ਆਧਾਰ-ਅਧਾਰਿਤ ਔਫਲਾਈਨ ਵੈਰੀਫਿਕੇਸ਼ ਦੀ ਵਰਤੋਂ ਕਰਨ ਲਈ 100 ਇਕਾਈਆਂ ਸ਼ਾਮਲ.ਇਹ ਇਕਾਈਆਂ ਸਰਕਾਰੀ ਵਿਭਾਗਾਂ, ਫਿਨਟੈੱਕਸ ਅਤੇ ਹੌਸਪੀਟੈਲਿਟੀ ਖੇਤਰ ਨਾਲ ਸਬੰਧਿਤ

ਨਵੀਂ ਦਿੱਲੀ

,( ਜਸਟਿਸ ਨਿਊਜ਼  )

ਭਾਰਤੀ ਵਿਲੱਖਣ ਪਛਾਣ ਅਥਾਰਿਟੀ (UIDAI) ਵਿੱਚ  ਤਿੰਨ ਮਹੀਨਿਆਂ ਅੰਦਰ, ਘੱਟੋ-ਘੱਟ 100 ਇਕਾਈਆਂ ਔਫਲਾਈਨ ਵੈਰੀਫਿਕੇਸ਼ਨ ਮੰਗਣ ਵਾਲੀਆਂ ਇਕਾਈਆਂ (OVSEs) ਵਜੋਂ ਰਜਿਸਟਰਡ ਹੋਈਆਂ ਹਨ। ਇਹ ਮੀਲ ਪੱਥਰ ਆਧਾਰ ਔਫਲਾਈਨ ਮਕੈਨੀਜ਼ਮ ਰਾਹੀਂ ਸੁਰੱਖਿਅਤ, ਸਹਿਮਤੀ-ਅਧਾਰਿਤ ਅਤੇ ਕਾਗਜ਼ ਰਹਿਤ ਤਸਦੀਕ ਨੂੰ ਸਮਰੱਥ ਬਣਾਉਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ – ਜਿਸ ਰਾਹੀਂ ਸੇਵਾ ਪ੍ਰਦਾਤਾਵਾਂ ਅਤੇ ਆਮ ਜਨਤਾ ਦੋਵਾਂ ਨੂੰ ਸਮਾਨ ਰੂਪ ਨਾਲ ਮਜ਼ਬੂਤ ਬਣਾਇਆ ਜਾ ਰਿਹਾ ਹੈ।

ਇਹ ਇਕਾਈਆਂ ਕੇਂਦਰ ਅਤੇ ਰਾਜਾਂ ਦੋਵਾਂ ਦੇ ਸਰਕਾਰੀ ਵਿਭਾਗਾਂ, ਫਿਨਟੈੱਕ ਕੰਪਨੀਆਂ, ਈਵੈਂਟ ਮੈਨੇਜਮੈਂਟ ਅਤੇ ਹੌਸਪੀਟੈਲਿਟੀ ਆਰਗੇਨਾਈਜ਼ੇਸ਼ਨ, ਸਿੱਖਿਆ ਅਤੇ ਪ੍ਰੀਖਿਆ ਨਾਲ ਸਬੰਧਿਤ ਇਕਾਈਆਂ, ਪਛਾਣ ਤਸਦੀਕ, ਪਿਛੋਕੜ ਤਸਦੀਕ ਸੰਗਠਨ, ਕਾਰਜਬਲ ਪ੍ਰਮਾਣਿਕਤਾ ਕੰਪਨੀਆਂ ਸ਼ਾਮਲ ਹਨ।

ਆਧਾਰ ਦੇ ਔਫਲਾਈਨ ਵੈਰੀਫਿਕੇਸ਼ਨ ਵਿੱਚ ਇਨ੍ਹਾਂ ਸੰਗਠਨਾਂ ਦੇ ਸ਼ਾਮਲ ਹੋਣ ਨਾਲ ਸਰਵਿਸ ਡਿਲੀਵਰੀ ਸਮਾਂ-ਸੀਮਾ ਵਿੱਚ ਸੁਧਾਰ ਹੋਮ, ਸੰਚਾਲਨ ਸਬੰਧੀ ਰੁਕਾਵਟਾਂ ਵਿੱਚ ਕਮੀ ਆਉਣ ਅਤੇ ਭੌਤਿਕ ਦਸਤਾਵੇਜ਼ ਪ੍ਰਬੰਧਨ ਅਤੇ ਮੈਨੂਅਲ ਵੈਰੀਫਿਕੇਸ਼ਨ ਪ੍ਰਕਿਰਿਆਵਾਂ ਨਾਲ ਜੁੜੀਆਂ ਲਾਗਤਾਂ ਵਿੱਚ ਕਮੀ ਆਉਣ ਦੀ ਉਮੀਦ ਹੈ।

ਇਨ੍ਹਾਂ OVSE ਭਾਈਵਾਲਾਂ ਦਾ ਜੁੜਨਾ ਆਧਾਰ-ਅਧਾਰਿਤ, ਗੋਪਨੀਅਤਾ-ਫਸਟ ਡਿਜੀਟਲ ਵੈਰੀਫਿਕੇਸ਼ਨ ਫ੍ਰੇਮਵਰਕ ਵਿੱਚ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਜੋ ਉਪਭੋਗਤਾ ਨਿਯੰਤਰਣ ਨੂੰ ਤਰਜੀਹ ਦਿੰਦੇ ਹੋਏ ਪਹੁੰਚ ਵਿੱਚ ਅਸਾਨੀ ਨੂੰ ਯਕੀਨੀ ਬਣਾਉਂਦੇ ਹਨ।

ਇਹ ਇਕਾਈਆਂ ਆਧਾਰ ਔਫਲਾਈਨ ਵੈਰੀਫਿਕੇਸ਼ਨ ਵਿਧੀਆਂ ਜਿਵੇਂ ਕਿ QR ਕੋਡ-ਅਧਾਰਿਤ ਤਸਦੀਕ ਅਤੇ ਸੁਰੱਖਿਅਤ ਡਿਜੀਟਲ ਤੌਰ ‘ਤੇ ਦਸਤਖਤ ਕੀਤੇ ਦਸਤਾਵੇਜ਼ਾਂ ਦਾ ਲਾਭ ਲੈ ਕੇ, ਹੁਣ UIDAI ਦੇ ਕੇਂਦਰੀ ਡੇਟਾਬੇਸ ਨਾਲ ਕਨੈਕਟੀਵਿਟੀ ਦੀ ਜ਼ਰੂਰਤ ਤੋਂ ਬਿਨਾ ਪਛਾਣ ਸਬੰਧੀ ਜਾਣਕਾਰੀ “ਦਿਖਾਉਣ, ਸਾਂਝੀ ਕਰਨ ਅਤੇ ਤਸਦੀਕ ਕਰਨ” ਦੇ ਯੋਗ ਹੋਣਗੇ।

ਇਹ ਦ੍ਰਿਸ਼ਟੀਕੋਣ ਨਿਵਾਸੀਆਂ ‘ਤੇ ਫੋਕਸ ਲਿਆਉਂਦੀ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਆਧਾਰ ਨੰਬਰ ਧਾਰਕ ਸਿਰਫ਼ ਘੱਟੋ-ਘੱਟ ਲਾਜ਼ਮੀ ਜਾਣਕਾਰੀ ਹੀ ਸਾਂਝੀ ਕਰ ਸਕਦੇ ਹਨ, ਇਸ ਤਰ੍ਹਾਂ ਨਾਲ ਗੋਪਨੀਅਤਾ ਵਿੱਚ ਵਾਧਾ ਹੁੰਦਾ ਹੈ। ਇਹ ਵੈਰੀਫਿਕੇਸ਼ਨ ਪ੍ਰਕਿਰਿਆ ਗੁੰਝਲਤਾ ਨੂੰ ਘਟਾਉਂਦੀ ਹੈ ਅਤੇ ਪਾਰਦਰਸ਼ੀ ਅਤੇ ਸਹਿਮਤੀ-ਅਧਾਰਿਤ ਗੱਲਬਾਤ ਦੇ ਜ਼ਰੀਏ ਵਿਸ਼ਵਾਸ ਨੂੰ ਉਤਸ਼ਾਹਿਤ ਕਰਦੀ ਹੈ।

ਇਹ ਵੰਡਿਆ ਮਾਡਲ ਲਚਕਤਾ, ਵਿਸਥਾਰਸ਼ੀਲਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ, ਜੋ ਕਿ ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਲੋਕਾਂ ਨੂੰ ਆਪਣੀ ਜਾਣਕਾਰੀ ‘ਤੇ ਨਿਯੰਤਰਣ ਰੱਖਣ ਅਤੇ ਸਵੈ-ਇੱਛਾ ਨਾਲ ਆਪਣੀ ਇੱਛਾ-ਅਨੁਸਾਰ ਜਾਣਕਾਰੀ ਨੂੰ ਸਾਂਝੀ ਕਰਨ ਦੇ ਵਿਆਪਕ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।

ਇਹ ਪਹਿਲ ਸੇਵਾ ਪ੍ਰਦਾਤਾਵਾਂ ਨਾਲ ਲੋਕਾਂ ਦੇ ਆਪਸੀ ਤਾਲਮੇਲ ਨੂੰ ਸਰਲ ਬਣਾ ਕੇ “ਈਜ਼ ਆਫ਼ ਲਿਵਿੰਗ” ਨੂੰ ਵਧਾਉਣ ਲਈ UIDAI ਦੇ ਚੱਲ ਰਹੇ ਯਤਨਾਂ ਦਾ ਪੂਰਕ ਹੈ, ਜਿਸ ਨਾਲ ਆਧਾਰ ਧਾਰਕਾਂ ਨੂੰ ਤੇਜ਼ੀ ਨਾਲ ਔਨਬੋਰਡਿੰਗ, ਘੱਟ ਕਾਗਜ਼ੀ ਕਾਰਵਾਈ ਅਤੇ ਆਪਣੀ ਨਿਜੀ ਜਾਣਕਾਰੀ ‘ਤੇ ਵਧੇਰੇ ਨਿਯੰਤਰਣ ਦਾ ਲਾਭ ਹੋਵੇਗਾ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin