August 17, 2026

Justice News

ਅਵਾਮ ਦੀ ਆਵਾਜ਼

ਹੁਸ਼ਿਆਰਪੁਰ ਜ਼ਿਲ੍ਹੇ ਦੇ 1300 ਦਵਾਈ ਵੇਚਣ ਵਾਲੇ 20 ਮਈ ਨੂੰ ਆਲ ਇੰਡੀਆ ਦੀ ਦੇਸ਼ ਵਿਆਪੀ ਕੈਮਿਸਟਾਂ ਦੀ ਹੜਤਾਲ ਵਿੱਚ ਸ਼ਾਮਲ ਹੋਣਗੇ : ਰਮਨ ਸ਼ਰਮਾ

ਹੁਸ਼ਿਆਰਪੁਰ
 (ਤਰਸੇਮ ਦੀਵਾਨਾ)
– ਜ਼ਿਲ੍ਹਾ ਕੈਮਿਸਟਾਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਮਨ ਸ਼ਰਮਾ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ 1300 ਦਵਾਈ ਵੇਚਣ ਵਾਲੇ 20 ਮਈ ਨੂੰ ਆਲ ਇੰਡੀਆ ਦੀ ਦੇਸ਼ ਵਿਆਪੀ ਕੈਮਿਸਟਾਂ ਦੀ ਹੜਤਾਲ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਸਾਰੇ ਕੈਮਿਸਟਾਂ ਤੋਂ ਅਪੀਲ ਕੀਤੀ ਕਿ 20 ਮਈ ਨੂੰ ਦਵਾਈਆਂ ਦੀਆਂ ਸਾਰੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਜਿਸ ਦਾ ਕਾਰਨ ਨਕਲੀ ਅਤੇ ਨਸ਼ੀਲੀਆਂ ਆਨਲਾਈਨ ਦਵਾਈਆਂ ਦੀ ਵਿਕਰੀ ਬੰਦ ਕੀਤੀ ਜਾਵੇ ਅਤੇ ਕਾਰਪੋਰੇਟ ਕੰਪਨੀ ਦੀ ਮਨਮਾਨੀ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਜਿਸ ਨਾਲ ਕੈਮਿਸਟਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਸਰਕਾਰ ਨੂੰ ਸਾਡੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਦਵਾਈਆਂ ਵੇਚਣ ਅਤੇ ਖਰੀਦਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਆਨਲਾਈਨ ਰਾਹੀਂ ਗਾਹਕਾਂ ਨੂੰ ਨਕਲੀ ਅਤੇ ਨਸ਼ੀਲੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਬਿਨਾਂ ਡਾਕਟਰ ਦੀ ਪਰਚੀ ਅਤੇ ਸਲਾਹ ਦੇ ਬਿਨਾਂ ਦਵਾਈਆਂ ਲੈਣਾ ਸਿਹਤ ਲਈ ਘਾਤਕ ਹੋ ਸਕਦਾ ਹੈ। ਆਨਲਾਈਨ ਦਵਾਈਆਂ ਦੇ ਲਾਇਸੈਂਸ ਅਤੇ ਟੈਂਪਰੇਚਰ ਅਤੇ ਸਟੈਂਡਰਡ ਸਹੀ ਨਹੀਂ ਹੋ ਸਕਦਾ ਜਿਸ ਨਾਲ ਮਰੀਜ਼ ਦੀ ਸਿਹਤ ‘ਤੇ ਬੁਰਾ ਅਸਰ ਪੈ ਸਕਦਾ ਹੈ। ਇਹ ਦਵਾਈਆਂ ਕਿੱਥੋਂ ਆਈਆਂ, ਕਿੱਥੇ ਵੇਚੀਆਂ ਗਈਆਂ ਇਸ ਦਾ ਬਿੱਲ ਵਗੈਰਾ ਨਹੀਂ ਹੈ, ਇਸ ਦੀ ਗੁਣਵੱਤਾ ਕਿੱਥੋਂ ਆਵੇਗੀ।
ਇਸ ਹੜਤਾਲ ਵਿੱਚ ਦੇਸ਼ ਦੇ 12,40,000 ਅਤੇ ਪੰਜਾਬ ਦੇ 27,800 ਦਵਾਈ ਵੇਚਣ ਵਾਲੇ ਭਾਗ ਲੈਣਗੇ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਕੈਮਿਸਟ ਦੇ ਸਮੂਹ ਅਹੁਦੇਦਾਰ, ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ, ਸਿਵਲ ਸਰਜਨ ਹੁਸ਼ਿਆਰਪੁਰ ਅਤੇ ਡਰੱਗਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੈਮੋਰੰਡਮ ਦਿੱਤੇ ਜਾਣਗੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.