August 17, 2026

Justice News

ਅਵਾਮ ਦੀ ਆਵਾਜ਼

ਗੈਸ ਸਿਲੰਡਰ ਬੁੱਕ ਹੋਣ ਤੋਂ ਬਾਅਦ ਵੀ ਡੀਏਸੀ ਨੰਬਰ ਨਾ ਮਿਲਣ ਕਾਰਨ ਖਪਤਕਾਰ ਹੋ ਰਹੇ ਪ੍ਰੇਸ਼ਾਨ- ਸਾਹਿਲ

ਰਾਕੇਸ਼ ਨਈਅਰ ਚੋਹਲ
ਤਰਨਤਾਰਨ
ਐਂਟੀ ਕੁੱਰਪਸ਼ਨ ਸੁਸਾਇਟੀ ਦੇ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸੰਸਥਾ ਦੇ ਧਿਆਨ ਵਿੱਚ ਆਇਆ ਹੈ ਕਿ ਲੋਕਾਂ ਨੂੰ ਗੈਸ ਸਿਲੰਡਰ ਲੈਣ ਵਿੱਚ ਬਹੁਤ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਕਿਹਾ ਕਿ ਪਹਿਲਾ ਤਾਂ ਕੰਪਨੀ ਵਲੋਂ 25 ਦਿਨ ਬਾਅਦ ਗੈਸ ਸਿਲੰਡਰ ਹੀ ਬੁੱਕ ਕੀਤਾ ਜਾਂਦਾ ਹੈ,ਉਸ ਤੋਂ ਬਾਅਦ ਡੀਏਸੀ ਨੰਬਰ ਨਾ ਆਉਣ ਕਾਰਨ ਗੈਸ ਸਿਲੰਡਰ ਡਿਲਵਰ ਨਹੀਂ ਹੁੰਦਾ।ਜਿਸ ਨਾਲ ਖਪਤਕਾਰਾਂ ਨੂੰ ਬਹੁਤ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਨੂੰ ਆ ਰਹੀ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਅਸੀਂ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਗੈਸ ਏਜੰਸੀਆਂ ਦੇ ਉੱਪਰ ਨਿਗਰਾਨੀ ਲਈ ਇੱਕ ਵਿਸ਼ੇਸ਼ ਟੀਮ ਗਠਨ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਸਮੱਸਿਆ ਤੋ ਨਿਜਾਤ ਦਿਵਾਉਣ ਲਈ ਕੋਈ ਠੋਸ ਕਦਮ ਚੁੱਕੇ ਜਾਣ ਅਤੇ ਖਪਤਕਾਰ ਨੂੰ ਉਸਦਾ ਗੈਰ ਸਿਲੰਡਰ ਸਮੇਂ ਸਿਰ ਮਿਲ ਸਕੇ।ਇਸ ਮੌਕੇ ਕਾਨੂੰਨੀ ਸਲਾਹਕਾਰ ਐਡਵੋਕੇਟ ਆਦੇਸ਼ ਅਗਨੀਹੋਤਰੀ,ਜ਼ਿਲਾ ਚੇਅਰਮੈਨ ਅਰੁਣ ਕੁਮਾਰ ਗੱਬਰ,ਯੂਥ ਵਿੰਗ ਪੰਜਾਬ ਚੇਅਰਮੈਨ ਕਵਲਜੀਤ ਸਿੰਘ,ਵਾਇਸ ਪ੍ਰਧਾਨ ਪੰਜਾਬ ਕਰਨ ਚਾਵਲਾ,ਵਾਇਸ ਪ੍ਰਧਾਨ ਪੰਜਾਬ ਕਰਨ ਅਰੋੜਾ,ਜ਼ਿਲਾ ਜਨਰਲ ਸਕੱਤਰ ਰਵੀ ਅਰੋੜਾ ਆਦਿ ਸੰਸਥਾ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.