August 17, 2026

Justice News

ਅਵਾਮ ਦੀ ਆਵਾਜ਼

ਜ਼ਿਲ੍ਹਾ ਲੁਧਿਆਣਾ ਦੇ ਕਰੀਬ 70 ਫੀਸਦੀ ਵੋਟਰਾਂ ਦਾ 2003 ਦੀ ਵੋਟਰ ਸੂਚੀ ਨਾਲ ਕੀਤਾ ਜਾ ਚੁੱਕਾ ਹੈ ਮਿਲਾਨ: ਪੂਨਮ ਸਿੰਘ

ਲੁਧਿਆਣਾ

,( ਜਸਟਿਸ ਨਿਊਜ਼  )

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਜਲਦ ਹੀ ਸ਼ਪੈਸ਼ਲ ਇੰਟੇਸਿਵ ਰਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਦੀ ਸੰਭਵਾਨਾ ਹੈ ਅਤੇ ਪ੍ਰੀ-ਐੱਸ.ਆਈ.ਆਰ ਗਤੀਵਿਧੀਆਂ ਤਹਿਤ ਮੌਜ਼ੂਦਾ ਵੋਟਰ ਸੂਚੀ ਦੇ ਵੋਟਰਾਂ ਦਾ ਮਿਲਾਨ/ਮੈਪਿੰਗ ਸਾਲ 2003 ਦੀ ਵੋਟਰ ਸੂਚੀ ਨਾਲ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਜ਼ਿਲ੍ਹੇ ਦੇ ਕੁੱਲ 26,96,474 ਵੋਟਰ ਹਨ, ਜਿਸ ਵਿੱਚੋਂ 18,68,074 (ਕਰੀਬ 70 ਫੀਸਦੀ) ਵੋਟਰਾਂ ਦਾ ਮਿਲਾਨ ਬੀ.ਐੱਲ.ਓਜ਼ ਵੱਲੋਂ ਕੀਤਾ ਜਾ ਚੁੱਕਾ ਹੈ। ਪੇਂਡੂ ਚੋਣ ਖੇਤਰਾਂ ਦੇ ਮੁਕਾਬਲੇ ਸ਼ਹਿਰੀ ਚੋਣ ਖੇਤਰਾਂ ਵਿੱਚ ਪ੍ਰੀ-ਐੱਸ.ਆਈ.ਆਰ ਵੋਟਰ ਮੈਪਿੰਗ ਦਾ ਕੰਮ 65 ਫੀਸਦੀ ਤੋਂ ਘੱਟ ਹੋਇਆ ਹੈ ਜਿਸ ਦੀ ਪ੍ਰਗਤੀ ਨੂੰ ਵਧਾਉਣ ਲਈ ਸਬੰਧਤ ਚੋਣਕਾਰ ਰਜਿਟ੍ਰੇਸ਼ਨ ਅਫਸਰਾਂ ਵੱਲੋਂ ਯੋਗ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਪੂਨਮ ਸਿੰਘ ਪੀ.ਸੀ.ਐੱਸ ਨੇ ਦੱਸਿਆ ਕਿ ਇਸ ਕੰਮ ਲਈ ਵਿਧਾਨ ਸਭਾ ਚੋਣ ਹਲਕਿਆਂ ਦੇ ਬੀ.ਐੱਲ.ਓਜ ਵੱਲੋਂ ਆਪਣੇ ਬੂਥਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਘਰ-ਘਰ ਜਾ ਕੇ 2003 ਦੀ ਵੋਟਰ ਸੂਚੀ ਨਾਲ ਮਿਲਾਨ/ਮੈਪਿੰਗ ਕਰਨ ਲਈ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਇਸ ਅਹਿਮ ਕਾਰਜ ਵਿੱਚ ਆਪਣਾ ਸਹਿਯੋਗ ਦੇਣ ਤੇ ਐੱਸ.ਆਈ.ਆਰ ਦੌਰਾਨ ਬੀ.ਐੱਲ.ਓਜ਼ ਨੂੰ ਲੋੜੀਂਦੇ ਦਸਤਾਵੇਜ ਮਹੁੱਈਆ ਕਰਵਾਉਣ ਦੀ ਅਪੀਲ ਕੀਤੀ।

