August 17, 2026

Justice News

ਅਵਾਮ ਦੀ ਆਵਾਜ਼

ਲੁਧਿਆਣਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਿਲ ਕਰਦੇ ਹੋਏ 15 ਪੇਟੀਆਂ ਸ਼ਰਾਬ ਬਰਾਮਦ ਇੱਕ ਦੋਸ਼ੀ ਕਾਬੂ।

ਲੁਧਿਆਣਾ
( ਵਿਜੇ ਭਾਂਬਰੀ )–
ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ., ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ, ਸ੍ਰੀ ਹਰਪਾਲ ਸਿੰਘ ਪੀ.ਪੀ.ਐਸ., ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਲੁਧਿਆਣਾ, ਸ੍ਰੀ ਅਮਨਦੀਪ ਸਿੰਘ ਬਰਾੜ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਲੁਧਿਆਣਾ ਅਤੇ ਸ੍ਰੀ ਦੀਪ ਕਰਨ ਸਿੰਘ ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ ਡਿਟੈਕਟਿਵ-2 ਲੁਧਿਆਣਾ ਦੀ ਅਗਵਾਈ ਹੇਠ ਇੰਸਪੈਕਟਰ ਹਰਪ੍ਰੀਤ ਸਿੰਘ ਦੇਹਲ ਇੰਚਾਰਜ ਸਪੈਸ਼ਲ ਸੈੱਲ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 10 ਪੇਟੀਆਂ ਸ਼ਰਾਬ ਮਾਰਕਾ ROYAL STAG, 04 ਗੱਤਾ ਪੇਟੀਆਂ ਸ਼ਰਾਬ Royal challenge, 01 ਗੱਤਾ ਪੇਟੀ ਸ਼ਰਾਬ Officer Choice ਕੁੱਲ 15 ਪੇਟਿਆਂ ਸ਼ਰਾਬ ਬਰਾਮਦ ਕੀਤੀਆ ਗਈਆਂ।
ਮਿਤੀ 29-04-2026 ਨੂੰ ਸਪੈਸ਼ਲ ਸੈੱਲ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਨਾਕਾਬੰਦੀ ਗਊਸ਼ਾਲਾ ਰੋਡ ਨੇੜੇ ਸਮਸ਼ਾਨ ਘਾਟ ਲੁਧਿਆਣਾ ਤੋਂ ਮੁੱਖਬਰੀ ਦੇ ਆਧਾਰ ‘ਤੇ ਦੋਸ਼ੀ ਵਿਸ਼ਾਲ ਉਰਫ ਸ਼ਾਲੂ ਪੁੱਤਰ ਸੁਰਿੰਦਰਪਾਲ ਵਾਸੀ ਮਕਾਨ ਨੰਬਰ 2104, ਮੁਹੱਲਾ ਅਹਾਤਾ ਮੁਹੰਮਦ ਤਾਇਰ ਨੇੜੇ CMC ਹਸਪਤਾਲ ਥਾਣਾ ਡਵੀਜ਼ਨ ਨੰਬਰ 03 ਲੁਧਿਆਣਾ ਦੇ ਬਰਖਿਲਾਫ ਮੁਕੱਦਮਾ ਨੰਬਰ 90 ਮਿਤੀ 29-04-2026 ਅਧੀਨ ਧਾਰਾ 61/01/14 ਆਬਕਾਰੀ ਥਾਣਾ ਡਵੀਜ਼ਨ ਨੰਬਰ 03 ਲੁਧਿਆਣਾ ਦਰਜ ਕਰਵਾਇਆ ਗਿਆ ਅਤੇ ਦੌਰਾਨੇ ਚੈਕਿੰਗ ਦੋਸ਼ੀ ਵਿਸ਼ਾਲ ਉਰਫ ਸ਼ਾਲੂ ਨੂੰ ਸਮੇਤ ਕਾਰ ਵੈਨਿਊ ਨੰਬਰੀ PB 91 K 3162 ਰੰਗ ਚਿੱਟਾ ਦੇ ਕਾਬੂ ਕਰਕੇ ਜਾਪਤੇ ਅਨੁਸਾਰ ਚੈਕਿੰਗ ਕੀਤੀ ਗਈ ਤਾ ਕਾਰ ਵ10 ਪੇਟੀਆਂ ਸ਼ਰਾਬ ਮਾਰਕਾ ROYAL STAG, 04 ਗੱਤਾ ਪੇਟੀਆਂ ਸ਼ਰਾਬ Royal challenge, 01 ਗੱਤਾ ਪੇਟੀ ਸ਼ਰਾਬ Officer Choice ਕੁੱਲ 15 ਪੇਟਿਆਂ ਸ਼ਰਾਬ ਬਰਾਮਦ ਹੋਈਆ। ਮੁਕੱਦਮੇ ਦੀ ਅੱਗੇ ਤਫਤੀਸ਼ ਜਾਰੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.