August 17, 2026

Justice News

ਅਵਾਮ ਦੀ ਆਵਾਜ਼

ਥਾਣਾ ਮਜੀਠਾ ਰੋਡ ਵੱਲੋਂ ਇੱਕ ਮਹਿਲਾਂ ਪਾਸੋਂ ਸਨੈਚਿੰਗ ਕਰਨ ਵਾਲਾ 1 ਘੰਟੇ ਅੰਦਰ ਕਾਬੂ

ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਅਮਿਤਾ/ ਸੁਰਿੰਦਰ ਸੋਨੁੰ)-
ਗੁਰਪ੍ਰੀਤ ਸਿੰਘ ਭੁੱਲਰ (ਆਈ.ਪੀ.ਐਸ) ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਸ੍ਰੀ ਸਿਰੀਵਨਿੱਲਾ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਗਗਨਦੀਪ ਸਿੰਘ ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਕੇਸ਼ ਕੁਮਾਰ, ਮੁੱਖ ਅਫ਼ਸਰ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਸਬ-ਇੰਸਪੈਕਟਰ ਹਰਪਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇੱਕ ਔਰਤ ਦਾ ਪਰਸ ਖੋਹ ਕੇ ਭੱਜਣ ਵਾਲੇ ਝਪਟਮਾਰ ਨੂੰ ਕਰੀਬ 1 ਘੰਟੇ ਵਿੱਚ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਖੋਹ ਕੀਤਾ ਹੋਇਆ ਸਮਾਨ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
   ਇਹ ਮੁਕੱਦਮਾਂ ਸਿਮਰਨਜੀਤ ਕੌਰ ਵਾਸੀ ਅੰਮ੍ਰਿਤਸਰ ਵੱਲੋਂ ਦਰਜ਼ ਕਰਵਾਇਆ ਕਿ ਉਹ, ਹੰਸ ਰਾਜ਼ ਛੋਲਿਆ ਵਾਲੇ ਦੀ ਦੁਕਾਨ, ਮਜੀਠਾ ਰੋਡ ਤੇ ਬਾਹਰ ਟੇਬਲ ਤੇ ਖਾ ਰਹੀ ਸੀ ਇਕ ਨੌਜ਼ਵਾਨ ਐਕਟੀਵਾ ਤੇ ਆਇਆ ਤੇ ਉਸਦਾ ਪਰਸ ਖੋਹ ਕਰਕੇ ਭੱਜ ਗਿਆ।
ਥਾਣਾ ਮਜੀਠਾ ਰੋਡ ਦੀ ਪੁਲਿਸ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਔਰਤ ਦਾ ਪਰਸ ਚੌਰੀ ਕਰਨ ਵਾਲੇ ਦੋਸ਼ੀ 1 ਘੰਟੇ ਵਿੱਚ ਹੀ ਦੋਸ਼ੀ ਨੂੰ ਸੂਰਜ ਪੁੱਤਰ ਅਮਰਜੀਤ ਸਿੰਘ ਵਾਸੀ ਮਕਾਨ ਨੰਬਰ 744 ਗਲੀ ਨੰਬਰ 7, ਸ਼ਿਵਪੁਰੀ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ ਖੋਹ ਕੀਤਾ ਪਰਸ, ਮੋਬਾਈਲ ਫੋ਼ਨ ਅਤੇ ਵਾਰਦਾਤ ਸਮੇਂ ਵਰਤੀ ਐਕਟੀਵਾ ਬ੍ਰਾਮਦ ਕੀਤੀ ਗਈ ਹੈ।
ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.