ਉਨ੍ਹਾਂ ਦੱਸਿਆ ਕਿ ਐੱਸ.ਆਈ.ਆਰ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ 6 ਸ਼੍ਰੇਣੀਆਂ ਅਧੀਨ ਵੰਡਿਆਂ ਗਿਆ ਹੈ ਅਤੇ ਵੋਟਰਾਂ ਵੱਲੋਂ ਆਪਣੇ ਪਤੇ ਦੇ ਨਾਲ ਪਛਾਣ ਸਥਾਪਤ ਕਰਨ ਲਈ 12 ਦਸਤਾਵੇਜਾਂ ਦੀ ਕਮਿਸ਼ਨ ਵੱਲੋਂ ਜਾਰੀ ਇੱਕ ਸੰਕੇਤਕ ਸੂਚੀ ਵਿੱਚੋਂ ਕੈਟਾਗਰੀ ਏ ਵਿੱਚ 38 ਜਾਂ 38 ਸਾਲ ਤੋਂ ਵੱਧ ਉਮਰ ਦੇ ਵੋਟਰ ਹਨ, ਜਿਨ੍ਹਾਂ ਦਾ ਨਾਮ 2003 ਦੀ ਵੋਟਰ ਸੂਚੀ ਵਿੱਚ ਦਰਜ ਹੈ। ਇਨ੍ਹਾਂ ਨੂੰ ਕੋਈ ਦਸਤਾਵੇਜ ਜਮਾਂ ਕਰਵਾਉਣ ਦੀ ਲੋੜ ਨਹੀਂ ਹੈ। ਕੈਟਾਗਰੀ ਬੀ ਵਿੱਚ 38 ਜਾਂ 38 ਸਾਲ ਤੋਂ ਵੱਧ ਉਮਰ ਦੇ ਵੋਟਰ ਹਨ। ਜਿਨ੍ਹਾਂ ਦਾ ਨਾਮ 2003 ਦੀ ਵੋਟਰ ਸੂਚੀ ਵਿੱਚ ਸ਼ਾਮਲ ਨਹੀ ਹੈ। ਅਜਿਹੇ ਵੋਟਰਾਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਪ੍ਰਮਾਣਿਤ 12 ਦਸਤਾਵੇਜਾਂ ਵਿੱਚੋਂ ਕੋਈ ਵੀ ਇੱਕ ਦਸਤਾਵੇਜ ਇਨੋਮੀਰੇਸ਼ਨ ਫਾਰਮ ਦੇ ਨਾਲ ਜਮਾਂ ਕਰਵਾਉਣਾ ਪਵੇਗਾ। ਕੈਟਾਗਰੀ ਸੀ ਵਿੱਚ 21 ਤੋਂ 37 ਸਾਲ ਦੀ ਉਮਰ ਦੇ ਵੋਟਰ ਹਨ ਅਤੇ ਮਾਤਾ ਜਾਂ ਪਿਤਾ ਵਿੱਚੋ ਕਿਸੇ ਇੱਕ ਦਾ ਨਾਮ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਹੈ। ਅਜਿਹੇ ਵੋਟਰਾਂ ਨੂੰ ਆਪਣਾ 01 ਦਸਤਾਵੇਜ ਤੇ ਆਪਣੇ ਮਾਤਾ ਜਾਂ ਪਿਤਾ, ਜਿਸ ਦਾ ਨਾਮ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਹੈ ਦੀ ਕਾਪੀ ਬੀ.ਐੱਲ.ਓਜ਼ ਪਾਸ ਜਮਾ ਕਰਵਾਉਣੀ ਪਵੇਗੀ। ਕੈਟਾਗਰੀ ਡੀ ਵਿੱਚ 18 ਤੋਂ 20 ਸਾਲ ਉਮਰ ਦੇ ਵੋਟਰ ਸ਼ਾਮਲ ਹਨ ਜਿਨ੍ਹਾਂ ਦੇ ਮਾਤਾ/ਪਿਤਾ ਦੋਵਾਂ ਦਾ ਨਾਮ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਹੈ। ਅਜਿਹੇ ਵੋਟਰਾਂ ਨੂੰ ਆਪਣਾ ਇੱਕ ਦਸਤਾਵੇਜ ਅਤੇ ਮਾਤਾ ਤੇ ਪਿਤਾ (ਦੋਵਾਂ ਦੀ) ਵੋਟਰ ਸੂਚੀ, ਜੋ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਹੈ, ਦੀ ਕਾਪੀ ਜਮਾਂ ਕਰਵਾਉਣੀ ਪਵੇਗੀ। ਕੈਟਾਗਰੀ ਈ ਵਿੱਚ 21 ਤੋਂ 37 ਸਾਲ ਦੀ ਉਮਰ ਦੇ ਵੋਟਰ ਸ਼ਾਮਲ ਹਨ, ਜਿਨ੍ਹਾਂ ਦੇ ਮਾਤਾ/ਪਿਤਾ ਦਾ ਨਾਮ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜ਼ੂਦ ਨਹੀ ਹੈ। ਅਜਿਹੇ ਵੋਟਰਾਂ ਨੂੰ ਆਪਣਾ ਇੱਕ ਦਸਤਾਵੇਜ ਅਤੇ ਮਾਤਾ ਜਾਂ ਪਿਤਾ (ਕਿਸੇ ਇੱਕ ਦਾ) ਇੱਕ ਦਸਤਾਵੇਜ (12 ਦਸਤਾਵੇਜਾਂ) ਵਿੱਚੋਂ ਜਮਾਂ ਕਰਵਾਉਣਾ ਪਵੇਗਾ। ਕੈਟਾਗਰੀ ਐਂਫ ਵਿੱਚ 18 ਤੋਂ 20 ਸਾਲ ਦੀ ਉਮਰ ਦੇ ਉਹ ਵੋਟਰ ਸ਼ਾਮਿਲ ਹਨ। ਜਿਨ੍ਹਾਂ ਦੇ ਮਾਤਾ ਪਿਤਾ ਵਿੱਚੋਂ ਕਿਸੇ ਇੱਕ ਦਾ ਨਾਮ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜ਼ੂਦ ਹੈ। ਅਜਿਹੇ ਵੋਟਰਾਂ ਨੂੰ ਆਪਣਾ ਇੱਕ ਦਸਤਾਵੇਜ ਤੇ ਆਪਣੇ ਮਾਤਾ ਜਾਂ ਪਿਤਾ ਦਾ ਦਸਤਾਵੇਜ ਜਿਸ ਦਾ ਨਾਮ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਨਹੀਂ ਹੈ ਅਤੇ ਜਿਸ ਮਾਤਾ-ਪਿਤਾ ਦਾ ਨਾਮ 2003 ਦੀ ਵੋਟਰ ਸੂਚੀ ਵਿੱਚ ਸ਼ਾਮਿਲ ਹੈ ਦੀ ਕਾਪੀ ਜਮਾਂ ਕਰਵਾਉਣੀ ਪਵੇਗੀ। ਕੈਟਾਗਰੀ ਜੀ ਵਿੱਚ 18 ਤੋਂ 20 ਸਾਲ ਦੀ ਉਮਰ ਦੇ ਵੋਟਰ ਸ਼ਾਮਿਲ ਹਨ। ਜਿਨ੍ਹਾਂ ਦੇ ਮਾਤਾ/ਪਿਤਾ ਦੋਵਾਂ ਦਾ ਨਾਮ ਸਾਲ 2003 ਦੀ ਵੋਟਰ ਸੂਚੀ ਮੌਜੂਦ ਨਹੀ ਹੈ। ਅਜਿਹੇ ਵੋਟਰਾਂ ਨੂੰ ਆਪਣਾ ਇੱਕ ਦਸਤਾਵੇਜ ਤੇ ਆਪਣੇ ਮਾਤਾ-ਪਿਤਾ ਦੋਨਾਂ ਦਾ ਇੱਕ-ਇੱਕ ਦਸਤਾਵੇਜ ਜਮਾਂ ਕਰਵਾਉਣਾ ਪਵੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.