ਤੇਲ ਮਾਰਕਿਟਿੰਗ ਕੰਪਨੀਆਂ ਨੇ ਚੰਡੀਗੜ੍ਹ ਵਿੱਚ ਈਂਧਣ ਅਤੇ ਐੱਲਪੀਜੀ ਦੀ ਨਿਰਵਿਘਨ ਸਪਲਾਈ ਦਾ ਭਰੋਸਾ ਦਿੱਤਾ*ਮੋਟਰ ਸਪਿਰਿਟ, ਹਾਈ-ਸਪੀਡ ਡੀਜ਼ਲ ਅਤੇ ਘਰੇਲੂ ਐੱਲਪੀਜੀ ਦੀ ਵਿਕਰੀ ਆਮ ਬਣੀ ਹੋਈ : ਸ਼੍ਰੀ

ਚੰਡੀਗੜ੍ਹ

(ਜਸਟਿਸ ਨਿਊਜ਼  )

ਈਂਧਣ ਉਪਲਬਧਤਾ ਨੂੰ ਲੈ ਕੇ ਚਿੰਤਾਵਾਂ ਦਰਮਿਆਨ, ਆਈਓਸੀਐੱਲ ਪੰਜਾਬ ਰਾਜ ਦਫ਼ਤਰ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਰਾਜ ਪ੍ਰਮੁੱਖ ਸ਼੍ਰੀ ਆਸ਼ੂਤੋਸ਼ ਗੁਪਤਾ, ਜੋ ਪੰਜਾਬ ਵਿੱਚ ਤੇਲ ਉਦਯੋਗ ਦੇ ਰਾਜ ਪੱਧਰੀ ਕੌਆਰਡੀਨੇਟਰ ਵੀ ਹਨ, ਨੇ ਚੰਡੀਗੜ੍ਹ ਵਿੱਚਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਨਾਗਰਿਕਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਅਤੇ ਐੱਲਪੀਜੀ ਦੀ ਸਪਲਾਈ ਸਥਿਰ ਅਤੇ ਢੁਕਵੀਂ ਬਣੀ ਹੋਈ ਹੈ। ਉਨ੍ਹਾਂ ਨੇ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਹੋਣ ’ਤੇ ਜ਼ੋਰ ਦਿੱਤਾ ਅਤੇ ਖਪਤਕਾਰਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ।

ਸ਼੍ਰੀ ਸੁਸ਼ਾਂਤ ਕੁਮਾਰ, ਸਟੇਟ ਲੈਵਲ ਕੋਆਰਡੀਨੇਟਰ (ਐੱਸਐੱਲਸੀ), ਚੰਡੀਗੜ੍ਹ ਅਤੇ ਸ਼੍ਰੀ ਪਰਮੇਸ਼ਵਰ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਲਈ ਐੱਲਪੀਜੀ ਇੰਚਾਰਜ, ਕਾਨਫਰੰਸ ਦੌਰਾਨ ਮੌਜੂਦ ਰਹੇ।

ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀ’ਜ਼) ਨੇ ਦੁਹਰਾਇਆ ਕਿ ਚੰਡੀਗੜ੍ਹ ਵਿੱਚ ਪੈਟਰੋਲੀਅਮ ਉਤਪਾਦਾਂ ਅਤੇ ਐੱਲਪੀਜੀ ਦੀ ਸਪਲਾਈ ਸਥਿਰ ਅਤੇ ਮੌਜੂਦਾ ਮੰਗ ਪੂਰੀ ਕਰਨ ਲਈ ਕਾਫੀ ਹੈ। ਮੋਟਰ ਸਪਿਰਿਟ (ਐੱਮਐੱਸ) ਅਤੇ ਹਾਈ-ਸਪੀਡ ਡੀਜ਼ਲ (ਐੱਚਐੱਸਡੀ) ਦਾ ਸਟੌਕ ਯੂਟੀ ਵਿੱਚ ਆਮ ਹੈ, ਸ਼੍ਰੀ ਆਸ਼ੂਤੋਸ਼ ਗੁਪਤਾ ਨੇ ਕਿਹਾ ਕਿ  ਓਐੱਮਸੀ ਡਿਪੋ ਸਿਹਤਮੰਦ ਇਨਵੈਂਟਰੀ ਪੱਧਰ ਬਣਾਏ ਹੋਏ ਹਨ, ਜਦੋਂ ਕਿ ਰਿਟੇਲ ਆਊਟਲੈਟਸ ਕੋਲ ਨਿਰਵਿਘਨ ਵਿਕਰੀ ਯਕੀਨੀ ਬਣਾਉਣ ਲਈ ਕਾਫੀ ਸਟੌਕ ਹਨ। ਆਟੋਮੋਟਿਵ ਈਂਧਣਾਂ ਦੀ ਉਪਲਬਧਤਾ ਨੂੰ ਲੈ ਕੇ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ।

ਭਾਰਤ ਦੀ ਐੱਲਪੀਜੀ ਸਪਲਾਈ ਸਥਿਰ ਬਣੀ ਹੋਈ ਹੈ ਅਤੇ ਗਲੋਬਲ ਐਨਰਜੀ ਬਜ਼ਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਚਲ ਰਹੇ ਭੂ-ਰਾਜਨੀਤਕ ਘਟਨਕ੍ਰਮਾਂ ਦੇ ਬਾਵਜੂਦ ਘਰੇਲੂ ਖਪਤਕਾਰਾਂ ਤੱਕ ਨਿਰਵਿਘਨ ਵੰਡ ਨੂੰ ਯਕੀਨੀ ਬਣਾਉਣ ਲਈ ਕਰੀਬੀ ਨਿਗਰਾਨੀ ਕੀਤੀ ਜਾ ਰਹੀ ਹੈ। ਘਰੇਲੂ ਐੱਲਪੀਜੀ ਨੂੰ ਸਰਬਉੱਚ ਤਰਜੀਹ ਦਿੱਤੀ ਗਈ ਹੈ।

ਤੇਲ ਮਾਰਕਿਟਿੰਗ ਕੰਪਨੀਆਂ ਨੇ ਚੰਡੀਗੜ੍ਹ ਯੂਟੀ ਦੇ ਘਰਾਂ ਵਿੱਚ ਐੱਲਪੀਜੀ ਦੀ ਨਿਰਵਿਘਨ ਸਪਲਾਈ ਬਣਾਏ ਰੱਖੀ ਹੈ, ਸਿਲੰਡਰਾਂ ਦੀ ਵੰਡ ਸੰਕਟ ਤੋਂ ਪਹਿਲਾਂ ਦੇ ਪੱਧਰਾਂ ਦੇ ਲਗਭਗ ਜਾਰੀ ਹੈ। ਗ੍ਰਾਹਕਾਂ ਨੂੰ ਰੀਫਿਲ ਬੁਕਿੰਗ ਲਈ ਐੱਸਐੱਮਐੱਸ ਅਤੇ ਆਈਵੀਆਰਐੱਸ ਜਿਹੇ ਡਿਜੀਟਲ ਤਰੀਕਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਸ਼੍ਰੀ ਸੁਸ਼ਾਂਤ ਕੁਮਾਰ ਨੇ ਸੂਚਿਤ ਕੀਤਾ ਕਿ ਵਰਤਮਾਨ ਵਿੱਚ ਲਗਭਗ 89.4% ਬੁਕਿੰਗਜ਼ ਡਿਜੀਟਲ ਮੋਡ ਤੋਂ ਪ੍ਰਾਪਤ ਹੋ ਰਹੀਆਂ ਹਨ ਅਤੇ ਨਾਲ ਹੀ ਡਿਲੀਵਰੀ ਔਥੈਂਟਿਕੇਸ਼ਨ ਕੋਡ (ਡੀਏਸੀ-ਓਟੀਪੀ)ਦੀ ਵਰਤੋਂ ਨਾਲ ਅਸਲ ਗਾਹਕਾਂ ਤੱਕ ਵੰਡ ਨੂੰ ਯਕੀਨੀ ਬਣਾਇਆ ਦਾ ਰਿਹਾ ਹੈ। ਫਿਲਹਾਲ ਚੰਡੀਗੜ੍ਹ ਵਿੱਚ ਡੀਏਸੀ ਪਾਲਣਾ ਪੱਧਰ ਵਰਤਮਾਨ ਵਿੱਚ 87.34% ਹੈ।

ਇਸ ਤੋਂ ਇਲਾਵਾ, ਸ਼੍ਰੀ ਆਸ਼ੂਤੋਸ਼ ਗੁਪਤਾ ਨੇ ਗੁਆਂਢੀ ਰਾਜਾਂ ਦੇ ਤੁਲਨਾਤਮਕ ਅੰਕੜੇ ਸਾਂਝੇ ਕੀਤੇ। ਪੰਜਾਬ ਵਿੱਚ ਲਗਭਗ 94% ਐੱਲਪੀਜੀ ਬੁਕਿੰਗਸ ਡਿਜੀਟਲ ਮੋਡ ਤੋਂ ਪ੍ਰਾਪਤ ਹੋ ਰਹੇ ਹਨ, ਡੀਏਸੀ ਪਾਲਣਾ ਲਗਭਗ 91% ਹੈ। ਹਿਮਾਚਲ ਪ੍ਰਦੇਸ਼ ਵਿੱਚ ਲਗਭਗ 91% ਬੁਕਿੰਗਸ ਡਿਜੀਟਲ ਹਨ, ਜਦੋਂ ਕਿ ਡੀਏਸੀ ਪਾਲਣਾ ਲਗਭਗ 85% ਹੈ ਜੋ ਅਸਲ ਖਪਤਕਾਰਾਂ ਤੱਕ ਵੰਡ ਨੂੰ ਯਕੀਨੀ ਬਣਾਉਂਦਾ ਹੈ।

ਵਰਤਮਾਨ ਸਥਿਤੀ ਵਿੱਚ ਸੋਸ਼ਲ ਮੀਡੀਆ ’ਤੇ ਕੁਝ ਚਿੰਤਾਵਾਂ ਉਠਾਈਆਂ ਹਨ ਅਤੇ ਅਸਲ ਮੁੱਦਿਆਂ ਦਾ ਤੁਰੰਤ ਸਮਾਧਾਨ ਪ੍ਰਦਾਨ ਕੀਤਾ ਜਾ ਰਿਹਾ ਹੈ। ਗ੍ਰਾਹਕਾਂ ਦੇ ਲਾਭ ਲਈ ਪ੍ਰਾਸੰਗਿਕ ਜਾਣਕਾਰੀ ਅਤੇ ਅਪਡੇਟ ਅਧਿਕਾਰਕ ਸੰਚਾਰ ਚੈਨਲਾਂ ਰਾਹੀਂ ਨਿਯਮਿਤ ਤੌਰ ’ਤੇ ਸਾਂਝੇ ਕੀਤੇ ਜਾ ਰਹੇ ਹਨ।

ਕੁਝ ਐੱਲਪੀਜੀ ਡਿਸਟ੍ਰੀਬਿਊਟਰਾਂ ਦੀਆਂ ਸ਼ਿਕਾਇਤਾਂ ਸੋਸ਼ਲ ਮੀਡੀਆ ਅਤੇ ਪ੍ਰਤੱਖ ਗ੍ਰਾਹਕ ਫੀਡਬੈਕ ਰਾਹੀਂ ਪ੍ਰਾਪਤ ਹੋਈਆਂ ਹਨ। ਕਾਲਾ ਬਜ਼ਾਰੀ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਚੰਡੀਗੜ੍ਹ ਯੂਟੀ ਵਿੱਚ ਐੱਲਪੀਜੀ ਡਿਸਟ੍ਰੀਬਿਊਟਰਾਂ ਦੀ ਅਚਾਨਕ ਜਾਂਚ ਕਰਨ ਲਈ ਮਲਟੀ-ਟਾਸਕਿੰਗ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਗਲਤ ਡਿਸਟ੍ਰੀਬਿਊਟਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ, ਐੱਲਪੀਜੀ ਡਿਸਟ੍ਰੀਬਿਊਰਟਰਾਂ ਦੀਆਂ ਵੱਖ-ਵੱਖ ਪ੍ਰਦਰਸ਼ਨ ਮਿਆਰਾਂ ਦਾ ਡੇਟਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤਾਂ ਟੀਚਾਗਤ ਜਾਂਚਾਂ ਦਾ ਅਧਾਰ ਵੀ ਬਣੇਗਾ। ਓਐੱਮਸੀ’ਜ਼ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਦੇ ਨਾਲ ਨੇੜਲੇ ਤਾਲਮੇਲ ਵਿੱਚ ਗਲਤ ਕੰਮਾਂ ਨੂੰ ਕੰਟਰੋਲ ਕਰਨ ਅਤੇ ਜਮ੍ਹਾਂਖੋਰੀ ਨਿਯੰਤਰਣ ਕਰਨ ਲਈ ਕੰਮ ਕਰ ਰਹੇ ਹਨ, ਕਈ ਲਾਗੂ ਛਾਪੇਮਾਰੀਆਂ ਪਹਿਲਾਂ ਤੋਂ ਹੀ ਕਰ ਲਈ ਗਈਆਂ ਹਨ।

