ਸੁਲਭਾ ਜਿੰਦਲ ਬਣੀ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਚੇਅਰਪਰਸਨ

ਲੁਧਿਆਣਾ:- ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੀ ਮਹਿਲਾ ਵਿੰਗ ਦੀ ਪੰਜਾਬ ਦੀ ਪ੍ਰਧਾਨ ਸਿਮੀ ਕਵਾਤਰਾ ਦੀ ਪ੍ਰਧਾਨਗੀ ਹੇਠ ਸਤਲੁਜ ਕਲੱਬ ਵਿਖੇ ਹੋਈ ਜਦਕਿ ਮੀਟਿੰਗ ਵਿੱਚ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਗੁਰਮੀਤ ਕੌਰ ਆਹਲੂਵਾਲੀਆ ਸਰਪ੍ਰਸਤ ਮੁੱਖ ਤੌਰ ਤੇ ਹਾਜ਼ਰ ਹੋਏ। ਇਸ ਸਮੇਂ ਮੰਚ ਵੱਲੋਂ ਲਏ ਫੈਸਲੇ ਅਨੁਸਾਰ ਸੁਲਭਾ ਜਿੰਦਲ ਸਪੋਰਟਸ ਸੈਕਟਰੀ ਸਤਲੁਜ ਕਲੱਬ ਨੂੰ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਚੇਅਰਪਰਸਨ ਬਣਾਇਆ ਗਿਆ ਜਦਕਿ ਰਿਟਾਇਰਡ ਸਿਵਲ ਸਰਜਨ ਡਾਕਟਰ ਰਜਿੰਦਰ ਕੌਰ ਸਿੱਧੂ ਨੂੰ ਮੰਚ ਦੀ ਮੁੱਖ ਸਰਪ੍ਰਸਤ ਅਤੇ ਦਵਿੰਦਰ ਬਸੰਤ ਨੂੰ ਮੰਚ ਦੀ ਪੰਜਾਬ ਦੀ ਕਨਵੀਨਰ ਬਣਾਇਆ ਗਿਆ। ਮੀਟਿੰਗ ਵਿੱਚ ਸਮਾਜ ਸੇਵੀ ਦੀਪਕ ਗਰਗ, ਪ੍ਰਦੀਪ ਢੱਲ, ਪ੍ਰਿੰਸ ਗੁਪਤਾ ਅਤੇ ਅਸ਼ਵਨੀ ਮਹੰਤ ਐਡਵੋਕੇਟ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
     ਇਸ ਸਮੇਂ ਮੀਟਿੰਗ ਵਿੱਚ 11 ਜਨਵਰੀ ਨੂੰ ਧੀਆਂ ਦਾ ਲੋੜੀ ਮੇਲਾ ਜੋ ਇਸ ਵਾਰ ਗੁਰੂ ਨਾਨਕ ਭਵਨ ਵਿਖੇ ਲਗਾਇਆ ਜਾ ਰਿਹਾ ਹੈ ਉਸ ਦੇ ਸਮੁੱਚੇ ਪ੍ਰਬੰਧਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇਂ ਸੀਮਾ ਕਵਾਤਰਾ, ਸੁਲਭਾ ਜਿੰਦਲ ਅਤੇ ਦਵਿੰਦਰ ਬਸੰਤ ਨੇ ਕਿਹਾ ਕਿ ਸ਼ਹਿਰ ਦੀਆਂ ਵੱਖ ਵੱਖ ਲੇਡੀਜ ਕਲੱਬਾਂ ਨਾਲ ਆਉਣ ਵਾਲੇ ਦਿਨਾਂ ਚ ਸੰਪਰਕ ਕਰਕੇ ਉਹਨਾਂ ਨੂੰ ਲੋਹੜੀ ਦੀ ਗਾਗਰ ਭੇਟ ਕਰਕੇ ਮੇਲੇ ਵਿੱਚ 11 ਜਨਵਰੀ ਨੂੰ ਆਉਣ ਦਾ ਸੱਦਾ ਦੇਵਾਂਗੇ। ਉਨਾਂ ਕਿਹਾ ਕਿ 2023 ਵਿੱਚ ਜਨਮ ਲੈਣ ਵਾਲੀਆਂ 125 ਬੱਚੀਆਂ ਨੂੰ ਸ਼ਗਨ, ਸੂਟ, ਖਿਡਾਉਣੇ ਮਾਤਾ ਨੂੰ ਸ਼ਾਲ, ਸਵੀਟਸ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ ਜਾਵੇਗਾ।
     ਇਸ ਸਮੇਂ ਬਾਵਾ ਨੇ ਕਿਹਾ ਕਿ ਧੀਆਂ ਦੀ ਸਮੂਹਿਕ ਤੌਰ ਤੇ ਲੋਹੜੀ ਮਨਾਉਣਾ ਸਾਡੇ ਸਮਾਜ ਅੰਦਰ ਪੁਰਾਤਨ ਸਮੇਂ ਲੜਕੀ ਅਤੇ ਲੜਕੇ ਦੀ ਜਨਮ ਤੇ ਪਾਇਆ ਜਾਂਦਾ ਭੇਦਭਾਵ ਖਤਮ ਕਰਨਾ ਹੈ। ਇਸ ਸਮੇਂ ਸ਼ਹਿਰ ਦੀਆਂ ਪ੍ਰਮੁੱਖ ਸਮਾਜ ਸੇਵੀ ਮਹਿਲਾਵਾਂ ਕਾਜਲ ਗੋਇਲ, ਪੂਨਮ ਪੁਰੀ, ਰੀਤਾ ਥਾਪਰ, ਵਰਿੰਦਰ ਕੌਰ, ਸੰਗੀਤਾ ਗੁਪਤਾ, ਮੋਨਿਕਾ ਗੁਪਤਾ, ਸੁਨੀਤਾ, ਹਰਜੀਤ ਕੌਰ ਹਾਜ਼ਰ ਸਨ ਜਦਕਿ ਮੰਚ ਦੇ ਸਕੱਤਰ ਸਾਹਿਲ ਆਲੂਵਾਲੀਆ ਅਤੇ ਜਰਨਲ ਸਕੱਤਰ ਮੰਚ ਰੇਸ਼ਮ ਸਿੰਘ ਸੱਗੂ ਵੀ ਹਾਜ਼ਰ ਸਨ।

Leave a Reply

Your email address will not be published.


*