਾਰੇ ਘਰਾਂ ਵਿੱਚ ਤਿੰਨ ਕਿਲੋਵਾਟ ਦੇ ਸੋਲਰ ਪੈਨਲ ਲਗਾਏ ਜਾ ਰਹੇ ਹਨ। ਖੇਤਾਂ ਵਿੱਚ ਵੀ ਸਿੰਚਾਈ ਲਈ ਸੋਲਰ ਪੰਪ ਲਗਾਓ ਅਤੇ ਲੋੜ ਤੋਂ ਜ਼ਿਆਦਾ ਬਿਜਲੀ ਦਾ ਉਤਪਾਦਨ ਕਰਕੇ ਉਸਨੂੰ ਸਰਕਾਰ ਨੂੰ ਵੇਚ ਕੇ ਆਪਣੀ ਆਮਦਨ ਨੂੰ ਵੀ ਵਧਾਓ।
ਉਨ੍ਹਾਂ ਕਿਹਾ ਕਿ ਅੱਜ ਪੜ੍ਹਾਈ ਦਾ ਜ਼ਮਾਨਾ ਹੈ। ਨੌਜਵਾਨ ਪੀੜ੍ਹੀ ਲਈ ਸਿੱਖਿਆ ਜ਼ਰੂਰੀ ਹੈ। ਇਸਦੇ ਲਈ ਸਕੂਲੀ ਸਿੱਖਿਆ ਦੇ ਨਾਲ-ਨਾਲ ਪਿੰਡ ਵਿੱਚ ਹੀ ਕੋਚਿੰਗ ਸੈਂਟਰ ਵਰਗੀ ਸਹੂਲਤ ਉਪਲਬਧ ਕਰਵਾਉਣ ਲਈ ਜ਼ਿਲ੍ਹੇ ਦੀਆਂ ਸਾਰੀਆਂ 395 ਗ੍ਰਾਮ ਪੰਚਾਇਤਾਂ ਵਿੱਚ ਲਾਇਬ੍ਰੇਰੀ ਖੁਲ੍ਹਵਾਈ ਜਾਵੇਗੀ ਤਾਂ ਜੋ ਨੌਜਵਾਨਾਂ ਨੂੰ ਨੌਕਰੀ ਦੀ ਤਿਆਰੀ ਕਰਨ ਲਈ ਪਿੰਡ ਪੱਧਰ ‘ਤੇ ਹੀ ਸਹੂਲਤ ਉਪਲਬਧ ਹੋ ਸਕੇ।
ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਪਿੰਡ ਵਿੱਚ ਹੀ ਕੋਚਿੰਗ ਸੈਂਟਰ ਵਰਗੀਆਂ ਸਹੂਲਤਾਂ ਮਿਲਣ, ਇਸ ਲਈ ਜ਼ਿਲ੍ਹੇ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਵਿੱਚ ਲਾਇਬ੍ਰੇਰੀ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ਦੇ ਕੰਮ ਗ੍ਰਾਮ-ਪੰਚਾਇਤ, ਪ੍ਰਦੇਸ਼ ਦੇ ਕੰਮ ਵਿਧਾਇਕ ਅਤੇ ਕੇਂਦਰ ਸਰਕਾਰ ਦੇ ਕੰਮ ਸੰਸਦ ਮੈਂਬਰ ਰਾਹੀਂ ਕਰਵਾਏ ਜਾਂਦੇ ਹਨ। ਇਸ ਲਈ ਕੇਂਦਰ ਸਰਕਾਰ ਦੇ ਕੰਮ ਕਰਵਾਉਣ ਲਈ ਮੈਂ ਤੁਹਾਡਾ ਸੇਵਕ ਬਣ ਕੇ ਕੰਮ ਕਰਵਾਵਾਂਗਾ ਅਤੇ ਇਸੇ ਤਰ੍ਹਾਂ ਪ੍ਰਦੇਸ਼ ਦੇ ਕੰਮ ਵਿਧਾਇਕ ਅਤੇ ਗ੍ਰਾਮ-ਪੰਚਾਇਤ ਦੇ ਕੰਮ ਸਰਪੰਚ ਕਰਵਾਉਣ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਗ੍ਰਾਮ-ਪੰਚਾਇਤ ਪੂਰੀ ਇਮਾਨਦਾਰੀ ਦੇ ਨਾਲ ਪੈਸੇ ਦੀ ਸਹੀ ਵਰਤੋਂ ਕਰੇ ਅਤੇ ਲੋੜ ਅਨੁਸਾਰ ਪਿੰਡ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਏ।
ਇਸ ਵਾਰ ਇੱਕ ਹਫ਼ਤਾ ਪਹਿਲਾਂ 25 ਮਈ ਤੋਂ ਸ਼ੁਰੂ ਹੋਵੇਗੀ ਸੂਰਜਮੁਖੀ ਦੀ ਖਰੀਦ – ਖੇਤੀਬਾੜੀ ਮੰਤਰੀ,ਕਿਹਾ, ਕਿਸਾਨਾਂ ਦੀ ਮੰਗ ‘ਤੇ ਸਰਕਾਰ ਨੇ ਲਿਆ ਹੈ ਇਹ ਫੈਸਲਾ
ਚੰਡੀਗੜ੍ਹ
( ਜਸਟਿਸ ਨਿਊਜ਼ )
– ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਇਸ ਵਾਰ ਇੱਕ ਹਫ਼ਤਾ ਪਹਿਲਾਂ 25 ਮਈ ਤੋਂ ਸੂਰਜਮੁਖੀ ਦੀ ਖਰੀਦ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੀਆਂ ਤਿਆਰੀਆਂ ਲਈ ਖਰੀਦ ਏਜੰਸੀਆਂ ਨੂੰ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।
ਸ੍ਰੀ ਰਾਣਾ ਨੇ ਦੱਸਿਆ ਕਿ ਸੂਰਜਮੁਖੀ ਉਗਾਉਣ ਵਾਲੇ ਕਿਸਾਨਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਹਰਿਆਣਾ ਸਰਕਾਰ ਨੇ ਰੱਬੀ ਮਾਰਕੀਟਿੰਗ ਸੀਜ਼ਨ 2026-27 ਲਈ ਪ੍ਰਾਈਸ ਸਪੋਰਟ ਸਕੀਮ ਤਹਿਤ ਸੂਰਜਮੁਖੀ ਦੀ ਫ਼ਸਲ ਦੀ ਖਰੀਦ ਇੱਕ ਹਫ਼ਤਾ ਪਹਿਲਾਂ ਸ਼ੁਰੂ ਕਰ ਦਿੱਤੀ ਹੈ। ਇਹ ਖਰੀਦ, ਜੋ ਪਹਿਲਾਂ 1 ਜੂਨ ਤੋਂ ਸ਼ੁਰੂ ਹੋਣ ਵਾਲੀ ਸੀ, ਹੁਣ ਪੂਰੇ ਰਾਜ ਦੀਆਂ ਮੰਡੀਆਂ ਵਿੱਚ 25 ਮਈ ਤੋਂ ਸ਼ੁਰੂ ਹੋਵੇਗੀ।
ਉਨ੍ਹਾਂ ਦੱਸਿਆ ਕਿ ਸੂਰਜਮੁਖੀ ਉਗਾਉਣ ਵਾਲੇ ਕਿਸਾਨਾਂ ਦੀ ਵਾਰ-ਵਾਰ ਇਹ ਮੰਗ ਆ ਰਹੀ ਸੀ ਕਿ ਖਰੀਦ ਜਲਦੀ ਸ਼ੁਰੂ ਕੀਤੀ ਜਾਵੇ, ਕਿਉਂਕਿ ਅਗਲੇ ਕੁਝ ਦਿਨਾਂ ਵਿੱਚ ਕਟਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਖਰੀਦ ਦਾ ਸ਼ਡਿਊਲ ਇੱਕ ਹਫ਼ਤਾ ਪਹਿਲਾਂ ਕਰ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਫੈਸਲੇ ਨਾਲ ਕਟਾਈ ਦੇ ਸਭ ਤੋਂ ਰੁਝੇਵੇਂ ਵਾਲੇ ਸਮੇਂ ਦੌਰਾਨ ਮੰਡੀਆਂ ਵਿੱਚ ਫ਼ਸਲ ਦੀ ਆਮਦ ਬਿਨਾਂ ਕਿਸੇ ਰੁਕਾਵਟ ਦੇ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਖਰੀਦ ਏਜੰਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਖਰੀਦ ਕੇਂਦਰਾਂ ‘ਤੇ ਉਚਿਤ ਬੁਨਿਆਦੀ ਢਾਂਚਾ, ਫ਼ਸਲ ਚੁੱਕਣ ਦੇ ਪ੍ਰਬੰਧ ਅਤੇ ਭੁਗਤਾਨ ਦੀ ਸਹੀ ਵਿਵਸਥਾ ਯਕੀਨੀ ਬਣਾਉਣ।
ਰਾਜ ਸਰਕਾਰ ਨੇ ਖਰੀਦ ਅਤੇ ਮਾਰਕੀਟਿੰਗ ਨਾਲ ਜੁੜੀਆਂ ਸਾਰੀਆਂ ਸਬੰਧਤ ਏਜੰਸੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਮੰਡੀਆਂ ਵਿੱਚ ਖਰੀਦ ਦਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਚੱਲੇ, ਇਸ ਲਈ ਉਹ ਤੁਰੰਤ ਇੰਤਜ਼ਾਮ ਕਰਨ।
ਜਿਨ੍ਹਾਂ ਏਜੰਸੀਆਂ ਨੂੰ ਖਰੀਦ ਵਿੱਚ ਤਾਲਮੇਲ ਬਿਠਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਉਨ੍ਹਾਂ ਵਿੱਚ ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ, ਹਰਿਆਣਾ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ, ਹੈਫੇਡ, ਨਾਫੇਡ ਅਤੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਸ਼ਾਮਲ ਹਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਇਕਲੌਤਾ ਅਜਿਹਾ ਸੂਬਾ ਹੈ ਜੋ ਕੇਂਦਰ ਸਰਕਾਰ ਵੱਲੋਂ ਤੈਅ ਕੀਤੇ ਗਏ ਘੱਟੋ-ਘੱਟ ਸਮਰਥਨ ਮੁੱਲ ‘ਤੇ ਸਾਰੀਆਂ 24 ਫ਼ਸਲਾਂ ਦੀ ਖਰੀਦ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਸਮਰਥਨ ਮੁੱਲ ‘ਤੇ ਫ਼ਸਲਾਂ ਦੀ ਸਮੇਂ ਸਿਰ ਖਰੀਦ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਸ਼ਯਪ ਸਮਾਜ ਲਈ ਖੋਲ੍ਹਿਆ ਐਲਾਨਾਂ ਦਾ ਪਿਟਾਰਾ ਕਸ਼ਯਪ ਸਮਾਜ ਸਾਹਸੀ, ਵੀਰ, ਮਿਹਨਤੀ ਅਤੇ ਸਵੈਮਾਨੀ: ਸ੍ਰੀ ਨਾਇਬ ਸਿੰਘ ਸੈਣੀ
ਚੰਡੀਗੜ੍
( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਕਿ ਕੈਥਲ ਵਿੱਚ ਮਹਾਰਿਸ਼ੀ ਕਸ਼ਯਪ ਦੇ ਨਾਮ ‘ਤੇ ਧਰਮਸ਼ਾਲਾ ਬਣਾਉਣ ਲਈ ਸਮਾਜ ਵੱਲੋਂ ਪ੍ਰਸਤਾਵ ਦੇਣ ‘ਤੇ ਉਚਿਤ ਸਥਾਨ ਉਪਲਬਧ ਕਰਵਾਇਆ ਜਾਵੇਗਾ ਅਤੇ ਇੰਦਰੀ ਵਿੱਚ ਮਹਾਰਿਸ਼ੀ ਕਸ਼ਯਪ ਦੇ ਨਾਮ ‘ਤੇ ਚੌਕ ਦਾ ਨਾਮਕਰਨ ਕਰਕੇ ਉੱਥੇ ਮਹਾਰਿਸ਼ੀ ਕਸ਼ਯਪ ਦੀ ਸ਼ਾਨਦਾਰ ਮੂਰਤੀ ਸਥਾਪਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਮਹਾਰਿਸ਼ੀ ਕਸ਼ਯਪ ਦੇ ਨਾਮ ‘ਤੇ ਚੇਅਰ ਸਥਾਪਿਤ ਕਰਨ ਲਈ ਉਚਿਤ ਫੰਡ ਉਪਲਬਧ ਕਰਵਾਇਆ ਜਾਵੇਗਾ।
ਸ੍ਰੀ ਨਾਇਬ ਸਿੰਘ ਸੈਣੀ ਅੱਜ ਚੰਡੀਗੜ੍ਹ ਵਿੱਚ ਸੰਤ ਕਬੀਰ ਕੁਟੀਰ ਵਿਖੇ “ਮਹਾਰਿਸ਼ੀ ਕਸ਼ਯਪ ਜਯੰਤੀ” ਦੇ ਮੌਕੇ ‘ਤੇ ਆਯੋਜਿਤ ਰਾਜ-ਪੱਧਰੀ ਸਮਾਗਮ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਮਹਾਰਿਸ਼ੀ ਕਸ਼ਯਪ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਮਹਾਰਿਸ਼ੀ ਕਸ਼ਯਪ ਮਹਾਨ ਪਰਉਪਕਾਰੀ ਅਤੇ ਪ੍ਰਜਾਪਾਲਕ ਸਨ। ਉਨ੍ਹਾਂ ਨੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਸਮ੍ਰਿਤੀ ਗ੍ਰੰਥ ਅਤੇ ਕਸ਼ਯਪ ਸੰਹਿਤਾ ਵਰਗੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ। ਉਨ੍ਹਾਂ ਕਸ਼ਯਪ ਸਮਾਜ ਦੇ ਇਤਿਹਾਸ ਨੂੰ ਗੌਰਵਪੂਰਨ ਦੱਸਦਿਆਂ ਕਿਹਾ ਕਿ ਇਸ ਸਮਾਜ ਨੇ ਰਾਮਾਇਣ ਕਾਲ ਵਿੱਚ ਨਿਸ਼ਾਦ ਵਰਗੇ ਬਲਸ਼ਾਲੀ ਰਾਜੇ ਦਿੱਤੇ। ਰਾਜਾ ਨਿਸ਼ਾਦ ਨੇ ਹੀ ਬਨਵਾਸ ਦੇ ਸਮੇਂ ਪ੍ਰਭੂ ਸ੍ਰੀ ਰਾਮਚੰਦਰ ਜੀ ਨੂੰ ਆਪਣੇ ਇੱਥੇ ਆਸਰਾ ਦਿੱਤਾ ਸੀ। ਭਗਤ ਪ੍ਰਹਿਲਾਦ ਵੀ ਇਸੇ ਸਮਾਜ ਦੀ ਦੇਣ ਹਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਵਿੱਚ ਭਾਈ ਹਿੰਮਤ ਸਿੰਘ ਕਸ਼ਯਪ ਜੀ ਵੀ ਇਸੇ ਸਮਾਜ ਵਿੱਚੋਂ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਸ਼ਯਪ ਸਮਾਜ ਨੂੰ ਸਾਹਸੀ, ਵੀਰ, ਮਿਹਨਤੀ ਅਤੇ ਸਵੈਮਾਨੀ ਦੱਸਿਆ ਅਤੇ ਕਿਹਾ ਕਿ ਤੁਹਾਡੇ ਵਿੱਚ ਅਪਾਰ ਸਮਰੱਥਾਵਾਂ ਹਨ। ਤੁਹਾਨੂੰ ਅਜੇ ਬਹੁਤ ਅੱਗੇ ਵਧਣਾ ਹੈ। ਆਪਣੀਆਂ ਸਮਰੱਥਾਵਾਂ ਦੀ ਪੂਰੀ ਵਰਤੋਂ ਕਰਕੇ ਤੁਸੀਂ ਨਾ ਸਿਰਫ਼ ਆਪਣੀ ਕੌਮ ਦਾ ਭਲਾ ਕਰ ਸਕਦੇ ਹੋ, ਸਗੋਂ ਪੂਰੇ ਸਮਾਜ ਦੇ ਵਿਕਾਸ ਵਿੱਚ ਰਚਨਾਤਮਕ ਭੂਮਿਕਾ ਨਿਭਾ ਸਕਦੇ ਹੋ। ਉਨ੍ਹਾਂ ਸਮਾਜ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਨਸ਼ੇ ਵਰਗੀਆਂ ਕੁਰੀਤੀਆਂ ਤੋਂ ਦੂਰ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਦੇਸ਼ ਅਤੇ ਪ੍ਰਦੇਸ਼ ਵਿੱਚ ਵਿਰੋਧੀ ਧਿਰ ਨੂੰ ਮੁੱਦਾਹੀਣ ਦੱਸਦਿਆਂ ਕਿਹਾ ਕਿ ਉਹ ਸਿਰਫ਼ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ, ਕਿਉਂਕਿ ਜਨਤਾ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਕਸ਼ਯਪ ਸਮਾਜ ਸਮੇਤ ਹੋਰ ਪੱਛੜੇ ਵਰਗਾਂ ਦੇ ਭਲੇ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਸਮਾਜ ਦੇ ਆਖਰੀ ਵਿਅਕਤੀ ਤੱਕ ਵਿਕਾਸ ਦੀ ਰੌਸ਼ਨੀ ਪਹੁੰਚੇ। ‘ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ‘ ਦਾ ਮੂਲ ਮੰਤਰ ਇਸੇ ਭਾਵਨਾ ਤੋਂ ਪ੍ਰੇਰਿਤ ਹੈ।
ਸ੍ਰੀ ਸੈਣੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਪਿਛੜੇ ਵਰਗ ਦਾ ਸਭ ਤੋਂ ਵੱਡਾ ਹਿਤੈਸ਼ੀ ਦੱਸਿਆ ਅਤੇ ਕਿਹਾ ਕਿ ਸ੍ਰੀ ਮੋਦੀ ਜੀ ਨੇ ਕੇਂਦਰੀ ਓ.ਬੀ.ਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿਵਾਇਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦਾ ਸਾਲ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਵਿਜ਼ਨ ਹੈ। ਅੱਜ ਲੋੜ ਹੈ ਕਿ ਇਸ ਵਿਜ਼ਨ ਨੂੰ ਸਾਕਾਰ ਕਰਨ ਲਈ ਅਸੀਂ ਜਾਤੀ, ਖੇਤਰ, ਭਾਸ਼ਾ ਵਰਗੇ ਵਿਤਕਰਿਆਂ ਨੂੰ ਮਿਟਾ ਕੇ ਅੱਗੇ ਵਧਣ ਦਾ ਸੰਕਲਪ ਲਈਏ।
ਇੰਦਰੀ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਸ੍ਰੀ ਰਾਮਕੁਮਾਰ ਕਸ਼ਯਪ ਨੇ ਇਸ ਮੌਕੇ ਕਿਹਾ ਕਿ ਭਾਵੇਂ ਕਸ਼ਯਪ ਸਮਾਜ ਮਹਾਰਿਸ਼ੀ ਕਸ਼ਯਪ ਜੀ ਦੀ ਜਯੰਤੀ ਕੈਥਲ ਵਿੱਚ ਵਿਸ਼ਾਲ ਸਮਾਗਮ ਨਾਲ ਮਨਾਉਣਾ ਚਾਹੁੰਦਾ ਸੀ, ਪਰ ਪੱਛਮੀ ਦੇਸ਼ਾਂ ਵਿੱਚ ਹੋਈ ਜੰਗ ਕਾਰਨ ਪੈਦਾ ਹੋਈ ਪੈਟਰੋਲੀਅਮ ਪਦਾਰਥਾਂ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਪੀਲ ‘ਤੇ ਗੌਰ ਕਰਦਿਆਂ ਛੋਟਾ ਪ੍ਰੋਗਰਾਮ ਕੀਤਾ ਗਿਆ ਹੈ ਤਾਂ ਜੋ ਡੀਜ਼ਲ ਅਤੇ ਪੈਟਰੋਲ ਦੀ ਬੱਚਤ ਕੀਤੀ ਜਾ ਸਕੇ। ਉਨ੍ਹਾਂ ਓ.ਬੀ.ਸੀ ਵਰਗ ਲਈ ਪ੍ਰਧਾਨ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਭਲਾਈ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।
ਪ੍ਰੋਗਰਾਮ ਵਿੱਚ ਮੁੱਖ ਮੰਤਰੀ ਦੇ ਓ.ਐਸ.ਡੀ ਸ੍ਰੀ ਭਾਰਤ ਭੂਸ਼ਣ ਭਾਰਤੀ, ਕਸ਼ਯਪ ਸਮਾਜ ਦੇ ਪ੍ਰਧਾਨ ਸ੍ਰੀ ਸਮੇ ਸਿੰਘ, ਜਨਰਲ ਸਕੱਤਰ ਸ੍ਰੀ ਵੀਰਭਾਨ ਆਰੀਆ, ਜਗਦੀਸ਼ ਕਸ਼ਯਪ, ਪ੍ਰਦੀਪ ਮਾਜਰੀ, ਨੀਲਮ ਕਸ਼ਯਪ ਤੋਂ ਇਲਾਵਾ ਕਸ਼ਯਪ ਸਮਾਜ ਦੇ ਕਈ ਮਾਣਯੋਗ ਵਿਅਕਤੀ ਮੌਜੂਦ ਸਨ।
Leave a Reply