ਗ੍ਰਾਹਕਾਂ ਨੂੰ ਘਬਰਾ ਕੇ ਬੁਕਿੰਗ ਜਾਂ ਐੱਲਪੀਜੀ ਸਿਲੰਡਰਾਂ ਦਾ ਸਟੋਰ ਨਾ ਕਰਨ, ਅਫਵਾਹਾਂ ’ਤੇ ਭਰੋਸਾ ਨਾ ਕਰਨ ਦੀ ਅਤੇ ਸਹੀ ਜਾਣਕਾਰੀ ਲਈ ਸਿਰਫ਼ ਅਧਿਕਾਰਤ ਸਰੋਤਾਂ ’ਤੇ ਨਿਰਭਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਵਰਤਮਾਨ ਵਿੱਚ ਐੱਲਪੀਜੀ ਸਪਲਾਈ ਆਮ ਅਤੇ ਸਥਿਰ ਬਣੀ ਹੋਈ ਹੈ, ਕੋਈ ਕਮੀ ਨਹੀਂ ਹੈ। ਖਪਤਕਾਰਾਂ ਨੂੰ ਐੱਲਪੀਜੀ ਡਿਸਟ੍ਰੀਬਿਊਟਰਸ਼ਿਪਾਂ ’ਤੇ ਬੇਲੋੜੀ ਕਤਾਰ ਨਾ ਲਗਾਉਣ ਦਾ ਵੀ ਅਪੀਲ ਕੀਤੀ ਗਈ ਹੈ, ਕਿਉਂਕਿ ਘਬਰਾ ਕੇ ਬੁਕਿੰਗ ਕਰਨ ਜਾਂ ਜਮ੍ਹਾਂਖੋਰੀ ਦੀ ਕੋਈ ਜ਼ਰੂਰਤ ਨਹੀਂ ਹੈ।

ਮੰਗ ਦਾ ਸਮਰਥਨ ਕਰਨ ਲਈ, ਵਪਾਰਕ ਐੱਲਪੀਜੀ ਵੰਡ ਨੂੰ ਸੰਕਟ ਤੋਂ ਪਹਿਲਾਂ ਦੇ ਪੱਧਰਾਂ ਦੇ ਲਗਭਗ 70 ਪ੍ਰਤੀਸ਼ਤ ਤੱਕ ਵਧਾਇਆ ਗਿਆ ਹੈ। ਵਾਧੂ ਉਪਾਵਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਕਮਜ਼ੋਰ ਵਰਗਾਂ ਦਾ ਸਮਰਥਨ ਕਰਨ ਲਈ 5 ਕਿੱਲੋਗ੍ਰਾਮ ਫ੍ਰੀ ਟ੍ਰੇਡ ਐੱਲਪੀਜੀ (ਐੱਫਟੀਐੱਲ) ਸਿਲੰਡਰਾਂ ਦੀ ਵੰਡ ਦੁੱਗਣੀ ਕਰਨਾ ਸ਼ਾਮਲ ਹੈ।

ਸ਼੍ਰੀ ਆਸ਼ੂਤੋਸ਼ ਗੁਪਤਾ ਨੇ ਦੁਹਰਾਇਆ ਕਿ ਤੇਲ ਮਾਰਕਿਟਿੰਗ ਕੰਪਨੀਆਂ ਐੱਲਪੀਜੀ ਦੀ ਸਹਿਜ ਉਪਲਬਧਤਾ ਨੂੰ ਯਕੀਨੀ ਬਣਾਉਣ, ਵੰਡ ਵਿੱਚ ਪਾਰਦਰਸ਼ਿਤਾ ਬਣਾਏ ਰੱਖਣ ਅਤੇ ਕਾਲਾਬਜ਼ਾਰੀ ਦੇ ਵਿਰੁੱਧ ਸਖ਼ਤ ਉਪਾਅ ਲਾਗੂ ਕਰਨ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾ ਰਹੀਆਂ ਹਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin