ਹਰਿਆਣਾ ਖ਼ਬਰਾਂ

ਜਪਾਨੀ ਕੰਪਨੀਆਂ ਦਾ ਨਿਵੇਸ਼ ਨੂੰ ਲੈ ਕੇ ਸੂਬੇ ਵਿੱਚ ਵਧਿਆ ਭਰੋਸਾ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ ਵਿੱਚ ਡਾਈਕਿਨ ਏਅਰ ਕੰਡੀਸ਼ਨਰ ਕੰਪਨੀ ਕਰੇਗੀ 1000 ਕਰੋੜ ਦਾ ਨਿਵੇਸ਼

ਚੰਡੀਗੜ੍ਹ

( ਜਸਟਿਸ ਨਿਊਜ਼ ਸਰਵਿਸ  )

  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਦੀ ਉਦਯੋਗ ਹਿਤੇਸ਼ੀ ਨੀਤੀਆਂ ਦੇ ਸਕਾਰਾਤਮਕ ਪ੍ਰਭਾਵ ਹੁਣ ਸਪਸ਼ਟ ਰੂਪ ਨਾਲ ਦਿਖਾਈ ਦੇਣ ਲੱਗੇ ਹਨ। ਇਸੀ ਦਿਸ਼ਾ ਵਿੱਚ ਮਾਨੇਸਰ ਵਿੱਚ ਡਾਈਕਿਨ ਏਅਰ ਕੰਡੀਸ਼ਨਰ ਕੰਪਨੀ ਵੱਲੋਂ ਲਗਭਗ 1000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਸੂਬੇ ਵਿੱਚ ਲਗਭਗ 500 ਤੋਂ ਵੱਧ ਨੌਜੁਆਨਾਂ ਦੇ ਲਈ ਨਵੇਂ ਰੁਜ਼ਗਾਰ ਦੇ ਮੌਕੇ ਸ੍ਰਿਜਤ ਹੋਣਗੇ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਚੰਡੀਗੜ੍ਹ ਵਿੱਚ ਸੰਤ ਕਬੀਰ ਕੁਟੀਰ ਵਿੱਚ ਜਪਾਨੀ ਡੇਲੀਗੇਸ਼ਨ ਦੇ ਨਾਲ ਗਲਬਾਤ ਕਰ ਰਹੇ ਸਨ। ਜਪਾਨੀ ਵਫਦ ਨੇ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਪ੍ਰਗਟਾਇਆ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਗੀਤਾ ਭੇਂਟ ਕਰ ਸਨਮਾਨਿਤ ਕੀਤਾ।

ਮਾਨੇਸਰ ਵਿੱਚ ਬਣੇਗਾ ਖੋਜ ਅਤੇ ਵਿਕਾਸ ਦਾ ਪ੍ਰਮੁੱਖ ਕੇਂਦਰ

          ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹੁਣ ਜਪਾਨੀ ਕੰਪਨੀਆਂ ਦਾ ਨਿਵੇਸ਼ ਨੂੰ ਲੈ ਕੇ ਭਰੋਸਾ ਵੱਧ ਗਿਆ ਹੈ ਅਤੇ ਹੁਣ ਨਿਵੇਸ਼ ਨੂੰ ਲੈ ਕੇ ਉਤਸੁਕ ਹਨ। ਜਪਾਨੀ ਕੰਪਨੀ ਦੇ ਨਿਵੇਸ਼ ਦੇ ਤਹਿਤ ਮਾਨੇਸਰ ਵਿੱਚ ਇੱਕ ਅੱਤਆਧੁਨਿਕ ਖੋਜ ਅਤੇ ਵਿਕਾਸ ਕੇਂਦਰ ਸਥਾਪਿਤ ਕੀਤਾ ਜਾਵੇਗਾ। ਇਹ ਆਪਣੀ ਤਰ੍ਹਾ ਦਾ ਦੇਸ਼ ਵਿੱਚ ਸੱਭ ਤੋਂ ਵੱਡਾ ਅਤੇ ਪਹਿਲਾ ਕੇਂਦਰ ਹੋਵੇਗਾ, ਜੋ ਨਾ ਸਿਰਫ ਤਕਨੀਕੀ ਨਵਾਚਾਰ ਨੁੰ ਪ੍ਰੋਤਸਾਹਨ ਦਵੇਗਾ ਸਗੋ ਹਰਿਆਣਾ ਨੂੰ ਉਦਯੋਗਿਕ ਹੱਬ ਵਜੋ ਹੋਰ ਵੱਧ ਮਜਬੂਤ ਕਰੇਗਾ।

ਜਪਾਨ-ਹਰਿਆਣਾ ਸਬੰਧਾਂ ਨੂੰ ਮਿਲਿਆ ਨਵਾਂ ਮੁਕਾਮ

          ਮੁੱਖ ਮੰਤਰੀ ਨੇ ਕਿਹਾ ਕਿ ਅਕਤੂਬਰ 2025 ਵਿੱਚ ਜਪਾਨ ਯਾਤਰਾ ਦੌਰਾਨ ਹੋਏ ਐਮਓਯੂ (ਸਮਝੌਤਾ ਮੈਮੋ) ਦਾ ਇਹ ਸਿੱਧਾ ਨਤੀਜਾ ਹੈ। ਜਪਾਨ ਦਾ ਹਰਿਅਣਾ ਦੀ ਨੀਤੀਆਂ ਅਤੇ ਉਦਯੋਗਿਕ ਮਾਹੌਲ ‘ਤੇ ਡੁੰਘਾ ਭਰੋਸਾ ਵਧਿਆ ਹੈ ਅਤੇ ਇਸ ਨਿਵੇਸ਼ ਵਜੋ ਸਾਹਮਣੇ ਆਇਆ ਹੈ। ਇਸ ਨਾਲ ਭਵਿੱਖ ਵਿੱਚ ਹੋਰ ਵੀ ਵਿਦੇਸ਼ੀ ਨਿਵੇਸ਼ ਦੇ ਰਸਤੇ ਖੁੱਲਣਗੇ ਅਤੇ ਨੌਜੁਆਨਾਂ ਦੇ ਲਈ ਰੁਜ਼ਗਾਰ ਦੇ ਮੌਕੇ ਵੀ ਸ੍ਰਿਜਨ ਹੋਣਗੇ। ਇਸ ਤਰ੍ਹਾ ਮੁੱਖ ਮੰਤਰੀ ਦਾ ਜਪਾਨੀ ਦੌਰਾਨ ਸਾਕਾਰ ਹੋ ਰਿਹਾ ਹੈ।

ਈਜ਼ ਆਫ ਡੂਇੰਗ ਬਿਜਨੈਸ ‘ਤੇ ਵਿਸ਼ੇਸ਼ ਫੋਕਸ

          ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦਾ ਮੁੱਖ ਉਦੇਸ਼ ਈਜ਼ ਆਫ ਡੂਇੰਗ ਬਿਜਨੈਸ ਨੂੰ ਪ੍ਰੋਤਸਾਹਨ ਦੇਣਾ ਹੈ ਅਤੇ ਕਾਸਟ ਆਫ ਡੂਇੰਗ ਬਿਜਨੈਸ ਨੂੰ ਘੱਟ ਕਰਨਾ ਹੈ। ਇਸ ਦੇ ਲਈ ਸਰਕਾਰ ਨੇ ਅਨੇਕ ਸੁਧਾਰਾਤਮਕ ਅਤੇ ਜਰੂਰੀ ਕਦਮ ਚੁੱਕੇ ਹਨ, ਜਿਸ ਨਾਲ ਉਦਯੋਗਪਤੀਆਂ ਨੂੰ ਨਿਵੇਸ਼ ਕਰਨ ਵਿੱਚ ਸਹਾਇਤਾ ਮਿਲ ਰਹੀ ਹੈ।

          ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਉਦਯੋਗਿਕ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋਂ ਸਿਸਟਮ ਲਾਗੂ ਕੀਤਾ ਹੈ, ਜਿਸ ਦੇ ਤਹਿਤ ਸਾਰੇ ਜਰੂਰੀ ਐਨਓਸੀ ਇੱਕ ਹੀ ਥਾਂ ‘ਤੇ ਉਪਲਬਧ ਕਰਵਾਈ ਜਾਂਦੀ ਹੈ। ਇਸ ਨਾਲ ਪ੍ਰਕ੍ਰਿਆਵਾਂ ਸਰਲ ਅਤੇ ਤੇਜ ਹੋਈਆਂ ਹਨ, ਜਿਸ ਨਾਲ ਵਿਦੇਸ਼ੀ ਕੰਪਨੀਆਂ ਦਾ ਰਾਜ ਦੇ ਵੱਲ ਆਕਰਸ਼ਣ ਵਧਿਆ ਹੈ।

ਉਦਯੋਗਾਂ ਦੇ ਅਨੁਕੂਲ ਨੀਤੀਆਂ ਨਾਲ ਰਾਜ ਵਿੱਚ ਵੱਧ ਰਿਹਾ ਹੈ ਨਿਵੇਸ਼

          ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਲਾਗੂ ਕੀਤੀ ਗਈ ਉਦਯੋਗਾਂ ਦੇ ਅਨੁਕੂਲ ਯੋਜਨਾਵਾਂ ਅਤੇ ਸਹੂਲਤਾਂ ਦੇ ਕਾਰਨ ਹਰਿਆਣਾਂ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਸਰਕਾਰ ਅੱਗੇ ਵੀ ਨਿਵੇਸ਼ ਨੂੰ ਹੋਰ ਵੱਧ ਪ੍ਰੋਤਸਾਹਨ ਦੇਣ ਤੇ ਰੁਜ਼ਗਾਰ ਦੇ ਨਵੇਂ ਮੌਕੇ ਸ੍ਰਿਜਤ ਕਰਨ ਲਈ ਪ੍ਰਤੀਬੱਧ ਹੈ।

          ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਡਾਇਰੈਕਟਰ ਜਨਰਲ ਉਦਯੋਗ ਅਤੇ ਵਪਾਰ ਡਾ. ਯੱਸ਼ ਗਰਗ, ਐਚਐਸਆਈਆਈਡੀਸੀ ਦੇ ਐਮਡੀ ਸੁਸ਼ੀਲ ਸਾਰਵਾਨ, ਮੁੱਖ ਮੰਤਰੀ ਦੇ ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਪਵਨ ਚੌਧਰੀ, ਡਾਈਕਿਨ ਦੇ ਐਮਡੀ ਕਮਲਜੀਤ ਜਾਵਾ, ਨਾਗਾ ਮੋਰੀ, ਰਿਸਰਚ ਸੈਂਟਰ ਦੇ ਐਮਡੀ ਏਂਡੀ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਮਹਿਲਾਵਾਂ ਦੇ ਸਨਮਾਨ ਦੀ ਰੱਖਿਆ ਨੈਤਿਕਤਾ ਦੇ ਨਾਲ-ਨਾਲ ਕਾਨੂੰਨੀ ਜਿਮੇਵਾਰੀ ਵੀ  ਹਰਵਿੰਦਰ ਕਲਿਆਣ

ਹਰਿਆਣਾ ਵਿਧਾਨਸਭਾ ਵਿੱਚ ਕਾਰਜ ਸਥਾਨ ‘ਤੇ ਮਹਿਲਾਵਾਂ ਦੇ ਯੌਨ ਉਤਪੀੜਨ ਵਿਸ਼ਾ ‘ਤੇ ਜਾਗਰੁਕਤਾ ਪ੍ਰੋਗਰਾਮ ਆਯੋਜਿਤ

ਚੰਡੀਗੜ੍

  ( ਜਸਟਿਸ ਨਿਊਜ਼ ਸਰਵਿਸ  )

ਹਰਿਆਣਾ ਵਿਧਾਨਸਭਾ ਸਕੱਤਰੇਤ ਵਿੱਚ ਅੱਜ ਕਾਰਜ ਸਥਾਨ ‘ਤੇ ਮਹਿਲਾਵਾਂ ਦੇ ਯੌਨ ਉਤਪੀੜਨ ਵਿਸ਼ਾ ‘ਤੇ ਜਾਗਰੁਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਅਤੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ ਦੀ ਮੌਜੂਦਗੀ ਹੇਠ ਆਯੋਜਿਤ ਇਸ ਪ੍ਰੋਗਰਾਮ ਵਿੱਚ ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਦੀ ਚੇਅਰਮੈਨ ਡਾ. ਵੰਦਨਾ ਅਰੋੜਾ ਨੇ ਵਿਸ਼ਾ ਮਾਹਰ ਵਜੋ ਲੈਕਚਰ ਦਿੱਤਾ।

          ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਕਾਰਜ ਸਥਾਨ ‘ਤੇ ਮਹਿਲਾਵਾਂ ਦੇ ਸਨਮਾਨ ਦੀ ਰੱਖਿਆ ਦਾ ਵਿਸ਼ਾ ਸਮਾਜਿਕਤਾ, ਨੈਤਿਕਤਾ ਦੇ ਨਾਲ-ਨਾਲ ਕਾਨੂੰਨੀ ਜਿਮੇਵਾਰੀ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਸੂਬਾ ਪੱਧਰ ਤੱਕ ਕਾਨੂੰਨ ਨਿਰਮਾਣ ਦੀ ਸਰਵੋਚ ਸੰਸਥਾ ਹੈ। ਇੱਥੇ ਦੇ ਸਾਰੇ ਕਰਮਚਾਰੀ ਸਿੱਧੇ -ਅਸਿੱਧੇ ਰੂਪ ਨਾਲ ਕਾਨੂੰਨ ਨਿਰਮਾਣ ਪ੍ਰਕ੍ਰਿਆ ਦਾ ਹਿੱਸਾ ਹਨ। ਇਸ ਲਈ ਸਾਨੂੰ ਸਾਅਿਰਾਂ ਨੂੰ ਆਪਣੇ ਕਾਰਜਸਥਾਨ ਨਾਲ ਜੁੜੇ ਕਾਨੂੰਨਾਂ ਦੇ ਬਾਰੇ ਵਿੱਚ ਗਹਿਨ ਜਾਣਕਾਰੀ ਹੋਣੀ ਜਰੁਰੀ ਹੈ।

          ਉਨ੍ਹਾਂ ਨੇ ਕਿਹਾ ਕਿ ਜਾਗਰੁਕਤਾ ਨਾਲ ਬਿਹਤਰ ਕਾਨੂੰਨ ਦਾ ਨਿਰਮਾਣ ਹੁੰਦਾ ਹੈ ਤਾਂ ਸਿਖਲਾਈ ਨਾਲ ਸਾਡੀ ਕਾਰਜ ਸਮਰੱਥਾ ਵੱਧਦੀ ਹੈ। ਸਭਿਅ ਨਾਗਰਿਕ ਪਰਿਵਾਰ, ਸਮਾਜ ਅਤੇ ਆਪਣੇ ਕਾਰਜਸਥਾਨ ‘ਤੇ ਆਦਰਸ਼ ਭੂਕਿਮਾ ਨੂੰ ਨਿਭਾਉਂਦਾ ਹੈ। ਮਹਿਲਾ ਦੀ ਸੁਰੱਖਿਆ ਅਤੇ ਸਨਮਾਨ ਦਾ ਵਿਸ਼ਾ ਆਉਂਦਾ ਹੈ ਤਾਂ ਸਾਨੂੰ ਇਸ ਦ੍ਰਿਸ਼ਟੀਕੋਣ ਨੂੰ ਸੀਚਨਾ ਹੋਵੇਗਾ ਕਿ ਜਦੋਂ ਸਾਡੀ ਬੇਟੀਆਂ ਕੰਮ ਲਈ ਬਾਹਰ ਜਾਂਦੀਆਂ ਹਨ ਤਾਂ ਅਸੀਂ ਕਿੱਦਾਂ ਦਾ ਮਾਹੌਲ ਚਾਹੁੰਦੇ ਹਨ।

          ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਵੀ ਤੈਅ ਕਰਨਾ ਹੋਵੇਗਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸੰਕਲਪਿਤ ਵਿਕਸਿਤ ਭਾਰਤ 2047 ਵਿੱਚ ਅਸੀਂ ਮਾਤਰਸ਼ਕਤੀ ਨੂੰ ਕਿੱਦਾਂ ਦਾ ਮਾਹੌਲ ਦੇਣਾ ਚਾਹੁੰਦੇ ਹਨ। ਸਾਨੂੰ ਆਪਣੇ ਸਭਿਆਚਾਰ ਨਾਲ ਜੁੜ ਕੇ ਸੰਸਕਾਰਵਾਨ ਨਾਗਰਿਕ ਸਮਾਜ ਤਿਆਰ ਕਰਨਾ ਹੋਵੇਗਾ।

          ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ ਨੇ ਅਨੇਕ ਰੀਤੀ ਰਿਵਾਜ਼ਾਂ ਅਤੇ ਰਿਵਾਇਤਾਂ ਦਾ ਉਦਾਹਰਣ ਦਿੰਦੇ ਹੋਏ ਭਾਰਤੀ ਸਮਾਜ ਵਿੱਚ ਮਾਤਰਸ਼ਕਤੀ ਦੇ ਮਹਤੱਵ ਨੂੰ ਰੇਖਾਂਕਿਤ ਕੀਤਾ। ਡਾ. ਮਿੱਢਾਂ ਨੇ ਕਿਹਾ ਕਿ ਜਿਸ ਘਰ ਵਿੱਚ ਨਾਰੀ ਸ਼ਕਤੀ ਮੁਸਕਰਾਉਂਦੀ ਹੈ, ਲੱਛਮੀ ਉੱਥੇ ਸਵੈ ਚੱਲ ਕੇ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਕੁੜੀਆਂ ਆਪਣੇ ਪਿਤਾ ਅਤੇ ਪਤੀ ਦੋਨੋਂ ਪਰਿਵਾਰਾਂ ਦੀ ਖੁਸ਼ਹਾਲੀ ਚਾਹੁੰਦੀਆਂ ਹਨ। ਇਹੀ ਕਾਰਨ ਹੈ ਕਿ ਪਿਤਾ ਦੇ ਘਰ ਤੋਂ ਵਿਦਾਈ ਦੇ ਸਮੇਂ ਸਿਰ ਦੋ ਉੱਪਰ ਤੋਂ ਚਾਵਲ ਸੁੱਟ ਕੇ ਇਹ ਪਿਤਾ ਦੇ ਘਰ ਵਿੱਚ ਸੁੱਖ-ਖੁਸ਼ਹਾਲੀ ਬਰਕਰਾਰ ਰੱਖਣ ਦੀ ਉਮੀਦ ਕਰਦੀ ਹੈ। ਇਸੀ ਤਰ੍ਹਾ ਪਤੀ ਦੇ ਘਰ ਵਿੱਚ ਪ੍ਰਵੇਸ਼ ਸਮੇਂ ਉਹ ਪੈਰ ਨਾਲ ਕਲਸ਼ ਲੁੜਕਾ ਕੇ ਦੇਹਰੀ ਅੰਦਰ ਚਾਵਲ ਭੇਜਦੀ ਹੈ। ਇਹ ਚਾਵਲ ਪਤੀ ਦੇ ਘਰ ਖੁਸ਼ਹਾਲੀ ਦੇ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਬੇਟੀ ਬਚਾਓ ਬੇਟੀ ਪੜਾਓ ਵਰਗੇ ਪ੍ਰੋਗਰਾਮ ਦੀ ਬਦੌਲਤ ਸਮਾਜ ਵਿੱਚ ਸਕਾਰਾਤਮਕ ਬਦਲਾਅ ਦੀ ਬਯਾਰ ਚੱਲੀ ਹੈ। ਅੱਜ ਕੁੜੀਆਂ ਦੇ ਜਨਮ ‘ਤੇ ਵੀ ਖੁੰਹ ਪੂਜਨ ਵਰਗੇ ਪ੍ਰੋਗਰਾਮ ਹੋਣ ਲੱਗੇ ਹਨ।

          ਪੰਜਾਬ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੀ ਚੇਅਰਮੈਨ ਡਾ. ਵੰਦਨਾ ਅਰੋੜਾ ਨੇ ਕਾਰਜ ਸਥਾਨ ‘ਤੇ ਮਹਿਲਾ ਦੇ ਯੋਨ ਉਤਪੀੜਨ (ਰੋਕਥਾਮ, ਨਿਸ਼ੇਧ ਅਤੇ ਹੱਲ) ਐਕਟ, 2013 ਦੀ ਬਾਰੀਕੀਆਂ ‘ਤੇ ਚਾਨਣ ਪਾਇਆ। ਉਨ੍ਹਾਂ ਨੇ ਕਿਹਾ ਕਿ ਕਾਰਜਸਥਾਨ ‘ਤੇ ਯੌਨ ਉਤਪੀੜਨ ਦੀ ਰੋਕਥਾਮ ਸਬੰਧੀ ਕਾਨੂੰਨ ਪਹਿਲੀ ਵਾਰ ਸੁਪਰੀਮ ਕੋਰਟ ਵੱਲੋਂ 1997 ਵਿੱਚ ਜਾਰੀ ਵਿਸ਼ਾਖਾ ਦਿਸ਼ਾ-ਨਿਰਦੇਸ਼ਾਂ ਦੇ ਬਾਅਦ ਅਸਤਿਤਵ ਵਿੱਚ ਅਾਇਆ। ਬਾਅਦ ਵਿੱਚ ਭਾਰਤੀ ਸੰਸਦ ਨੇ ਕਾਰਜਸਥਾਨ ‘ਤੇ ਮਹਿਲਾਵਾਂ ਦੇ ਯੌਨ ਉਤਪੀੜਨ (ਰੋਕਥਾਮ, ਨਿਸ਼ੇਧ ਅਤੇ ਹੱਲ) ਐਕਟ, 2013 (ਪਾਸ਼ ਐਕਟ) ਪਾਸ ਕੀਤਾ।

          ਉਨ੍ਹਾਂ ਨੇ ਦਸਿਆ ਕਿ ਇਹ ਐਕਟ ਪਬਲਿਕ, ਨਿਜੀ, ਸੰਗਠਤ, ਅਸੰਗਠਤ ਸਾਰੇ ਖੇਤਰਾਂ ‘ਤੇ ਲਾਗੂ ਹੁੰਦਾ ਹੈ। ਇਸ ਦੇ ਤਹਿਤ ਦੱਸ ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੇ ਸੰਗਠਨਾਂ ਨੂੰ ਇੱਕ ਅੰਦਰੂਣੀ ਸ਼ਿਕਾਇਤ ਕਮੇਟੀ (ਆਈਸੀਸੀ) ਦਾ ਗਠਨ ਕਰਨਾ ਹੁੰਦਾ ਹੈ। ਜਿਲ੍ਹਾ ਪੱਧਰ ‘ਤੇ  ਸਥਾਨਕ ਸ਼ਿਕਾਇਤ ਕਮੇਟੀਆਂ (ਐਲਸੀਸੀ) ਉਨ੍ਹਾਂ ਮਾਮਲਿਆਂ ਨੂੰ ਸੰਭਾਲਦੀ ਹੈ ਜਿੱਥੇ ਆਈਸੀਸੀ ਉਪਲਬਧ ਨਹੀਂ ਹਨ। ਇੰਨ੍ਹਾਂ ਕਮੇਟੀਆਂ ਦੇ ਕੋਲ ਦੀਵਾਨੀ ਅਦਾਲਤਾਂ ਦੇ ਸਮਾਨ ਸ਼ਕਤੀਆਂ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਝੂਠੀ ਸ਼ਿਕਾਇਤਾਂ ‘ਤੇ ਅਨੁਸਾਸ਼ਨਾਤਮਕ ਕਾਰਵਾਈ ਹੋ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ ਦੋਨੋਂ ਪੱਖਾਂ ਦੀ ਪਹਿਚਾਣ ਅਤੇ ਕਾਰਵਾਈ ਦੇ ਸਬੰਧ ਵਿੱਚ ਸਖਤ ਗੁਪਤਤਾ ਰੱਖੀ ਜਾਂਦੀ ਹੈ।

          ਵਿਧਾਨਸਭਾ ਸਕੱਤਰ ਸ੍ਰੀ ਰਾਜੀਵ ਪ੍ਰਸਾਦ ਨੇ ਪ੍ਰੋਗਰਾਮ ਦਾ ਪਰਿਚੈ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦਾ ਸਨਮਾਨ, ਗਰਿਮਾ ਅਤੇ ਆਰਥਕ ਸਸ਼ਕਤੀਕਰਣ ਦੇ ਅਧਿਕਾਰਾਂ ਨੂੰ ਯਕੀਨੀ ਕਰਨ ਲਈ ਇੱਕ ਸੁਰੱਖਿਅਤ ਕਾਰਜਸਥਾਨ ਜਰੂਰੀ ਹੈ। ਉਨ੍ਹਾਂ ਨੇ ਪ੍ਰਾਚੀਣਕਾਲ ਦੇ ਇਤਿਹਾਸਕ ਸੰਦਰਭਾਂ ‘ਤੇ ਜੋਰ ਦਿੰਦੇ ਹੋਏ ਭਾਰਤੀ ਸਮਾਜ ਵਿੱਚ ਨਾਰੀ ਸ਼ਕਤੀ ਦੇ ਮਹਤੱਵ ਨੂੰ ਰੇਖਾਂਕਿਤ ਕੀਤਾ।

ਹਰਿਆਣਾ ਵਿੱਚ ਫਾਰਮ ਟੂਰੀਜਮ ਤੇ ਹੋਮ ਸਟੇ ਨਾਲ ਪੈਦਾ ਹੋਣਗੇ ਰੁਜ਼ਗਾਰ ਦੇ ਨਵੇਂ ਮੌਕੇ’ਫਾਰਮ ਟੂਰੀਜਮ ਤੇ ਹੋਮ ਸਟੇ ਦਾ ਪ੍ਰਤੀਸਾਲ ਦਾ ਵਿਸ਼ਵ ਬਾਜਾਰ 5000 ਕਰੋੜ ਰੁਪਏ ਦਾ

ਚੰਡੀਗੜ੍ਹ

  ( ਜਸਟਿਸ ਨਿਊਜ਼ ਸਰਵਿਸ  )

ਸਰਕਾਰ ਰਾਜ ਵਿੱਚ ਫਾਰਮ ਟੂਰੀਜਮ ਤੇ ਹੋਮ ਸਟੇ ਰਾਹੀਂ ਸੈਰ-ਸਪਾਟਾ ਨੂੰ ਨਵੀਂ ਉਚਾਈਆਂ ਤੱਕ ਲੈ ਜਾਣਾ ਚਾਹੁੰਦੀ ਹੈ ਜਿਸ ਨਾਲ ਸੂਬੇ ਦੇ ਨੌਜੁਆਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮਿਲਣਗੇ। ਇਸ ਦੇ ਲਈ ਫਾਰਮ ਟੂਰੀਜਮ ਤੇ ਹੋਮ ਸਟੇ ਸੰਚਾਲਕਾਂ ਦੇ ਸਾਹਮਣੇ ਆਉਣ ਵਾਲੀ ਸਮਸਿਆਵਾਂ ਦਾ ਪ੍ਰਾਥਮਿਕਤਾ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।

          ਇਹ ਗੱਲ ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਵਿੱਚ ਫਾਰਮ ਟੂਰੀਜਮ ਅਤੇ ਹੋਮ ਸਟੇ ਸੰਚਾਲਕਾਂ ਦੇ ਨਾਲ ਆਯੋਜਿਤ ਇੱਕ ਮੀਟਿੰਗ ਦੌਰਾਨ ਕਹੀ। ਇਸ ਦੌਰਾਨ ਸੈਰ-ਸਪਾਟਾ ਵਿਭਾਗ ਦੀ ਵਧੀਕ ਨਿਦੇਸ਼ਕ ਮਮਤਾ ਸ਼ਰਮਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਰਾਜ ਵਿੱਚ ਸੈਰ-ਸਪਾਟਾ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਣ ਲਈ ਗੰਭੀਰ ਯਤਨ ਕਰ ਰਹੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਰਾਜ ਵਿੱਚ ਫਾਰਮ ਟੂਰੀਜਮ ਤੇ ਹੋਮ ਸਟੇ ਦੇ ਵਿਕਾਸ ਨੂੰ ਲੈ ਕੇ ਨਿਜੀ ਦਿਲਚਸਪੀ ਲੈ ਰਹੇ ਹਨ।

          ਮੀਟਿੰਗ ਵਿੱਚ ਫਾਰਮ ਟੂਰੀਜਮ ਤੇ ਹੋਮ ਸਟੇ ਸੰਚਾਲਕਾਂ ਨੇ ਵੱਖ-ਵੱਖ ਵਿਭਾਗਾਂ ਨਾਲ ਸੰਬਧਿਤ ਸਮਸਿਆਵਾਂ ਦੀ ਜਾਣਕਾਰੀ ਦਿੰਦੇ ਹੋਏ ਇੰਨ੍ਹਾਂ ਦਾ ਹੱਲ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦਸਿਆ ਕਿ ਫਾਰਮ ਟੂਰੀਜਮ ਤੇ ਹੋਮ ਸਟੇ ਦਾ ਪ੍ਰਤੀ ਸਾਲ ਦਾ ਵਿਸ਼ਵ ਬਾਜਾਰ 5000 ਕਰੋੜ ਰੁਪਏ ਹੈ ਜੋ ਪ੍ਰਤੀਸਾਲ ਵੱਧਦਾ ਜਾ ਰਿਹਾ ਹੈ। ਜੇਕਰ ਹਰਿਆਣਾ ਸਰਕਾਰ ਫਾਰਮ ਟੂਰੀਜਮ ਤੇ ਹੋਮ ਸਟੇ ਕਾਰੋਬਾਰ ਦੇ ਸਾਹਮਣੇ ਆਉਣ ਵਾਲੀ ਸਮਸਿਆਵਾਂ ਦਾ ਹੱਲ ਕਰੇ ਤਾਂ ਹਰਿਆਣਾ ਇਸ ਖੇਤਰ ਵਿੱਚ ਮਹਤੱਵਪੂਰਣ ਪ੍ਰਦਰਸ਼ਨ ਕਰ ਸਕਦਾ ਹੈ।

          ਸੰਚਾਲਕਾਂ ਨੇ ਜਰੂਰੀ ਸਹੂਲਤਾਂ ਤੇ ਵੱਖ-ਵੱਖ ਵਿਭਾਗਾਂ ਤੋਂ ਮਿਲਣ ਵਾਲੀ ਮੰਜੂਰੀਆਂ ਦੇ ਸਬੰਧ ਵਿੱਚ ਆਉਣ ਵਾਲੀ ਮੁਸ਼ਕਲਾਂ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ।

          ਡਾ. ਅਮਿਤ ਕੁਮਾਰ ਅਗਰਵਾਲ ਨੇ ਕਿਹਾ ਕਿ ਫਾਰਮ ਟੂਰੀਜਮ ਤੇ ਹੋਮ ਸਟੇ ਸੰਚਾਲਕ ਆਪਣੀ ਸਾਰੇ ਸਮਸਿਆਵਾਂ ਅਗਲੇ 5 ਦਿਨ ਵਿੱਚ ਲਿਖਤ ਵਿੱਚ ਦੇਣ। ਇਸ ਦੇ ਆਧਾਰ ‘ਤੇ ਸੂਬੇ ਵਿੱਚ ਇੰਨ੍ਹਾਂ ਸੇਵਾਵਾਂ ਲਈ ਸਾਰੇ ਵਿਭਾਗਾਂ ਨਾਲ ਆਪਸੀ ਤਾਲਮੇਲ ਸਥਾਪਿਤ ਕਰਦੇ ਹੋਏ ਫਾਰਮ ਟੂਰੀਜਮ ਤੇ ਹੋਮ ਸਟੇ ਪੋਲਿਸੀ ਤਿਆਰ ਕਰਵਾਈ ਜਾਵੇਗੀ ਜਿਸ ਨੂੰ ਕੈਬਨਿਟ ਤੋਂ ਪਾਸ ਕਰਵਾਇਆ ਜਾਵੇਗਾ। ਇਸ ਦੇ ਬਾਅਦ ਇੰਨ੍ਹਾਂ ਸੇਵਾਵਾਂ ਦੇ ਸੰਚਾਲਨ ਵਿੱਚ ਕਿਸੇ ਤਰ੍ਹਾ ਦੀ ਸਮਸਿਆ ਨਹੀਂ ਆਵੇਗੀ। ਇਸ ਦੇ ਨਾਲ ਹੀ ਇੰਨ੍ਹਾਂ ਖੇਤਰਾਂ ਦੀ ਸੇਵਾਵਾਂ ਨੂੰ ਸੇਵਾ ਦਾ ਅਧਿਕਾਰ ਐਕਟ ਤਹਿਤ ਵੀ ਨੋਟੀਫਾਈ ਕਰਵਾਇਆ ਜਾਵੇਗਾ, ਜਿਸ ਨਾਲ ਸਾਰੇ ਸਬੰਧਿਤ ਸੇਵਾਵਾ ਨਿਰਧਾਰਿਤ ਸਮੇਂ ਵਿੱਚ ਉਪਲਬਧ ਹੋ ਸਕਣਗੀਆਂ।

          ਡਾ. ਅਮਿਤ ਕੁਮਾਰ ਅਗਰਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਏਗਰੋ ਟੂਰੀਜਮ ਤੇ ਹੋਮ ਸਟੇ ਨਾਲ ਸਬੰਧਿਤ ਹੋਰ ਸੂਬਿਆਂ ਵੱਲੋਂ ਲਾਗੂ ਕੀਤੀ ਗਈ ਨੀਤੀਆਂ ਦਾ ਵੀ ਅਧਿਐਨ ਕਰ ਰਹੀਆਂ ਹਨ ਤਾਂ ਜੋ ਹਰਿਆਣਾ ਦੀ ਪੋਲਿਸੀ ਨੂੰ ਵੱਧ ਅਨੁਕੂਲ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਹਰਿਆਣਾ ਵਿੱਚ ਟੂਰੀਜਮ ਤੇ ਹੋਸਪਟਿੀਲਿਟੀ ਨੂੰ ਵੀ ਹੋਰ ਉਦਯੋਗਾਂ ਦੇ ਸਮਾਨ ਪ੍ਰੋਤਸਾਹਨ ਦਿੱਤਾ ਜਾਵੇਗਾ ਤਾਂ ਜੋ ਇਸ ਦੇ ਰਾਹੀਂ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਹੋ ਸਕਣ। ਉਨ੍ਹਾਂ ਨੇ ਦਸਿਆ ਕਿ ਕੇਂਦਰ ਸਰਕਾਰ ਵੱਲੋਂ ਵੀ ਫਾਰਮ ਟੂਰੀਜਮ ਤੇ ਹੋਮ ਸਟੇ ਨੂੰ ਈਜ-ਆਫ-ਡੂਇੰਗ ਬਿਜਨੈਸ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਅਤੇ ਕੇਡੀਬੀ ਦੇ ਮੈਂਬਰ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਨੇ ਕੁਰੂਕਸ਼ੇਤਰ ਦੇ ਸਮੂਚੇ ਵਿਕਾਸ ਤੇ ਸੁੰਦਰੀਕਰਣ ਲਈ ਮੀਟਿੰਗ ਵਿੱਚ ਕੀਤਾ ਵਿਚਾਰ-ਵਟਾਂਦਰਾਂ

ਚੰਡੀਗੜ੍ਹ

(ਜਸਟਿਸ ਨਿਊਜ਼ ਸਰਵਿਸ   )

ਕੁਰੂਕਸ਼ੇਤਰ ਨੇ ਗੀਤਾ ਸਥਲੀ ਵਜੋ ਦੇਸ਼-ਦੁਨੀਆ ਦੇ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਬਨਾਉਣ ਲਈ ਸਰਕਾਰ ਵੱਲੋਂ ਵਿਸਤਾਰ ਕਾਰਜ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਪਿਪਲੀ ਤੋਂ ਜੋਤੀਸਰ ਤੱਕ ਵੱਡੇ ਪ੍ਰੋਜੈਕਟ ਤਿਆਰ ਕਰਨ ਲਈ ਮਾਸਟਰ ਪਲਾਨ ਤਿਆਰ ਕੀਤਾ ਅਿਗਾ ਹੈ ਜਿਸ ਨੂੰ ਅਨੁਮੋਦਨ ਤਹਿਤ ਜਲਦੀ ਹੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

          ਇਹ ਗੱਲ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਅਤੇ ਕੇਡੀਬੀ ਦੇ ਮੈਂਬਰ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਨੇ ਅੱਜ ਹਰਿਆਣਾ ਨਿਵਾਸ ਵਿੱਚ ਆਯੋਜਿਤ ਇੱਕ ਮੀਟਿੰਗ ਦੌਰਾਨ ਕਹੀ। ਮੀਟਿੰਗ ਵਿੱਚ ਕੁਰੂਕਸ਼ੇਤਰ ਵਿਕਾਸ ਬੋਰਡ, ਜਿਲ੍ਹਾ ਪ੍ਰਸਾਸ਼ਨ ਕੁਰੂਕਸ਼ੇਤਰ ਅਤੇ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

          ਡਾ. ਅਮਿਤ ਕੁਮਾਰ ਅਗਰਵਾਲ ਨੇ ਦਸਿਆ ਕਿ ਮਾਣਯੋਗ ਮੁੱਖ ਮੰਤਰੀ ਦੇ ਨਿਰਦੇਸ਼ਾ ਅਨੁਸਾਰ ਕੁਰੂਕਸ਼ੇਤਰ ਸ਼ਹਿਰ ਨੂੰ ਧਰਮਨਗਰੀ ਅਤੇ ਗੀਤਾ ਸਥਲੀ ਵਜੋ ਇਸ ਤਰ੍ਹਾ ਨਾਲ ਵਿਕਸਿਤ ਕਰਨ ਦੀ ਯੋਜਨਾ ਬਣਾਂਈ ਗਈ ਹੈ ਕਿ ਇੱਥੇ ਦੇਸ਼ ਹੀ ਨਹੀਂ, ਦੁਨੀਆ ਭਰ ਦੇ ਸੈਲਾਨੀ ਪਹੁੰਚਣਗੇ। ਇਸ ਦੇ ਲਈ ਮਹਾਭਾਰਤ ਅਨੁਭਵ ਕੇਂਦਰ ਤੇ ਕੁਰੂਕਸ਼ੇਤਰ ਦੇ ਮਹਤੱਵਪੂਰਣ ਸਥਾਨਾਂ ਦੇ ਵਿਕਾਸ ਦੀ ਯੋਜਨਾ ਬਣਾਈ ਗਈ ਹੈ। ਮਹਾਭਾਰਤ ਅਨੁਭਵ ਕੇਂਦਰ ਦੀ ਯਾਤਰਾ ਨਾਲ ਵਿਅਕਤੀ ਨੂੰ ਜੀਵਨ ਦੇ ਸਾਰੇ ਸੁਆਲਾਂ ਦੇ ਜਵਾਬ ਆਸਾਨੀ ਨਾਲ ਮਿਲਦੇ ਹਨ।

          ਉਨ੍ਹਾਂ ਨੇ ਕਿਹਾ ਕਿ ਮਹਾਭਾਰਤ ਅਨੁਭਵ ਕੇਂਦਰ ਦੇ ਜੀ-ਬਲਾਕ ਦੇ ਬਾਕੀ ਨਿਰਮਾਣ ਕੰਮ ਨੂੰ ਵੀ ਗੌਰਵਸ਼ਾਲੀ ਭਾਰਤ ਅਤੇ ਸਰਸਵਤੀ ਸਿੰਧੂ ਸਭਿਅਤਾ ਦੀ ਥੀਮ ‘ਤੇ ਕਰਵਾਇਆ ਜਾਵੇਗਾ। ਮਹਾਭਾਰਤ ਅਨੁਭਵ ਕੇਂਦਰ ਦੇ ਮੁੱਖ ਦਰਵਾਜੇ ਨੂੰ ਮਿਯੂਰਲਸ ਡਿਜਾਇਨਾਂ ਦੇ ਨਾਲ ਵਿਸ਼ੇਸ਼ ਭਵਅਤਾ ਪ੍ਰਦਾਨ ਕੀਤੀ ਜਾਵੇਗੀ। ਅਨੁਭਵ ਕੇਂਦਰ ਦੀ ਯਾਤਰਾ ਭਾਰਤ ਦੀ ਆਤਮਾ ਦੀ ਯਾਤਰਾ ਦੇ ਸਮਾਨ ਹੋਵੇਗੀ, ਇਸ ਲਈ ਇਸ ਨੂੰ ਵਿਕਸਿਤ ਕਰਨ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਮਹਾਭਾਰਤ ਅਨੁਭਵ ਕੇਂਦਰ ਵਿੱਚ ਸੋਵੀਨੇਅਰ ਸ਼ਾਪ, ਫੂਡ ਕੋਰਟ ਅਤੇ ਫੋਟੋ ਸ਼ਾਪ ਆਦਿ ਸੰਚਾਲਿਤ ਕਰਨ ਲਈ ਵੀ ਅਧਿਕਾਰੀਆਂ ਨੂੰ ਕਿਹਾ। ਉਨ੍ਹਾਂ ਨੇ ਗਰਮੀਆਂ ਦੇ ਮੱਦੇਨਜਰ ਮਹਾਭਾਰਤ ਅਨੁਭਵ ਕੇਂਦਰ ਦੇ ਖੁੱਲਣ ਦੀ ਸਮੇਂ ਵਧਾਉਣ ਦੇ ਵੀ ਨਿਰਦੇਸ਼ ਦਿੱਤੇ ਤਾਂ ੧ੋ ਵੱਧ ਤੋਂ ਵੱਧ ਲੋਕ ਇਸ ਦੀ ਯਾਤਰਾ ਕਰ ਸਕਣ।

          ਡਾ. ਅਮਿਤ ਕੁਮਾਰ ਅਗਰਵਾਲ ਨੇ ਦਸਿਆ ਕਿ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ 50 ਵਿਸ਼ਵ ਪੱਧਰੀ ਆਈਕੋਨਿਕ ਸਾਇਟਸ ਵਿਕਸਿਤ ਕੀਤੀ ਜਾਣੀ ਹੈ ਜਿਨ੍ਹਾਂ ਵਿੱਚੋਂ ਇੱਕ ਹਰਿਆਣਾ ਵਿੱਚ ਹੋਵੇਗੀ। ਇਸ ਦੇ ਤਹਿਤ ਸੂਬੇ ਦੀ 3 ਸਾਈਟਸ ਦੇ ਨਾਮ ਕੇਂਦਰ ਸਰਕਾਰ ਨੂੰ ਭਿਜਵਾਏ ਜਾਣਗੇ ਜਿਨ੍ਹਾ ਵਿੱਚ ਕੁਰੂਕਸ਼ੇਤਰ ਦਾ ਨਾਮ ਵੀ ਸ਼ਾਮਿਲ ਹੈ। ਜੇਕਰ ਇੰਨ੍ਹਾਂ ਯੋਜਨਾ ਦੇ ਤਹਿਤ ਕੁਰੂਕਸ਼ੇਤਰ ਦਾ ਚੋਣ ਹੁੰਦਾ ਹੈ ਤਾਂ ਕੁਰੂਕਸ਼ੇਤਰ ਦਾ ਵਿਕਾਸ ਬਹੁਤ ਤੇਜ ਗਤੀ ਨਾਲ ਹੋਵੇਗਾ ਅਤੇ ਸੈਰ-ਸਪਾਟਾ ਦੇ ਵਿਕਾਸ ਦੇ ਨਜਰਇਏ ਨਾਲ ਇਹ ਮੀਲ ਦਾ ਪੱਥਰ ਸਾਬਤ ਹੋਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਦੇ ਲਈ ਹੁਣ ਤੋਂ ਸਥਾਨ ਚੋਣ ਕਰਨ ਦਾ ਕੰਮ ਸ਼ੁਰੂ ਕਰਨ ਲਈ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

          ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਕੁਰੂਕਸ਼ੇਤਰ ਨੂੰ ਗੀਤਾ ਸਥਲੀ ਵਜੋ ਵਿਕਸਿਤ ਕਰਨ ਲਈ ਬਹੁਤ ਗੰਭੀਰ ਹਨ ਅਤੇ ਇਸ ਦੇ ਸਬੰਧ ਵਿੱਚ ਜਲਦੀ ਹੀ ਇੱਕ ਮੀਟਿੰਗ ਵੀ ਕਰਣਗੇ। ਉਨ੍ਹਾਂ ਨੇ ਕੁਰੂਕਸ਼ੇਤਰ ਦੇ ਸਾਰੇ ਸੈਰ-ਸਪਾਟਾ ਥਾਵਾਂ, ਵਿਸ਼ੇਸ਼ਕਰ ਮਹਾਭਾਰਤ ਅਨੁਭਵ ਕੇਂਦਰ ਦੇ ਸਬੰਧ ਵਿੱਚ ਪੂਰੇ ਸੂਬੇ ਵਿੱਚ ਜਨ-ਜਾਗਰੁਕਤਾ ਤਹਿਤ ਵਿਸ਼ੇਸ਼ ਪ੍ਰਚਾਰ ਕੰਮ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਕੁਰੁਕਸ਼ੇਤਰ ਦੇ ਸੈਲਾਨੀ ਸਥਾਨਾਂ ਦੀ ਸੈਰ ਲਈ ਪਹੁੰਚਣ। ਇਸ ਦੇ ਲਈ ਉਨ੍ਹਾਂ ਨੇ ਕੁਰੂਕਸ਼ੇਤਰ ਵਿੱਚ ਨਿਯਮਤ ਰੂਪ ਨਾਲ ਆਮ ਜਨਤਾ ਦੀ ਸਹਿਭਾਗਤਾ ਵਾਲੀ ਵਿਵਿਧ ਗਤੀਵਿਧੀਆਂ ਕਰਵਾਉਣ ਨੂੰ ਵੀ ਕਿਹਾ। ਉਨ੍ਹਾਂ ਨੇ ਕੁਰੂਕਸ਼ੇਤਰ ਦੇ ਹਰੇਕ ਚੌਕ-ਚੌਰਾਹਿਆਂ, ਸੜਕਾਂ ਅਤੇ ਨਵਨਿਰਮਾਣਤ ਏਲੀਵੇਟਿਡ ਰੇਲਵੇ ਟੈ੍ਰਕ ਦੇ ਹੇਠਾਂ ਦੇ ਸਥਾਨਾਂ ਦੇ ਸੁੰਦਰੀਕਰਣ ਦੇ ਸਬੰਧ ਵਿੱਚ ਵੀ ਅਧਿਕਾਰੀਆਂ ਨੂੰ ਵਿਆਪਕ ਦਿਸ਼ਾ-ਨਿਰਦੇਸ਼ ਦਿੱਤੇ।

          ਇਸ ਦੌਰਾਨ ਕੁਰੁਕਸ਼ੇਤਰ ਦੇ ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਆਨਲਾਇਨ ਰਾਹੀਂ ਜੁੜੇ ਜਦੋਂ ਕਿ ਕੇਡੀਬੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੰਕਜ ਸੇਤਿਆ, ਮਾਨਦ ਸਕੱਤਰ ਉਪੇਂਦਰ ਸਿੰਘਲ ਅਤੇ ਸੈਰ-ਸਪਾਟਾ ਵਿਭਾਗ ਦੀ ਵਧੀਕ ਨਿਦੇਸ਼ਕ ਮਮਤਾ ਸ਼ਰਮਾ ਸਮੇਤ ਹੋਰ ਅਧਿਕਾਰੀ ਨਿਜੀ ਰੂਪ ਨਾਲ ਮੌਜੂਦ ਰਹੇ।

ਹਰਿਆਣਾ ਵਿੱਚ ਨਗਰ ਨਿਗਮ ਚੋਣਾਂ ਲਈ ਆਬਜਰਵਰਾਂ ਅਤੇ ਨੋਡਲ ਅਧਿਕਾਰੀਆਂ ਦੀ ਨਿਯੁਕਤੀ

ਚੰਡੀਗੜ੍ਹ

( ਜਸਟਿਸ ਨਿਊਜ਼ ਸਰਵਿਸ  )

ਹਰਿਆਣਾ ਰਾਜ ਚੋਣ ਕਮਿਸ਼ਨ ਦੇ ਸਕੱਤਰ ਸ੍ਰੀ ਗੌਰਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਮਿਸ਼ਨ ਨੇ ਅਗਾਮੀ 10 ਮਈ ਨੂੰ ਪ੍ਰਸਤਾਵਿਤ ਨਗਰ ਨਿਗਮ ਅਬੰਾਲਾ, ਪੰਚਕੂਲਾ, ਸੋਨੀਪਤ, ਨਗਰ ਪਰਿਸ਼ਦ ਰਿਵਾੜੀ ਅਤੇ ਨਗਰ ਸਮਿਤੀ ਉਕਲਾਨਾ, ਸਾਂਪਲਾ ਅਤੇ ਧਾਰੂਹੇੜਾ ਦੇ ਚੋਣਾਂ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਾਉਣ ਲਹੀ ਆਮ, ਪੁਲਿਸ ਅਤੇ ਖਰਚ ਚੋਣ ਆਬਜਰਵਰਾਂ ਦੇ ਨਾਲ-ਨਾਲ ਸ਼ਿਕਾਇਤ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਹੈ।

          ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਨਿਯੁਕਤੀਆਂ ਦੇ ਤਹਿਤ ਭਾਰਤੀ ਪ੍ਰਸਾਸ਼ਨਿਕ ਸੇਵਾ ਅਤੇ ਹਰਿਆਣਾ ਸਿਵਲ ਸੇਵਾ ਦੇ ਅਧਿਕਾਰੀਆਂ ਨੂੰ ਆਮ ਆਬਜਰਵਰ, ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀਆਂ ਨੂੰ ਪੁਲਿਸ ਆਬਜਰਵਰ ਅਤੇ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਖਰਚ ਆਬਜਰਵਰ ਦੀ ਜਿਮੇਵਾਰੀ ਸੌਂਪੀ ਗਈ ਹੈ।

ਅੰਬਾਲਾ, ਸੋਨੀਪਤ ਅਤੇ ਪੰਚਕੂਲਾ ਲਈ ਨਿਯੁਕਤੀਆਂ

          ਸ੍ਰੀ ਗੌਰਵ ਕੁਮਾਰ ਨੇ ਦਸਿਆ ਕਿ ਨਗਰ ਨਿਗਮ ਅੰਬਾਲਾ ਲਈ ਆਮ ਆਬਜਰਵਰ ਵਜੋ ਸ੍ਰੀ ਸੰਜੀਵ ਵਰਮਾ, ਪੁਲਿਸ ਆਬਜਰਵਰ ਵਜੋ ਸ੍ਰੀ ਓਮ ਪ੍ਰਕਾਸ਼ ਅਤੇ ਖਰਚ ਆਬਜਰਵਰ ਵਜੋ ਸ੍ਰੀ ਜਿੇਤੇਂਦਰ ਡੂਡੀ ਨੂੰ ਨਿਯੁਕਤ ਕੀਤਾ ਗਿਆ ਹੈ। ਨਾਲ ਹੀ ਸ੍ਰੀ ਅਭਿਸ਼ੇਕ ਗਰਗ, ਸ੍ਰੀਮਤੀ ਮਨੀਸ਼ ਘਾਘਟ ਅਤੇ ਸ੍ਰੀ ਸੌਰਭ ਗੋਇਲ ਨੂੰ ਸ਼ਿਕਾਇਤ ਨੋਡਲ ਅਧਿਕਾਰੀ ਬਣਾਇਆ ਗਿਆ ਹੈ।

          ਉਨ੍ਹਾਂ ਨੇ ਦਸਿਆ ਕਿ ਨਗਰ ਨਿਗਮ ਸੋਨੀਪਤ ਲਈ ਆਮ ਆਬਜਰਵਰ ਵਜੋ ਸੁਸ੍ਰੀ ਵੈਸ਼ਾਲੀ ਸਿੰਘ, ਪੁਲਿਸ ਆਬਜਰਵਰ ਵਜੋ ਸ੍ਰੀ ਰਾਜੇਂਦਰ ਕੁਮਾਰ ਮੀਣਾ ਅਤੇ ਖਰਚ ਆਬਜਰਵਰ ਵਜੋ ਸ੍ਰੀ ਅਰਵਿੰਦ ਨੂੰ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ, ਸ਼ਿਕਾਇਤ ਨੋਡਲ ਅਧਿਕਾਰੀ ਵਜੋ ਸ੍ਰੀ ਸੁਸ਼ੀਲ ਸ਼ਰਮਾ ਨੂੰ ਸੋਨੀਪਤ ਦੀ ਜਿਮੇਵਾਰੀ ਦਿੱਤੀ ਗਈ ਹੈ।

          ਉਨ੍ਹਾਂ ਨੇ ਅੱਗੇ ਦਸਿਆ ਕਿ ਨਗਰ ਨਿਗਮ ਪੰਚਕੂਲਾ ਵਿੱਚ ਆਮ ਆਬਜਰਵਰ ਵਜੋ ਸ੍ਰੀ ਡਾ. ਸੁਰੇਸ਼, ਪੁਲਿਸ ਆਬਜਰਵਰ ਵਜੋ ਸ੍ਰੀ ਅਭਿਸ਼ੇਕ ਜੋਰਵਾਲ ਅਤੇ ਖਰਚ ਆਬਜਰਵਰ ਵਜੋ ਸ੍ਰੀ ਹਰਵੀਰ ਸਿੰਘ ਚੌਹਾਨ ਨੂੰ ਨਿਯੁਕਤ ਕੀਤਾ ਗਿਆ ਹੈ। ਇੱਥੇ ਸ਼ਿਕਾਇਤ ਨੋਡਲ ਅਧਿਕਾਰੀ ਵਜੋ ਸ੍ਰੀ ਸੁਖਦੇਵ ਸਿੰਘ ਨੂੰ ਤੈਨਾਤ ਕੀਤਾ ਗਿਆ ਹੈ।

          ਰਾਜ ਚੋਣ ਕਮਿਸ਼ਨ ਦੇ ਸਕੱਤਰ ਨੇ ਦਸਿਆ ਕਿ ਨਗਰ ਪਰਿਸ਼ਦ ਰਿਵਾੜੀ ਲਈ ਆਮ ਆਬਜਰਵਰ ਵਜੋ ਸ੍ਰੀ ਜਗ ਨਿਵਾਸ, ਪੁਲਿਸ ਆਬਜਰਵਰ ਵਜੋ ਸ੍ਰੀ ਸੁਰੇਂਦਰ ਪਾਲ ਸਿੰਘ ਅਤੇ ਖਰਚ ਆਬਜਰਵਰ ਵਜੋ ਸੁਸ੍ਰੀ ਪ੍ਰੀਤੀ ਚੌਧਰੀ ਨੁੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਨਗਰ ਪਰਿਸ਼ਦ ਰਿਵਾੜੀ ਅਤੇ ਨਗਰ ਸਮਿਤੀ ਧਾਰੂਹੇੜਾ, ਦੋਨੋਂ ਲਈ ਸ਼ਿਕਾਇਤ ਨੋਡਲ ਅਧਿਕਾਰੀ ਵਜੋ ਸ੍ਰੀ ਜਿਤੇਂਦਰ ਕੁਮਾਰ ਨੂੰ ਤੈਨਾਤ ਕੀਤਾ ਗਿਆ ਹੈ।

          ਸ੍ਰੀ ਗੌਰਵ ਕੁਮਾਰ ਨੇ ਦਸਿਆ ਕਿ ਨਗਰ ਸਮਿਤੀ ਉਕਲਾਨਾ (ਹਿਸਾਰ) ਲਈ ਆਮ ਆਬਜਰਵਰ ਵਜੋ ਸ੍ਰੀ ਉਤਸਵ ਆਨੰਦ, ਪੁਲਿਸ ਆਬਜਰਵਰ ਵਜੋ ਸੁਸ੍ਰੀ ਮਮਤਾ ਖਰਬ ਅਤੇ ਖਰਚ ਆਬਜਰਵਰ ਵਜੋ ਸ੍ਰੀ ਅਜੈ ਸਿਹਾਗ ਨੂੰ ਨਿਯੁਕਤ ਕੀਤਾ ਗਿਆ ਹੈ। ਇੱਥੇ ਸ਼ਿਕਾਇਤ ਨੋਡਲ ਅਧਿਕਾਰੀ ਵਜੋ ਸ੍ਰੀ ਧਰਮੇਂਦਰ ਨੂੰ ਜਿਮੇਵਾਰੀ ਸੌਂਪੀ ਗਈ ਹੈ।

          ਉਨ੍ਹਾਂ ਨੇ ਦਸਿਆ ਕਿ ਨਗਰ ਸਮਿਤੀ ਸਾਂਪਲਾ (ਰੋਹਤਕ) ਵਿੱਚ ਆਮ ਆਬਜਰਵਰ ਵਜੋ ਸ੍ਰੀ ਨਰੇਂਦਰ ਕੁਮਾਰ, ਪੁਲਿਸ ਆਬਜਰਵਰ ਵਜੋ ਸ੍ਰੀ ਫੈਸਲ ਖਾਨ ਅਤੇ ਖਰਚ ਆਬਜਰਵਰ ਵਜੋ ਸ੍ਰੀ ਹਨੀਸ਼ ਗੁਪਤਾ ਨੂੰ ਨਿਯੁਕਤ ਕੀਤਾ ਗਿਆ ਹੈ। ਸ਼ਿਕਾਇਤ ਨੋਡਲ ਅਧਿਕਾਰੀ ਵਜੋ ਸ੍ਰੀ ਜੋਗਿੰਦਰ ਮੋਰ ਨੂੰ ਤੈਨਾਤ ਕੀਤਾ ਗਿਆ ਹੈ।

          ਸ੍ਰੀ ਗੌਰਵ ਕੁਮਾਰ ਨੇ ਦਸਿਆ ਕਿ ਨਗਰ ਸਮਿਤੀ ਧਾਰੂਹੇੜਾ (ਰਿਵਾੜੀ) ਲਈ ਆਮ ਆਬਜਰਵਰ ਵਜੋ ਸ੍ਰੀ ਤਰੁਣ ਕੁਮਾਰ ਪਵਾਰਿਆ, ਪੁਲਿਸ ਆਬਜਰਵਰ ਵਜੋ ਸ੍ਰੀਮਤੀ ਸੰਗੀਤਾ ਕਾਲੀਆ ਅਤੇ ਖਰਚ ਆਬਜਰਵਰ ਵਜੋ ਸੁਸ੍ਰੀ ਪ੍ਰੀਤੀ ਚੌਧਰੀ ਨੂੰ ਨਿਯੁਕਤ ਕੀਤਾ ਗਿਆ ਹੈ।

          ਉਨ੍ਹਾਂ ਨੇ ਦਸਿਆ ਕਿ ਰਾਜ ਚੋਣ ਕਮਿਸ਼ਨ ਮੁੱਖ ਦਫਤਰ ਪੰਚਕੂਲਾ ਵਿੱਚ ਸਹਾਇਕ ਰਾਜ ਚੋਣ ਕਮਿਸ਼ਨਰ ਸ੍ਰੀਮਤੀ ਅੰਜੂ ਅਰੋੜਾ ਨੂੰ ਕੇਂਦਰੀ ਸ਼ਿਕਾਇਤ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜੋ ਸਾਰੀ ਸ਼ਿਕਾਇਤਾਂ ਦੇ ਤਾਲਮੇਲ ਦਾ ਕੰਮ ਕਰੇਗੀ।

ਸ਼ਿਕਾਇਤਾਂ ਦੇ ਤੁਰੰਤ ਹੱਲ ਦੇ ਨਿਰਦੇਸ਼

          ਰਾਜ ਚੋਣ ਕਮਿਸ਼ਨ ਦੇ ਸਕੱਤਰ ਨੇ ਦਸਿਆ ਕਿ ਸਾਰੇ ਨੋਡਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਚੋਣ ਤੋਂ ਪਹਿਲਾਂ ਅਤੇ ਚੋਣ ਸਮੇਂ ਦੌਰਾਨ ਪ੍ਰਾਪਤ ਸ਼ਿਕਾਇਤਾਂ ਜਿਨ੍ਹਾਂ ਵਿੱਚ ਚੋਣ ਜਾਬਤਾ, ਆਮ ਜਨਤਾ, ਰਾਜਨੀਤਿਕ ਪਾਰਟੀਆਂ ਅਤੇ ਕਮਿਸ਼ਨ ਦੇ ਨਿਰਦੇਸ਼ਾਂ ਦੇ ਪਾਲਣ ਨਾਲ ਸਬੰਧਿਤ ਮਾਮਲੇ ਸ਼ਾਮਿਲ ਹਨ ਦਾ ਪ੍ਰਾਥਮਿਕਤਾ ਦੇ ਆਧਾਰ ‘ਤੇ ਨਿਸਤਾਰਣ ਯਕੀਨੀ ਕਰਨ। ਸੰਭਵ ਹੋਵੇ ਤਾਂ 48 ਘੰਟੇ ਦੇ ਅੰਦਰ ਸ਼ਿਕਾਇਤਾਂ ਦਾ ਹੱਲ ਕੀਤਾ ਜਾਵੇ।

          ਉਨ੍ਹਾਂ ਨੇ ਦਸਿਆ ਕਿ ਹਰੇਕ ਨੋਡਲ ਅਧਿਕਾਰੀ ਦੇ ਅਧੀਨ ਸ਼ਿਕਾਇਤ ਹੱਲ ਸੈਲ ਸਥਾਪਿਤ ਕੀਤਾ ਜਾਵੇਗਾ ਅਤੇ ਸਾਰੀ ਸ਼ਿਕਾਇਤਾਂ ਦਾ ਸਮੂਚਾ ਰਿਕਾਰਡ ਰੱਖਿਆ ਜਾਵੇਗਾ।

          ਸ੍ਰੀ ਗੌਰਵ ਕੁਮਾਰ ਨੇ ਦਸਿਆ ਕਿ ਚੋਣ ਪ੍ਰਕ੍ਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਵਿਵਸਥਿਤ ਬਣਾਏ ਰੱਖਣਾ ਕਮਿਸ਼ਨ ਦੀ ਸਰਵੋਚ ਪ੍ਰਾਥਮਿਕਤਾ ਹੈ ਅਤੇ ਕਿਸੇ ਵੀ ਤਰ੍ਹਾ ਦੀ ਅਨਿਯਮਤਤਾ ‘ਤੇ ਤੁਰੰਤ ਕਾਰਵਾਈ ਯਕੀਨੀ ਕੀਤੀ ਜਾਵੇਗੀ।

ਟ੍ਰਿਬਯੂਨਲ, ਨਗਰ ਅਤੇ ਗ੍ਰਾਮ ਨਿਯੋਜਨ, ਹਰਿਆਣਾ ਨੇ ਆਨਲਾਇਨ ਅਪੀਲ ਫਾਇਲਿੰਗ ਸਿਸਟਮ ਦਾ ਕੀਤਾ ਸ਼ੁਭਾਰੰਭ

ਪਾਰਦਰਸ਼ਿਤਾ ਵੱਧਣ ਦੇ ਨਾਲ ਨਾਲ ਆਮ ਜਨਤਾ ਦੇ ਸਮੇ ਅਤੇ ਪੈਸੇ ਦੋਹਾਂ ਦੀ ਬਚਤ

ਚੰਡੀਗੜ੍ਹ  ( ਜਸਟਿਸ ਨਿਊਜ਼ ਸਰਵਿਸ  )

ਟ੍ਰਿਬਯੂਨਲ, ਨਗਰ ਅਤੇ ਗ੍ਰਾਮ ਨਿਯੋਜਨ, ਹਰਿਆਣਾ ਨੇ ਇੱਕ ਆਨਲਾਇਨ ਅਪੀਲ ਦਾਖਲ ਕਰਨ ਦੀ ਪ੍ਰਣਾਲੀ ਵਿਕਸਿਤ ਅਤੇ ਲਾਂਚ ਕਰਕੇ ਡਿਜਿਟਲ ਸ਼ਾਸਨ ਅਤੇ ਨਾਗਰਿਕਾਂ ਦੀ ਸਹੂਲਤ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ।

ਇਸ ਬਾਰੇ ਵਿੱਚ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਟਿਸ ਸ੍ਰੀ ਰਾਜਨ ਗੁਪਤਾ ਨੇ ਆਨਲਾਇਨ ਅਪੀਲ ਫਾਇਲਿੰਗ ਸਿਸਟਮ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਨਗਰ ਅਤੇ ਗ੍ਰਾਮ ਨਿਯੋਜਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਨਿਦੇਸ਼ਕ ਸ੍ਰੀ ਅਮਿਤ ਖੱਤਰੀ, ਹਰੇਰਾ ਪੰਚਕੂਲਾ ਦੇ ਪ੍ਰਧਾਨ ਅਤੇ ਟ੍ਰਿਬਯੂਨਲ ਦੇ ਮੈਂਬਰ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਅਨੁਸੂਚਿਤ ਸੜਕਾਂ ਅਤੇ ਕੰਟ੍ਰੋਲ ਖੇਤਰ ਅਨਿਮਿਤ ਵਿਕਾਸ ਪ੍ਰਬੰਧਨ ਐਕਟ, 1963 ਦੇ ਪ੍ਰਾਵਧਾਨਾਂ ਤਹਿਤ ਅਨਧਿਕਾਰਤ ਨਿਰਮਾਣਾਂ ਵਿਰੁਧ ਕਾਨੂੰਨੀ ਕਾਰਵਾਈ ਸਬੰਧਿਤ ਜ਼ਿਲ੍ਹਾ ਨਗਰ ਯੋਜਨਾਕਾਰ ਵੱਲੋਂ ਕੀਤੀ ਜਾਂਦੀ ਹੈ। ਪੀੜਤ ਵਿਅਕਤੀਆਂ ਕੋਲ੍ਹ ਅਜਿਹੀ ਕਾਰਵਾਇਆਂ ਵਿਰੁਧ ਟ੍ਰਿਬਯੂਨਲ ਸਾਹਮਣੇ ਅਪੀਲ ਦਾਇਰ ਕਰਨ ਦਾ ਵੈਧਾਨਿਕ ਅਧਿਕਾਰ ਹੈ।

ਉਨ੍ਹਾਂ ਨੇ ਕਿਹਾ ਕਿ ਹੁਣ ਤੱਕ, ਅਪੀਲਾਂ ਟ੍ਰਿਬਯੂਨਲ ਦਫ਼ਤਰ ਵਿੱਚ ਆਪ ਜਾ ਕੇ ਜਾਂ ਕਾਨੂੰਨੀ ਸਲਾਹਕਾਰ ਰਾਹੀਂ ਭੌਤਿਕ ਰੂਪ ਨਾਲ ਦਾਇਰ ਕਰਨੀ ਪੈਂਦੀ ਸੀ। ਇਸ ਵਿੱਚ ਅਕਸਰ ਕਾਫੀ ਸਮੇ, ਮਿਹਨਤ ਅਤੇ ਖਰਚ ਲਗਦਾ ਸੀ। ਉਨ੍ਹਾਂ ਨੇ ਦੱਸਿਆ ਕਿ ਆਨਲਾਇਨ ਅਪੀਲ ਫਾਇਲਿੰਗ ਸਿਸਟਮ ਦੀ ਸ਼ੁਰੂਆਤ ਨਾਲ ਇਹ ਪ੍ਰਕਿਰਿਆ ਆਸਾਨੀ ਨਾਲ ਆਨਲਾਇਨ ਦਾਇਰ ਕਰ ਸਕਦੇ ਹਨ ਜਿਸ ਨਾਲ ਭੌਤਿਕ ਰੂਪ ਨਾਲ ਦਫ਼ਤਰ ਜਾਣ ਦੀ ਲੋੜ ਖਤਮ ਹੋ ਗਈ ਹੈ। ਇਸ ਸਿਸਟਮ ਨਾਲ ਪਹੁੰਚ ਵਿੱਚ ਅਸਾਨੀ ਵਧਾਉਣ, ਪਾਰਦਰਸ਼ਿਤਾ ਯਕੀਨੀ ਹੋਣ ਅਤੇ ਆਮ ਜਨਤਾ ਲਈ ਸਮਾਂ ਅਤੇ ਲਾਗਤ ਦੋਹਾਂ ਵਿੱਚ ਕਮੀ ਆਣ ਦੀ ਉੱਮੀਦ ਹੈ। ਇਹ ਪਹਿਲ ਕੁਸ਼ਲ ਸੇਵਾ ਵੰਡ ਅਤੇ ਨਿਆਂ ਤੱਕ ਪਹੁੰਚ ਵਿੱਚ ਸੁਧਾਰ ਲਈ ਪ੍ਰੌਦਯੋਗਿਕੀ ਦਾ ਲਾਭ ਚੁੱਕਣ ਪ੍ਰਤੀ ਟ੍ਰਿਬਯੂਨਲ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦੀ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin